YouVersion Logo
Search Icon

ਰੋਮ 16

16
ਨਿੱਜੀ ਨਮਸਕਾਰ
1ਮੈਂ ਤੁਹਾਡੇ ਅੱਗੇ ਭੈਣ ਫ਼ੀਬੀ ਲਈ ਬੇਨਤੀ ਕਰਦਾ ਹਾਂ ਜਿਹੜੀ ਕੰਖਰਿਯਾ ਦੀ ਕਲੀਸੀਯਾ ਦੀ ਸੇਵਾ ਕਰਦੀ ਹੈ । 2ਪ੍ਰਭੂ ਦੇ ਨਾਮ ਵਿੱਚ ਉਸ ਦਾ ਇਸ ਤਰ੍ਹਾਂ ਸੁਆਗਤ ਕਰੋ ਜਿਸ ਤਰ੍ਹਾਂ ਵਿਸ਼ਵਾਸੀਆਂ ਦੇ ਲਈ ਕਰਨਾ ਯੋਗ ਹੈ । ਉਸ ਨੂੰ ਤੁਹਾਡੇ ਕੋਲੋਂ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇ, ਉਸ ਦੀ ਮਦਦ ਕਰੋ ਕਿਉਂਕਿ ਉਸ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਮੇਰੀ ਵੀ ।
3 # ਰਸੂਲਾਂ 18:2 ਪਰਿਸਕਾ ਅਤੇ ਅਕੂਲਾ ਨੂੰ ਜਿਹੜੇ ਮਸੀਹ ਯਿਸੂ ਦੀ ਸੇਵਾ ਵਿੱਚ ਮੇਰੇ ਨਾਲ ਕੰਮ ਕਰਦੇ ਹਨ, ਮੇਰਾ ਨਮਸਕਾਰ । 4ਉਹਨਾਂ ਨੇ ਮੇਰੇ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਸੀ । ਨਾ ਕੇਵਲ ਮੈਂ ਉਹਨਾਂ ਦਾ ਧੰਨਵਾਦੀ ਹਾਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸੀਯਾਵਾਂ ਵੀ ਉਹਨਾਂ ਦਾ ਧੰਨਵਾਦ ਕਰਦੀਆਂ ਹਨ । 5ਉਹਨਾਂ ਦੇ ਘਰ ਜਿਹੜੀ ਕਲੀਸੀਯਾ ਇਕੱਠੀ ਹੁੰਦੀ ਹੈ, ਉਸ ਨੂੰ ਵੀ ਮੇਰਾ ਨਮਸਕਾਰ ।
ਇਪੈਨੇਤੁਸ ਨੂੰ ਜਿਸ ਨੇ ਏਸ਼ੀਆ ਵਿੱਚ ਸਭ ਤੋਂ ਪਹਿਲਾਂ ਮਸੀਹ ਵਿੱਚ ਵਿਸ਼ਵਾਸ ਕੀਤਾ, ਮੇਰਾ ਨਮਸਕਾਰ ਕਹਿਣਾ । 6ਮਰਿਯਮ ਨੂੰ ਵੀ ਮੇਰਾ ਨਮਸਕਾਰ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਹੈ । 7ਅੰਦਰੁਨਿਕੁਸ ਅਤੇ ਯੂਨਿਆਸ ਨੂੰ ਜਿਹੜੇ ਮੇਰੇ ਯਹੂਦੀ ਸਾਥੀ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ, ਮੇਰਾ ਨਮਸਕਾਰ ਕਹਿਣਾ । ਇਹਨਾਂ ਦੇ ਨਾਂ ਰਸੂਲਾਂ ਵਿੱਚ ਪ੍ਰਸਿੱਧ ਸਨ ਅਤੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਮਸੀਹ ਨੂੰ ਸਵੀਕਾਰ ਕੀਤਾ ਸੀ ।
8ਪ੍ਰਭੂ ਵਿੱਚ ਮੇਰੇ ਪਿਆਰੇ ਮਿੱਤਰ ਅੰਪਲਿਯਾਤੁਸ ਨੂੰ ਮੇਰੇ ਵੱਲੋਂ ਨਮਸਕਾਰ ਕਹਿਣਾ । 9ਉਰਬਾਨੁਸ ਨੂੰ ਜਿਹੜਾ ਮਸੀਹ ਦੀ ਸੇਵਾ ਵਿੱਚ ਸਾਡਾ ਸਾਥੀ ਹੈ ਅਤੇ ਸਤਾਖੁਸ ਨੂੰ ਜਿਹੜਾ ਸਾਡਾ ਪਿਆਰਾ ਮਿੱਤਰ ਹੈ, ਨਮਸਕਾਰ ਕਹਿਣਾ । 10ਅਪਿੱਲੇਸ ਨੂੰ, ਜਿਹੜਾ ਇੱਕ ਸੱਚਾ ਵਿਸ਼ਵਾਸੀ ਸਿੱਧ ਹੋਇਆ ਹੈ ਅਤੇ ਅਰਿਸਤੁਬੂਲੁਸ ਦੇ ਘਰ ਦੇ ਲੋਕਾਂ ਨੂੰ ਮੇਰਾ ਨਮਸਕਾਰ ਕਹਿਣਾ । 11ਹੇਰੋਦਿਯੋਨ ਨੂੰ ਜਿਹੜਾ ਮੇਰਾ ਯਹੂਦੀ ਭਰਾ ਹੈ ਅਤੇ ਨਾਰਕਿੱਸੁਸ ਦੇ ਘਰਾਣੇ ਦੇ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਭੂ ਵਿੱਚ ਹਨ, ਮੇਰਾ ਨਮਸਕਾਰ ਕਹਿਣਾ ।
12ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਪ੍ਰਭੂ ਵਿੱਚ ਮਿਹਨਤ ਕਰ ਰਹੀਆਂ ਹਨ ਅਤੇ ਪਰਸਿਸ ਨੂੰ ਜਿਸ ਨੇ ਪ੍ਰਭੂ ਦੇ ਲਈ ਬਹੁਤ ਮਿਹਨਤ ਕੀਤੀ ਹੈ, ਮੇਰਾ ਨਮਸਕਾਰ ਕਹਿਣਾ । 13#ਮਰ 15:21ਰੂਫ਼ੁਸ ਨੂੰ ਜਿਹੜਾ ਪ੍ਰਭੂ ਦਾ ਇੱਕ ਪ੍ਰਮੁੱਖ ਸੇਵਕ ਹੈ ਅਤੇ ਉਸ ਦੀ ਮਾਂ ਨੂੰ ਜਿਸ ਨੇ ਹਮੇਸ਼ਾ ਮੈਨੂੰ ਪੁੱਤਰਾਂ ਵਾਲਾ ਪਿਆਰ ਦਿੱਤਾ ਹੈ, ਮੇਰਾ ਨਮਸਕਾਰ ਕਹਿਣਾ । 14ਅੰਸਕੁਰਿਤੁਸ, ਫ਼ਲੇਗੋਨ, ਹਰਮੇਸ, ਪਤੁਰਬਾਸ, ਹਿਰਮਾਸ ਅਤੇ ਉਹਨਾਂ ਦੇ ਨਾਲ ਦੇ ਭਰਾਵਾਂ ਅਤੇ ਭੈਣਾਂ ਨੂੰ ਵੀ ਮੇਰਾ ਨਮਸਕਾਰ ਕਹਿਣਾ । 15ਫਿਲੁਲੁਗੁਸ ਅਤੇ ਯੂਲੀਆ ਨੂੰ, ਨੇਰਿਯੁਸ ਅਤੇ ਉਸ ਦੀ ਭੈਣ ਨੂੰ, ਉਲੁੰਪਾਸ ਨੂੰ ਅਤੇ ਸਾਰੇ ਵਿਸ਼ਵਾਸੀ ਭਰਾਵਾਂ ਨੂੰ ਜਿਹੜੇ ਉਹਨਾਂ ਦੇ ਨਾਲ ਹਨ, ਮੇਰਾ ਨਮਸਕਾਰ ਕਹਿਣਾ ।
16ਇੱਕ ਦੂਜੇ ਨੂੰ ਪਿਆਰ#16:16 ਯੂਨਾਨੀ ਵਿੱਚ ਇੱਥੇ ‘ਪਵਿੱਤਰ ਚੁੰਮਾ’ ਹੈ । ਨਾਲ ਨਮਸਕਾਰ ਕਹੋ । ਮਸੀਹ ਦੀਆਂ ਸਾਰੀਆਂ ਕਲੀਸੀਯਾਵਾਂ ਵੱਲੋਂ ਤੁਹਾਨੂੰ ਨਮਸਕਾਰ ।
ਅੰਤਮ ਹਿਦਾਇਤਾਂ
17ਭਰਾਵੋ ਅਤੇ ਭੈਣੋ, ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜਿਹੜੇ ਲੋਕਾਂ ਵਿੱਚ ਫੁੱਟ ਪਾਉਂਦੇ ਹਨ ਅਤੇ ਉਹਨਾਂ ਦੇ ਲਈ ਠੋਕਰ ਦਾ ਕਾਰਨ ਬਣਦੇ ਅਤੇ ਉਸ ਸਿੱਖਿਆ ਦੇ ਵਿਰੁੱਧ ਜਾਂਦੇ ਹਨ ਜਿਹੜੀ ਤੁਹਾਨੂੰ ਮਿਲੀ ਹੈ । ਉਹਨਾਂ ਤੋਂ ਦੂਰ ਹੀ ਰਹੋ । 18ਕਿਉਂਕਿ ਜਿਹੜੇ ਅਜਿਹੇ ਕੰਮ ਕਰਦੇ ਹਨ, ਉਹ ਮਸੀਹ ਦੀ ਸੇਵਾ ਨਹੀਂ ਕਰਦੇ ਸਗੋਂ ਆਪਣੇ ਹੀ ਢਿੱਡ ਭਰਦੇ ਹਨ । ਉਹ ਆਪਣੇ ਸੋਹਣੇ ਸ਼ਬਦਾਂ ਅਤੇ ਚਾਪਲੂਸੀ ਨਾਲ ਭਰੇ ਭਾਸ਼ਨਾਂ ਨਾਲ ਭੋਲੇ ਮਨਾਂ ਵਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ । 19ਹਰ ਕਿਸੇ ਨੇ ਤੁਹਾਡੀ ਸ਼ੁਭ ਸਮਾਚਾਰ ਬਾਰੇ ਵਫ਼ਾਦਾਰੀ ਦੇ ਬਾਰੇ ਸੁਣਿਆ ਹੈ । ਇਸ ਦੇ ਲਈ ਮੈਂ ਤੁਹਾਡੇ ਤੋਂ ਬਹੁਤ ਖ਼ੁਸ਼ ਹਾਂ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਭਲਾਈ ਵਿੱਚ ਸਿਆਣੇ ਅਤੇ ਬੁਰਾਈ ਵਿੱਚ ਭੋਲੇ ਬਣੇ ਰਹੋ । 20ਪਰਮੇਸ਼ਰ ਜਿਹੜੇ ਸ਼ਾਂਤੀ ਦੇ ਦਾਤਾ ਹਨ ਉਹ ਛੇਤੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਦੇ ਹੇਠ ਮਿੱਧ ਦੇਣਗੇ ।
ਸਾਡੇ ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ !
21 # ਰਸੂਲਾਂ 16:1 ਤਿਮੋਥਿਉਸ ਮੇਰਾ ਸਾਥੀ, ਲੁਕਿਯੁਸ, ਯਾਸੋਨ, ਸੋਸੀਪਤਰੁਸ, ਜਿਹੜੇ ਮੇਰੇ ਰਿਸ਼ਤੇਦਾਰ ਹਨ, ਤੁਹਾਨੂੰ ਨਮਸਕਾਰ ਕਹਿੰਦੇ ਹਨ । 22(ਮੈਂ ਤਰਤਿਯੁਸ ਜਿਹੜਾ ਇਸ ਪੱਤਰ ਦਾ ਲੇਖਕ ਹਾਂ, ਤੁਹਾਨੂੰ ਨਮਸਕਾਰ ਕਹਿੰਦਾ ਹਾਂ ।) 23#ਰਸੂਲਾਂ 19:29, 1 ਕੁਰਿ 1:14, 2 ਤਿਮੋ 4:20ਮੇਰੀ ਅਤੇ ਸਾਰੀ ਕਲੀਸੀਯਾ ਦੀ ਪਰਾਹੁਣਚਾਰੀ ਕਰਨ ਵਾਲਾ ਗਾਯੁਸ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਇਰਸਤੁਸ ਸ਼ਹਿਰ ਦਾ ਖ਼ਜ਼ਾਨਚੀ ਅਤੇ ਭਰਾ ਕੁਆਰਤੁਸ ਵੀ ਤੁਹਾਨੂੰ ਨਮਸਕਾਰ ਕਹਿੰਦੇ ਹਨ ।#16:23 ਕੁਝ ਪ੍ਰਾਚੀਨ ਲਿਖਤਾਂ ਵਿੱਚ ਆਇਤ 24 ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ । ਆਮੀਨ, ਪਾਇਆ ਜਾਂਦਾ ਹੈ
ਵਡਿਆਈ ਦੀ ਪ੍ਰਾਰਥਨਾ
25ਹੁਣ ਪਰਮੇਸ਼ਰ ਤੁਹਾਨੂੰ ਮੇਰੇ ਸ਼ੁਭ ਸਮਾਚਾਰ ਅਤੇ ਯਿਸੂ ਮਸੀਹ ਦੇ ਸੰਦੇਸ਼ ਅਨੁਸਾਰ ਮਜ਼ਬੂਤ ਰੱਖਣ ਦੇ ਯੋਗ ਹਨ, ਉਸ ਭੇਤ ਦੇ ਪ੍ਰਗਟ ਕੀਤੇ ਜਾਣ ਦੇ ਅਨੁਸਾਰ ਜਿਹੜਾ ਸਦੀਆਂ ਤੋਂ ਗੁਪਤ ਰੱਖਿਆ ਗਿਆ ਸੀ 26ਪਰ ਹੁਣ ਖੋਲ੍ਹਿਆ ਜਾ ਚੁੱਕਾ ਹੈ ਅਤੇ ਨਬੀਆਂ ਦੀਆਂ ਲਿਖਤਾਂ ਦੁਆਰਾ, ਪਰਮੇਸ਼ਰ ਦੇ ਹੁਕਮ ਅਨੁਸਾਰ ਸਾਰੀਆਂ ਕੌਮਾਂ ਉੱਤੇ ਪ੍ਰਗਟ ਕੀਤਾ ਗਿਆ ਹੈ ਤਾਂ ਜੋ ਸਾਰੇ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ ।
27ਉਸ ਇੱਕੋ ਪਰਮੇਸ਼ਰ ਦੀ ਜਿਹੜੇ ਸਾਰੀਆਂ ਚੀਜ਼ਾਂ ਦਾ ਗਿਆਨ ਰੱਖਦੇ ਹਨ, ਯਿਸੂ ਮਸੀਹ ਦੇ ਦੁਆਰਾ ਅਨੰਤਕਾਲ ਤੱਕ ਵਡਿਆਈ ਹੁੰਦੀ ਰਹੇ । ਆਮੀਨ !

Currently Selected:

ਰੋਮ 16: CL-NA

Highlight

Share

Copy

None

Want to have your highlights saved across all your devices? Sign up or sign in