Bible App logo
Search Icon

ਯਹੋਸ਼ੂਆ 18

18
ਬਾਕੀ ਜ਼ਮੀਨ ਦੀ ਵੰਡ
1ਇਸਰਾਏਲੀਆਂ ਦੀ ਸਾਰੀ ਸਭਾ ਸ਼ੀਲੋਹ ਵਿੱਚ ਇਕੱਠੀ ਹੋਈ ਅਤੇ ਉੱਥੇ ਮੰਡਲੀ ਦਾ ਤੰਬੂ ਲਾਇਆ। ਦੇਸ਼ ਨੂੰ ਉਨ੍ਹਾਂ ਦੇ ਅਧੀਨ ਕਰ ਲਿਆ ਗਿਆ ਸੀ, 2ਪਰ ਅਜੇ ਵੀ ਇਸਰਾਏਲ ਦੇ ਸੱਤ ਗੋਤ ਸਨ ਜਿਨ੍ਹਾਂ ਨੂੰ ਅਜੇ ਤੱਕ ਆਪਣੀ ਵਿਰਾਸਤ ਨਹੀਂ ਮਿਲੀ ਸੀ।
3ਇਸ ਲਈ ਯਹੋਸ਼ੂਆ ਨੇ ਇਸਰਾਏਲੀਆਂ ਨੂੰ ਕਿਹਾ, “ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰਨ ਲਈ ਕਿੰਨਾ ਚਿਰ ਇੰਤਜ਼ਾਰ ਕਰੋਗੇ ਜੋ ਤੁਹਾਡੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਹੈ? 4ਹਰੇਕ ਗੋਤ ਵਿੱਚੋਂ ਤਿੰਨ ਆਦਮੀਆਂ ਨੂੰ ਨਿਯੁਕਤ ਕਰੋ। ਮੈਂ ਉਨ੍ਹਾਂ ਨੂੰ ਧਰਤੀ ਦੀ ਜਾਂਚ ਕਰਨ ਲਈ ਅਤੇ ਹਰੇਕ ਦੀ ਵਿਰਾਸਤ ਦੇ ਅਨੁਸਾਰ ਉਸ ਦਾ ਵੇਰਵਾ ਲਿਖਣ ਲਈ ਭੇਜਾਂਗਾ। ਫੇਰ ਉਹ ਮੇਰੇ ਕੋਲ ਵਾਪਸ ਆ ਜਾਣਗੇ। 5ਤੁਹਾਨੂੰ ਜ਼ਮੀਨ ਨੂੰ ਸੱਤ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ। ਯਹੂਦਾਹ ਨੂੰ ਦੱਖਣ ਵੱਲ ਆਪਣੇ ਇਲਾਕੇ ਵਿੱਚ ਅਤੇ ਯੋਸੇਫ਼ ਦੇ ਗੋਤ ਉੱਤਰ ਵੱਲ ਆਪਣੇ ਇਲਾਕੇ ਵਿੱਚ ਰਹਿਣਗੇ। 6ਜਦੋਂ ਤੁਸੀਂ ਦੇਸ਼ ਦੇ ਸੱਤ ਭਾਗਾਂ ਦਾ ਵਰਣਨ ਲਿਖ ਲਿਆ ਹੈ, ਤਾਂ ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਸਾਡੇ ਯਾਹਵੇਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਗੁਣਾ ਪਾਵਾਂਗਾ। 7ਹਾਲਾਂਕਿ, ਲੇਵੀਆਂ ਨੂੰ ਤੁਹਾਡੇ ਵਿੱਚ ਕੋਈ ਹਿੱਸਾ ਨਹੀਂ ਹੈ, ਕਿਉਂਕਿ ਯਾਹਵੇਹ ਦੀ ਜਾਜਕਾਈ ਦੀ ਸੇਵਾ ਉਨ੍ਹਾਂ ਦੀ ਵਿਰਾਸਤ ਹੈ ਅਤੇ ਗਾਦ, ਰਊਬੇਨ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਪਹਿਲਾਂ ਹੀ ਯਰਦਨ ਦੇ ਪੂਰਬ ਵਾਲੇ ਪਾਸੇ ਆਪਣੀ ਮਿਰਾਸ ਮਿਲ ਚੁੱਕੀ ਹੈ। ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਹ ਉਨ੍ਹਾਂ ਨੂੰ ਦਿੱਤਾ।”
8ਉਹ ਮਨੁੱਖ ਉੱਠ ਕੇ ਤੁਰ ਪਏ ਅਤੇ ਯਹੋਸ਼ੂਆ ਨੇ ਉਹਨਾਂ ਜਾਣ ਵਾਲਿਆ ਨੂੰ ਦੇਸ਼ ਦੇ ਦੱਸਣ ਦਾ ਹੁਕਮ ਦਿੱਤਾ, “ਜਾਓ ਅਤੇ ਉਸ ਦੇਸ਼ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈ ਤੁਹਾਡੇ ਲਈ ਇੱਥੇ ਸ਼ੀਲੋਹ ਵਿੱਚ ਯਾਹਵੇਹ ਦੇ ਅੱਗੇ ਹਿੱਸਾ ਪਾਵਾਂਗਾ।” 9ਇਸ ਲਈ ਆਦਮੀ ਉੱਥੋਂ ਚਲੇ ਗਏ ਅਤੇ ਦੇਸ਼ ਵਿੱਚੋਂ ਦੀ ਲੰਘ ਗਏ। ਉਨ੍ਹਾਂ ਨੇ ਇਸ ਦਾ ਵਰਣਨ ਇੱਕ ਪੋਥੀ ਉੱਤੇ, ਇੱਕ ਕਸਬੇ ਵਿੱਚ, ਸੱਤ ਹਿੱਸਿਆਂ ਵਿੱਚ ਲਿਖਿਆ, ਅਤੇ ਸ਼ੀਲੋਹ ਦੇ ਡੇਰੇ ਵਿੱਚ ਯਹੋਸ਼ੂਆ ਕੋਲ ਵਾਪਸ ਆ ਗਏ।
10ਫਿਰ ਯਹੋਸ਼ੂਆ ਨੇ ਸ਼ੀਲੋਹ ਵਿੱਚ ਯਾਹਵੇਹ ਦੀ ਹਜ਼ੂਰੀ ਵਿੱਚ ਉਨ੍ਹਾਂ ਲਈ ਗੁਣਾ ਪਾਇਆ ਅਤੇ ਉੱਥੇ ਉਸ ਨੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਅਨੁਸਾਰ ਜ਼ਮੀਨ ਵੰਡ ਦਿੱਤੀ।
ਬਿਨਯਾਮੀਨ ਦਾ ਹਿੱਸਾ
11ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਹਿੱਸਾ ਦੀ ਹੱਦ ਯਹੂਦੀਆਂ ਅਤੇ ਯੋਸੇਫ਼ ਦੀ ਅੰਸ ਦੇ ਵਿਚਕਾਰ ਨਿੱਕਲੀ:
12ਉੱਤਰ ਵਾਲੇ ਪਾਸੇ ਉਨ੍ਹਾਂ ਦੀ ਸੀਮਾ ਯਰਦਨ ਤੋਂ ਸ਼ੁਰੂ ਹੁੰਦੀ ਸੀ, ਯਰੀਹੋ ਦੀ ਉੱਤਰੀ ਢਲਾਣ ਤੋਂ ਲੰਘਦੀ ਸੀ ਅਤੇ ਪੱਛਮ ਵੱਲ ਪਹਾੜੀ ਦੇਸ਼ ਵਿੱਚ ਜਾਂਦੀ ਸੀ, ਬੈਤ-ਆਵਨ ਦੇ ਉਜਾੜ ਵਿੱਚ ਆਉਂਦੀ ਸੀ। 13ਉੱਥੋਂ ਉਹ ਹੱਦ ਲੂਜ਼ ਤੋਂ ਲੈ ਕੇ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੋਥ ਅੱਦਾਰ ਨੂੰ ਉਹ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਥ-ਹੋਰੋਨ ਦੇ ਦੱਖਣ ਦੀ ਵੱਲ ਹੈ।
14ਦੱਖਣ ਵੱਲ ਬੈਥ-ਹੋਰੋਨ ਦੇ ਸਾਮ੍ਹਣੇ ਵਾਲੀ ਪਹਾੜੀ ਤੋਂ ਸੀਮਾ ਦੱਖਣ ਵੱਲ ਪੱਛਮ ਵੱਲ ਮੁੜੀ ਅਤੇ ਯਹੂਦਾਹ ਦੇ ਲੋਕਾਂ ਦੇ ਸ਼ਹਿਰ ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਤੱਕ ਨਿਕਲੀ। ਇਹ ਪੱਛਮੀ ਪਾਸੇ ਸੀ।
15ਦੱਖਣ ਵੱਲ ਪੱਛਮ ਵੱਲ ਕਿਰਯਥ-ਯਾਰੀਮ ਦੇ ਬਾਹਰਵਾਰ ਤੋਂ ਸ਼ੁਰੂ ਹੁੰਦਾ ਸੀ, ਅਤੇ ਹੱਦ ਨਫ਼ਟੋਆਹ ਦੇ ਪਾਣੀ ਦੇ ਝਰਨੇ ਤੋਂ ਬਾਹਰ ਨਿਕਲਦੀ ਸੀ। 16ਇਹ ਸੀਮਾ ਬੇਨ-ਹਿੰਨੋਮ ਘਾਟੀ ਵਿੱਚ ਪਹਾੜੀ ਤੱਕ ਚੜ੍ਹਦੀ ਹੈ, ਜੋ ਕਿ ਰਫ਼ਾਈ ਦੀ ਵਾਦੀ ਵਿੱਚ ਉੱਤਰ ਵਿੱਚ ਹੈ ਅਤੇ ਹਿੰਨੋਮ, ਦੱਖਣ ਵਿੱਚ ਯਬੂਸੀਆਂ ਦੀ ਢਾਲ, ਜੋ ਏਨ-ਰੋਗੇਲ ਵੱਲ ਜਾਂਦੀ ਹੈ। 17ਇਹ ਫਿਰ ਉੱਤਰ ਵੱਲ ਮੁੜਿਆ, ਏਨ-ਸ਼ਮੇਸ਼ ਕੋਲ ਨਿੱਕਲੀ ਅਤੇ ਗਲੀਲੋਥ ਤੱਕ ਚੱਲ ਕੇ ਜੋ ਅਦੁੰਮੀਮ ਦੀ ਚੜ੍ਹਾਈ ਦੇ ਸਾਮ੍ਹਣੇ ਹੈ ਅਤੇ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਉਤਰੀ। 18ਇਹ ਬੈਤ ਅਰਾਬਾਹਾ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ। 19ਇਹ ਫਿਰ ਬੈਤ-ਹੋਗਲਾਹ ਦੀ ਉੱਤਰੀ ਢਲਾਣ ਤੱਕ ਪਹੁੰਚੀ ਅਤੇ ਮ੍ਰਿਤ ਸਾਗਰ ਦੀ ਉੱਤਰੀ ਖਾੜੀ ਤੱਕ, ਅਰਥਾਤ ਦੱਖਣ ਵਿੱਚ ਯਰਦਨ ਦੇ ਮੂੰਹ ਉੱਤੇ ਨਿੱਕਲਿਆ। ਇਹ ਦੱਖਣ ਦੀ ਸੀਮਾ ਸੀ।
20ਪੂਰਬ ਦੇ ਪਾਸੇ ਉਸ ਦੀ ਹੱਦ ਯਰਦਨ ਸੀ।
ਉਹ ਬਿਨਯਾਮੀਨ ਦੀ ਮਿਲਖ਼ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ।
21ਬਿਨਯਾਮੀਨ ਦੇ ਗੋਤ ਦੇ ਆਪਣੇ ਗੋਤਾਂ ਅਨੁਸਾਰ ਹੇਠ ਲਿਖੇ ਕਸਬੇ ਸਨ:
ਯਰੀਹੋ, ਬੈਤ-ਹੋਗਲਾਹ, ਏਮੇਕ ਕਸੀਸ, 22ਬੈਤ-ਅਰਾਬਾਹ, ਜ਼ਮਰਾਈਮ, ਬੈਤਏਲ, 23ਅੱਵੀਮ, ਪਾਰਾਹ, ਆਫ਼ਰਾਹ, 24ਕਫ਼ਰ ਅੰਮੋਨੀ, ਆਫਨੀ ਅਤੇ ਗੇਬਾ, ਬਾਰਾਂ ਨਗਰ ਅਤੇ ਉਨ੍ਹਾਂ ਦੇ ਪਿੰਡ।
25ਗਿਬਓਨ, ਰਾਮਾਹ, ਬੇਰੋਥ, 26ਮਿਸਪਾਹ, ਅਤੇ ਕਫੀਰਾਹ, ਮੋਜ਼ਾਹ, 27ਰੇਕੇਮ, ਯਿਰਪਏਲ ਅਤੇ ਤਰਾਲਹ, 28ਜ਼ੇਲਾਹ, ਹਲੇਫ਼, ਯਬੂਸੀ ਸ਼ਹਿਰ (ਅਰਥਾਤ ਯੇਰੂਸ਼ਲੇਮ), ਗਿਬਆਹ ਅਤੇ ਕਿਰਯਥ, ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
ਇਹ ਬਿਨਯਾਮੀਨ ਦੀ ਵਿਰਾਸਤ ਉਸਦੇ ਗੋਤਾਂ ਅਨੁਸਾਰ ਸੀ।

Highlight

Copy

Compare

Share

None

Want to have your highlights saved across all your devices? Sign up or sign in