1 ਥੱਸਲੁਨੀਕੀਆਂ 3
3
1ਇਸ ਲਈ ਜਦੋਂ ਅਸੀਂ ਹੋਰ ਆਪਣੇ ਆਪ ਨੂੰ ਰੋਕ ਨਾ ਸਕੇ, ਤਾਂ ਅਥੇਨੈ ਸ਼ਹਿਰ ਵਿੱਚ ਇਕੱਲੇ ਹੀ ਰਹਿਣ ਨੂੰ ਚੰਗਾ ਸਮਝਿਆ। 2ਅਸੀਂ ਤਿਮੋਥਿਉਸ ਨੂੰ ਉਤਸ਼ਾਹਿਤ ਕਰਨ ਲਈ ਭੇਜਿਆ, ਜੋ ਕਿ ਮਸੀਹ ਦੀ ਖੁਸ਼ਖ਼ਬਰੀ ਨੂੰ ਫੈਲਾਉਣ ਵਿੱਚ ਸਾਡਾ ਭਰਾ ਅਤੇ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮਚਾਰੀ ਹੈ, ਤੁਹਾਡੀ ਨਿਹਚਾ ਵਿੱਚ ਤੁਹਾਨੂੰ ਮਜ਼ਬੂਤ ਅਤੇ ਉਤਸ਼ਾਹਿਤ ਕਰੇ, 3ਤਾਂ ਜੋ ਕੋਈ ਵੀ ਇਨ੍ਹਾਂ ਅਜ਼ਮਾਇਸ਼ਾਂ ਤੋਂ ਪਰੇਸ਼ਾਨ ਨਾ ਹੋਵੇ। ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਹੋਏ ਹਾਂ। 4ਦਰਅਸਲ, ਜਦੋਂ ਅਸੀਂ ਤੁਹਾਡੇ ਨਾਲ ਹੁੰਦੇ ਸੀ, ਅਸੀਂ ਤੁਹਾਨੂੰ ਦੱਸਦੇ ਰਹਿੰਦੇ ਸੀ ਕਿ ਸਾਨੂੰ ਸਤਾਇਆ ਜਾਵੇਗਾ। ਅਤੇ ਇਹ ਇਸ ਤਰ੍ਹਾਂ ਹੋਇਆ, ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। 5ਇਸ ਕਾਰਨ ਕਰਕੇ, ਜਦੋਂ ਮੈਂ ਵੀ ਇਸ ਨੂੰ ਹੋਰ ਸਹਿਣ ਕਰ ਨਾ ਸਕਿਆ, ਮੈਂ ਤੁਹਾਡੇ ਵਿਸ਼ਵਾਸ ਬਾਰੇ ਪਤਾ ਲਗਾਉਣ ਲਈ ਭੇਜਿਆ। ਮੈਨੂੰ ਡਰ ਸੀ ਕਿ ਕਿਤੇ ਪਰਤਾਉਣ ਵਾਲੇ#3:5 ਪਰਤਾਉਣ ਵਾਲੇ ਸ਼ੈਤਾਨ ਨੇ ਤੁਹਾਨੂੰ ਇਸ ਤਰ੍ਹਾਂ ਨਾ ਪਰਤਾਇਆ ਹੋਵੇ ਅਤੇ ਸ਼ਾਇਦ ਸਾਡੀ ਮਿਹਨਤ ਵਿਅਰਥ ਗਈ ਹੋਵੇ।
ਤਿਮੋਥਿਉਸ ਦੇ ਉਤਸ਼ਾਹਜਨਕ ਸਮਾਚਾਰ
6ਪਰ ਤਿਮੋਥਿਉਸ ਹੁਣੇ ਹੀ ਤੁਹਾਡੇ ਤੋਂ ਸਾਡੇ ਕੋਲ ਆਇਆ ਹੈ ਅਤੇ ਤੁਹਾਡੇ ਵਿਸ਼ਵਾਸ ਅਤੇ ਪਿਆਰ ਦੀ ਖੁਸ਼ਖ਼ਬਰੀ ਲੈ ਕੇ ਆਇਆ ਹੈ। ਉਸ ਨੇ ਸਾਨੂੰ ਦੱਸਿਆ ਹੈ ਕਿ ਤੁਸੀਂ ਹਮੇਸ਼ਾ ਸਾਨੂੰ ਚੰਗੀ ਤਰ੍ਹਾਂ ਯਾਦ ਰੱਖਦੇ ਹੋ ਅਤੇ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ, ਜਿਵੇਂ ਅਸੀਂ ਵੀ ਤੁਹਾਨੂੰ ਵੇਖਣਾ ਚਾਹੁੰਦੇ ਹਾਂ। 7ਇਸ ਲਈ, ਹੇ ਭਰਾਵੋ ਅਤੇ ਭੈਣੋ, ਸਾਡੇ ਸਾਰੇ ਦੁੱਖਾਂ ਅਤੇ ਕਸ਼ਟਾਂ ਵਿੱਚ ਸਾਨੂੰ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਦੇ ਕਾਰਨ ਤਸੱਲੀ ਹੋ ਗਈ। 8ਫਿਲਹਾਲ ਸਾਡੀ ਸੱਚ-ਮੁੱਚ ਜਾਨ ਵਿੱਚ ਜਾਨ ਪੈ ਗਈ, ਕਿਉਂਕਿ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਹੋ। 9ਇਸ ਤੋਂ ਇਲਾਵਾ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ ਕਿ ਜਿਸ ਨੇ ਤੁਹਾਡੇ ਕਾਰਨ ਸਾਨੂੰ ਅਨੰਦ ਦਿੱਤਾ ਹੈ? 10ਰਾਤ ਅਤੇ ਦਿਨ ਅਸੀਂ ਬਹੁਤ ਹੀ ਦਿਲੋਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਦੁਬਾਰਾ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਵਿੱਚ ਜੋ ਘਾਟ ਹੈ ਉਸ ਨੂੰ ਪੂਰਾ ਕਰੀਏ।
11ਹੁਣ ਸਾਡਾ ਪਰਮੇਸ਼ਵਰ ਅਤੇ ਪਿਤਾ ਅਤੇ ਸਾਡਾ ਪ੍ਰਭੂ ਯਿਸ਼ੂ ਤੁਹਾਡੇ ਕੋਲ ਆਉਣ ਲਈ ਆਪ ਰਸਤਾ ਸਾਫ਼ ਕਰੇ। 12ਪ੍ਰਭੂ ਤੁਹਾਨੂੰ ਇੱਕ-ਦੂਜੇ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪਿਆਰ ਵਿੱਚ ਵਧਾਵੇ, ਜਿਵੇਂ ਅਸੀਂ ਵੀ ਤੁਹਾਡੇ ਨਾਲ ਕਰਦੇ ਹਾਂ। 13ਉਹ ਤੁਹਾਡੇ ਦਿਲਾਂ ਨੂੰ ਮਜ਼ਬੂਤ ਕਰੇ ਤਾਂ ਜੋ ਤੁਸੀਂ ਸਾਡੇ ਪਰਮੇਸ਼ਵਰ ਅਤੇ ਪਿਤਾ ਦੀ ਹਜ਼ੂਰੀ ਵਿੱਚ ਨਿਰਦੋਸ਼ ਅਤੇ ਪਵਿੱਤਰ ਹੋਵੋ ਜਦੋਂ ਸੱਚ-ਮੁੱਚ ਸਾਡਾ ਪ੍ਰਭੂ ਯਿਸ਼ੂ ਆਪਣੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਵਾਪਸ ਆਵੇਗਾ।#3:13 ਕੁਲੁੱ 1:22; ਅਫ਼ 5:27
Currently Selected:
1 ਥੱਸਲੁਨੀਕੀਆਂ 3: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.