2 ਕੁਰਿੰਥੀਆਂ 4
4
ਮਿੱਟੀ ਦੇ ਬਰਤਨਾਂ ਵਿੱਚ ਧਨ
1ਇਸ ਲਈ, ਇਹ ਸੇਵਕਾਈ ਸਾਨੂੰ ਪਰਮੇਸ਼ਵਰ ਦੀ ਦਯਾ ਦੇ ਕਾਰਨ ਪ੍ਰਾਪਤ ਹੋਈ, ਅਸੀਂ ਹਿੰਮਤ ਨਹੀਂ ਹਾਰਦੇ। 2ਸਗੋਂ ਅਸੀਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਤਿਆਗ ਦਿੱਤਾ; ਅਤੇ ਨਾ ਅਸੀਂ ਚਤਰਾਈ ਦੀ ਚਾਲ ਚੱਲਦੇ, ਨਾ ਪਰਮੇਸ਼ਵਰ ਦੇ ਬਚਨਾ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਦੱਸਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਵਿਵੇਕ ਵਿੱਚ ਪਰਮੇਸ਼ਵਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। 3ਅਤੇ ਜੇ ਖੁਸ਼ਖ਼ਬਰੀ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸ ਤੇ ਪਰਦਾ ਪਿਆ ਹੋਇਆ ਹੈ, ਤਾਂ ਉਹ ਜਿਹੜੇ ਨਾਸ ਹੋ ਰਹੇ ਹਨ, ਉਹਨਾਂ ਲਈ ਹੈ। 4ਇਸ ਯੁੱਗ ਦੇ ਈਸ਼ਵਰ#4:4 ਯੁੱਗ ਦੇ ਈਸ਼ਵਰ ਮਤਲਬ ਸ਼ੈਤਾਨ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਹੈ, ਤਾਂ ਜੋ ਉਹ ਖੁਸ਼ਖ਼ਬਰੀ ਦੇ ਚਾਨਣ ਨੂੰ ਨਾ ਵੇਖ ਸਕਣ ਜੋ ਮਸੀਹ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ, ਅਤੇ ਜੋ ਪਰਮੇਸ਼ਵਰ ਦਾ ਸਰੂਪ ਹੈ। 5ਕਿਉਂਕਿ ਜੋ ਕੁਝ ਅਸੀਂ ਪ੍ਰਚਾਰ ਕਰਦੇ ਹਾਂ ਆਪਣਾ ਨਹੀਂ ਸਗੋਂ ਮਸੀਹ ਯਿਸ਼ੂ ਦਾ ਪ੍ਰਚਾਰ ਕਰਦੇ ਹਾਂ, ਕਿਉਂ ਜੋ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸ਼ੂ ਮਸੀਹ ਦੇ ਕਾਰਨ ਤੁਹਾਡੇ ਦਾਸ ਹਾਂ। 6ਪਰਮੇਸ਼ਵਰ ਨੇ ਕਿਹਾ ਸੀ, “ਚਾਨਣ ਹਨ੍ਹੇਰੇ ਵਿੱਚ ਚਮਕੇ,” ਉਸ ਦਾ ਚਾਨਣ ਸਾਡੇ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ਵਰ ਦੀ ਮਹਿਮਾ ਦਾ ਗਿਆਨ ਮਸੀਹ ਯਿਸ਼ੂ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।#4:6 ਯਸ਼ਾ 9:2
7ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ#4:7 ਮਿੱਟੀ ਦੇ ਭਾਂਡਿਆਂ ਸਾਡੇ ਸਰੀਰ ਵਿੱਚ ਵਿੱਚ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਸਮਰੱਥਾ ਸਾਡੀ ਨਹੀਂ ਪਰ ਪਰਮੇਸ਼ਵਰ ਵੱਲੋਂ ਹੈ। 8ਅਸੀਂ ਸਾਰੇ ਪਾਸਿਓ ਕਸ਼ਟ ਵਿੱਚ ਹਾਂ, ਪਰ ਮਿੱਧੇ ਨਹੀਂ ਜਾਂਦੇ; ਪਰੇਸ਼ਾਨੀ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ; 9ਸਤਾਏ ਜਾਂਦੇ ਹਾਂ, ਪਰ ਇਕੱਲੇ ਨਹੀਂ ਛੱਡੇ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ। 10ਅਸੀਂ ਹਮੇਸ਼ਾ ਆਪਣੇ ਸਰੀਰ ਵਿੱਚ ਯਿਸ਼ੂ ਦੀ ਮੌਤ ਨੂੰ ਨਾਲ ਲਈ ਫਿਰਦੇ ਹਾਂ, ਤਾਂ ਜੋ ਯਿਸ਼ੂ ਮਸੀਹ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ। 11ਕਿਉਂਕਿ ਅਸੀਂ ਜਿਉਂਦੇ ਹਾਂ ਸੋ ਹਮੇਸ਼ਾ ਯਿਸ਼ੂ ਦੀ ਖਾਤਰ ਮੌਤ ਦੇ ਹਵਾਲੇ ਕੀਤੇ ਜਾਂਦੇ ਹਾਂ, ਤਾਂ ਜੋ ਯਿਸ਼ੂ ਦਾ ਜੀਵਨ ਸਾਡੇ ਮਰਨਹਾਰ ਸਰੀਰ ਵਿੱਚ ਪ੍ਰਗਟ ਹੋਵੇ। 12ਤਾਂ ਫਿਰ, ਮੌਤ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹਾਂ।
13ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ: “ਮੈ ਵਿਸ਼ਵਾਸ ਕੀਤਾ; ਇਸ ਲਈ ਮੈਂ ਬੋਲਿਆ।” ਇਸ ਲਈ ਜੋ ਸਾਡੇ ਕੋਲ ਉਹੀ ਵਿਸ਼ਵਾਸ ਦਾ ਆਤਮਾ ਹੈ,#4:13 ਜ਼ਬੂ 116:10 (ਸੈਪਟੁਜਿੰਟ ਦੇਖੋ) ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ। 14ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸ਼ੂ ਨੂੰ ਜਿਉਂਦਾ ਕੀਤਾ ਉਹ ਸਾਨੂੰ ਵੀ ਯਿਸ਼ੂ ਦੇ ਨਾਲ ਜਿਉਂਦਾ ਕਰੇਗਾ ਅਤੇ ਤੁਹਾਡੇ ਨਾਲ ਆਪਣੇ ਹਜ਼ੂਰ ਖੜ੍ਹਾ ਕਰੇਗਾ। 15ਕਿਉਂਕਿ ਸਭ ਕੁਝ ਤੁਹਾਡੇ ਫਾਇਦੇ ਲਈ ਹੈ, ਤਾਂ ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਵਰ ਦੀ ਵਡਿਆਈ ਲਈ ਧੰਨਵਾਦਾਂ ਨੂੰ ਬਹੁਤ ਹੀ ਵਧਾਵੇ।
16ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਪਰ ਅੰਦਰਲੀ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ। 17ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲ ਦਾ ਹੀ ਹੈ, ਸਾਡੇ ਲਈ ਅੱਤ ਭਾਰੀ ਅਤੇ ਸਦੀਪਕ ਮਹਿਮਾ ਨੂੰ ਤਿਆਰ ਕਰਦਾ ਹੈ ਜਿਸ ਦੀ ਤੁਲਨਾ ਵੀ ਨਹੀਂ ਕਰ ਸਕਦੇ। 18ਇਸ ਲਈ ਅਸੀਂ ਆਪਣਾ ਧਿਆਨ ਦਿੱਸਣ ਵਾਲੀਆਂ ਵਸਤਾਂ ਤੇ ਨਹੀਂ ਸਗੋਂ ਨਾ ਦਿੱਸਣ ਵਾਲੀਆਂ ਵੱਲ ਕਰਦੇ ਹਾਂ, ਕਿਉਂਕਿ ਜੋ ਕੁਝ ਦਿਖਦਾ ਹੈ ਕੁਝ ਸਮੇਂ ਲਈ ਹੈ, ਪਰ ਨਾ ਦਿੱਸਣ ਵਾਲੀਆਂ ਵਸਤਾਂ ਸਦੀਪਕ ਹਨ।
Currently Selected:
2 ਕੁਰਿੰਥੀਆਂ 4: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.