ਯਹੋਸ਼ੂਆ 12
12
ਹਾਰੇ ਹੋਏ ਰਾਜਿਆਂ ਦੀ ਸੂਚੀ
1ਇਹ ਉਸ ਦੇਸ਼ ਦੇ ਰਾਜੇ ਹਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਹਰਾਇਆ ਸੀ ਅਤੇ ਜਿਨ੍ਹਾਂ ਦਾ ਇਲਾਕਾ ਉਨ੍ਹਾਂ ਨੇ ਯਰਦਨ ਦੇ ਪੂਰਬ ਵੱਲ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਰਬਤ ਤੱਕ, ਅਰਾਬਾਹ ਦੇ ਸਾਰੇ ਪੂਰਬੀ ਪਾਸੇ ਸਮੇਤ ਲੈ ਲਿਆ ਸੀ।
2ਅਮੋਰੀਆਂ ਦਾ ਰਾਜਾ ਸੀਹੋਨ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।
ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ
3ਉਸਦਾ ਰਾਜ ਪੂਰਬੀ ਅਰਾਬਾਹ ਖੇਤਰ ਤੋਂ ਲੈ ਕੇ, ਕਿਨਰੇਥ ਝੀਲ#12:3 ਕਿਨਰੇਥ ਝੀਲ ਅਰਥਾਤ: ਗਲੀਲ ਦੀ ਝੀਲ ਤੋਂ ਅਰਬ ਸਾਗਰ ਤੱਕ ਅਤੇ ਪੂਰਬ ਵਿੱਚ ਬੈਤ ਯਸ਼ੀਮੋਥ ਤੱਕ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਲਾਣਾਂ ਦੇ ਪੈਰਾਂ ਤੱਕ ਫੈਲਿਆ ਹੋਇਆ ਸੀ।
4ਅਤੇ ਬਾਸ਼ਾਨ ਦੇ ਰਾਜੇ ਓਗ ਦਾ ਇਲਾਕਾ, ਰਫ਼ਾਈ ਲੋਕਾਂ ਵਿੱਚੋਂ ਇੱਕ ਸੀ, ਜਿਸ ਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ।
5ਉਸ ਨੇ ਹਰਮੋਨ ਪਰਬਤ ਉੱਤੇ, ਸਲੇਕਾਹ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦੀ ਹੱਦ ਤੱਕ ਸਾਰੇ ਬਾਸ਼ਾਨ ਤੱਕ ਅਤੇ ਹੇਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਤੱਕ ਅੱਧੇ ਗਿਲਆਦ ਉੱਤੇ ਰਾਜ ਕੀਤਾ।
6ਯਾਹਵੇਹ ਦੇ ਸੇਵਕ ਮੋਸ਼ੇਹ, ਅਤੇ ਇਸਰਾਏਲੀਆਂ ਨੇ ਉਨ੍ਹਾਂ ਨੂੰ ਜਿੱਤ ਲਿਆ ਅਤੇ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਦੀ ਜ਼ਮੀਨ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਨੂੰ ਦਿੱਤੀ।
7ਇੱਥੇ ਉਸ ਦੇਸ਼ ਦੇ ਰਾਜਿਆਂ ਦੀ ਸੂਚੀ ਹੈ ਜਿਨ੍ਹਾਂ ਨੂੰ ਯਹੋਸ਼ੂਆ ਅਤੇ ਇਸਰਾਏਲੀਆਂ ਨੇ ਯਰਦਨ ਦੇ ਪੱਛਮ ਵਾਲੇ ਪਾਸੇ, ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੋਂ ਲੈ ਕੇ ਹਲਾਕ ਪਹਾੜ ਤੱਕ, ਜੋ ਸੇਈਰ ਵੱਲ ਚੜਦਾ ਹੈ, ਜਿੱਤਿਆ ਸੀ। ਯਹੋਸ਼ੂਆ ਨੇ ਉਨ੍ਹਾਂ ਦੀਆਂ ਜ਼ਮੀਨਾਂ ਇਸਰਾਏਲ ਦੇ ਗੋਤਾਂ ਨੂੰ ਉਨ੍ਹਾਂ ਦੇ ਕਬੀਲਿਆਂ ਦੇ ਭਾਗਾਂ ਅਨੁਸਾਰ ਕਬਜ਼ਾ ਕਰਨ ਲਈ ਦਿੱਤੀ। 8ਇਨ੍ਹਾਂ ਜ਼ਮੀਨਾਂ ਵਿੱਚ ਪਹਾੜੀ ਦੇਸ਼, ਪੱਛਮੀ ਤਲਹਟੀ, ਅਰਾਬਾਹ, ਪਹਾੜੀ ਢਲਾਣ, ਉਜਾੜ ਅਤੇ ਨੇਗੇਵ ਸ਼ਾਮਲ ਸਨ। ਇਹ ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੀਆਂ ਧਰਤੀ ਸਨ।
ਮਾਰੇ ਗਏ ਰਾਜੇ ਸਨ:
9ਯਰੀਹੋ ਦਾ ਰਾਜਾ ਇੱਕ,
ਅਈ ਦਾ ਰਾਜਾ (ਬੈਤਏਲ ਦੇ ਨੇੜੇ) ਇੱਕ,
10ਯੇਰੂਸ਼ਲੇਮ ਦਾ ਰਾਜਾ ਇੱਕ,
ਹੇਬਰੋਨ ਦਾ ਰਾਜਾ ਇੱਕ,
11ਯਰਮੂਥ ਦਾ ਰਾਜਾ ਇੱਕ,
ਲਾਕੀਸ਼ ਦਾ ਰਾਜਾ ਇੱਕ,
12ਅਗਲੋਨ ਦਾ ਰਾਜਾ ਇੱਕ,
ਗੇਜ਼ੇਰ ਦਾ ਰਾਜਾ ਇੱਕ,
13ਦਬੀਰ ਦਾ ਰਾਜਾ ਇੱਕ,
ਗੇਦੇਰ ਦਾ ਰਾਜਾ ਇੱਕ,
14ਹੋਰਮਾਹ ਦਾ ਰਾਜਾ ਇੱਕ,
ਅਰਾਦ ਦਾ ਰਾਜਾ ਇੱਕ,
15ਲਿਬਨਾਹ ਦਾ ਰਾਜਾ ਇੱਕ,
ਅਦੁੱਲਾਮ ਦਾ ਰਾਜਾ ਇੱਕ,
16ਮੱਕੇਦਾਹ ਦਾ ਰਾਜਾ ਇੱਕ,
ਬੈਤਏਲ ਦਾ ਰਾਜਾ ਇੱਕ,
17ਤਪੂਆਹ ਦਾ ਰਾਜਾ ਇੱਕ,
ਹੇਫਰ ਦਾ ਰਾਜਾ ਇੱਕ,
18ਅਫ਼ੇਕ ਦਾ ਰਾਜਾ ਇੱਕ,
ਸ਼ਰੋਨ ਦਾ ਰਾਜਾ ਇੱਕ,
19ਮਾਦੋਨ ਦਾ ਰਾਜਾ ਇੱਕ,
ਹਾਜ਼ੋਰ ਦਾ ਰਾਜਾ ਇੱਕ,
20ਸ਼ਿਮਰੋਨ ਮੇਰੋਨ ਦਾ ਰਾਜਾ ਇੱਕ,
ਅਕਸ਼ਫ਼ ਦਾ ਰਾਜਾ ਇੱਕ,
21ਤਾਨਾਖ ਦਾ ਰਾਜਾ ਇੱਕ,
ਮਗਿੱਦੋ ਦਾ ਰਾਜਾ ਇੱਕ,
22ਕਾਦੇਸ਼ ਦਾ ਰਾਜਾ ਇੱਕ,
ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ,
23ਦੋਰ ਦਾ ਰਾਜਾ (ਨਾਫੋਥ ਦੋਰ ਵਿੱਚ) ਇੱਕ,
ਗਿਲਗਾਲ ਵਿੱਚ ਗੋਈਮ ਦਾ ਰਾਜਾ ਇੱਕ,
24ਤਿਰਜ਼ਾਹ ਦਾ ਰਾਜਾ ਇੱਕ,
ਕੁੱਲ ਮਿਲਾ ਕੇ ਇਕੱਤੀ ਰਾਜੇ।
Currently Selected:
ਯਹੋਸ਼ੂਆ 12: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.