Bible App logo
Search Icon

1 ਸ਼ਮੂਏਲ 7

7
1ਤਾਂ ਕਿਰਯਥ-ਯਾਰੀਮ ਦੇ ਮਨੁੱਖ ਆਏ ਅਤੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। ਉਹਨਾਂ ਨੇ ਇਸਨੂੰ ਪਹਾੜੀ ਉੱਤੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ, ਅਤੇ ਉਸਦੇ ਪੁੱਤਰ ਅਲਆਜ਼ਾਰ ਨੂੰ ਯਾਹਵੇਹ ਦੇ ਸੰਦੂਕ ਦੀ ਦੇਖਭਾਲ ਕਰਨ ਲਈ ਪਵਿੱਤਰ ਕੀਤਾ। 2ਕਿਰਯਥ-ਯਾਰੀਮ ਵਿੱਚ ਸੰਦੂਕ ਲੰਬਾ ਸਮਾਂ ਰਿਹਾ, ਕੁੱਲ ਮਿਲਾ ਕੇ ਵੀਹ ਸਾਲ।
ਸ਼ਮੂਏਲ ਨੇ ਮਿਸਪਾਹ ਵਿੱਚ ਫ਼ਲਿਸਤੀਆਂ ਨੂੰ ਕਾਬੂ ਕੀਤਾ
ਤਦ ਇਸਰਾਏਲ ਦੇ ਸਾਰੇ ਲੋਕ ਯਾਹਵੇਹ ਵੱਲ ਮੁੜੇ। 3ਇਸ ਲਈ ਸ਼ਮੂਏਲ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਆਪਣੇ ਸਾਰੇ ਮਨਾਂ ਨਾਲ ਯਾਹਵੇਹ ਵੱਲ ਮੁੜੋ, ਤਾਂ ਆਪਣੇ ਆਪ ਨੂੰ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿੱਚੋਂ ਕੱਢ ਦਿਓ ਅਤੇ ਯਾਹਵੇਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ।” 4ਇਸ ਲਈ ਇਸਰਾਏਲੀਆਂ ਨੇ ਬਆਲ ਅਤੇ ਅਸ਼ਤਾਰੋਥ ਨੂੰ ਕੱਢ ਦਿੱਤਾ ਅਤੇ ਕੇਵਲ ਯਾਹਵੇਹ ਦੀ ਹੀ ਸੇਵਾ ਕੀਤੀ।
5ਤਦ ਸ਼ਮੂਏਲ ਨੇ ਆਖਿਆ, “ਸਾਰੇ ਇਸਰਾਏਲ ਨੂੰ ਮਿਸਪਾਹ ਵਿੱਚ ਇਕੱਠਾ ਕਰੋ ਅਤੇ ਮੈਂ ਤੁਹਾਡੇ ਲਈ ਯਾਹਵੇਹ ਅੱਗੇ ਬੇਨਤੀ ਕਰਾਂਗਾ।” 6ਜਦੋਂ ਉਹ ਮਿਸਪਾਹ ਵਿੱਚ ਇਕੱਠੇ ਹੋਏ ਤਾਂ ਪਾਣੀ ਭਰ ਕੇ ਯਾਹਵੇਹ ਦੇ ਅੱਗੇ ਡੋਲ੍ਹ ਦਿੱਤਾ। ਉਸ ਦਿਨ ਉਹਨਾਂ ਨੇ ਵਰਤ ਰੱਖਿਆ ਅਤੇ ਉੱਥੇ ਉਹਨਾਂ ਨੇ ਮੰਨਿਆ, “ਅਸੀਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।” ਸ਼ਮੂਏਲ ਮਿਸਪਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ।
7ਜਦੋਂ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲ ਮਿਸਪਾਹ ਵਿੱਚ ਇਕੱਠੇ ਹੋਏ ਹਨ ਤਾਂ ਫ਼ਲਿਸਤੀਆਂ ਦੇ ਹਾਕਮ ਉਹਨਾਂ ਉੱਤੇ ਹਮਲਾ ਕਰਨ ਲਈ ਆਏ। ਜਦੋਂ ਇਸਰਾਏਲੀਆਂ ਨੇ ਇਹ ਸੁਣਿਆ, ਤਾਂ ਉਹ ਫ਼ਲਿਸਤੀਆਂ ਦੇ ਕਾਰਨ ਡਰ ਗਏ। 8ਉਹਨਾਂ ਨੇ ਸ਼ਮੂਏਲ ਨੂੰ ਆਖਿਆ, “ਚੁੱਪ ਨਾ ਰਹਿ ਸਾਡੇ ਲਈ ਯਾਹਵੇਹ ਪਰਮੇਸ਼ਵਰ ਅੱਗੇ ਦੁਹਾਈ ਦੇ, ਤਾਂ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ।” 9ਤਦ ਸ਼ਮੂਏਲ ਨੇ ਇੱਕ ਦੁੱਧ ਚੁੰਘਦਾ ਲੇਲਾ ਲਿਆ ਅਤੇ ਉਸ ਨੂੰ ਯਾਹਵੇਹ ਦੇ ਅੱਗੇ ਹੋਮ ਦੀ ਭੇਟ ਵਜੋਂ ਚੜ੍ਹਾਇਆ ਤਾਂ ਉਸਨੇ ਇਸਰਾਏਲ ਦੇ ਕਾਰਨ ਯਾਹਵੇਹ ਦੇ ਅੱਗੇ ਪੁਕਾਰਿਆ, ਅਤੇ ਯਾਹਵੇਹ ਨੇ ਉਸਨੂੰ ਉੱਤਰ ਦਿੱਤਾ।
10ਜਦੋਂ ਸ਼ਮੂਏਲ ਹੋਮ ਦੀ ਭੇਟ ਚੜ੍ਹਾ ਰਿਹਾ ਸੀ, ਫ਼ਲਿਸਤੀ ਇਸਰਾਏਲ ਨਾਲ ਲੜਾਈ ਕਰਨ ਲਈ ਨੇੜੇ ਆਏ। ਪਰ ਉਸ ਦਿਨ ਯਾਹਵੇਹ ਨੇ ਫ਼ਲਿਸਤੀਆਂ ਦੇ ਵਿਰੁੱਧ ਉੱਚੀ ਗਰਜ ਨਾਲ ਗਰਜਿਆ ਅਤੇ ਉਹਨਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਕਿ ਉਹ ਇਸਰਾਏਲੀਆਂ ਦੇ ਸਾਮ੍ਹਣੇ ਹਾਰ ਗਏ। 11ਇਸਰਾਏਲ ਦੇ ਮਨੁੱਖ ਮਿਸਪਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕਰਦੇ ਹੋਏ ਬੈਤ-ਕਰ ਦੇ ਹੇਠਾਂ ਤੱਕ ਉਹਨਾਂ ਨੂੰ ਮਾਰਦੇ ਗਏ।
12ਤਦ ਸ਼ਮੂਏਲ ਨੇ ਇੱਕ ਪੱਥਰ ਲਿਆ ਅਤੇ ਮਿਸਪਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ। ਉਸਨੇ ਇਸ ਦਾ ਨਾਮ ਅਬੇਨੇਜ਼ਰ#7:12 ਅਬੇਨੇਜ਼ਰ ਅਰਥਾਤ: ਮਦਦ ਦਾ ਪੱਥਰ ਰੱਖਿਆ, ਅਤੇ ਬੋਲਿਆ “ਇੱਥੋ ਤੱਕ ਯਾਹਵੇਹ ਨੇ ਸਾਡੀ ਮਦਦ ਕੀਤੀ ਹੈ।”
13ਤਾਂ ਫ਼ਲਿਸਤੀ ਹਾਰ ਗਏ ਅਤੇ ਉਹ ਇਸਰਾਏਲ ਦੀਆਂ ਹੱਦਾਂ ਵਿੱਚ ਫਿਰ ਕਦੇ ਨਾ ਆਏ। ਸ਼ਮੂਏਲ ਦੇ ਜੀਵਨ ਕਾਲ ਦੌਰਾਨ, ਯਾਹਵੇਹ ਦਾ ਹੱਥ ਫ਼ਲਿਸਤੀਆਂ ਦੇ ਵਿਰੁੱਧ ਰਿਹਾ। 14ਏਕਰੋਨ ਤੋਂ ਲੈ ਕੇ ਗਾਥ ਤੱਕ ਜਿਹੜੇ ਕਸਬੇ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ, ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਇਸਰਾਏਲ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਵੀ ਫ਼ਲਿਸਤੀਆਂ ਦੇ ਹੱਥੋਂ ਛੁਡਾ ਲਿਆ ਅਤੇ ਇਸਰਾਏਲ ਅਤੇ ਅਮੋਰੀਆਂ ਵਿਚਕਾਰ ਮੇਲ ਹੋਇਆ।
15ਸ਼ਮੂਏਲ ਸਾਰੀ ਉਮਰ ਇਸਰਾਏਲ ਦਾ ਨਿਆਂ ਕਰਦਾ ਰਿਹਾ। 16ਹਰ ਸਾਲ ਉਹ ਬੈਤਏਲ ਅਤੇ ਗਿਲਗਾਲ ਅਤੇ ਮਿਸਪਾਹ ਵਿੱਚ ਚੱਕਰ ਲਗਾ ਕੇ ਉਹਨਾਂ ਸਾਰੀਆਂ ਥਾਵਾਂ ਉੱਤੇ ਇਸਰਾਏਲ ਦਾ ਨਿਆਂ ਕਰਦਾ ਸੀ। 17ਪਰ ਉਹ ਹਮੇਸ਼ਾ ਰਾਮਾਹ ਨੂੰ ਮੁੜ ਜਾਂਦਾ ਸੀ ਜਿੱਥੇ ਉਸ ਦਾ ਘਰ ਸੀ ਅਤੇ ਉੱਥੇ ਉਹ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉਸਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ।

Currently Selected:

1 ਸ਼ਮੂਏਲ 7: PCB

Highlight

Copy

Compare

Share

None

Want to have your highlights saved across all your devices? Sign up or sign in