YouVersion Logo
Search Icon

ਹੋਸ਼ੇਆ 6

6
ਇਸਰਾਏਲ ਤੋਂ ਪਛਤਾਵਾ
1“ਆਓ, ਅਸੀਂ ਯਾਹਵੇਹ ਵੱਲ ਮੁੜੀਏ।
ਉਸ ਨੇ ਸਾਨੂੰ ਪਾੜ ਦਿੱਤਾ
ਪਰ ਉਹ ਸਾਨੂੰ ਚੰਗਾ ਕਰੇਗਾ;
ਉਸ ਨੇ ਸਾਨੂੰ ਜ਼ਖਮੀ ਕੀਤਾ
ਪਰ ਉਹ ਸਾਡੇ ਜ਼ਖਮਾਂ ਨੂੰ ਬੰਨ੍ਹ ਦੇਵੇਗਾ।
2ਦੋ ਦਿਨਾਂ ਬਾਅਦ ਉਹ ਸਾਨੂੰ ਜੀਉਂਦਾ ਕਰੇਗਾ।
ਤੀਜੇ ਦਿਨ ਉਹ ਸਾਨੂੰ ਬਹਾਲ ਕਰੇਗਾ,
ਤਾਂ ਜੋ ਅਸੀਂ ਉਸ ਦੀ ਹਜ਼ੂਰੀ ਵਿੱਚ ਰਹਿ ਸਕੀਏ।
3ਆਓ ਅਸੀਂ ਯਾਹਵੇਹ ਨੂੰ ਮੰਨੀਏ;
ਆਓ ਅਸੀਂ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੀਏ।
ਜਿਵੇਂ ਹੀ ਸੂਰਜ ਚੜ੍ਹਦਾ ਹੈ,
ਉਹ ਪ੍ਰਗਟ ਹੋਵੇਗਾ;
ਉਹ ਸਾਡੇ ਕੋਲ ਸਰਦੀਆਂ ਦੇ ਮੀਂਹ ਵਾਂਗ ਆਵੇਗਾ,
ਬਸੰਤ ਦੀ ਬਾਰਿਸ਼ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।
4“ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ?
ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰ ਸਕਦਾ ਹਾਂ?
ਤੇਰਾ ਪਿਆਰ ਸਵੇਰ ਦੀ ਧੁੰਦ ਵਰਗਾ ਹੈ,
ਤੜਕੇ ਦੀ ਤ੍ਰੇਲ ਵਰਗਾ ਹੈ ਜੋ ਅਲੋਪ ਹੋ ਜਾਂਦੀ ਹੈ।
5ਇਸ ਲਈ ਮੈਂ ਤੁਹਾਨੂੰ ਆਪਣੇ ਨਬੀਆਂ ਨਾਲ ਵੱਢ ਸੁੱਟਿਆ,
ਮੈਂ ਤੁਹਾਨੂੰ ਆਪਣੇ ਮੂੰਹ ਦੇ ਬੋਲਾਂ ਨਾਲ ਮਾਰਿਆ,
ਤਦ ਮੇਰੇ ਨਿਆਉਂ ਸੂਰਜ ਵਾਂਗ ਨਿਕਲਦੇ ਹਨ।
6ਕਿਉਂ ਜੋ ਮੈਂ ਬਲੀਦਾਨ ਨੂੰ ਨਹੀਂ, ਸਗੋਂ ਦਯਾ ਦੀ ਇੱਛਾ ਰੱਖਦਾ ਹਾਂ,
ਅਤੇ ਸਗੋਂ ਹੋਮ ਦੀ ਬਲੀ ਦੀ ਬਜਾਏ ਪਰਮੇਸ਼ਵਰ ਦੀ ਮਾਨਤਾ ਚਾਹੁੰਦਾ ਹਾਂ।
7ਜਿਵੇਂ ਕਿ ਆਦਮ ਵਿੱਚ, ਉਨ੍ਹਾਂ ਨੇ ਨੇਮ ਨੂੰ ਤੋੜਿਆ ਹੈ;
ਉਹ ਉੱਥੇ ਮੇਰੇ ਨਾਲ ਬੇਵਫ਼ਾ ਸੀ।
8ਗਿਲਅਦ ਕੁਕਰਮੀਆਂ ਦਾ ਸ਼ਹਿਰ ਹੈ,
ਲਹੂ ਦੇ ਪੈਰਾਂ ਦੇ ਨਿਸ਼ਾਨਾਂ ਨਾਲ ਰੰਗਿਆ ਹੋਇਆ ਹੈ।
9ਜਿਵੇਂ ਲੁਟੇਰੇ ਸ਼ਿਕਾਰ ਲਈ ਘਾਤ ਵਿੱਚ ਪਏ ਰਹਿੰਦੇ ਹਨ,
ਉਸੇ ਤਰ੍ਹਾਂ ਜਾਜਕਾਂ ਦੇ ਜੱਥੇ ਵੀ;
ਉਹ ਸ਼ੇਕੇਮ ਦੇ ਰਾਹ ਵਿੱਚ ਕਤਲ ਕਰਦੇ ਹਨ,
ਆਪਣੀਆਂ ਬੁਰੀਆਂ ਯੋਜਨਾਵਾਂ ਨੂੰ ਪੂਰਾ ਕਰਦੇ ਹਨ।
10ਮੈਂ ਇਸਰਾਏਲ ਵਿੱਚ ਇੱਕ ਭਿਆਨਕ ਚੀਜ਼ ਵੇਖੀ ਹੈ,
ਉੱਥੇ ਇਫ਼ਰਾਈਮ ਵੇਸਵਾ ਨੂੰ ਦਿੱਤਾ ਜਾਂਦਾ ਹੈ,
ਇਸਰਾਏਲ ਨੂੰ ਭ੍ਰਿਸ਼ਟ ਕੀਤਾ ਜਾਂਦਾ ਹੈ।
11“ਹੇ ਯਹੂਦਾਹ, ਤੇਰੇ ਲਈ ਵੀ ਵਾਢੀ ਦਾ ਸਮਾਂ ਠਹਿਰਾਇਆ ਗਿਆ ਹੈ।
“ਜਦੋਂ ਮੈਂ ਆਪਣੇ ਲੋਕਾਂ ਦੇ ਪੁਰਾਣੇ ਦਿਨ ਵਾਪਸ ਲਿਆਵਾਂਗਾ।

Currently Selected:

ਹੋਸ਼ੇਆ 6: PCB

Highlight

Share

Copy

None

Want to have your highlights saved across all your devices? Sign up or sign in

Videos for ਹੋਸ਼ੇਆ 6