1 ਸ਼ਮੂਏਲ 8
8
ਇਸਰਾਏਲੀਆਂ ਦੁਆਰਾ ਇੱਕ ਰਾਜੇ ਦੀ ਮੰਗ
1ਜਦੋਂ ਸ਼ਮੂਏਲ ਬੁੱਢਾ ਹੋ ਗਿਆ, ਉਸਨੇ ਆਪਣੇ ਪੁੱਤਰਾਂ ਨੂੰ ਇਸਰਾਏਲ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤਾ। 2ਉਸਦੇ ਜੇਠੇ ਦਾ ਨਾਮ ਯੋਏਲ ਅਤੇ ਦੂਸਰੇ ਦਾ ਨਾਮ ਅਬੀਯਾਹ ਸੀ ਅਤੇ ਉਹ ਬੇਰਸ਼ੇਬਾ ਵਿੱਚ ਸੇਵਾ ਕਰਦੇ ਸਨ। 3ਪਰ ਉਸ ਦੇ ਪੁੱਤਰ ਉਸ ਦੇ ਰਾਹਾਂ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ।
4ਸੋ ਇਸਰਾਏਲ ਦੇ ਸਾਰੇ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸ਼ਮੂਏਲ ਕੋਲ ਆਏ। 5ਉਹਨਾਂ ਨੇ ਉਸ ਨੂੰ ਆਖਿਆ, “ਤੂੰ ਬੁੱਢਾ ਹੋ ਗਿਆ ਹੈ ਅਤੇ ਤੇਰੇ ਪੁੱਤਰ ਤੇਰੇ ਰਾਹਾਂ ਉੱਤੇ ਨਹੀਂ ਚੱਲਦੇ। ਹੁਣ ਸਾਡਾ ਨਿਆਂ ਕਰਨ ਲਈ ਇੱਕ ਰਾਜੇ ਨੂੰ ਨਿਯੁਕਤ ਕਰ, ਜਿਵੇਂ ਕਿ ਹੋਰ ਸਾਰੀਆਂ ਕੌਮਾਂ ਵਿੱਚ ਵੀ ਹੁੰਦਾ ਹੈ।”
6ਪਰ ਜਦੋਂ ਉਹਨਾਂ ਨੇ ਕਿਹਾ, “ਸਾਡੀ ਅਗਵਾਈ ਕਰਨ ਲਈ ਇੱਕ ਰਾਜਾ ਦਿਓ,” ਇਹ ਗੱਲ ਸ਼ਮੂਏਲ ਨੂੰ ਬੁਰੀ ਲੱਗੀ। ਇਸ ਲਈ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 7ਅਤੇ ਯਾਹਵੇਹ ਨੇ ਸ਼ਮੂਏਲ ਨੂੰ ਕਿਹਾ, “ਉਹ ਸਾਰੀਆਂ ਗੱਲਾਂ ਸੁਣ ਜੋ ਲੋਕ ਤੈਨੂੰ ਆਖਦੇ ਹਨ ਕਿਉਂ ਜੋ ਉਹਨਾਂ ਨੇ ਤੈਨੂੰ ਨਹੀਂ ਤਿਆਗਿਆ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਹਨਾਂ ਉੱਤੇ ਰਾਜ ਨਾ ਕਰਾਂ। 8ਜਿਵੇਂ ਉਹਨਾਂ ਨੇ ਉਸ ਦਿਨ ਤੋਂ ਜੋ ਮੈਂ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅੱਜ ਦੇ ਦਿਨ ਤੱਕ ਮੈਨੂੰ ਤਿਆਗ ਕੇ ਹੋਰਨਾਂ ਦੇਵੀ ਦੇਵਤਿਆਂ ਦੀ ਉਪਾਸਨਾ ਕੀਤੀ, ਤਿਵੇਂ ਹੀ ਉਹ ਤੇਰੇ ਨਾਲ ਕਰਦੇ ਹਨ। 9ਇਸ ਲਈ ਉਹਨਾਂ ਦੀ ਗੱਲ ਸੁਣ। ਤੂੰ ਵੀ ਉਹਨਾਂ ਨੂੰ ਚੇਤਾਵਨੀ ਦੇ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਸ ਦੇ ਕਿ ਜਿਹੜਾ ਰਾਜਾ ਉਹਨਾਂ ਉੱਤੇ ਰਾਜ ਕਰੇਗਾ ਉਹ ਦਾ ਵਰਤਾਉ ਉਹਨਾਂ ਨਾਲ ਕਿਹੋ ਜਿਹਾ ਹੋਵੇਗਾ।”
10ਸ਼ਮੂਏਲ ਨੇ ਯਾਹਵੇਹ ਦੀਆਂ ਸਾਰੀਆਂ ਗੱਲਾਂ ਉਹਨਾਂ ਲੋਕਾਂ ਨੂੰ ਦੱਸੀਆਂ ਜੋ ਉਸ ਕੋਲੋਂ ਰਾਜੇ ਦੀ ਮੰਗ ਕਰ ਰਹੇ ਸਨ। 11ਉਸ ਨੇ ਆਖਿਆ, “ਇਹ ਉਹ ਹੈ ਜੋ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹੋ ਜਿਹਾ ਵਰਤਾਉ ਹੋਵੇਗਾ: ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਉਹਨਾਂ ਨੂੰ ਆਪਣੇ ਰੱਥਾਂ ਅਤੇ ਘੋੜਿਆਂ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਦੌੜਨਗੇ। 12ਉਹ ਕਈਆਂ ਨੂੰ ਹਜ਼ਾਰਾਂ ਉੱਤੇ ਸੈਨਾਪਤੀ ਅਤੇ ਪੰਜਾਹਾਂ ਉੱਤੇ ਸੈਨਾਪਤੀ ਅਤੇ ਕਈਆਂ ਨੂੰ ਆਪਣੀ ਜ਼ਮੀਨ ਵਾਹੁਣ ਅਤੇ ਆਪਣੀ ਫ਼ਸਲ ਵੱਢਣ ਲਈ ਅਤੇ ਕਈਆਂ ਨੂੰ ਆਪਣੇ ਰੱਥਾਂ ਲਈ ਯੁੱਧ ਦੇ ਹਥਿਆਰ ਅਤੇ ਸਾਜ਼-ਸਾਮਾਨ ਬਣਾਉਣ ਲਈ ਨਿਯੁਕਤ ਕਰੇਗਾ। 13ਉਹ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਉਣ ਲਈ ਲੈ ਜਾਵੇਗਾ। 14ਉਹ ਤੁਹਾਡੇ ਖੇਤਾਂ ਅਤੇ ਅੰਗੂਰਾਂ ਦੇ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਵਿੱਚੋਂ ਸਭ ਤੋਂ ਵਧੀਆ ਫਲ ਲੈ ਕੇ ਆਪਣੇ ਸੇਵਕਾਂ ਨੂੰ ਦੇਵੇਗਾ। 15ਉਹ ਤੁਹਾਡੇ ਅੰਨ ਅਤੇ ਦਾਖ਼ ਦੇ ਬਾਗਾਂ ਦਾ ਦਸਵਾਂ ਹਿੱਸਾ ਲੈ ਕੇ ਆਪਣੇ ਅਧਿਕਾਰੀਆਂ ਅਤੇ ਸੇਵਕਾਂ ਨੂੰ ਦੇਵੇਗਾ। 16ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸਭ ਤੋਂ ਵਧੀਆ ਡੰਗਰ ਅਤੇ ਗਧੇ ਉਹ ਆਪਣੇ ਕੰਮ ਲਈ ਲੈ ਲਵੇਗਾ। 17ਉਹ ਤੁਹਾਡੇ ਇੱਜੜਾਂ ਦਾ ਦਸਵਾਂ ਹਿੱਸਾ ਲਵੇਗਾ ਅਤੇ ਤੁਸੀਂ ਆਪ ਉਸ ਦੇ ਗੁਲਾਮ ਬਣ ਜਾਓਗੇ। 18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਗੇ, ਪਰ ਉਸ ਦਿਨ ਯਾਹਵੇਹ ਤੁਹਾਡੀ ਨਹੀਂ ਸੁਣੇਗਾ।”
19ਪਰ ਲੋਕਾਂ ਨੇ ਸ਼ਮੂਏਲ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਅਤੇ ਉਹਨਾਂ ਨੇ ਕਿਹਾ, “ਨਹੀਂ! ਕੁੱਝ ਵੀ ਹੋ ਜਾਵੇ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ। 20ਤਦ ਅਸੀਂ ਹੋਰ ਸਾਰੀਆਂ ਕੌਮਾਂ ਵਾਂਗ ਹੋਵਾਂਗੇ, ਇੱਕ ਰਾਜਾ ਸਾਡਾ ਨਿਆਂ ਕਰੇਗਾ ਅਤੇ ਸਾਡੇ ਅੱਗੇ ਚੱਲ ਕੇ ਸਾਡੀਆਂ ਲੜਾਈਆਂ ਲੜੇਗਾ।”
21ਜਦੋਂ ਸ਼ਮੂਏਲ ਨੇ ਸਭ ਕੁਝ ਸੁਣਿਆ ਜੋ ਲੋਕਾਂ ਨੇ ਕਿਹਾ, ਉਸਨੇ ਯਾਹਵੇਹ ਨੂੰ ਦੱਸਿਆ। 22ਯਾਹਵੇਹ ਨੇ ਉੱਤਰ ਦਿੱਤਾ, “ਉਹਨਾਂ ਦੀ ਗੱਲ ਮੰਨ ਕੇ ਉਹਨਾਂ ਲਈ ਇੱਕ ਰਾਜਾ ਚੁਣ।”
ਤਦ ਸ਼ਮੂਏਲ ਨੇ ਇਸਰਾਏਲੀਆਂ ਨੂੰ ਆਖਿਆ, “ਹਰ ਕੋਈ ਆਪੋ-ਆਪਣੇ ਨਗਰ ਨੂੰ ਮੁੜ ਜਾਉ।”
Currently Selected:
1 ਸ਼ਮੂਏਲ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.