Bible App logo
Search Icon

ਯਹੋਸ਼ੂਆ 14

14
ਯਰਦਨ ਦੇ ਪੱਛਮੀ ਹਿੱਸੇ ਦੀ ਜ਼ਮੀਨ ਦੀ ਵੰਡ
1ਹੁਣ ਇਹ ਉਹ ਖੇਤਰ ਹਨ ਜੋ ਇਸਰਾਏਲੀਆਂ ਦੇ ਲੋਕਾਂ ਨੂੰ ਕਨਾਨ ਦੇਸ਼ ਵਿੱਚ ਵਿਰਾਸਤ ਵਜੋਂ ਪ੍ਰਾਪਤ ਹੋਏ ਸਨ, ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੂਆ ਅਤੇ ਇਸਰਾਏਲ ਦੇ ਕਬੀਲਿਆਂ ਦੇ ਮੁਖੀਆਂ ਨੇ ਉਨ੍ਹਾਂ ਨੂੰ ਦਿੱਤੇ ਸਨ। 2ਉਨ੍ਹਾਂ ਦੀ ਵਿਰਾਸਤ ਸਾਢੇ ਨੌਂ ਗੋਤਾਂ ਨੂੰ ਵੰਡ ਦੁਆਰਾ ਸੌਂਪੀ ਗਈ ਸੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੁਆਰਾ ਹੁਕਮ ਦਿੱਤਾ ਸੀ। 3ਮੋਸ਼ੇਹ ਨੇ ਯਰਦਨ ਦੇ ਪੂਰਬ ਵੱਲ ਢਾਈ ਗੋਤਾਂ ਨੂੰ ਉਨ੍ਹਾਂ ਦੀ ਮਿਰਾਸ ਦਿੱਤੀ ਸੀ ਪਰ ਬਾਕੀਆਂ ਵਿੱਚ ਲੇਵੀਆਂ ਨੂੰ ਮਿਰਾਸ ਨਹੀਂ ਦਿੱਤੀ ਸੀ। 4ਕਿਉਂਕਿ ਯੋਸੇਫ਼ ਦੀ ਅੰਸ ਦੇ ਦੋ ਗੋਤ ਬਣ ਗਏ ਸਨ, ਮਨੱਸ਼ੇਹ ਅਤੇ ਇਫ਼ਰਾਈਮ ਉਹਨਾਂ ਲੇਵੀਆਂ ਨੂੰ ਜ਼ਮੀਨ ਦਾ ਕੋਈ ਹਿੱਸਾ ਨਹੀਂ ਮਿਲਿਆ ਪਰ ਰਹਿਣ ਲਈ ਸਿਰਫ ਸ਼ਹਿਰ, ਅਤੇ ਉਨ੍ਹਾਂ ਦੇ ਇੱਜੜਾਂ ਅਤੇ ਪਸ਼ੂਆਂ ਲਈ ਚਰਾਗਾਹਾਂ ਦਿੱਤੀਆਂ ਸਨ। 5ਇਸ ਲਈ ਇਸਰਾਏਲੀਆਂ ਨੇ ਧਰਤੀ ਦੀ ਵੰਡ ਕਰ ਦਿੱਤੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਕਾਲੇਬ ਦੀ ਸੀਮਾ
6ਹੁਣ ਯਹੂਦਾਹ ਦੇ ਲੋਕ ਗਿਲਗਾਲ ਵਿੱਚ ਯਹੋਸ਼ੂਆ ਦੇ ਕੋਲ ਆਏ ਅਤੇ ਕਨਿੱਜ਼ੀ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੇ ਉਸਨੂੰ ਆਖਿਆ, “ਤੂੰ ਜਾਣਦਾ ਹੈ ਕਿ ਯਾਹਵੇਹ ਨੇ ਕਾਦੇਸ਼ ਬਰਨੇਆ ਵਿੱਚ ਪਰਮੇਸ਼ਵਰ ਦੇ ਬੰਦੇ ਮੋਸ਼ੇਹ ਨੂੰ ਤੇਰੇ ਅਤੇ ਮੇਰੇ ਬਾਰੇ ਕੀ ਕਿਹਾ ਸੀ। 7ਮੈਂ ਚਾਲੀ ਸਾਲਾਂ ਦਾ ਸੀ ਜਦੋਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਮੈਨੂੰ ਕਾਦੇਸ਼ ਬਰਨੇਆ ਤੋਂ ਉਸ ਦੇਸ਼ ਦੀ ਖੋਜ ਕਰਨ ਲਈ ਭੇਜਿਆ ਸੀ ਅਤੇ ਮੈਂ ਉਸ ਲਈ ਚੰਗੀ ਖ਼ਬਰ ਵਾਪਸ ਲਿਆਇਆ, 8ਪਰ ਮੇਰੇ ਭਰਾਂ ਇਸਰਾਏਲੀ ਜੋ ਮੇਰੇ ਨਾਲ ਗਏ ਸਨ, ਲੋਕਾਂ ਦੇ ਦਿਲ ਡਰ ਨਾਲ ਪਿਘਲ ਗਏ। ਪਰ ਮੈਂ ਪੂਰੇ ਦਿਲ ਨਾਲ ਯਾਹਵੇਹ ਆਪਣੇ ਪਰਮੇਸ਼ਵਰ ਦੇ ਅਨੁਸਰਣ ਕੀਤਾ। 9ਇਸ ਲਈ ਉਸ ਦਿਨ ਮੋਸ਼ੇਹ ਨੇ ਮੇਰੇ ਨਾਲ ਸਹੁੰ ਖਾਧੀ, ‘ਜਿਸ ਧਰਤੀ ਉੱਤੇ ਤੇਰੇ ਪੈਰ ਚੱਲੇ ਹਨ, ਉਹ ਧਰਤੀ ਤੇਰੀ ਅਤੇ ਤੇਰੇ ਬੱਚਿਆਂ ਦੀ ਸਦਾ ਲਈ ਵਿਰਾਸਤ ਹੋਵੇਗੀ, ਕਿਉਂਕਿ ਤੂੰ ਯਾਹਵੇਹ ਮੇਰੇ ਪਰਮੇਸ਼ਵਰ ਦਾ ਪੂਰੇ ਦਿਲ ਨਾਲ ਅਨੁਸਰਣ ਕੀਤਾ ਹੈ।’#14:9 ਬਿਵ 1:36
10“ਹੁਣ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ, ਉਸਨੇ ਮੈਨੂੰ ਪੰਤਾਲੀ ਸਾਲ ਤੱਕ ਜੀਉਂਦਾ ਰੱਖਿਆ ਹੈ ਜਦੋਂ ਤੋਂ ਉਸਨੇ ਮੋਸ਼ੇਹ ਨੂੰ ਇਹ ਕਿਹਾ ਸੀ, ਜਦੋਂ ਕਿ ਇਸਰਾਏਲ ਉਜਾੜ ਵਿੱਚ ਤੁਰੇ ਜਾ ਰਹੇ ਸੀ। ਇਸ ਲਈ ਅੱਜ ਮੈਂ ਇੱਥੇ ਹਾਂ, ਪਚਾਸੀ ਸਾਲ ਦਾ ਹਾਂ! 11ਮੈਂ ਅੱਜ ਵੀ ਓਨਾ ਹੀ ਮਜ਼ਬੂਤ ਹਾਂ ਜਿੰਨਾ ਉਦੋਂ ਜਦੋਂ ਮੋਸ਼ੇਹ ਨੇ ਮੈਨੂੰ ਬਾਹਰ ਭੇਜਿਆ ਸੀ। ਮੈਂ ਹੁਣ ਵੀ ਲੜਾਈ ਲਈ ਬਾਹਰ ਜਾਣ ਲਈ ਉਨਾ ਹੀ ਜ਼ੋਰਦਾਰ ਹਾਂ ਜਿੰਨਾ ਮੈਂ ਉਦੋਂ ਸੀ। 12ਹੁਣ ਮੈਨੂੰ ਇਹ ਪਹਾੜੀ ਦੇਸ਼ ਦਿਓ ਜਿਸਦਾ ਯਾਹਵੇਹ ਨੇ ਉਸ ਦਿਨ ਮੇਰੇ ਨਾਲ ਵਾਅਦਾ ਕੀਤਾ ਸੀ। ਤੁਸੀਂ ਖੁਦ ਸੁਣਿਆ ਸੀ ਕਿ ਅਨਾਕੀ ਉੱਥੇ ਸਨ ਅਤੇ ਉਨ੍ਹਾਂ ਦੇ ਸ਼ਹਿਰ ਵੱਡੇ ਅਤੇ ਕਿਲਾਬੰਦ ਸਨ, ਪਰ ਯਾਹਵੇਹ ਮੇਰੀ ਮਦਦ ਕਰ ਰਿਹਾ ਹੈ, ਮੈਂ ਉਨ੍ਹਾਂ ਨੂੰ ਉਵੇਂ ਹੀ ਕੱਢ ਦਿਆਂਗਾ ਜਿਵੇਂ ਉਸਨੇ ਕਿਹਾ ਸੀ।”
13ਤਦ ਯਹੋਸ਼ੂਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਉਸ ਦੀ ਵਿਰਾਸਤ ਵਜੋਂ ਹੇਬਰੋਨ ਦਿੱਤਾ। 14ਇਸ ਲਈ ਹੇਬਰੋਨ ਉਦੋਂ ਤੋਂ ਯ਼ਫੁੰਨੇਹ ਕਨਿੱਜ਼ੀ ਦੇ ਪੁੱਤਰ ਕਾਲੇਬ ਦਾ ਭਾਗ ਹੈ, ਕਿਉਂਕਿ ਉਸਨੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦਾ ਪੂਰੇ ਦਿਲ ਨਾਲ ਅਨੁਸਰਣ ਕੀਤਾ ਸੀ। 15(ਹੇਬਰੋਨ ਨੂੰ ਅਰਬਾ ਦੇ ਬਾਅਦ ਕਿਰਯਥ ਅਰਬਾ ਕਿਹਾ ਜਾਂਦਾ ਸੀ, ਜੋ ਅਨਾਕੀਆਂ ਵਿੱਚੋਂ ਸਭ ਤੋਂ ਮਹਾਨ ਆਦਮੀ ਸੀ।)
ਤਦ ਧਰਤੀ ਨੂੰ ਯੁੱਧ ਤੋਂ ਆਰਾਮ ਮਿਲਿਆ।

Highlight

Copy

Compare

Share

None

Want to have your highlights saved across all your devices? Sign up or sign in