ਯਹੋਸ਼ੂਆ 3
3
ਯਰਦਨ ਨਦੀ ਨੂੰ ਪਾਰ ਕਰਨਾ
1ਸਵੇਰੇ-ਸਵੇਰੇ ਯਹੋਸ਼ੂਆ ਅਤੇ ਇਸਰਾਏਲ ਦੇ ਸਾਰੇ ਲੋਕ ਸ਼ਿੱਟੀਮ ਤੋਂ ਕੂਚ ਕਰ ਕੇ ਯਰਦਨ ਨਦੀ ਨੂੰ ਗਏ, ਜਿੱਥੇ ਉਨ੍ਹਾਂ ਨੇ ਪਾਰ ਲੰਘਣ ਤੋਂ ਪਹਿਲਾਂ ਡੇਰਾ ਲਾਇਆ। 2ਤਿੰਨ ਦਿਨਾਂ ਬਾਅਦ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ, 3ਅਤੇ ਉਹਨਾਂ ਨੇ ਲੋਕਾਂ ਨੂੰ ਇਹ ਹੁਕਮ ਦਿੱਤਾ, “ਜਦੋਂ ਤੁਸੀਂ ਲੇਵੀ ਜਾਜਕਾਂ ਨੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਹੋਏ ਦੇਖੋ, ਤਾਂ ਤੁਸੀਂ ਆਪਣੇ ਸਥਾਨ ਤੋਂ ਉੱਠ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਿਓ। 4ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਰਾਹ ਜਾਣਾ ਹੈ ਕਿਉਂਕਿ ਤੁਸੀਂ ਪਹਿਲਾਂ ਕਦੇ ਇਸ ਰਸਤੇ ਨਹੀਂ ਗਏ, ਪਰ ਆਪਣੇ ਅਤੇ ਨੇਮ ਦੇ ਸੰਦੂਕ ਦੇ ਵਿਚਕਾਰ ਲਗਭਗ ਦੋ ਹਜ਼ਾਰ ਹੱਥ#3:4 ਲਗਭਗ 900 ਮੀਟਰ ਦੀ ਦੂਰੀ ਰੱਖੋ ਅਤੇ ਇਸ ਦੇ ਨੇੜੇ ਨਾ ਜਾਣਾ।”
5ਯਹੋਸ਼ੂਆ ਨੇ ਲੋਕਾਂ ਨੂੰ ਕਿਹਾ, “ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂਕਿ ਕੱਲ੍ਹ ਯਾਹਵੇਹ ਤੁਹਾਡੇ ਵਿਚਕਾਰ ਅਦਭੁਤ ਕੰਮ ਕਰੇਗਾ।”
6ਯਹੋਸ਼ੂਆ ਨੇ ਜਾਜਕਾਂ ਨੂੰ ਕਿਹਾ, “ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲੋ।” ਇਸ ਲਈ ਉਹ ਇਸਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ ਚੱਲ ਪਏ।
7ਅਤੇ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ, “ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੀਆਂ ਨਜ਼ਰਾਂ ਵਿੱਚ ਤੈਨੂੰ ਉੱਚਾ ਕਰਨਾ ਸ਼ੁਰੂ ਕਰਾਂਗਾ, ਤਾਂ ਜੋ ਉਹ ਜਾਣ ਸਕਣ ਕਿ ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ ਮੈਂ ਤੇਰੇ ਨਾਲ ਹਾਂ। 8ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕਾਂ ਨੂੰ ਆਖੋ, ‘ਜਦੋਂ ਤੁਸੀਂ ਯਰਦਨ ਦੇ ਪਾਣੀਆਂ ਦੇ ਕਿਨਾਰੇ ਪਹੁੰਚੋ, ਤਾਂ ਜਾ ਕੇ ਨਦੀ ਵਿੱਚ ਖੜ੍ਹੇ ਹੋ ਜਾਣਾ।’ ”
9ਯਹੋਸ਼ੂਆ ਨੇ ਇਸਰਾਏਲੀਆਂ ਨੂੰ ਆਖਿਆ, “ਇੱਥੇ ਆਉ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਦੇ ਬਚਨਾਂ ਨੂੰ ਸੁਣੋ। 10ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਜਿਉਂਦਾ ਪਰਮੇਸ਼ਵਰ ਤੁਹਾਡੇ ਵਿੱਚ ਹੈ ਅਤੇ ਉਹ ਜ਼ਰੂਰ ਤੁਹਾਡੇ ਅੱਗੇ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜ਼ੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ। 11ਵੇਖੋ, ਯਾਹਵੇਹ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ। 12ਹੁਣ, ਇਸਰਾਏਲ ਦੇ ਗੋਤਾਂ ਵਿੱਚੋਂ ਬਾਰਾਂ ਆਦਮੀਆਂ ਨੂੰ ਚੁਣੋ, ਹਰੇਕ ਗੋਤ ਵਿੱਚੋਂ ਇੱਕ-ਇੱਕ ਮਨੁੱਖ ਆਪਣੇ ਲਈ ਲਓ। 13ਅਤੇ ਜਿਵੇਂ ਹੀ ਜਾਜਕ ਜੋ ਯਾਹਵੇਹ ਦੇ ਸੰਦੂਕ ਨੂੰ ਚੁੱਕਦੇ ਹਨ ਅਤੇ ਯਰਦਨ ਵਿੱਚ ਪੈਰ ਰੱਖਣਗੇ, ਉਸ ਦਾ ਪਾਣੀ ਹੇਠਾਂ ਵੱਲ ਵਗਦਾ ਹੈ, ਵੱਖਰਾ ਹੋ ਜਾਵੇਗਾ ਅਤੇ ਇੱਕ ਢੇਰ ਵਿੱਚ ਖੜ੍ਹਾ ਹੋ ਜਾਵੇਗਾ।”
14ਇਸ ਲਈ ਜਦੋਂ ਲੋਕਾਂ ਨੇ ਯਰਦਨ ਪਾਰ ਕਰਨ ਲਈ ਡੇਰਿਆਂ ਨੂੰ ਛੱਡਿਆ, ਤਾਂ ਜਾਜਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ-ਅੱਗੇ ਚਲਦੇ ਸਨ। 15ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫ਼ਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ। 16ਉੱਪਰੋਂ ਪਾਣੀ ਵਗਣਾ ਬੰਦ ਹੋ ਗਿਆ ਅਤੇ ਇਹ ਜ਼ਰਥਾਨ ਦੇ ਆਸ-ਪਾਸ ਦੇ ਆਦਮ ਨਾਮਕ ਕਸਬੇ ਵਿੱਚ, ਇੱਕ ਬਹੁਤ ਦੂਰ ਇੱਕ ਢੇਰ ਵਿੱਚ ਢੇਰ ਹੋ ਗਿਆ, ਜਦੋਂ ਕਿ ਅਰਾਬਾਹ ਸਾਗਰ (ਅਰਥਾਤ, ਲਾਲ ਸਾਗਰ) ਵੱਲ ਵਹਿੰਦਾ ਪਾਣੀ ਪੂਰੀ ਤਰ੍ਹਾਂ ਕੱਟਿਆ ਗਿਆ ਸੀ ਤਾਂ ਇਸ ਲਈ ਲੋਕ ਯਰੀਹੋ ਦੇ ਸਾਮ੍ਹਣੇ ਪਾਰ ਲੰਘ ਗਏ। 17ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਰੁਕ ਗਏ ਅਤੇ ਸੁੱਕੀ ਜ਼ਮੀਨ ਉੱਤੇ ਖੜ੍ਹੇ ਹੋ ਗਏ, ਜਦੋਂ ਕਿ ਸਾਰਾ ਇਸਰਾਏਲ ਉਦੋਂ ਤੱਕ ਲੰਘਦਾ ਰਿਹਾ ਜਦੋਂ ਤੱਕ ਸਾਰੀ ਕੌਮ ਸੁੱਕੀ ਜ਼ਮੀਨ ਉੱਤੇ ਪਾਰ ਨਹੀਂ ਕਰ ਲੈਂਦੀ।
Currently Selected:
ਯਹੋਸ਼ੂਆ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.