2 ਸ਼ਮੂਏਲ 11
11
ਦਾਵੀਦ ਅਤੇ ਬੈਥਸ਼ੇਬਾ
1ਬਸੰਤ ਰੁੱਤ ਵਿੱਚ, ਜਦੋਂ ਰਾਜੇ ਯੁੱਧ ਲਈ ਜਾਂਦੇ ਸਨ, ਦਾਵੀਦ ਨੇ ਯੋਆਬ ਨੂੰ ਰਾਜਿਆਂ ਅਤੇ ਇਸਰਾਏਲ ਦੀ ਸਾਰੀ ਫ਼ੌਜ ਸਮੇਤ ਬਾਹਰ ਭੇਜਿਆ। ਉਨ੍ਹਾਂ ਨੇ ਅੰਮੋਨੀਆਂ ਨੂੰ ਤਬਾਹ ਕਰ ਦਿੱਤਾ ਅਤੇ ਰਬਾਹ ਨੂੰ ਘੇਰ ਲਿਆ। ਪਰ ਦਾਵੀਦ ਯੇਰੂਸ਼ਲੇਮ ਵਿੱਚ ਹੀ ਰਿਹਾ।
2ਇੱਕ ਸ਼ਾਮ ਦਾਵੀਦ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਮਹਿਲ ਦੀ ਛੱਤ ਉੱਤੇ ਘੁੰਮਣ ਲੱਗਾ। ਉਸ ਨੇ ਛੱਤ ਤੋਂ ਇੱਕ ਔਰਤ ਨੂੰ ਨਹਾਉਂਦੇ ਦੇਖਿਆ। ਉਹ ਔਰਤ ਵੇਖਣ ਵਿੱਚ ਬਹੁਤ ਸੋਹਣੀ ਸੀ, 3ਅਤੇ ਦਾਵੀਦ ਨੇ ਉਸ ਬਾਰੇ ਪਤਾ ਕਰਨ ਲਈ ਕਿਸੇ ਨੂੰ ਭੇਜਿਆ। ਉਸ ਆਦਮੀ ਨੇ ਆਖਿਆ, “ਉਹ ਬੈਥਸ਼ੇਬਾ ਹੈ, ਅਲਯਾਮ ਦੀ ਧੀ ਅਤੇ ਹਿੱਤੀ ਊਰੀਯਾਹ ਦੀ ਪਤਨੀ ਹੈ।” 4ਫਿਰ ਦਾਵੀਦ ਨੇ ਉਸ ਨੂੰ ਲੈਣ ਲਈ ਸੰਦੇਸ਼ਵਾਹਕ ਭੇਜੇ। ਫਿਰ ਉਹ ਉਸਦੇ ਕੋਲ ਆਈ ਅਤੇ ਉਹ ਉਸਦੇ ਨਾਲ ਸੌਂ ਗਿਆ। (ਕਿਉਂਕਿ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ) ਫਿਰ ਉਹ ਘਰ ਵਾਪਸ ਚਲੀ ਗਈ। 5ਉਹ ਔਰਤ ਗਰਭਵਤੀ ਹੋਈ ਅਤੇ ਦਾਵੀਦ ਨੂੰ ਸੁਨੇਹਾ ਭੇਜਿਆ, “ਮੈਂ ਗਰਭਵਤੀ ਹਾਂ।”
6ਇਸ ਲਈ ਦਾਵੀਦ ਨੇ ਯੋਆਬ ਨੂੰ ਇਹ ਸੰਦੇਸ਼ ਭੇਜਿਆ, “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਭੇਜੋ।” ਅਤੇ ਯੋਆਬ ਨੇ ਉਸਨੂੰ ਦਾਵੀਦ ਕੋਲ ਭੇਜਿਆ। 7ਜਦੋਂ ਊਰੀਯਾਹ ਉਸ ਕੋਲ ਆਇਆ ਤਾਂ ਦਾਵੀਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਕਿਹੋ ਜਿਹਾ ਸੀ, ਸਿਪਾਹੀ ਕਿਵੇਂ ਸਨ ਅਤੇ ਯੁੱਧ ਕਿਵੇਂ ਚੱਲ ਰਿਹਾ ਸੀ? 8ਤਦ ਦਾਵੀਦ ਨੇ ਊਰੀਯਾਹ ਨੂੰ ਆਖਿਆ, “ਆਪਣੇ ਘਰ ਜਾ ਕੇ ਆਪਣੇ ਪੈਰ ਧੋ।” ਇਸ ਲਈ ਊਰੀਯਾਹ ਨੇ ਜਦੋਂ ਮਹਿਲ ਤੋਂ ਨਿੱਕਲਿਆ ਅਤੇ ਰਾਜੇ ਵੱਲੋਂ ਇੱਕ ਤੋਹਫ਼ਾ ਉਸਦੇ ਪਿੱਛੇ ਭੇਜਿਆ ਗਿਆ। 9ਪਰ ਊਰੀਯਾਹ ਆਪਣੇ ਸਾਰੇ ਮਾਲਕਾਂ ਦੇ ਨਾਲ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।
10ਜਦੋਂ ਦਾਵੀਦ ਨੂੰ ਦੱਸਿਆ ਗਿਆ, “ਊਰੀਯਾਹ ਘਰ ਨਹੀਂ ਗਿਆ।” ਇਸ ਲਈ ਉਸ ਨੇ ਊਰੀਯਾਹ ਨੂੰ ਪੁੱਛਿਆ, “ਭਲਾ ਤੂੰ ਸਫ਼ਰ ਕਰਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?”
11ਊਰੀਯਾਹ ਨੇ ਦਾਵੀਦ ਨੂੰ ਆਖਿਆ, “ਸੰਦੂਕ, ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰੇ ਸੈਨਾਪਤੀ ਯੋਆਬ ਅਤੇ ਮੇਰੇ ਸੁਆਮੀ ਦੇ ਦਾਸ ਖੁੱਲ੍ਹੇ ਦੇਸ਼ ਵਿੱਚ ਡੇਰਾ ਲਾਈ ਬੈਠੇ ਸਨ। ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਪਤਨੀ ਨਾਲ ਪਿਆਰ ਕਰਾਂ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ!”
12ਤਦ ਦਾਵੀਦ ਨੇ ਉਸਨੂੰ ਕਿਹਾ, “ਇੱਕ ਦਿਨ ਹੋਰ ਇੱਥੇ ਠਹਿਰ ਅਤੇ ਸਵੇਰ ਨੂੰ ਮੈਂ ਤੈਨੂੰ ਵਾਪਸ ਭੇਜਾਂਗਾ।” ਇਸ ਲਈ ਊਰੀਯਾਹ ਉਸ ਦਿਨ ਅਤੇ ਅਗਲੇ ਦਿਨ ਯੇਰੂਸ਼ਲੇਮ ਵਿੱਚ ਰਿਹਾ। 13ਦਾਵੀਦ ਦੇ ਸੱਦੇ ਤੇ, ਉਸਨੇ ਉਸਦੇ ਨਾਲ ਖਾਧਾ ਪੀਤਾ ਅਤੇ ਦਾਵੀਦ ਨੇ ਉਸਨੂੰ ਮਤਵਾਲਾ ਕਰ ਦਿੱਤਾ। ਉਹ ਸ਼ਾਮ ਨੂੰ ਊਰੀਯਾਹ ਆਪਣੇ ਮਾਲਕ ਦੇ ਨੌਕਰਾਂ ਦੇ ਵਿਚਕਾਰ ਆਪਣੀ ਮੰਜੀ ਉੱਤੇ ਸੁੱਤਾ ਰਿਹਾ, ਪਰ ਉਹ ਘਰ ਨਹੀਂ ਗਿਆ।
14ਸਵੇਰੇ ਦਾਵੀਦ ਨੇ ਯੋਆਬ ਨੂੰ ਚਿੱਠੀ ਲਿਖੀ ਅਤੇ ਊਰੀਯਾਹ ਦੇ ਹੱਥੀਂ ਉਸਨੂੰ ਭੇਜੀ। 15ਉਸ ਚਿੱਠੀ ਵਿੱਚ ਦਾਵੀਦ ਨੇ ਇਹ ਲਿਖਿਆ ਸੀ, “ਊਰੀਯਾਹ ਨੂੰ ਉੱਥੇ ਰੱਖਿਓ ਜਿੱਥੇ ਲੜਾਈ ਬਹੁਤ ਭਿਆਨਕ ਹੈ। ਫਿਰ ਉਸ ਤੋਂ ਪਿੱਛੇ ਹਟ ਜਾਓ ਤਾਂ ਜੋ ਉਹ ਮਾਰਿਆ ਜਾਵੇ।”
16ਇਸ ਲਈ ਜਦੋਂ ਯੋਆਬ ਨੇ ਸ਼ਹਿਰ ਨੂੰ ਘੇਰ ਲਿਆ, ਉਸਨੇ ਊਰੀਯਾਹ ਨੂੰ ਇੱਕ ਅਜਿਹੀ ਥਾਂ ਤੇ ਠਹਿਰਾ ਦਿੱਤਾ ਜਿੱਥੇ ਉਹ ਜਾਣਦਾ ਸੀ ਕਿ ਇੱਥੇ ਸਭ ਤੋਂ ਮਜ਼ਬੂਤ ਸੂਰਮੇ ਹਨ। 17ਜਦੋਂ ਸ਼ਹਿਰ ਦੇ ਲੋਕ ਬਾਹਰ ਆਏ ਅਤੇ ਯੋਆਬ ਦੇ ਵਿਰੁੱਧ ਲੜੇ, ਤਾਂ ਦਾਵੀਦ ਦੀ ਸੈਨਾਂ ਵਿੱਚੋਂ ਕੁਝ ਆਦਮੀ ਡਿੱਗ ਪਏ। ਇਸ ਤੋਂ ਇਲਾਵਾ, ਹਿੱਤੀ ਊਰੀਯਾਹ ਦੀ ਮੌਤ ਹੋ ਗਈ।
18ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਪੂਰੀ ਖ਼ਬਰ ਦਾਵੀਦ ਨੂੰ ਦੱਸੀ। 19ਉਸਨੇ ਸੰਦੇਸ਼ਵਾਹਕ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, “ਜਦੋਂ ਤੂੰ ਰਾਜੇ ਨੂੰ ਲੜਾਈ ਦੀ ਇਹ ਪੂਰੀ ਗੱਲ ਸੁਣਾਵੇ, 20ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ? 21ਯਰੂਬ-ਬੇਸ਼ੇਥ#11:21 ਯਰੂਬ-ਬੇਸ਼ੇਥ ਅਰਥਾਤ: ਜਿਸਨੂੰ ਯਰੁੱਬਆਲ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਵਜੋਂ ਵੀ ਜਾਣਿਆ ਜਾਂਦਾ ਸੀ ਵਜੋਂ ਵੀ ਜਾਣਿਆ ਜਾਂਦਾ ਸੀ ਦੇ ਪੁੱਤਰ ਅਬੀਮੇਲੇਕ ਨੂੰ ਕਿਸ ਨੇ ਮਾਰਿਆ? ਕੀ ਕਿਸੇ ਤੀਵੀਂ ਨੇ ਕੰਧ ਤੋਂ ਚੱਕੀ ਦਾ ਉੱਪਰਲਾ ਪੱਥਰ ਉਸ ਉੱਤੇ ਨਹੀਂ ਸੁੱਟਿਆ ਜਿਸ ਕਰਕੇ ਉਹ ਤੇਬੇਸ ਵਿੱਚ ਮਰ ਗਿਆ? ਤੁਸੀਂ ਸ਼ਹਿਰ ਦੀ ਕੰਧ ਦੇ ਐਨਾ ਨੇੜੇ ਕਿਉਂ ਗਏ?’ ਜੇਕਰ ਉਹ ਤੈਨੂੰ ਇਹ ਪੁੱਛੇ, ਤਾਂ ਉਸ ਨੂੰ ਆਖ, ‘ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਵੀ ਮਰ ਗਿਆ ਹੈ।’ ”
22ਸੰਦੇਸ਼ਵਾਹਕ ਬਾਹਰ ਨਿਕਲਿਆ ਅਤੇ ਜਦੋਂ ਉਹ ਪਹੁੰਚਿਆ ਤਾਂ ਉਸਨੇ ਦਾਵੀਦ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯੋਆਬ ਨੇ ਉਸਨੂੰ ਕਹਿਣ ਲਈ ਭੇਜਿਆ ਸੀ। 23ਸੰਦੇਸ਼ਵਾਹਕ ਨੇ ਦਾਵੀਦ ਨੂੰ ਆਖਿਆ, “ਕਿ ਸੁੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਵਿਰੁੱਧ ਆ ਗਏ, ਪਰ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਮਾਰਦੇ ਗਏ। 24ਤਦ ਤੀਰਅੰਦਾਜ਼ਾਂ ਨੇ ਕੰਧ ਤੋਂ ਤੁਹਾਡੇ ਸੇਵਕਾਂ ਉੱਤੇ ਤੀਰ ਚਲਾਏ ਅਤੇ ਰਾਜੇ ਦੇ ਕੁਝ ਆਦਮੀ ਮਾਰੇ ਗਏ। ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਮਰ ਗਿਆ ਹੈ।”
25ਦਾਵੀਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਯੋਆਬ ਨੂੰ ਜਾ ਕੇ ਇਹ ਆਖ, ‘ਇਹ ਗੱਲ ਤੋਂ ਉਦਾਸ ਨਾ ਹੋਵੋ, ਕਿਉਂਕਿ ਤਲਵਾਰ ਕਿਸੇ ਨੂੰ ਅੱਜ ਮਾਰਦੀ ਹੈ ਅਤੇ ਕਿਸੇ ਨੂੰ ਕੱਲ੍ਹ। ਸ਼ਹਿਰ ਉੱਤੇ ਹਮਲਾ ਕਰੋ ਅਤੇ ਇਸਨੂੰ ਤਬਾਹ ਕਰੋ।’ ਯੋਆਬ ਨੂੰ ਹੌਸਲਾ ਦੇਣ ਲਈ ਇਹ ਆਖ।”
26ਜਦੋਂ ਊਰੀਯਾਹ ਦੀ ਪਤਨੀ ਨੇ ਸੁਣਿਆ ਕਿ ਉਸਦਾ ਪਤੀ ਮਰ ਗਿਆ ਹੈ, ਤਾਂ ਉਸਨੇ ਉਸਦੇ ਲਈ ਸੋਗ ਕੀਤਾ। 27ਸੋਗ ਦਾ ਸਮਾਂ ਖਤਮ ਹੋਣ ਤੋਂ ਬਾਅਦ, ਦਾਵੀਦ ਨੇ ਉਸ ਨੂੰ ਆਪਣੇ ਘਰ ਲਿਆਉਂਦਾ ਅਤੇ ਉਹ ਉਸ ਦੀ ਪਤਨੀ ਬਣ ਗਈ ਅਤੇ ਉਸ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ। ਪਰ ਜੋ ਕੰਮ ਦਾਵੀਦ ਨੇ ਕੀਤਾ ਸੀ, ਯਾਹਵੇਹ ਉਸ ਤੋਂ ਨਾਰਾਜ਼ ਸੀ।
Currently Selected:
2 ਸ਼ਮੂਏਲ 11: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.