2 ਸ਼ਮੂਏਲ 10
10
ਦਾਵੀਦ ਨੇ ਅੰਮੋਨੀਆਂ ਨੂੰ ਹਰਾਇਆ
1ਸਮੇਂ ਦੇ ਬੀਤਣ ਨਾਲ, ਅੰਮੋਨੀਆਂ ਦਾ ਰਾਜਾ ਮਰ ਗਿਆ ਅਤੇ ਉਸ ਦਾ ਪੁੱਤਰ ਹਾਨੂਨ ਉਸ ਤੋਂ ਬਾਅਦ ਰਾਜਾ ਬਣਿਆ। 2ਦਾਵੀਦ ਨੇ ਸੋਚਿਆ, “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ, ਜਿਵੇਂ ਉਸਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ।” ਇਸ ਲਈ ਦਾਵੀਦ ਨੇ ਹਾਨੂਨ ਨੂੰ ਉਸਦੇ ਪਿਤਾ ਬਾਰੇ ਹਮਦਰਦੀ ਪ੍ਰਗਟ ਕਰਨ ਲਈ ਆਪਣੇ ਸੇਵਕ ਭੇਜੇ।
ਜਦੋਂ ਦਾਵੀਦ ਦੇ ਆਦਮੀ ਅੰਮੋਨੀਆਂ ਦੇ ਦੇਸ਼ ਵਿੱਚ ਆਏ, 3ਅੰਮੋਨੀਆਂ ਦੇ ਸਰਦਾਰਾਂ ਨੇ ਆਪਣੇ ਸੁਆਮੀ ਹਾਨੂਨ ਨੂੰ ਆਖਿਆ, “ਕੀ ਤੁਹਾਨੂੰ ਲੱਗਦਾ ਹੈ ਦਾਵੀਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਦਾਵੀਦ ਨੇ ਉਨ੍ਹਾਂ ਨੂੰ ਤੁਹਾਡੇ ਕੋਲ ਸਿਰਫ ਸ਼ਹਿਰ ਦੀ ਖੋਜ ਕਰਨ ਅਤੇ ਇਸ ਦੀ ਜਾਸੂਸੀ ਕਰਨ ਅਤੇ ਇਸ ਨੂੰ ਉਜਾੜਨ ਲਈ ਨਹੀਂ ਭੇਜੇ ਹਨ?” 4ਇਸ ਲਈ ਹਾਨੂਨ ਨੇ ਦਾਵੀਦ ਦੇ ਸੰਦੇਸ਼ਵਾਹਕਾਂ ਨੂੰ ਫੜ ਲਿਆ, ਅਤੇ ਹਰੇਕ ਆਦਮੀ ਦੀ ਅੱਧੀ ਦਾੜ੍ਹੀ ਕਟਵਾ ਦਿੱਤੀ, ਉਨ੍ਹਾਂ ਦੇ ਬਸਤਰ ਅੱਧ ਵਿਚਕਾਰੋਂ ਲੱਕ ਤੱਕ ਪਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਸ ਨੇ ਉਨ੍ਹਾਂ ਆਦਮੀਆਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂਕਿ ਉਨ੍ਹਾਂ ਨੂੰ ਬਹੁਤ ਬੇਇੱਜ਼ਤ ਕੀਤਾ ਗਿਆ ਸੀ। ਰਾਜੇ ਨੇ ਕਿਹਾ, “ਜਦ ਤੱਕ ਤੁਹਾਡੀ ਦਾੜ੍ਹੀ ਨਾ ਵਧ ਜਾਵੇ, ਯਰੀਹੋ ਵਿੱਚ ਠਹਿਰੋ, ਅਤੇ ਫਿਰ ਵਾਪਸ ਆ ਜਾਣਾ।”
6ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਉਹ ਦਾਵੀਦ ਦੇ ਸਾਮ੍ਹਣੇ ਘਿਣਾਉਣੇ ਹੋ ਗਏ ਹਨ, ਤਾਂ ਉਨ੍ਹਾਂ ਨੇ ਬੈਤ-ਰਹੋਬ ਅਤੇ ਸੋਬਾਹ ਤੋਂ ਵੀਹ ਹਜ਼ਾਰ ਅਰਾਮੀ ਪੈਦਲ ਸਿਪਾਹੀਆਂ ਨੂੰ ਅਤੇ ਮਕਾਹ ਦੇ ਰਾਜੇ ਨੂੰ ਇੱਕ ਹਜ਼ਾਰ ਆਦਮੀਆਂ ਨਾਲ ਅਤੇ ਤੋਬ ਤੋਂ ਵੀ ਬਾਰਾਂ ਹਜ਼ਾਰ ਆਦਮੀ ਕਿਰਾਏ ਤੇ ਲਏ।
7ਇਹ ਸੁਣ ਕੇ ਦਾਵੀਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਬਾਹਰ ਭੇਜ ਦਿੱਤਾ। 8ਅੰਮੋਨੀ ਬਾਹਰ ਆਏ ਅਤੇ ਆਪਣੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਲੜਾਈ ਦੇ ਰੂਪ ਵਿੱਚ ਤਿਆਰ ਹੋ ਗਏ, ਜਦੋਂ ਕਿ ਸੋਬਾਹ ਅਤੇ ਰਹੋਬ ਦੇ ਅਰਾਮੀ ਅਤੇ ਤੋਬ ਅਤੇ ਮਕਾਹ ਦੇ ਲੋਕ ਅਲੱਗ ਮੈਦਾਨ ਵਿੱਚ ਸਨ।
9ਯੋਆਬ ਨੇ ਵੇਖਿਆ ਕਿ ਉਸ ਦੇ ਅੱਗੇ ਅਤੇ ਪਿੱਛੇ ਲੜਾਈ ਦੀਆਂ ਕਤਾਰਾਂ ਸਨ; ਇਸ ਲਈ ਉਸਨੇ ਇਸਰਾਏਲ ਵਿੱਚ ਸਭ ਤੋਂ ਵਧੀਆ ਸੂਰਮਿਆਂ ਨੂੰ ਚੁਣਿਆ ਅਤੇ ਅਰਾਮੀਆਂ ਦੇ ਵਿਰੁੱਧ ਕਤਾਰਾਂ ਬੰਨ੍ਹੀਆਂ। 10ਉਸ ਨੇ ਬਾਕੀ ਦੇ ਮਨੁੱਖਾਂ ਨੂੰ ਆਪਣੇ ਭਰਾ ਅਬੀਸ਼ਾਈ ਦੇ ਅਧੀਨ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਵਿਰੁੱਧ ਕਤਾਰ ਬੰਨ੍ਹੀ। 11ਯੋਆਬ ਨੇ ਆਖਿਆ, “ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੇਰੇ ਬਚਾਓ ਲਈ ਆਵੀ। ਪਰ ਜੇਕਰ ਅੰਮੋਨੀ ਤੁਹਾਡੇ ਉੱਤੇ ਪਰਬਲ ਹੋਣ ਤਾਂ ਮੈਂ ਤੁਹਾਨੂੰ ਬਚਾਉਣ ਲਈ ਆਵਾਂਗਾ। 12ਤਕੜੇ ਹੋਵੋ ਅਤੇ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ਵਰ ਦੇ ਸ਼ਹਿਰਾਂ ਲਈ ਬਹਾਦਰੀ ਨਾਲ ਲੜੀਏ। ਯਾਹਵੇਹ ਉਹੀ ਕਰੇਗਾ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”
13ਤਦ ਯੋਆਬ ਅਤੇ ਉਸ ਦੇ ਨਾਲ ਦੀ ਸੈਨਾਂ ਅਰਾਮੀਆਂ ਨਾਲ ਲੜਨ ਲਈ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗੋਂ ਭੱਜ ਗਏ। 14ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਅਰਾਮੀ ਭੱਜ ਰਹੇ ਹਨ, ਤਾਂ ਉਹ ਅਬੀਸ਼ਾਈ ਦੇ ਅੱਗੇ ਭੱਜ ਗਏ ਅਤੇ ਸ਼ਹਿਰ ਦੇ ਅੰਦਰ ਚਲੇ ਗਏ। ਇਸ ਲਈ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਵਾਪਸ ਆਇਆ ਅਤੇ ਯੇਰੂਸ਼ਲੇਮ ਨੂੰ ਆਇਆ।
15ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਨ, ਉਨ੍ਹਾਂ ਨੇ ਆਪਣੇ ਆਪ ਨੂੰ ਇਕੱਠਿਆਂ ਕੀਤਾ। 16ਹਾਦੇਦੇਜ਼ਰ ਨੇ ਸੇਵਕ ਭੇਜ ਕੇ ਅਰਾਮੀਆਂ ਨੂੰ ਫ਼ਰਾਤ ਦਰਿਆ ਦੇ ਪਾਰ ਸੱਦ ਲਿਆਂਦਾ ਸੀ। ਉਹ ਹੇਲਾਮ ਨੂੰ ਗਏ ਅਤੇ ਹਾਦੇਦੇਜ਼ਰ ਦੀ ਸੈਨਾ ਦਾ ਪ੍ਰਧਾਨ ਸ਼ੋਬਕ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।
17ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਸਾਰੇ ਇਸਰਾਏਲ ਨੂੰ ਇਕੱਠਾ ਕਰਕੇ ਯਰਦਨ ਪਾਰ ਕੀਤਾ ਅਤੇ ਹੇਲਾਮ ਨੂੰ ਗਿਆ। ਅਰਾਮੀਆਂ ਨੇ ਦਾਵੀਦ ਸਾਮ੍ਹਣੇ ਲੜਨ ਲਈ ਆਪਣੀਆਂ ਲੜਾਈਆਂ ਦੀਆਂ ਕਤਾਰਾਂ ਬਣਾਈਆਂ ਅਤੇ ਉਸਦੇ ਵਿਰੁੱਧ ਲੜੇ। 18ਪਰ ਉਹ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਵੀਦ ਨੇ ਉਨ੍ਹਾਂ ਦੇ ਸੱਤ ਸੌ ਰੱਥਾਂ ਅਤੇ ਚਾਲੀ ਹਜ਼ਾਰ ਪੈਦਲ ਸਿਪਾਹੀਆਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦੀ ਸੈਨਾ ਦੇ ਸਰਦਾਰ ਸ਼ੋਬਕ ਨੂੰ ਵੀ ਮਾਰਿਆ ਅਤੇ ਉਹ ਉੱਥੇ ਹੀ ਮਰ ਗਿਆ। 19ਜਦੋਂ ਹਾਦੇਦੇਜ਼ਰ ਦੇ ਸਾਰੇ ਰਾਜਿਆਂ ਨੇ ਦੇਖਿਆ ਕਿ ਇਸਰਾਏਲ ਨੇ ਉਹਨਾਂ ਨੂੰ ਹਰਾ ਦਿੱਤਾ ਹੈ, ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸੁਲ੍ਹਾ ਕੀਤੀ ਅਤੇ ਉਨ੍ਹਾਂ ਦੇ ਅਧੀਨ ਹੋ ਗਏ।
ਇਸ ਲਈ ਅਰਾਮੀ ਅੰਮੋਨੀਆਂ ਦੀ ਮਦਦ ਕਰਨ ਤੋਂ ਡਰਦੇ ਸਨ।
Currently Selected:
2 ਸ਼ਮੂਏਲ 10: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.