1
ਯੂਨਾਹ ਦਾ ਯਾਹਵੇਹ ਤੋਂ ਭੱਜਣਾ
1ਯਾਹਵੇਹ ਦਾ ਬਚਨ ਅਮਿੱਤਾਈ ਦੇ ਪੁੱਤਰ ਯੋਨਾਹ ਕੋਲ ਆਇਆ: 2“ਉੱਠ, ਨੀਨਵਾਹ ਦੇ ਉਸ ਵੱਡੇ ਸ਼ਹਿਰ ਵਿੱਚ ਜਾ ਅਤੇ ਉਸ ਦੇ ਵਾਸੀਆਂ ਦੇ ਵਿਰੁੱਧ ਦੱਸ ਕਿਉਂ ਜੋ ਉਹਨਾਂ ਦੀ ਬਦੀ ਮੇਰੇ ਸਾਹਮਣੇ ਆ ਗਈ ਹੈ।”
3ਪਰ ਯੋਨਾਹ ਯਾਹਵੇਹ ਦੀ ਹਜ਼ੂਰੀ ਤੋਂ ਬਚਣ ਲਈ ਤਰਸ਼ੀਸ਼ ਨੂੰ ਜਾਣ ਲਈ ਯਾਫਾ ਗਿਆ। ਉੱਥੇ ਉਸਨੂੰ ਇੱਕ ਜਹਾਜ਼ ਮਿਲਿਆ, ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ। ਕਿਰਾਇਆ ਦੇਣ ਤੋਂ ਬਾਅਦ, ਉਹ ਪ੍ਰਭੂ ਦੀ ਹਜ਼ੂਰੀ ਤੋਂ ਭੱਜਣ ਲਈ ਹੋਰ ਯਾਤਰੀਆਂ ਨਾਲ ਤਰਸ਼ੀਸ਼ ਦੇ ਜਹਾਜ਼ ਵਿੱਚ ਸਵਾਰ ਹੋ ਗਿਆ।
4ਤਦ ਯਾਹਵੇਹ ਨੇ ਸਮੁੰਦਰ ਉੱਤੇ ਇੱਕ ਭਿਆਨਕ ਤੂਫ਼ਾਨ ਭੇਜਿਆ ਅਤੇ ਅਜਿਹਾ ਭਿਆਨਕ ਤੂਫ਼ਾਨ ਆਇਆ ਕਿ ਜਹਾਜ਼ ਟੁੱਟ ਵਾਲਾ ਸੀ। 5ਸਾਰੇ ਮਲਾਹ ਡਰ ਗਏ ਅਤੇ ਹਰੇਕ ਆਪੋ-ਆਪਣੇ ਦੇਵਤੇ ਨੂੰ ਪੁਕਾਰਨ ਲੱਗਾ। ਅਤੇ ਉਨ੍ਹਾਂ ਨੇ ਜਹਾਜ਼ ਵਿੱਚ ਲੱਦਿਆ ਸਮਾਨ ਨੂੰ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਜੋ ਜਹਾਜ਼ ਦਾ ਭਾਰ ਘੱਟ ਹੋ ਜਾਵੇ।
ਪਰ ਇਸ ਸਮੇਂ ਯੋਨਾਹ ਕਿਸ਼ਤੀ ਦੇ ਹੇਠਾਂ ਡੂੰਘੀ ਨੀਂਦ ਵਿੱਚ ਲੇਟਿਆ ਹੋਇਆ ਸੀ। 6ਜਹਾਜ਼ ਦਾ ਕਪਤਾਨ ਉਸ ਕੋਲ ਗਿਆ ਅਤੇ ਉਸ ਨੂੰ ਜਗਾਇਆ ਅਤੇ ਕਿਹਾ, “ਤੂੰ ਅਜਿਹੀ ਹਾਲਤ ਵਿੱਚ ਕਿਵੇਂ ਸੌਂ ਸਕਦਾ ਹੈਂ? ਉੱਠੋ ਅਤੇ ਆਪਣੇ ਪਰਮੇਸ਼ਵਰ ਨੂੰ ਪੁਕਾਰੋ! ਇਹ ਸੰਭਵ ਹੈ ਕਿ ਤੁਹਾਡਾ ਪਰਮੇਸ਼ਵਰ ਸਾਨੂੰ ਅਸੀਸ ਦੇਵੇ ਅਤੇ ਅਸੀਂ ਤਬਾਹੀ ਤੋਂ ਬਚ ਜਾਵਾਂਗੇ।”
7ਤਦ ਮਲਾਹਾਂ ਨੇ ਇੱਕ-ਦੂਜੇ ਨੂੰ ਕਿਹਾ, “ਆਓ ਅਸੀਂ ਇਹ ਕਰੀਏ, ਗੁਣੇ ਪਾ ਕੇ ਪਤਾ ਕਰੀਏ ਕਿ ਇਹ ਬਿਪਤਾ ਸਾਡੇ ਉੱਤੇ ਕਿਸ ਦੇ ਕਾਰਨ ਆਈ ਹੈ।” ਤਦ ਉਨ੍ਹਾਂ ਨੇ ਗੁਣੇ ਪਾਏ ਅਤੇ ਗੁਣਾ ਯੋਨਾਹ ਦੇ ਨਾਮ ਉੱਤੇ ਪੈ ਗਿਆ। 8ਤਦ ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ, “ਸਾਨੂੰ ਦੱਸ ਕਿ ਸਾਡੇ ਉੱਤੇ ਇਹ ਬਿਪਤਾ ਕਿਸ ਦੇ ਕਾਰਨ ਆਈ ਹੈ? ਤੁਸੀਂ ਕੀ ਕੰਮ ਕਰਦੇ ਹੋ? ਤੁਸੀਂ ਕਿੱਥੋਂ ਆ ਰਹੇ ਹੋ? ਤੁਸੀਂ ਕਿਸ ਦੇਸ਼ ਅਤੇ ਕਿਸ ਜਾਤੀ ਨਾਲ ਸਬੰਧਤ ਹੋ?”
9ਯੋਨਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਮੈਂ ਇੱਕ ਇਬਰਾਨੀ ਹਾਂ ਅਤੇ ਮੈਂ ਯਾਹਵੇਹ ਅਕਾਸ਼ ਦੇ ਪਰਮੇਸ਼ਵਰ ਦੀ ਉਪਾਸਨਾ ਕਰਦਾ ਹਾਂ, ਜਿਸ ਨੇ ਸਮੁੰਦਰ ਅਤੇ ਧਰਤੀ ਨੂੰ ਬਣਾਇਆ ਹੈ।
10ਇਹ ਸੁਣ ਕੇ ਉਹ ਘਬਰਾ ਗਏ ਅਤੇ ਯੂਨਾਹ ਨੂੰ ਆਖਿਆ, ਤੂੰ ਇਹ ਕੀ ਕੀਤਾ ਹੈ? (ਕਿਉਂਕਿ ਯੂਨਾਹ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਾਹਵੇਹ ਦੀ ਹਜ਼ੂਰੀ ਤੋਂ ਭੱਜ ਰਿਹਾ ਸੀ।)
11ਤਦ ਉਨ੍ਹਾਂ ਨੇ ਯੂਨਾਹ ਨੂੰ ਪੁੱਛਿਆ, “ਹੁਣ ਅਸੀਂ ਤੇਰੇ ਨਾਲ ਕੀ ਕਰੀਏ ਤਾਂ ਜੋ ਸਮੁੰਦਰ ਸਾਡੇ ਲਈ ਸ਼ਾਂਤ ਹੋ ਜਾਵੇ?” ਕਿਉਂਕਿ ਸਮੁੰਦਰ ਦੀਆਂ ਲਹਿਰਾਂ ਹੋਰ ਭਿਆਨਕ ਹੋ ਰਹੀਆਂ ਸਨ।
12ਯੂਨਾਹ ਨੇ ਆਖਿਆ, “ਮੈਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ,” ਫਿਰ ਸਮੁੰਦਰ ਸ਼ਾਂਤ ਹੋ ਜਾਵੇਗਾ। ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਵੱਡਾ ਤੂਫ਼ਾਨ ਮੇਰੇ ਕਾਰਨ ਤੁਹਾਡੇ ਉੱਤੇ ਆਇਆ ਹੈ।
13ਤਾਂ ਵੀ ਮਲਾਹਾਂ ਨੇ ਜਹਾਜ਼ ਨੂੰ ਕੰਢੇ ਤੱਕ ਲੈ ਜਾਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਸਮੁੰਦਰ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੋ ਰਿਹਾ ਸੀ। 14ਤਦ ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਾਹਵੇਹ ਨੂੰ ਪੁਕਾਰ ਕੇ ਆਖਿਆ, “ਹੇ ਪ੍ਰਭੂ, ਕਿਰਪਾ ਕਰਕੇ ਸਾਨੂੰ ਨਾਸ ਨਾ ਹੋਣ ਦਿਓ ਕਿਉਂ ਜੋ ਤੂੰ ਇਸ ਮਨੁੱਖ ਦੀ ਜਾਨ ਲੈ ਲਈ ਹੈ। ਸਾਡੇ ਤੇ ਕਿਸੇ ਬੇਕਸੂਰ ਦੀ ਹੱਤਿਆ ਦਾ ਦੋਸ਼ ਨਾ ਲਗਾਓ, ਕਿਉਂਕਿ ਤੁਸੀਂ ਉਹੀ ਕੀਤਾ ਜੋ ਤੁਹਾਨੂੰ ਪਸੰਦ ਸੀ।” 15ਤਦ ਉਨ੍ਹਾਂ ਨੇ ਯੋਨਾਹ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਸਮੁੰਦਰ ਸ਼ਾਂਤ ਹੋ ਗਿਆ। 16ਇਸ ਕਾਰਨ ਉਹ ਮਨੁੱਖ ਯਾਹਵੇਹ ਤੋਂ ਬਹੁਤ ਡਰਦੇ ਸਨ ਅਤੇ ਉਨ੍ਹਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ ਅਤੇ ਸੁੱਖਣਾ ਵੀ ਸੁੱਖੀ।
ਯੂਨਾਹ ਦੀ ਪ੍ਰਾਰਥਨਾ
17ਯਾਹਵੇਹ ਨੇ ਇੱਕ ਵੱਡੀ ਮੱਛੀ ਨੂੰ ਠਹਿਰਾਇਆ ਜਿਸ ਨੇ ਯੋਨਾਹ ਨੂੰ ਨਿਗਲ ਲਿਆ ਅਤੇ ਯੋਨਾਹ ਤਿੰਨ ਦਿਨ ਅਤੇ ਤਿੰਨ ਰਾਤਾਂ ਮੱਛੀ ਦੇ ਪੇਟ ਵਿੱਚ ਰਿਹਾ।