1 ਕੁਰਿੰਥੀਆਂ 2
2
1ਹੇ ਭਰਾਵੋ ਅਤੇ ਭੈਣੋ, ਇਸ ਤਰ੍ਹਾਂ ਹੈ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ, ਮੈਂ ਗੱਲਾਂ ਦੀ ਚਤਰਾਈ ਜਾਂ ਮਨੁੱਖੀ ਬੁੱਧੀ ਨਾਲ ਨਹੀਂ ਪਰ ਮੈਂ ਤਹਾਡੇ ਕੋਲ ਪਰਮੇਸ਼ਵਰ ਦੇ ਸੱਚੇ ਭੇਦਾ ਬਾਰੇ ਗਵਾਹੀ ਦੇਣ ਆਇਆ ਸੀ। 2ਕਿਉਂਕਿ ਮੈਂ ਤੁਹਾਡੇ ਵਿੱਚ ਇਹ ਫ਼ੈਸਲਾ ਕਰਕੇ ਆਇਆ ਕਿ ਯਿਸ਼ੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨ੍ਹਾਂ ਹੋਰ ਕਿਸੇ ਗੱਲ ਨੂੰ ਨਾ ਜਾਣਾ। 3ਮੈਂ ਤੁਹਾਡੇ ਕੋਲ ਨਿਰਬਲਤਾਈ ਵੱਡੇ ਡਰ ਅਤੇ ਕੰਬਦਾ ਹੋਇਆ ਆਇਆ। 4ਮੇਰਾ ਬਚਨ ਅਤੇ ਪ੍ਰਚਾਰ ਮਨੁੱਖਾਂ ਦੇ ਗਿਆਨ ਭਰੇ ਸ਼ਬਦਾ ਦਾ ਨਹੀਂ ਪਰ ਪਰਮੇਸ਼ਵਰ ਦੇ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ। 5ਤਾਂ ਜੋ ਤੁਹਾਡਾ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥਾ ਉੱਤੇ ਠਹਿਰੇ।
ਆਤਮਾ ਦੁਆਰਾ ਪਰਮੇਸ਼ਵਰ ਦੀ ਬੁੱਧ ਪ੍ਰਗਟ ਹੋਣਾ
6ਹਾਲਾਂਕਿ, ਅਸੀਂ ਸਿਆਣਿਆ ਲੋਕਾਂ ਨੂੰ ਗਿਆਨ ਦਾ ਸੰਦੇਸ਼ ਸੁਣਾਉਂਦੇ ਹਾਂ, ਪਰ ਇਹ ਗਿਆਨ ਨਾ ਇਸ ਯੁੱਗ ਦਾ ਅਤੇ ਨਾ ਇਸ ਯੁੱਗ ਦੇ ਸ਼ਾਸਕਾਂ ਦਾ ਹੈ, ਜਿਹੜੇ ਨਾਸ਼ ਹੋ ਰਹੇ ਹਨ। 7ਸਗੋਂ ਅਸੀਂ ਪਰਮੇਸ਼ਵਰ ਦੇ ਗਿਆਨ ਦੇ ਭੇਤ ਨਾਲ ਸੁਣਾਉਂਦੇ ਹਾਂ, ਜਿਸ ਨੂੰ ਪਰਮੇਸ਼ਵਰ ਨੇ ਸੰਸਾਰ ਦੇ ਬਣਾਉਣ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ ਸੀ। 8ਇਸ ਬੁੱਧ ਨੂੰ ਇਸ ਯੁੱਗ ਦੇ ਕਿਸੇ ਵੀ ਹਾਕਮ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਮਹਿਮਾਮਈ ਪ੍ਰਭੂ ਨੂੰ ਸਲੀਬ ਉੱਤੇ ਨਾ ਚੜ੍ਹਾਉਂਦੇ। 9ਪਰੰਤੂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ:
“ਉਹ ਵਸਤਾਂ ਜਿਹੜੀਆਂ ਕਦੇ ਅੱਖਾਂ ਨਾਲ ਨਹੀਂ ਵੇਖੀਆਂ,
ਨਾ ਕਦੇ ਕੰਨਾ ਨਾਲ ਸੁਣੀਆਂ,
ਅਤੇ ਨਾ ਹੀ ਕਦੇ ਮਨੁੱਖ ਦੇ ਮਨ ਵਿੱਚ ਆਈਆਂ,”
ਜਿਹੜੀਆਂ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।#2:9 ਯਸ਼ਾ 64:4; 65:16
10ਇਹ ਸਭ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਹੈ।
ਕਿਉਂ ਜੋ ਪਰਮੇਸ਼ਵਰ ਦਾ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ਵਰ ਦੀਆਂ ਡੂੰਗੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ। 11ਮਨੁੱਖ ਦੇ ਆਤਮਾ ਦੇ ਬਿਨ੍ਹਾ ਜੋ ਉਸ ਦੇ ਅੰਦਰ ਹੈ, ਮਨੁੱਖ ਦੇ ਵਿਚਾਰਾ ਨੂੰ ਕੌਣ ਜਾਣ ਸਕਦਾ ਹੈ?#2:11 ਕਹਾ 20:27 ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨ੍ਹਾ ਪਰਮੇਸ਼ਵਰ ਦੀਆ ਗੱਲਾਂ ਕੋਈ ਵੀ ਨਹੀਂ ਜਾਣ ਸਕਦਾ ਹੈ। 12ਸਾਨੂੰ ਸੰਸਾਰ ਦਾ ਆਤਮਾ ਨਹੀਂ, ਪਰ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਕਿ ਅਸੀਂ ਸਮਝ ਸਕੀਏ ਜੋ ਪਰਮੇਸ਼ਵਰ ਨੇ ਸਾਨੂੰ ਮੁਫ਼ਤ ਵਿੱਚ ਕੀ ਦਿੱਤਾ ਹੈ। 13ਅਸੀਂ ਇਨ੍ਹਾਂ ਗੱਲਾਂ ਨੂੰ, ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ, ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ। 14ਸਰੀਰਕ ਵਿਅਕਤੀ ਉਹਨਾਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਜਿਹੜੀਆਂ ਪਰਮੇਸ਼ਵਰ ਦੇ ਆਤਮਾ ਵੱਲੋਂ ਹੁੰਦੀਆਂ ਹਨ, ਕਿਉਂ ਜੋ ਉਹ ਉਸ ਦੇ ਲਈ ਮੂਰਖਤਾਈ ਹੁੰਦੀਆਂ ਹਨ, ਅਤੇ ਉਹ ਉਹਨਾਂ ਨੂੰ ਨਹੀਂ ਸਮਝ ਸਕਦਾ ਕਿਉਂਕਿ ਉਹ ਸਿਰਫ ਪਵਿੱਤਰ ਆਤਮਾ ਦੁਆਰਾ ਸਮਝੀਆਂ ਜਾਂਦੀਆਂ ਹਨ। 15ਪਰ ਜਿਹੜਾ ਆਤਮਿਕ ਵਿਅਕਤੀ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ, 16ਕਿਉਂ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ,
“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ
ਕਿ ਉਹ ਨੂੰ ਸਮਝਾਵੇ?”#2:16 ਯਸ਼ਾ 40:13
ਪਰ ਮਸੀਹ ਦੀ ਬੁੱਧ ਸਾਡੇ ਵਿੱਚ ਹੈ।
Currently Selected:
1 ਕੁਰਿੰਥੀਆਂ 2: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.