YouVersion Logo
Search Icon

1 ਪਤਰਸ 3

3
1ਹੇ ਪਤਨੀਓ, ਇਸੇ ਤਰ੍ਹਾਂ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਤਾਂ ਜੇ ਕੋਈ ਉਨ੍ਹਾਂ ਵਿੱਚੋਂ ਪਰਮੇਸ਼ਵਰ ਦੇ ਬਚਨ ਉੱਤੇ ਵਿਸ਼ਵਾਸ ਨਾ ਵੀ ਕਰਦਾ ਹੋਵੇ, ਤਾਂ ਉਹ ਆਪਣੀਆਂ ਪਤਨੀਆਂ ਦੇ ਵਿਵਹਾਰ ਦੁਆਰਾ ਬਿਨਾਂ ਸ਼ਬਦਾਂ ਵਿੱਚ ਜਿੱਤ ਪ੍ਰਾਪਤ ਕਰ ਸਕਦੇ ਹਨ, 2ਜਦੋਂ ਉਹ ਤੁਹਾਡੇ ਜੀਵਨ ਦੀ ਸ਼ੁੱਧਤਾ ਅਤੇ ਜ਼ਿੰਦਗੀ ਦੇ ਅਦਬ ਨੂੰ ਦੇਖਦੇ ਹਨ। 3ਤੁਹਾਡੀ ਸੁੰਦਰਤਾ ਬਾਹਰੀ ਸਜਾਵਟ ਤੋਂ ਨਾ ਹੋਏ, ਜਿਵੇਂ ਕਿ ਸਿਰ ਦੇ ਵਾਲ਼ ਗੁੰਦਣੇ ਅਤੇ ਸੋਨੇ ਦੇ ਗਹਿਣੇ ਪਾਉਣਾ ਜਾਂ ਵਧੀਆ ਕੱਪੜੇ ਪਹਿਨਣ ਦੇ ਨਾਲ ਦਿਖਾਵਟੀ ਨਾ ਹੋਵੇ। 4ਇਸ ਦੀ ਬਜਾਏ, ਪਰ ਇਹ ਤੁਹਾਡੀ ਅੰਦਰੂਨੀ ਸਵੈ ਸੁੰਦਰਤਾ ਹੋਣੀ ਚਾਹੀਦੀ ਹੈ, ਇੱਕ ਕੋਮਲ ਅਤੇ ਸ਼ਾਂਤ ਆਤਮਾ ਦੀ ਅਟੁੱਟ ਸੁੰਦਰਤਾ, ਜੋ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਬਹੁਤ ਹੀ ਵੱਡੇ ਮੁੱਲ ਦੀ ਹੈ। 5ਇਸ ਲਈ ਪਿਛਲੇ ਸਮੇਂ ਦੀਆਂ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਵਰ ਵਿੱਚ ਆਪਣੀ ਉਮੀਦ ਰੱਖਦੀਆਂ ਸਨ ਆਪਣੇ ਆਪ ਨੂੰ ਆਪਣੇ ਪਤੀਆਂ ਦੇ ਅਧੀਨ ਰੱਖ ਕੇ ਸ਼ਿੰਗਾਰਦੀਆਂ ਸਨ। 6ਸਾਰਾਹ ਵਾਂਗ, ਜੋ ਅਬਰਾਹਾਮ ਦੀ ਗੱਲ ਮੰਨ ਦੀ ਸੀ ਅਤੇ ਉਸ ਨੂੰ ਆਪਣਾ ਮਾਲਕ ਆਖਦੀ ਸੀ। ਤੁਸੀਂ ਉਸ ਦੀਆਂ ਧੀਆਂ ਹੋ ਜੇ ਤੁਸੀਂ ਸਹੀ ਕੰਮ ਕਰੋ ਅਤੇ ਡਰ ਨੂੰ ਆਪਣੀ ਜ਼ਿੰਦਗੀ ਵਿੱਚ ਰਾਹ ਨਾ ਦਿਓ।
7ਹੇ ਪਤੀਓ, ਇਸ ਤਰ੍ਹਾਂ ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਰਹੋ ਅਤੇ ਔਰਤ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹਨਾਂ ਦਾ ਆਦਰ ਕਰੋ ਅਤੇ ਇਹ ਵੀ ਕਿ ਤੁਸੀਂ ਦੋਵੇਂ ਜੀਵਨ ਦੀ ਕਿਰਪਾ ਦੇ ਦਾਤ ਦੇ ਸਾਂਝੇ ਅਧਿਕਾਰੀ ਹੋ, ਤਾਂ ਜੋ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਕੋਈ ਰੁਕਾਵਟ ਨਾ ਆਵੇ।
ਭਲਾਈ ਕਰਨ ਦੇ ਕਾਰਨ ਦੁੱਖ ਸਹਿਣਾ
8ਅੰਤ ਵਿੱਚ, ਤੁਸੀਂ ਸਾਰੇ ਇੱਕ ਸੋਚ ਵਾਲੇ ਹੋਵੋ, ਹਮਦਰਦ ਬਣੋ, ਇੱਕ-ਦੂਜੇ ਨਾਲ ਪਿਆਰ ਕਰੋ, ਦਇਆਵਾਨ ਅਤੇ ਨਿਮਰ ਬਣੋ। 9ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਲਵੋ ਜਾਂ ਬਦਨਾਮੀ ਦੇ ਬਦਲੇ ਬਦਨਾਮੀ ਨਾ ਕਰੋ। ਇਸ ਲਈ, ਬੁਰਾਈ ਦੇ ਬਦਲੇ ਬਰਕਤ ਦਿਓ, ਕਿਉਂਕਿ ਤੁਹਾਨੂੰ ਇਸ ਲਈ ਬੁਲਾਇਆ ਗਿਆ ਤਾਂ ਜੋ ਤੁਸੀਂ ਬਰਕਤ ਦੇ ਵਾਰਸ ਬਣੋ। 10ਕਿਉਂਕਿ ਜਿਵੇਂ ਪਵਿੱਤਰ ਸ਼ਾਸਤਰ ਆਖਦਾ ਹੈ,
“ਜਿਹੜਾ ਵੀ ਜ਼ਿੰਦਗੀ ਨੂੰ ਪਿਆਰ ਕਰਨਾ
ਅਤੇ ਭਲੇ ਦਿਨ ਦੇਖਣਾ ਚਾਹੁੰਦਾ ਹੈ
ਉਹ ਆਪਣੀ ਜੀਭ ਨੂੰ ਬੁਰਾਈ ਤੋਂ ਬਚਾਏ ਰੱਖੇ
ਅਤੇ ਆਪਣੇ ਬੁੱਲ੍ਹਾਂ ਨੂੰ ਛੱਲ-ਕਪਟ ਬੋਲਣ ਤੋਂ ਰੋਕ ਲਵੇ।
11ਉਨ੍ਹਾਂ ਨੂੰ ਬੁਰਾਈ ਤੋਂ ਮੁੜ ਕੇ ਅਤੇ ਭਲੇ ਕੰਮ ਕਰਨੇ ਚਾਹੀਦੇ ਹਨ;
ਉਨ੍ਹਾਂ ਨੂੰ ਸ਼ਾਂਤੀ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਇਸ ਦਾ ਪਿੱਛਾ ਕਰਨਾ ਚਾਹੀਦਾ ਹੈ।
12ਕਿਉਂ ਜੋ ਪ੍ਰਭੂ ਦੀਆਂ ਅੱਖਾਂ ਧਰਮੀ ਲੋਕਾਂ ਉੱਤੇ ਹਨ
ਅਤੇ ਉਸ ਦੇ ਕੰਨ ਧਿਆਨ ਦੇ ਨਾਲ ਉਨ੍ਹਾਂ ਦੀ ਪ੍ਰਾਰਥਨਾ ਦੇ ਵੱਲ ਲੱਗੇ ਰਹਿੰਦੇ ਹਨ,
ਪਰ ਪ੍ਰਭੂ ਦਾ ਚਿਹਰਾ ਉਨ੍ਹਾਂ ਲੋਕਾਂ ਦੇ ਵਿਰੁੱਧ ਹੈ ਜੋ ਬੁਰਾਈ ਕਰਦੇ ਹਨ।”#3:12 ਜ਼ਬੂ 34:15-16; ਕਹਾ 15:29
13ਕੌਣ ਤੁਹਾਡਾ ਨੁਕਸਾਨ ਕਰ ਸਕਦਾ ਜੇ ਤੁਸੀਂ ਚੰਗੇ ਕੰਮ ਕਰਨ ਲਈ ਚਾਹਵਾਨ ਹੋਵੋ? 14ਪਰ ਭਾਵੇਂ ਤੁਹਾਨੂੰ ਸਹੀ ਲਈ ਦੁੱਖ ਝੱਲਣਾ ਪਏ, ਤੁਸੀਂ ਧੰਨ ਹੋ। “ਉਨ੍ਹਾਂ ਦੀਆਂ ਧਮਕੀਆਂ ਤੋਂ ਨਾ ਡਰੋ; ਅਤੇ ਨਾ ਹੀ ਘਬਰਾਓ।” 15ਪਰ ਆਪਣੇ ਦਿਲਾਂ ਵਿੱਚ ਮਸੀਹ ਨੂੰ ਪ੍ਰਭੂ ਵਜੋਂ ਪਵਿੱਤਰ ਮੰਨੋ। ਹਰ ਉਸ ਵਿਅਕਤੀ ਨੂੰ ਜਵਾਬ ਦੇਣ ਲਈ ਹਮੇਸ਼ਾ ਤਿਆਰ ਰਹੋ ਜੋ ਤੁਹਾਨੂੰ ਉਸ ਉਮੀਦ ਦਾ ਕਾਰਨ ਦੇਣ ਲਈ ਪੁੱਛਦਾ ਹੈ ਜੋ ਤੁਹਾਡੇ ਕੋਲ ਹੈ। ਪਰ ਇਹ ਨਰਮਾਈ ਅਤੇ ਆਦਰ ਨਾਲ ਕਰੋ, 16ਆਪਣੀ ਜ਼ਮੀਰ ਨੂੰ ਸਾਫ਼ ਰੱਖੋ, ਤਾਂ ਜੋ ਉਹ ਜਿਹੜੇ ਮਸੀਹ ਵਿੱਚ ਤੁਹਾਡੇ ਚੰਗੇ ਵਿਵਹਾਰ ਦੇ ਵਿਰੁੱਧ ਗਲਤ ਬੋਲਦੇ ਹਨ ਆਪਣੀ ਨਿੰਦਿਆ ਤੋਂ ਸ਼ਰਮਿੰਦਾ ਹੋਣ। 17ਕਿਉਂਕਿ ਜੇ ਪਰਮੇਸ਼ਵਰ ਦੀ ਮਰਜ਼ੀ ਹੋਵੇ, ਬੁਰਾਈ ਕਰਨ ਨਾਲੋਂ ਭਲਿਆਈ ਕਰਨ ਲਈ ਦੁੱਖ ਝੱਲਣਾ ਬਿਹਤਰ ਹੈ। 18ਕਿਉਂਕਿ ਮਸੀਹ ਨੇ ਵੀ ਇੱਕ ਵਾਰ ਪਾਪਾਂ ਲਈ ਦੁੱਖ ਝੱਲਿਆ, ਧਰਮੀ ਨੇ ਕੁਧਰਮੀਆਂ ਲਈ, ਸਾਨੂੰ ਪਰਮੇਸ਼ਵਰ ਦੇ ਕੋਲ ਲਿਆਉਣ ਲਈ। ਉਹ ਸਰੀਰ ਵਿੱਚ ਮਾਰਿਆ ਗਿਆ ਪਰ ਆਤਮਾ ਵਿੱਚ ਜਿਉਂਦਾ ਕੀਤਾ ਗਿਆ। 19ਜ਼ਿੰਦਾ ਹੋਣ ਤੋਂ ਬਾਅਦ, ਉਸ ਨੇ ਜਾ ਕੇ ਕੈਦੀ ਆਤਮਾਵਾਂ ਨੂੰ ਪ੍ਰਚਾਰ ਕੀਤਾ#3:19 ਉਤ 6:1-4 20ਉਨ੍ਹਾਂ ਲੋਕਾਂ ਲਈ ਜੋ ਬਹੁਤ ਪਹਿਲਾਂ ਅਣ-ਆਗਿਆਕਾਰ ਸਨ ਜਦੋਂ ਪਰਮੇਸ਼ਵਰ ਨੋਹ ਦੇ ਦਿਨਾਂ ਵਿੱਚ ਸਬਰ ਨਾਲ ਉਡੀਕ ਕਰਦਾ ਸੀ। ਜਿਸ ਵੇਲੇ ਕਿਸ਼ਤੀ ਬਣਾਈ ਜਾ ਰਹੀ ਸੀ ਜਿਸ ਦੇ ਵਿੱਚ ਸਿਰਫ ਅੱਠ ਲੋਕ ਸਨ, ਜੋ ਪਾਣੀ ਤੋਂ ਬਚ ਗਏ ਸਨ, 21ਅਤੇ ਇਹ ਪਾਣੀ ਬਪਤਿਸਮੇ ਦਾ ਪ੍ਰਤੀਕ ਹੈ ਜੋ ਹੁਣ ਤੁਹਾਨੂੰ ਵੀ ਬਚਾਉਂਦਾ ਹੈ ਇਹ ਸਰੀਰ ਦੀ ਮੈਲ਼ ਧੋਣਾ ਨਹੀਂ, ਪਰ ਪਰਮੇਸ਼ਵਰ ਪ੍ਰਤੀ ਸਾਫ਼ ਜ਼ਮੀਰ ਦੀ ਵਚਨਬੱਧਤਾ ਹੈ। ਇਹ ਤੁਹਾਨੂੰ ਯਿਸ਼ੂ ਮਸੀਹ ਦੇ ਪੁਨਰ-ਉਥਾਨ ਦੁਆਰਾ ਬਚਾਉਂਦਾ ਹੈ, 22ਜਿਹੜਾ ਸਵਰਗ ਵਿੱਚ ਜਾ ਕੇ ਪਰਮੇਸ਼ਵਰ ਦੇ ਸੱਜੇ ਹੱਥ ਹੈ, ਦੂਤ ਅਤੇ ਅਧਿਕਾਰ ਰੱਖਣ ਵਾਲੇ, ਸਮਰੱਥਾ ਰੱਖਣ ਵਾਲੇ ਉਸ ਦੇ ਅਧੀਨ ਕੀਤੇ ਗਏ ਹਨ।#3:22 ਜ਼ਬੂ 110:1; ਅਫ਼ 1:20-21

Currently Selected:

1 ਪਤਰਸ 3: PCB

Highlight

Copy

Compare

Share

None

Want to have your highlights saved across all your devices? Sign up or sign in