YouVersion Logo
Search Icon

1 ਤਿਮੋਥਿਉਸ 3

3
ਨਿਗਾਹਬਾਨਾਂ ਅਤੇ ਸੇਵਕਾਂ ਦੀ ਯੋਗਤਾ
1ਇਹ ਇੱਕ ਭਰੋਸੇਯੋਗ ਗੱਲ ਹੈ: ਜਿਹੜਾ ਵੀ ਵਿਅਕਤੀ ਨਿਗਾਹਬਾਨ#3:1 ਨਿਗਾਹਬਾਨ ਦਾ ਅਰਥ ਕਲੀਸਿਆ ਦਾ ਆਗੂ ਬਣਨ ਦੀ ਇੱਛਾ ਰੱਖਦਾ ਹੈ ਉਹ ਇੱਕ ਨੇਕ ਕੰਮ ਦੀ ਇੱਛਾ ਰੱਖਦਾ ਹੈ। 2ਹੁਣ ਨਿਗਾਹਬਾਨ ਬਦਨਾਮੀ ਤੋਂ ਉੱਚਾ ਹੋਣਾ ਚਾਹੀਦਾ ਹੈ, ਆਪਣੀ ਪਤਨੀ ਪ੍ਰਤੀ ਵਫ਼ਾਦਾਰ, ਸੁਸ਼ੀਲ, ਸਵੈ-ਕਾਬੂ, ਸਤਿਕਾਰਯੋਗ, ਪਰਾਹੁਣਚਾਰ, ਸਿਖਾਉਣ ਦੇ ਯੋਗ, 3ਨਾ ਸ਼ਰਾਬੀ, ਨਾ ਹਿੰਸਕ, ਸਗੋਂ ਕੋਮਲ ਸੁਭਾਉ ਹੋਵੇ, ਨਾ ਝਗੜਾਲੂ, ਨਾ ਪੈਸੇ ਦਾ ਪ੍ਰੇਮੀ। 4ਉਹ ਆਪਣੇ ਘਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਉਸ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਉਸ ਦੇ ਬੱਚੇ ਉਸ ਦੀ ਪਾਲਣਾ ਕਰਦੇ ਹਨ, ਅਤੇ ਉਸ ਨੂੰ ਅਜਿਹਾ ਕੰਮ ਪੂਰੇ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ। 5ਜੇ ਕੋਈ ਵਿਅਕਤੀ ਆਪਣੇ ਹੀ ਪਰਿਵਾਰ ਦਾ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਵਰ ਦੀ ਕਲੀਸਿਆ ਦੀ ਦੇਖਭਾਲ ਕਿਵੇਂ ਕਰ ਸਕਦਾ ਹੈ? 6ਉਹ ਨਵਾਂ ਚੇਲਾ ਨਾ ਹੋਵੇ ਤਾਂ ਜੋ ਉਹ ਘਮੰਡ ਵਿੱਚ ਆ ਕੇ ਦੁਸ਼ਟ ਦੀ ਤਰ੍ਹਾਂ ਸਜ਼ਾ ਦਾ ਭਾਗੀ ਹੋ ਜਾਵੇ। 7ਉਸ ਦਾ ਬਾਹਰਲੇ ਲੋਕਾਂ ਵਿੱਚ ਵੀ ਚੰਗਾ ਮਾਣ ਹੋਣਾ ਜ਼ਰੂਰੀ ਹੈ, ਤਾਂ ਜੋ ਉਹ ਬਦਨਾਮੀ ਅਤੇ ਦੁਸ਼ਟ ਦੇ ਜਾਲ ਵਿੱਚ ਨਾ ਪਵੇ।
8ਇਸੇ ਤਰ੍ਹਾਂ, ਸੇਵਕਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਨੇਕ ਦਿਲ ਹੋਣ, ਨਾ ਕੀ ਬਹੁਤ ਦਾਖਰਸ ਪੀਣ ਵਾਲੇ ਅਤੇ ਨਾ ਹੀ ਬੇਈਮਾਨੀ ਦੀ ਕਮਾਈ ਦੇ ਲਾਲਚੀ ਹੋਣ। 9ਉਹ ਵਿਸ਼ਵਾਸ ਦੀਆਂ ਡੂੰਘੀਆਂ ਸੱਚਾਈਆਂ ਨੂੰ ਇੱਕ ਸਪੱਸ਼ਟ ਜ਼ਮੀਰ ਨਾਲ ਫੜ ਕੇ ਰੱਖਣ। 10ਉਹਨਾਂ ਸੇਵਕਾਂ ਨੂੰ ਪਹਿਲਾਂ ਪਰਖਿਆ ਜਾਣਾ ਚਾਹੀਦਾ ਹੈ ਅਤੇ ਫਿਰ ਜੇ ਉਹ ਨਿਰਦੋਸ਼ ਨਿੱਕਲਣ ਤਾਂ ਸੇਵਕਾਈ ਕਰਨ।
11ਇਸੇ ਤਰ੍ਹਾਂ, ਔਰਤਾਂ ਨੂੰ ਸਤਿਕਾਰ ਦੇ ਯੋਗ ਹੋਣਾ ਚਾਹੀਦਾ ਹੈ, ਗ਼ਲਤ ਗੱਲਾਂ ਕਰਨ ਵਾਲੀਆਂ ਨਹੀਂ ਬਲਕਿ ਸੁਸ਼ੀਲ ਅਤੇ ਹਰ ਚੀਜ਼ ਵਿੱਚ ਵਿਸ਼ਵਾਸਯੋਗ ਹੋਣ।
12ਸੇਵਕ ਆਪਣੀ ਪਤਨੀ ਪ੍ਰਤੀ ਵਫ਼ਾਦਾਰ ਹੋਵੇ ਅਤੇ ਉਸ ਨੂੰ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨਾ ਚਾਹੀਦਾ ਹੈ। 13ਜਿਨ੍ਹਾਂ ਨੇ ਆਪਣੀ ਸੇਵਾ ਦਾ ਕੰਮ ਚੰਗੀ ਤਰ੍ਹਾਂ ਕੀਤਾ ਉਹਨਾਂ ਨੇ ਮਸੀਹ ਯਿਸ਼ੂ ਵਿੱਚ ਆਪਣੇ ਵਿਸ਼ਵਾਸ ਦੀ ਸ਼ਾਨਦਾਰ ਸਥਾਪਨਾ ਅਤੇ ਮਹਾਨ ਭਰੋਸਾ ਪ੍ਰਾਪਤ ਕੀਤਾ ਹੈ।
ਪੌਲੁਸ ਦੀਆਂ ਹਦਾਇਤਾਂ ਦੇ ਕਾਰਨ
14ਹਾਲਾਂਕਿ ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਉਮੀਦ ਹੈ ਤਦ ਵੀ ਮੈਂ ਤੁਹਾਨੂੰ ਇਹ ਨਿਰਦੇਸ਼ ਲਿਖ ਰਿਹਾ ਹਾਂ, 15ਜੇ ਮੈਨੂੰ ਕੁਝ ਦੇਰ ਹੋ ਜਾਵੇ, ਤਾਂ ਤੂੰ ਸਮਝ ਜਾਣਾ ਕਿ ਪਰਮੇਸ਼ਵਰ ਦੇ ਘਰ ਵਿੱਚ ਕਿਹੋ ਜਿਹਾ ਵਿਹਾਰ ਕਰਨਾ ਚਹੀਦਾ ਹੈ, ਜਿਹੜਾ ਜਿਉਂਦਾ ਪਰਮੇਸ਼ਵਰ ਦੇ ਕਲੀਸਿਆ ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ। 16ਸਾਰੇ ਪ੍ਰਸ਼ਨਾਂ ਤੋਂ ਇਲਾਵਾ, ਇਹ ਭੇਤ ਜਿਸ ਤੋਂ ਸੱਚੀ ਭਗਤੀ ਉੱਭਰਦੀ ਹੈ ਮਹਾਨ ਹੈ:
ਉਹ#3:16 ਮਸੀਹ ਸਰੀਰ ਵਿੱਚ ਪ੍ਰਗਟ ਹੋਇਆ
ਪਵਿੱਤਰ ਆਤਮਾ ਦੁਆਰਾ ਸਿੱਧ ਕੀਤੇ ਗਏ,
ਸਵਰਗਦੂਤਾਂ ਦੁਆਰਾ ਵੇਖਿਆ ਗਿਆ,
ਰਾਸ਼ਟਰਾਂ ਵਿੱਚ ਉਸ ਦੇ ਬਾਰੇ ਪ੍ਰਚਾਰ ਕੀਤਾ ਗਿਆ,
ਦੁਨੀਆਂ ਵਿੱਚ ਉਸ ਦੇ ਉੱਤੇ ਵਿਸ਼ਵਾਸ ਕੀਤਾ ਗਿਆ,
ਮਹਿਮਾ ਵਿੱਚ ਉੱਪਰ ਉੱਠਾ ਲਿਆ#3:16 ਮਹਿਮਾ ਵਿੱਚ ਉੱਪਰ ਉੱਠਾ ਲਿਆ ਪਰਮੇਸ਼ਵਰ ਨੇ ਆਪਣੇ ਕੋਲ ਸਵਰਗ ਵਿੱਚ ਉਠਾ ਲਿਆ ਗਿਆ।

Highlight

Share

Compare

Copy

None

Want to have your highlights saved across all your devices? Sign up or sign in

Videos for 1 ਤਿਮੋਥਿਉਸ 3