35
ਸਬਤ ਦੇ ਨਿਯਮ
1ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਨ੍ਹਾਂ ਦਾ ਯਾਹਵੇਹ ਨੇ ਤੁਹਾਨੂੰ ਹੁਕਮ ਦਿੱਤਾ ਹੈ। 2ਛੇ ਦਿਨ ਕੰਮ ਕੀਤਾ ਜਾਵੇ ਪਰ ਸੱਤਵਾਂ ਦਿਨ ਤੁਹਾਡੇ ਲਈ ਪਵਿੱਤਰ ਦਿਨ ਹੋਵੇ, ਸਬਤ ਦਾ ਦਿਨ ਯਾਹਵੇਹ ਲਈ ਆਰਾਮ ਦਾ ਦਿਨ ਹੈ। ਜੋ ਕੋਈ ਇਸ ਵਿੱਚ ਕੋਈ ਕੰਮ ਕਰੇ, ਉਹ ਮਾਰਿਆ ਜਾਵੇ। 3ਸਬਤ ਦੇ ਦਿਨ ਤੁਹਾਡੇ ਕਿਸੇ ਵੀ ਦੇ ਘਰ ਵਿੱਚ ਅੱਗ ਨਾ ਬਲੇ।”
ਡੇਰੇ ਲਈ ਸਮੱਗਰੀ
4ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖਿਆ, “ਯਾਹਵੇਹ ਨੇ ਇਹ ਹੁਕਮ ਦਿੱਤਾ ਹੈ। 5ਤੁਹਾਡੇ ਕੋਲ ਜੋ ਕੁੱਝ ਵੀ ਹੈ, ਉਸ ਵਿੱਚੋਂ ਯਾਹਵੇਹ ਲਈ ਭੇਟ ਲਓ। ਹਰ ਕੋਈ ਜੋ ਤਿਆਰ ਹੈ, ਉਹ ਯਾਹਵੇਹ ਦੇ ਅੱਗੇ ਭੇਂਟਾਂ ਲਿਆਵੇ ਜਿਵੇਂ ਕਿ:
“ਸੋਨਾ, ਚਾਂਦੀ ਅਤੇ ਪਿੱਤਲ
6ਨੀਲੇ, ਬੈਂਗਣੀ ਅਤੇ ਕਿਰਮਚੀ ਸੂਤ ਅਤੇ ਵਧੀਆ ਸੂਤੀ
ਬੱਕਰੀ ਦੇ ਵਾਲ,
7ਅਤੇ ਲੇਲਿਆਂ ਦੀਆਂ ਲਾਲ ਰੰਗ ਨਾਲ ਰੰਗੀਆਂ ਹੋਈਆ ਖੱਲਾਂ
ਕਿੱਕਰ ਦੀ ਲੱਕੜ
8ਦੀਵੇ ਲਈ ਜ਼ੈਤੂਨ ਦਾ ਤੇਲ
ਮਸਹ ਕਰਨ ਲਈ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ
9ਅਤੇ ਸੁਲੇਮਾਨੀ ਪੱਥਰ ਅਤੇ ਹੋਰ ਰਤਨ ਏਫ਼ੋਦ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ।
10“ਤੁਹਾਡੇ ਵਿੱਚੋਂ ਸਾਰੇ ਜੋ ਨਿਪੁੰਨ ਹਨ ਉਹ ਆਉਣ ਅਤੇ ਉਹ ਸਭ ਕੁਝ ਬਣਾਉਣ ਜਿਸਦਾ ਯਾਹਵੇਹ ਨੇ ਹੁਕਮ ਦਿੱਤਾ ਹੈ।
11“ਡੇਰਾ ਅਤੇ ਉਸ ਦਾ ਤੰਬੂ ਅਤੇ ਉਸ ਦਾ ਢੱਕਣ ਅਤੇ ਉਸ ਦੀਆਂ ਕੁੰਡੀਆਂ ਅਤੇ ਉਸਦੇ ਤੱਖਤੇ ਅਤੇ ਉਸਦੇ ਕੜੇ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ।
12ਸੰਦੂਕ ਇਸਦੇ ਖੰਭਿਆਂ ਨਾਲ ਅਤੇ ਪ੍ਰਾਸਚਿਤ ਦਾ ਢੱਕਣ#35:12 ਪ੍ਰਾਸਚਿਤ ਦਾ ਢੱਕਣ ਅਰਥਾਤ ਉਹ ਜਗ੍ਹਾਂ ਜਿੱਥੇ ਪਾਪਾਂ ਨੂੰ ਢੱਕਿਆ ਗਿਆ ਸੀ ਅਤੇ ਪਰਦਾ ਜੋ ਇਸਨੂੰ ਢਾਲਦਾ ਹੈ।
13ਮੇਜ਼ ਇਸਦੇ ਖੰਭੇ ਅਤੇ ਉਸਦਾ ਸਾਰਾ ਸਮਾਨ ਅਤੇ ਹਜ਼ੂਰੀ ਦੀ ਰੋਟੀ।
14ਸ਼ਮਾਦਾਨ ਜੋ ਰੋਸ਼ਨੀ ਲਈ ਹੈ, ਉਸਦਾ ਸਾਰਾ ਸਮਾਨ, ਦੀਵੇ ਅਤੇ ਰੋਸ਼ਨੀ ਲਈ ਤੇਲ,
15ਧੂਪ ਦੀ ਜਗਵੇਦੀ ਇਸਦੇ ਖੰਭਿਆਂ ਨਾਲ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ
ਡੇਰੇ ਦੇ ਪ੍ਰਵੇਸ਼ ਦੁਆਰ ਦੇ ਦਰਵਾਜ਼ੇ ਲਈ ਪਰਦਾ।
16ਹੋਮ ਦੀ ਬਲੀ ਦੀ ਜਗਵੇਦੀ ਇਸ ਦੀ ਪਿੱਤਲ ਦੀ ਝੰਜਰੀ, ਉਸ ਦੀਆਂ ਚੋਬਾਂ
ਅਤੇ ਪਿੱਤਲ ਦੀ ਹੌਦ ਅਤੇ ਸਾਰਾ ਸਮਾਨ।
17ਵਿਹੜੇ ਦੇ ਪਰਦੇ ਇਸ ਦੀਆਂ ਚੌਂਕੀਆਂ ਅਤੇ ਨੀਹਾਂ ਸਮੇਤ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਲਈ ਪਰਦੇ,
18ਤੰਬੂ ਗੱਡਣ ਲਈ ਕੀਲੀਆਂ ਘੇਰੇ ਦੀਆਂ ਕਨਾਤਾ ਅਤੇ ਉਹਨਾਂ ਦੀਆਂ ਰੱਸੀਆਂ।
19ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਹਿਨੇ ਜਾਣ ਵਾਲੇ ਬੁਣੇ ਹੋਏ ਕੱਪੜੇ। ਹਾਰੋਨ ਜਾਜਕ ਲਈ ਪਵਿੱਤਰ ਕੱਪੜੇ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ।”
20ਤਦ ਇਸਰਾਏਲ ਦੀ ਸਾਰੀ ਕੌਮ ਮੋਸ਼ੇਹ ਦੀ ਹਾਜ਼ਰੀ ਤੋਂ ਬਾਹਰ ਚਲੀ ਗਈ। 21ਅਤੇ ਹਰ ਕੋਈ ਜੋ ਚਾਹੁੰਦਾ ਸੀ ਅਤੇ ਜਿਸਦਾ ਦਿਲ ਉਹਨਾਂ ਨੂੰ ਪ੍ਰੇਰਿਤ ਕਰਦਾ ਸੀ, ਉਹ ਆਇਆ ਅਤੇ ਮੰਡਲੀ ਵਾਲੇ ਤੰਬੂ ਦੇ ਕੰਮ ਲਈ, ਇਸਦੀ ਸਾਰੀ ਸੇਵਾ ਅਤੇ ਪਵਿੱਤਰ ਬਸਤਰਾਂ ਲਈ ਇੱਕ ਭੇਟ ਲੈ ਕੇ ਯਾਹਵੇਹ ਅੱਗੇ ਆਇਆ। 22ਸਾਰੇ ਜੋ ਚਾਹਵਾਨ ਸਨ, ਮਰਦ ਅਤੇ ਔਰਤਾਂ ਇੱਕੋ ਜਿਹੇ ਸਨ, ਆਏ ਅਤੇ ਹਰ ਕਿਸਮ ਦੇ ਸੋਨੇ ਦੇ ਗਹਿਣੇ ਲਿਆਏ ਜਿਵੇਂ ਕਿ ਨੱਥਾ, ਮੁੰਦਰੀਆਂ, ਛਾਪਾਂ ਅਤੇ ਗਹਿਣੇ। ਉਹਨਾਂ ਸਾਰਿਆਂ ਨੇ ਆਪਣਾ ਸੋਨਾ ਯਾਹਵੇਹ ਨੂੰ ਭੇਟ ਕੀਤਾ। 23ਹਰ ਕੋਈ ਜਿਸ ਕੋਲ ਨੀਲਾ, ਬੈਂਗਣੀ ਜਾਂ ਲਾਲ ਰੰਗ ਦਾ ਧਾਗਾ ਜਾਂ ਵੱਧੀਆ ਸੂਤੀ, ਬੱਕਰੀ ਦੀ ਖੱਲ, ਲਾਲ ਰੰਗ ਨਾਲ ਰੰਗੇ ਹੋਏ ਭੇਡੂ ਦੀ ਖੱਲ ਜਾਂ ਹੋਰ ਚਮੜਾ ਸੀ, ਉਹ ਉਹਨਾਂ ਨੂੰ ਲਿਆਏ। 24ਜਿਹੜੇ ਚਾਂਦੀ ਜਾਂ ਪਿੱਤਲ ਦੀ ਭੇਟ ਚੜ੍ਹਾਉਂਦੇ ਸਨ, ਉਹ ਇਸ ਨੂੰ ਯਾਹਵੇਹ ਦੇ ਅੱਗੇ ਭੇਟ ਵਜੋਂ ਲਿਆਉਂਦੇ ਸਨ, ਅਤੇ ਹਰ ਕੋਈ ਜਿਸ ਕੋਲ ਕਿੱਕਰ ਦੀ ਲੱਕੜ ਸੀ, ਉਹ ਇਸ ਨੂੰ ਲੈ ਕੇ ਆਉਂਦੇ ਸਨ। 25ਹਰ ਇੱਕ ਨਿਪੁੰਨ ਔਰਤ ਆਪਣੇ ਹੱਥਾਂ ਨਾਲ ਕੱਤਦੀ ਸੀ ਅਤੇ ਉਹ ਲਿਆਉਂਦੀ ਸੀ ਜੋ ਉਸਨੇ ਕੱਤਿਆ ਸੀ, ਨੀਲਾ, ਬੈਂਗਣੀ ਜਾਂ ਲਾਲ ਧਾਗਾ ਜਾਂ ਵੱਧੀਆ ਸੂਤੀ। 26ਅਤੇ ਸਾਰੀਆਂ ਔਰਤਾਂ ਜਿਨ੍ਹਾ ਦੇ ਮਨਾ ਨੇ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੇ ਬੱਕਰੀ ਦੇ ਵਾਲ ਕੱਤਣ ਦਾ ਕੰਮ ਕੀਤਾ। 27ਆਗੂ ਏਫ਼ੋਦ ਅਤੇ ਸੀਨੇ ਦੇ ਟੁਕੜੇ ਉੱਤੇ ਚੜ੍ਹਾਉਣ ਲਈ ਸੁਲੇਮਾਨੀ ਪੱਥਰ ਅਤੇ ਹੋਰ ਨਗ ਲਿਆਏ। 28ਉਹ ਰੋਸ਼ਨੀ ਲਈ ਅਤੇ ਮਸਹ ਕਰਨ ਵਾਲੇ ਤੇਲ ਅਤੇ ਸੁਗੰਧਿਤ ਧੂਪ ਲਈ ਮਸਾਲੇ ਅਤੇ ਜ਼ੈਤੂਨ ਦਾ ਤੇਲ ਵੀ ਲਿਆਏ ਸਨ। 29ਅਤੇ ਇਸਰਾਏਲੀਆਂ ਦੇ ਸਾਰੇ ਮਨੁੱਖ ਅਤੇ ਇਸਤਰੀਆਂ ਜਿਨ੍ਹਾਂ ਦੇ ਮਨਾਂ ਨੇ ਉਹਨਾਂ ਨੂੰ ਪ੍ਰੇਰਿਆ ਕਿ ਉਸ ਸਾਰੇ ਕੰਮ ਲਈ ਲਿਆਉਣ ਜਿਹ ਦਾ ਯਾਹਵੇਹ ਨੇ ਮੋਸ਼ੇਹ ਰਾਹੀ ਬਣਾਉਂਣ ਦਾ ਹੁਕਮ ਦਿੱਤਾ ਸੀ ਉਹ ਯਾਹਵੇਹ ਲਈ ਖੁਸ਼ੀ ਦੀਆਂ ਭੇਟਾਂ ਲਿਆਏ।
ਬਸਲਏਲ ਅਤੇ ਆਹਾਲੀਆਬ
30ਫਿਰ ਮੋਸ਼ੇਹ ਨੇ ਇਸਰਾਏਲੀਆਂ ਨੂੰ ਆਖਿਆ, “ਵੇਖੋ, ਯਾਹਵੇਹ ਨੇ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ, ਹੂਰ ਦੇ ਪੁੱਤਰ ਬਸਲਏਲ ਨੂੰ ਚੁਣਿਆ ਹੈ। 31ਅਤੇ ਉਸਨੇ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ, 32ਸੋਨੇ, ਚਾਂਦੀ ਅਤੇ ਪਿੱਤਲ ਦੇ ਕੰਮ ਲਈ ਕਾਰੀਗਰੀ ਕਰੇ, 33ਪੱਥਰਾਂ ਨੂੰ ਕੱਟਣਾ ਅਤੇ ਜੜਨਾ, ਲੱਕੜ ਦਾ ਕੰਮ ਕਰਨਾ ਅਤੇ ਹਰ ਕਿਸਮ ਦੀ ਕਾਰੀਗਰੀ ਨਾਲ ਕੰਮ ਕਰੇ। 34ਅਤੇ ਉਸ ਨੇ ਸਿਖਾਉਣ ਦੀ ਬੁੱਧ ਉਸ ਨੂੰ ਨਾਲੇ ਦਾਨ ਦੇ ਗੋਤ ਦੇ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਦਿੱਤੀ। 35ਉਸ ਨੇ ਉਹਨਾਂ ਨੂੰ ਉੱਕਰੀ, ਕਾਰੀਗਰੀ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਵੱਧੀਆ ਸੂਤੀ ਦੀ ਕਢਾਈ ਕਰਨ ਵਾਲੇ, ਅਤੇ ਜੁਲਾਹੇ—ਇਹ ਸਾਰੇ ਹੁਨਰਮੰਦ ਕਾਮੇ ਅਤੇ ਕਾਰੀਗਰੀ ਵਜੋਂ ਹਰ ਕਿਸਮ ਦੇ ਕੰਮ ਕਰਨ ਲਈ ਹੁਨਰ ਨਾਲ ਭਰ ਦਿੱਤਾ ਹੈ।