ਬਿਵਸਥਾ 26
26
ਪਹਿਲਾ ਫਲ ਅਤੇ ਦਸਵੰਧ
1ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਜਾਓ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ ਅਤੇ ਤੁਸੀਂ ਉਸ ਉੱਤੇ ਕਬਜ਼ਾ ਕਰਕੇ ਉਸ ਵਿੱਚ ਵੱਸ ਜਾਓ, 2ਜਿਹੜੀ ਧਰਤੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇਣ ਵਾਲਾ ਹੈ, ਉਸਦੇ ਸਾਰੇ ਫਲਾਂ ਵਿੱਚ ਜਿਹੜੇ ਤੂੰ ਆਪਣੇ ਘਰ ਲੈ ਆਵੇਗਾ, ਉਹਨਾਂ ਵਿੱਚੋਂ ਕੁਝ ਲੈ ਕੇ ਟੋਕਰੀ ਵਿੱਚ ਰੱਖੀ ਫਿਰ ਉਸ ਥਾਂ ਉੱਤੇ ਜਾਓ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਚੁਣੇਗਾ। 3ਅਤੇ ਉਸ ਸਮੇਂ ਦੇ ਜਾਜਕਾਂ ਨੂੰ ਆਖਣਾ, “ਮੈਂ ਅੱਜ ਤੁਹਾਡੇ ਪਰਮੇਸ਼ਵਰ ਦੇ ਅੱਗੇ ਇਹ ਐਲਾਨ ਕਰਦਾ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ ਜਿਸ ਨੂੰ ਸਾਨੂੰ ਦੇਣ ਦੀ ਯਾਹਵੇਹ ਨੇ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ।” 4ਜਾਜਕ ਤੁਹਾਡੇ ਹੱਥਾਂ ਵਿੱਚੋਂ ਟੋਕਰੀ ਲੈ ਲਵੇ ਅਤੇ ਇਸ ਨੂੰ ਤੁਹਾਡੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਦੇ ਅੱਗੇ ਰੱਖ ਦੇਵੇ। 5ਤਦ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਇਹ ਆਖਣਾ, “ਮੇਰਾ ਪਿਤਾ ਇੱਕ ਭਟਕਦਾ ਅਰਾਮੀ ਸੀ ਅਤੇ ਉਹ ਕੁਝ ਲੋਕਾਂ ਨਾਲ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਕੇ ਇੱਕ ਮਹਾਨ ਕੌਮ ਬਣ ਗਿਆ, ਸ਼ਕਤੀਸ਼ਾਲੀ ਅਤੇ ਅਨੇਕ। 6ਪਰ ਮਿਸਰੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ ਅਤੇ ਸਾਡੇ ਕੋਲੋ ਕਠੋਰ ਮਿਹਨਤ ਕਰਵਾਈ। 7ਤਦ ਅਸੀਂ ਆਪਣੇ ਪੁਰਖਿਆਂ ਦੇ ਯਾਹਵੇਹ ਪਰਮੇਸ਼ਵਰ ਨੂੰ ਪੁਕਾਰਿਆ, ਅਤੇ ਯਾਹਵੇਹ ਨੇ ਸਾਡੀ ਆਵਾਜ਼ ਸੁਣੀ ਅਤੇ ਸਾਡੇ ਦੁੱਖ, ਮਿਹਨਤ ਅਤੇ ਜ਼ੁਲਮ ਨੂੰ ਵੇਖਿਆ। 8ਸੋ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਇੱਕ ਬਲਵੰਤ ਹੱਥ ਅਤੇ ਫੈਲੀ ਹੋਈ ਬਾਂਹ ਨਾਲ, ਬਹੁਤ ਡਰ ਨਾਲ ਅਤੇ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਬਾਹਰ ਕੱਢਿਆ। 9ਉਹ ਸਾਨੂੰ ਇਸ ਸਥਾਨ ਉੱਤੇ ਲਿਆਇਆ ਅਤੇ ਸਾਨੂੰ ਇਹ ਧਰਤੀ ਦਿੱਤੀ, ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ। 10ਅਤੇ ਹੁਣ ਮੈਂ ਉਸ ਮਿੱਟੀ ਦਾ ਪਹਿਲਾ ਫਲ ਲਿਆ ਰਿਹਾ ਹਾਂ, ਜੋ ਤੁਸੀਂ ਹੇ ਯਾਹਵੇਹ ਮੈਨੂੰ ਦਿੱਤਾ ਹੈ।” ਆਪਣੇ ਪਰਮੇਸ਼ਵਰ ਅੱਗੇ ਟੋਕਰੀ ਰੱਖੋ ਅਤੇ ਉਸ ਅੱਗੇ ਮੱਥਾ ਟੇਕੋ। 11ਤਦ ਤੁਸੀਂ ਉਹਨਾਂ ਲੇਵੀਆਂ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਵਿੱਚ ਅਨੰਦ ਕਰਿਓ ਜਿਹੜੀਆਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਅਤੇ ਤੁਹਾਡੇ ਘਰਾਣੇ ਨੂੰ ਦਿੱਤੀਆਂ ਹਨ।
12ਜਦੋਂ ਤੁਸੀਂ ਤੀਜੇ ਸਾਲ ਅਰਥਾਤ ਦਸਵੰਧ ਦੇ ਸਾਲ ਵਿੱਚ ਆਪਣੀ ਸਾਰੀ ਉਪਜ ਦਾ ਦਸਵਾਂ ਹਿੱਸਾ ਨਿਸ਼ਚਿਤ ਕਰ ਲਓ ਤਾਂ ਤੁਸੀਂ ਉਹ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਦੇ ਦਿਓ ਤਾਂ ਜੋ ਉਹ ਆਪਣੇ ਕਸਬਿਆਂ ਵਿੱਚ ਖਾ ਸਕਣ ਅਤੇ ਸੰਤੁਸ਼ਟ ਰਹਿ ਸਕਣ। 13ਤਦ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਆਖੋ, “ਮੈਂ ਆਪਣੇ ਘਰ ਵਿੱਚੋਂ ਪਵਿੱਤਰ ਭਾਗ ਕੱਢ ਦਿੱਤਾ ਹੈ ਅਤੇ ਲੇਵੀਆਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਨੂੰ ਤੁਹਾਡੇ ਹੁਕਮ ਦੇ ਅਨੁਸਾਰ ਦੇ ਦਿੱਤਾ ਹੈ। ਮੈਂ ਤੇਰੇ ਹੁਕਮਾਂ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਮੈਂ ਉਹਨਾਂ ਵਿੱਚੋਂ ਕਿਸੇ ਨੂੰ ਭੁੱਲਿਆ ਹਾਂ। 14ਮੈਂ ਸੋਗ ਵਿੱਚ ਹੁੰਦਿਆਂ ਪਵਿੱਤਰ ਭਾਗ ਵਿੱਚੋਂ ਕੁਝ ਨਹੀਂ ਖਾਧਾ, ਨਾ ਮੈਂ ਅਸ਼ੁੱਧ ਹੁੰਦਿਆਂ ਉਸ ਵਿੱਚੋਂ ਕੁਝ ਕੱਢਿਆ ਅਤੇ ਨਾ ਹੀ ਮੈਂ ਮੁਰਦਿਆਂ ਨੂੰ ਚੜ੍ਹਾਇਆ। ਮੈਂ ਆਪਣੇ ਯਾਹਵੇਹ ਪਰਮੇਸ਼ਵਰ ਦਾ ਹੁਕਮ ਮੰਨਿਆ ਹੈ; ਮੈਂ ਉਹ ਸਭ ਕੁਝ ਕੀਤਾ ਹੈ ਜਿਸਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ। 15ਆਪਣੇ ਪਵਿੱਤਰ ਨਿਵਾਸ ਸਥਾਨ, ਸਵਰਗ ਤੋਂ ਹੇਠਾਂ ਵੱਲ ਵੇਖ ਅਤੇ ਆਪਣੀ ਪਰਜਾ ਇਸਰਾਏਲ ਨੂੰ ਬਰਕਤ ਦੇ ਅਤੇ ਇਸ ਧਰਤੀ ਨੂੰ ਵੀ ਜਿਹੜੀ ਤੂੰ ਸਾਨੂੰ ਦਿੱਤੀ ਹੈ ਜਿਵੇਂ ਤੁਸੀਂ ਸਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।”
ਯਾਹਵੇਹ ਦੇ ਹੁਕਮਾਂ ਦੀ ਪਾਲਣਾ ਕਰੋ
16ਤੁਹਾਡਾ ਯਾਹਵੇਹ ਪਰਮੇਸ਼ਵਰ ਅੱਜ ਤੁਹਾਨੂੰ ਇਨ੍ਹਾਂ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦਾ ਹੁਕਮ ਦਿੰਦਾ ਹੈ, ਧਿਆਨ ਨਾਲ ਉਹਨਾਂ ਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਪਾਲਣਾ ਕਰੋ। 17ਤੁਸੀਂ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਅਤੇ ਤੁਸੀਂ ਉਸ ਦੀ ਆਗਿਆਕਾਰੀ ਵਿੱਚ ਚੱਲੋਗੇ, ਤੁਸੀਂ ਉਸ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰੋਗੇ, ਤੁਸੀਂ ਉਸ ਦੀ ਆਵਾਜ਼ ਸੁਣੋਗੇ। 18ਅਤੇ ਯਾਹਵੇਹ ਨੇ ਅੱਜ ਦੇ ਦਿਨ ਐਲਾਨ ਕੀਤਾ ਹੈ ਕਿ ਤੁਸੀਂ ਉਸ ਦੇ ਲੋਕ ਹੋ, ਜਿਵੇਂ ਉਸ ਨੇ ਇਕਰਾਰ ਕੀਤਾ ਸੀ, ਉਸ ਦੀ ਕੀਮਤੀ ਜਾਇਦਾਦ ਹੋ ਅਤੇ ਤੁਸੀਂ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ। 19ਉਸ ਨੇ ਐਲਾਨ ਕੀਤਾ ਹੈ ਕਿ ਉਹ ਤੁਹਾਨੂੰ ਉਸਤਤ, ਪ੍ਰਸਿੱਧੀ ਅਤੇ ਆਦਰ ਵਿੱਚ ਉਹਨਾਂ ਸਾਰੀਆਂ ਕੌਮਾਂ ਨਾਲੋਂ ਉੱਚਾ ਰੱਖੇਗਾ ਜਿਹੜੀਆਂ ਉਸ ਨੇ ਬਣਾਈਆਂ ਹਨ ਅਤੇ ਤੁਸੀਂ ਆਪਣੇ ਯਾਹਵੇਹ ਪਰਮੇਸ਼ਵਰ ਦੇ ਲਈ ਪਵਿੱਤਰ ਲੋਕ ਹੋਵੋਗੇ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।
Currently Selected:
ਬਿਵਸਥਾ 26: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.