1 ਸ਼ਮੂਏਲ 30
30
ਦਾਵੀਦ ਨੇ ਅਮਾਲੇਕੀਆਂ ਦਾ ਨਾਸ਼ ਕੀਤਾ
1ਦਾਵੀਦ ਅਤੇ ਉਸਦੇ ਆਦਮੀ ਤੀਜੇ ਦਿਨ ਸਿਕਲਗ ਪਹੁੰਚੇ। ਹੁਣ ਅਮਾਲੇਕੀਆਂ ਨੇ ਨੇਗੇਵ ਅਤੇ ਸਿਕਲਗ ਉੱਤੇ ਹਮਲਾ ਕੀਤਾ ਸੀ। ਉਹਨਾਂ ਨੇ ਸਿਕਲਗ ਉੱਤੇ ਹਮਲਾ ਕਰਕੇ ਉਸ ਨੂੰ ਸਾੜ ਦਿੱਤਾ ਸੀ, 2ਅਤੇ ਔਰਤਾਂ ਨੂੰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਜਵਾਨਾਂ ਅਤੇ ਬੁੱਢਿਆਂ ਨੂੰ ਗੁਲਾਮ ਬਣਾ ਲਿਆ ਸੀ। ਉਹਨਾਂ ਨੇ ਉਹਨਾਂ ਵਿੱਚੋਂ ਕਿਸੇ ਨੂੰ ਨਹੀਂ ਮਾਰਿਆ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚਲੇ ਗਏ।
3ਜਦੋਂ ਦਾਵੀਦ ਅਤੇ ਉਸ ਦੇ ਆਦਮੀ ਸਿਕਲਗ ਨਗਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਉਹ ਅੱਗ ਨਾਲ ਸੜਿਆ ਹੋਇਆ ਹੈ ਅਤੇ ਉਹਨਾਂ ਦੀਆਂ ਪਤਨੀਆਂ ਅਤੇ ਧੀਆਂ ਪੁੱਤਰਾਂ ਨੂੰ ਗੁਲਾਮ ਬਣਾ ਲਿਆ ਗਿਆ ਹੈ। 4ਤਾਂ ਦਾਵੀਦ ਅਤੇ ਉਸ ਦੇ ਆਦਮੀ ਉੱਚੀ-ਉੱਚੀ ਰੋਏ ਜੋ ਹੋਰ ਰੋਣ ਦਾ ਉਹਨਾਂ ਵਿੱਚ ਬਲ ਨਾ ਰਿਹਾ। 5ਦਾਵੀਦ ਦੀਆਂ ਦੋ ਪਤਨੀਆਂ ਯਿਜ਼ਰਏਲ ਅਹੀਨੋਅਮ ਅਤੇ ਕਰਮਲ ਦੇ ਨਾਬਾਲ ਦੀ ਵਿਧਵਾ ਅਬੀਗੈਲ ਨੂੰ ਵੀ ਗੁਲਾਮ ਬਣਾ ਲਿਆ ਗਿਆ ਸੀ। 6ਦਾਵੀਦ ਬਹੁਤ ਦੁਖੀ ਹੋਇਆ ਕਿਉਂਕਿ ਉਹ ਲੋਕ ਉਸ ਨੂੰ ਪੱਥਰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਹਰ ਇੱਕ ਆਪਣੇ ਪੁੱਤਰਾਂ ਅਤੇ ਧੀਆਂ ਦੇ ਕਾਰਨ ਬਹੁਤ ਦੁਖੀ ਸਨ। ਪਰ ਦਾਵੀਦ ਨੇ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਯਾਦ ਕਰਕੇ ਆਪਣੇ ਆਪ ਨੂੰ ਤਕੜਾ ਕੀਤਾ।
7ਤਦ ਦਾਵੀਦ ਨੇ ਅਹੀਮਲੇਕ ਦੇ ਪੁੱਤਰ ਅਬੀਯਾਥਰ ਜਾਜਕ ਨੂੰ ਆਖਿਆ, “ਮੇਰੇ ਕੋਲ ਏਫ਼ੋਦ ਲਿਆ।” ਅਬੀਯਾਥਰ ਉਸ ਕੋਲ ਏਫ਼ੋਦ ਲਿਆਇਆ, 8ਅਤੇ ਦਾਵੀਦ ਨੇ ਯਾਹਵੇਹ ਤੋਂ ਪੁੱਛਿਆ, “ਕੀ ਮੈਂ ਇਸ ਦਲ ਦਾ ਪਿੱਛਾ ਕਰਾਂ? ਕੀ ਮੈਂ ਉਹਨਾਂ ਕੋਲ ਪਹੁੰਚਾਂਗਾ ਜਾ ਨਹੀਂ?”
ਉਸਨੇ ਜਵਾਬ ਦਿੱਤਾ, “ਉਹਨਾਂ ਦਾ ਪਿੱਛਾ ਕਰ, ਤੂੰ ਨਿਸ਼ਚਤ ਤੌਰ ਤੇ ਉਹਨਾਂ ਕੋਲ ਪਹੁੰਚੇਗਾ ਅਤੇ ਸੱਚ-ਮੁੱਚ ਉਹਨਾਂ ਨੂੰ ਛੁਡਾ ਲਵੇਂਗਾ।”
9ਦਾਵੀਦ ਅਤੇ ਉਸ ਦੇ ਨਾਲ ਛੇ ਸੌ ਮਨੁੱਖ ਬੇਸੋਰ ਘਾਟੀ ਵਿੱਚ ਆਏ, ਜਿੱਥੇ ਕੁਝ ਪਿੱਛੇ ਰਹਿ ਗਏ। 10ਦਾਵੀਦ ਨੇ ਉਹਨਾਂ ਦੋ ਸੌ ਆਦਮੀਆਂ ਨੂੰ ਉੱਥੇ ਛੱਡ ਦਿੱਤਾ ਕਿਉਂਕਿ ਉਹ ਥੱਕ ਗਏ ਸਨ ਅਤੇ ਬੇਸੋਰ ਨਦੀ ਨੂੰ ਪਾਰ ਨਹੀਂ ਕਰ ਸਕਦੇ ਸਨ। ਪਰ ਦਾਵੀਦ ਆਪਣੇ ਬਾਕੀ ਦੇ ਚਾਰ ਸੌ ਸਾਥੀਆਂ ਸਮੇਤ ਅੱਗੇ ਵਧਿਆ।
11ਉਹਨਾਂ ਨੂੰ ਇੱਕ ਖੇਤ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ ਅਤੇ ਉਹ ਉਸ ਨੂੰ ਦਾਵੀਦ ਕੋਲ ਲੈ ਆਏ। ਉਹਨਾਂ ਨੇ ਉਸਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ ਦਿੱਤਾ। 12ਦੱਬੇ ਹੋਏ ਹੰਜੀਰਾਂ ਦੀ ਪਿੰਨੀ ਦਾ ਹਿੱਸਾ ਅਤੇ ਸੌਗੀ ਦੇ ਦੋ ਗੁੱਛੇ ਦਿੱਤੇ। ਜਦੋਂ ਉਸਨੇ ਖਾਧਾ ਤਾਂ ਉਸਦੇ ਵਿੱਚ ਜਾਨ ਆ ਗਈ, ਕਿਉਂਕਿ ਉਸਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਨਾ ਕੁਝ ਖਾਧਾ ਅਤੇ ਨਾ ਪਾਣੀ ਪੀਤਾ ਸੀ।
13ਦਾਵੀਦ ਨੇ ਉਸ ਨੂੰ ਪੁੱਛਿਆ, “ਤੂੰ ਕਿਸ ਦਾ ਬੰਦਾ ਹੈ? ਤੂੰ ਕਿੱਥੋਂ ਆਇਆ ਹੈ?”
ਉਸ ਨੇ ਆਖਿਆ, “ਮੈਂ ਇੱਕ ਮਿਸਰੀ ਹਾਂ, ਇੱਕ ਅਮਾਲੇਕੀ ਦਾ ਗੁਲਾਮ ਹਾਂ। ਜਦੋਂ ਮੈਂ ਤਿੰਨ ਦਿਨ ਪਹਿਲਾਂ ਬਿਮਾਰ ਹੋ ਗਿਆ ਤਾਂ ਮੇਰੇ ਮਾਲਕ ਨੇ ਮੈਨੂੰ ਛੱਡ ਦਿੱਤਾ। 14ਅਸੀਂ ਕਰੇਤੀਆਂ ਦੇ ਨੇਗੇਵ ਉੱਤੇ, ਯਹੂਦਾਹ ਦੇ ਕੁਝ ਇਲਾਕੇ ਅਤੇ ਕਾਲੇਬ ਦੇ ਨੇਗੇਵ ਉੱਤੇ ਲੁੱਟ-ਮਾਰ ਕੀਤੀ ਅਤੇ ਅਸੀਂ ਸਿਕਲਗ ਨੂੰ ਸਾੜ ਦਿੱਤਾ।”
15ਦਾਵੀਦ ਨੇ ਉਸ ਨੂੰ ਪੁੱਛਿਆ, ਕੀ ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈ?
ਉਸ ਨੇ ਉੱਤਰ ਦਿੱਤਾ, “ਪਰਮੇਸ਼ਵਰ ਦੇ ਸਾਮ੍ਹਣੇ ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਮੈਨੂੰ ਜਾਨੋਂ ਨਹੀਂ ਮਾਰੋਗੇ ਅਤੇ ਨਾ ਹੀ ਮੈਨੂੰ ਮੇਰੇ ਮਾਲਕ ਦੇ ਹਵਾਲੇ ਕਰੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਪਹੁੰਚਾਵਾਂਗਾ।”
16ਉਹ ਦਾਵੀਦ ਨੂੰ ਹੇਠਾਂ ਲੈ ਗਿਆ ਅਤੇ ਉਹ ਉੱਥੇ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ, ਉਹ ਖਾਂਦੇ-ਪੀਂਦੇ ਅਤੇ ਮੌਜ-ਮਸਤੀ ਕਰਦੇ ਸਨ ਕਿਉਂਕਿ ਉਹਨਾਂ ਨੇ ਫ਼ਲਿਸਤੀਆਂ ਦੇ ਦੇਸ਼ ਅਤੇ ਯਹੂਦਾਹ ਤੋਂ ਢੇਰ ਸਾਰੀ ਲੁੱਟ ਕੀਤੀ ਸੀ। 17ਦਾਵੀਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਸਰੇ ਦਿਨ ਸ਼ਾਮ ਤੱਕ ਉਹਨਾਂ ਨਾਲ ਲੜਦਾ ਰਿਹਾ ਅਤੇ ਉਹਨਾਂ ਵਿੱਚੋਂ ਚਾਰ ਸੌ ਜੁਆਨਾਂ ਤੋਂ ਬਿਨਾਂ ਜਿਹੜੇ ਊਠਾਂ ਉੱਤੇ ਸਵਾਰ ਹੋ ਕੇ ਭੱਜ ਗਏ ਸਨ, ਉਹਨਾਂ ਤੋਂ ਇਲਾਵਾ ਹੋਰ ਕੋਈ ਨਾ ਬਚਿਆ। 18ਦਾਵੀਦ ਨੇ ਉਹ ਸਭ ਕੁਝ ਵਾਪਸ ਲਿਆ ਜੋ ਅਮਾਲੇਕੀ ਨਾਲ ਲੈ ਗਏ ਦਾਵੀਦ ਨੇ ਸਭ ਕੁਝ ਛੁਡਾ ਲਿਆ ਆਪਣੀਆਂ ਦੋ ਪਤਨੀਆਂ ਨੂੰ ਵੀ ਛੁਡਾ ਲਿਆ। 19ਉਹਨਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਹਨਾਂ ਆਪਣੇ ਲਈ ਲੁੱਟੀ ਸੀ, ਦਾਵੀਦ ਨੇ ਸਭ ਕੁਝ ਮੋੜ ਲਿਆਂਦਾ। 20ਉਸ ਨੇ ਸਾਰੇ ਇੱਜੜਾਂ ਅਤੇ ਡੰਗਰਾਂ ਨੂੰ ਲੈ ਲਿਆ ਅਤੇ ਉਸ ਦੇ ਆਦਮੀਆਂ ਨੇ ਉਹਨਾਂ ਨੂੰ ਦੂਜੇ ਪਸ਼ੂਆਂ ਨੂੰ ਅੱਗੇ ਹੱਕ ਕੇ ਇਹ ਕਹਿ ਕੇ ਭਜਾ ਦਿੱਤਾ, “ਇਹ ਦਾਵੀਦ ਦੀ ਲੁੱਟ ਹੈ।”
21ਤਦ ਦਾਵੀਦ ਉਹਨਾਂ ਦੋ ਸੌ ਮਨੁੱਖਾਂ ਕੋਲ ਆਇਆ ਜਿਹੜੇ ਥੱਕ ਕੇ ਦਾਵੀਦ ਦੇ ਪਿੱਛੇ ਨਾ ਜਾ ਸਕੇ ਅਤੇ ਬੇਸੋਰ ਘਾਟੀ ਵਿੱਚ ਪਿੱਛੇ ਰਹਿ ਗਏ ਸਨ। ਉਹ ਦਾਵੀਦ ਅਤੇ ਉਸਦੇ ਨਾਲ ਦੇ ਆਦਮੀਆਂ ਨੂੰ ਮਿਲਣ ਲਈ ਬਾਹਰ ਆਏ। ਜਿਵੇਂ ਹੀ ਦਾਵੀਦ ਅਤੇ ਉਸਦੇ ਆਦਮੀ ਨੇੜੇ ਆਏ, ਉਸਨੇ ਉਹਨਾਂ ਨੂੰ ਪੁੱਛਿਆ ਕਿ ਉਹ ਕਿਵੇਂ ਸਨ। 22ਪਰ ਦਾਵੀਦ ਦੇ ਚੇਲਿਆਂ ਵਿੱਚੋਂ ਸਾਰੇ ਦੁਸ਼ਟ ਅਤੇ ਮੁਸੀਬਤ ਕਰਨ ਵਾਲਿਆਂ ਨੇ ਕਿਹਾ, “ਕਿਉਂਕਿ ਉਹ ਸਾਡੇ ਨਾਲ ਨਹੀਂ ਗਏ, ਇਸ ਲਈ ਅਸੀਂ ਉਹਨਾਂ ਨੂੰ ਲੁੱਟੀ ਹੋਈ ਲੁੱਟ ਵਿੱਚ ਹਿੱਸਾ ਨਹੀਂ ਦਿਆਂਗੇ। ਇਹ ਸਿਰਫ ਆਪਣੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਨੂੰ ਲੈ ਕੇ ਚਲੇ ਜਾਣ।”
23ਦਾਵੀਦ ਨੇ ਉੱਤਰ ਦਿੱਤਾ, “ਨਹੀਂ, ਹੇ ਮੇਰੇ ਭਰਾਵੋ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਜੇ ਯਾਹਵੇਹ ਨੇ ਸਾਨੂੰ ਇਹ ਦਿੱਤਾ ਹੈ ਅਤੇ ਉਸ ਨੇ ਸਾਡੀ ਰੱਖਿਆ ਕੀਤੀ ਹੈ ਅਤੇ ਜਿਨ੍ਹਾਂ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥਾਂ ਵਿੱਚ ਕਰ ਦਿੱਤਾ। 24ਤੁਹਾਡੀਆਂ ਗੱਲਾਂ ਨੂੰ ਕੌਣ ਸੁਣੇਗਾ? ਇਉਂ ਜੋ ਜਿਹੜਾ ਲੜਾਈ ਵਿੱਚ ਜਾਂਦਾ ਹੈ, ਜਿਹੀ ਵੰਡ ਉਸ ਨੂੰ ਮਿਲਦੀ ਹੈ ਉਸੇ ਤਰ੍ਹਾਂ ਜਿਹੜਾ ਕੋਈ ਡੇਰੇ ਵਿੱਚ ਰਹੇ ਉਸਨੂੰ ਮਿਲੇਗੀ। ਦੋਹਾਂ ਦੀ ਇੱਕੋ ਜਿਹੀ ਵੰਡ ਹੋਵੇਗੀ।” 25ਦਾਵੀਦ ਨੇ ਉਸ ਦਿਨ ਤੋਂ ਲੈ ਕੇ ਅੱਜ ਤੀਕ ਇਸਰਾਏਲ ਲਈ ਇਹ ਇੱਕ ਬਿਧੀ ਅਤੇ ਹੁਕਮ ਬਣਾਇਆ।
26ਜਦੋਂ ਦਾਵੀਦ ਸਿਕਲਗ ਪਹੁੰਚਿਆ ਤਾਂ ਉਸ ਨੇ ਲੁੱਟ ਵਿੱਚੋਂ ਕੁਝ ਯਹੂਦਾਹ ਦੇ ਬਜ਼ੁਰਗਾਂ ਨੂੰ ਜੋ ਉਸ ਦੇ ਮਿੱਤਰ ਸਨ, ਇਹ ਆਖ ਕੇ ਭੇਜੇ, “ਇਹ ਤੁਹਾਡੇ ਲਈ ਯਾਹਵੇਹ ਦੇ ਦੁਸ਼ਮਣਾਂ ਦੀ ਲੁੱਟ ਵਿੱਚੋਂ ਇੱਕ ਤੋਹਫ਼ਾ ਹੈ।”
27ਇਹ ਤੋਹਫ਼ਾ ਇਨ੍ਹਾਂ ਥਾਵਾਂ ਦੇ ਬਜ਼ੁਰਗਾਂ ਨੂੰ ਭੇਜਿਆ ਗਿਆ ਸੀ: ਉਹ ਜੋ ਬੈਤਏਲ, ਰਾਮੋਥ ਨੇਗੇਵ ਅਤੇ ਯੱਤੀਰ ਵਿੱਚ ਰਹਿ ਰਹੇ ਸਨ। 28ਅਤੇ ਜੋ ਅਰੋਏਰ, ਸਿਫਮੋਥ ਅਤੇ ਅਸ਼ਤਮੋਆ ਵਿੱਚ ਰਹਿ ਰਹੇ ਸਨ। 29ਅਤੇ ਉਹ ਜੋ ਰਾਕਾਲ ਵਿੱਚ ਸਨ, ਯਰਹਮਿਏਲ ਦੇ ਸ਼ਹਿਰਾਂ ਦੇ ਵਾਸੀ ਅਤੇ ਕੇਨੀ ਦੇ ਵਾਸੀ, 30ਜੋ ਹੋਰਮਾਹ, ਬੋਰਾਸ਼ਾਨ, ਅਥਾਕ, 31ਅਤੇ ਹੇਬਰੋਨ ਦੇ ਵਾਸੀ, ਅਤੇ ਉਨ੍ਹਾਂ ਸਾਰੀਆਂ ਥਾਵਾਂ ਦੇ ਬਜ਼ੁਰਗ ਜਿੱਥੇ ਦਾਵੀਦ ਅਤੇ ਉਸਦੇ ਸਾਥੀ ਗਏ ਸਨ।
Currently Selected:
1 ਸ਼ਮੂਏਲ 30: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.