Bible App logo
Search Icon

ਅਸਤਰ 7

7
ਹਾਮਾਨ ਲਈ ਮੌਤ ਦੀ ਸਜ਼ਾ
1ਤਾਂ ਰਾਜਾ ਅਤੇ ਹਾਮਾਨ ਰਾਣੀ ਏਸਤੇਰ ਦੀ ਦਾਅਵਤ ਵਿੱਚ ਗਏ, 2ਰਾਜੇ ਨੇ ਦੂਸਰੇ ਦਿਨ ਵੀ ਦਾਖ਼ਰਸ ਪੀਂਦੇ ਹੋਏ ਏਸਤੇਰ ਤੋਂ ਫਿਰ ਪੁੱਛਿਆ, “ਹੇ ਰਾਣੀ ਏਸਤੇਰ, ਤੇਰੀ ਕੀ ਬੇਨਤੀ ਹੈ? ਉਹ ਪੂਰੀ ਕੀਤੀ ਜਾਵੇਗੀ। ਤੂੰ ਕੀ ਮੰਗਦੀ ਹੈ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ।”
3ਤਦ ਰਾਣੀ ਏਸਤੇਰ ਨੇ ਉੱਤਰ ਦਿੱਤਾ, “ਹੇ ਮਹਾਰਾਜ, ਜੇ ਮੇਰੇ ਉੱਤੇ ਤੁਹਾਡੀ ਕਿਰਪਾ ਹੋਈ ਹੈ ਅਤੇ ਜੇ ਤੁਹਾਨੂੰ ਚੰਗਾ ਲੱਗੇ, ਤਾਂ ਮੇਰੀ ਇਹ ਬੇਨਤੀ ਹੈ ਕਿ ਮੇਰੀ ਅਤੇ ਮੇਰੇ ਲੋਕਾਂ ਦੀ ਜਾਨ ਬਖ਼ਸ਼ੀ ਜਾਵੇ। 4ਕਿਉਂਕਿ ਮੈਂ ਅਤੇ ਮੇਰੇ ਲੋਕ ਨਾਸ ਹੋਣ ਲਈ ਅਤੇ ਮਾਰੇ ਜਾਣ ਲਈ ਅਤੇ ਮਿਟਾਏ ਜਾਣ ਲਈ ਵੇਚ ਦਿੱਤੇ ਗਏ ਹਾਂ! ਜੇਕਰ ਅਸੀਂ ਸਿਰਫ ਦਾਸ-ਦਾਸੀਆਂ ਹੋਣ ਲਈ ਵੇਚੇ ਜਾਂਦੇ ਤਾਂ ਮੈਂ ਚੁੱਪ ਰਹਿੰਦੀ ਪਰ ਸਾਡਾ ਵੈਰੀ ਰਾਜਾ ਦੇ ਘਾਟੇ ਨੂੰ ਪੂਰਾ ਨਹੀਂ ਕਰ ਸਕਦਾ।”
5ਰਾਜਾ ਅਹਸ਼ਵੇਰੋਸ਼ ਨੇ ਰਾਣੀ ਏਸਤੇਰ ਨੂੰ ਪੁੱਛਿਆ, “ਉਹ ਕੌਣ ਹੈ ਅਤੇ ਕਿੱਥੇ ਹੈ ਉਹ ਆਦਮੀ ਜਿਸ ਨੇ ਅਜਿਹਾ ਕਰਨ ਦੀ ਹਿੰਮਤ ਕੀਤੀ ਹੈ?”
6ਏਸਤੇਰ ਨੇ ਕਿਹਾ, “ਉਹ ਦੁਸ਼ਮਣ, ਉਹ ਵਿਰੋਧੀ, ਇਹ ਦੁਸ਼ਟ ਹਾਮਾਨ ਹੈ!”
ਤਦ ਹਾਮਾਨ ਰਾਜੇ ਅਤੇ ਰਾਣੀ ਦੇ ਸਾਮ੍ਹਣੇ ਘਬਰਾ ਗਿਆ। 7ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਦਾਖ਼ਰਸ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਏਸਤੇਰ ਕੋਲ ਆਪਣੀ ਜਾਨ ਬਖ਼ਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ।
8ਕੁਝ ਸਮੇਂ ਬਾਅਦ ਜਿਵੇਂ ਹੀ ਰਾਜਾ ਮਹਿਲ ਦੇ ਬਾਗ ਤੋਂ ਦਾਅਵਤ ਹਾਲ ਵਿੱਚ ਮੁੜਿਆ ਤਾਂ ਹਾਮਾਨ ਉਸ ਪਲੰਘ ਉੱਤੇ ਡਿੱਗ ਪਿਆ ਸੀ ਜਿੱਥੇ ਏਸਤੇਰ ਬੈਠੀ ਹੋਈ ਸੀ।
ਇਹ ਦੇਖ ਕੇ ਰਾਜੇ ਨੇ ਕਿਹਾ, “ਕੀ ਉਹ ਮੇਰੀ ਮੌਜੂਦਗੀ ਵਿੱਚ ਰਾਣੀ ਨਾਲ ਛੇੜਛਾੜ ਵੀ ਕਰੇਗਾ?”
ਜਿਵੇਂ ਹੀ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਿਆ ਤਾਂ ਸੇਵਕਾਂ ਨੇ ਹਾਮਾਨ ਦਾ ਮੂੰਹ ਢੱਕ ਲਿਆ। 9ਫਿਰ ਰਾਜਾ ਦੇ ਸਾਮ੍ਹਣੇ ਖੜ੍ਹੇ ਰਹਿਣ ਵਾਲੇ ਅਧਿਕਾਰੀਆ ਵਿੱਚੋਂ ਇੱਕ ਅਧਿਕਾਰੀ ਹਰਬੋਨਾ ਨੇ ਰਾਜਾ ਨੂੰ ਕਿਹਾ, “ਮਹਾਰਾਜ! ਹਾਮਾਨ ਦੇ ਘਰ ਪੰਜਾਹ ਹੱਥ ਉੱਚਾ ਫਾਂਸੀ ਲਾਉਣ ਦਾ ਇੱਕ ਥੰਮ੍ਹ ਖੜ੍ਹਾ ਕੀਤਾ ਗਿਆ ਹੈ ਜੋ ਉਸ ਨੇ ਮਾਰਦਕਈ ਦੇ ਲਈ ਬਣਵਾਇਆ ਹੈ, ਜਿਸ ਨੇ ਰਾਜਾ ਦਾ ਭਲਾ ਕੀਤਾ ਸੀ।”
ਰਾਜਾ ਨੇ ਕਿਹਾ, “ਇਸ ਨੂੰ ਹੀ ਉਹ ਦੇ ਉੱਤੇ ਚੜ੍ਹਾ ਦਿਉ!” 10ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸ ਖੰਭੇ ਉੱਤੇ ਟੰਗ ਦਿੱਤਾ ਜਿਸਨੂੰ ਉਸਨੇ ਮਾਰਦਕਈ ਲਈ ਖੜਾ ਕੀਤਾ ਸੀ। ਫਿਰ ਰਾਜੇ ਦਾ ਕਹਿਰ ਸ਼ਾਂਤ ਹੋ ਗਿਆ।

Currently Selected:

ਅਸਤਰ 7: PCB

Highlight

Copy

Compare

Share

None

Want to have your highlights saved across all your devices? Sign up or sign in