YouVersion Logo
Search Icon

1 ਕੁਰਿੰਥੁਸ ਭੂਮਿਕਾ

ਭੂਮਿਕਾ
ਇਸ ਪਹਿਲੇ ਪੱਤਰ ਵਿੱਚ ਪੌਲੁਸ ਨੇ ਕੁਰਿੰਥੁਸ ਦੀ ਕਲੀਸੀਯਾ ਵਿੱਚ ਮਸੀਹੀ ਵਿਸ਼ਵਾਸ ਅਤੇ ਜੀਵਨ ਬਾਰੇ ਪੈਦਾ ਹੋਈਆਂ ਸਮੱਸਿਆਵਾਂ ਬਾਰੇ ਲਿਖਿਆ ਹੈ । ਕੁਰਿੰਥੁਸ ਵਿੱਚ ਕਲੀਸੀਯਾ ਦੀ ਸਥਾਪਨਾ ਪੌਲੁਸ ਨੇ ਕੀਤੀ ਸੀ । ਉਸ ਸਮੇਂ ਕੁਰਿੰਥੁਸ ਇੱਕ ਅੰਤਰਰਾਸ਼ਟਰੀ ਯੂਨਾਨੀ ਸ਼ਹਿਰ ਸੀ ਅਤੇ ਇਹ ਰੋਮ ਦੇ ਇੱਕ ਸੂਬੇ ਅਖਾਯਾ ਦੀ ਰਾਜਧਾਨੀ ਸੀ । ਇਹ ਸ਼ਹਿਰ ਉੱਨਤ ਵਪਾਰ, ਅਣਖੀਲੇ ਸਭਿਆਚਾਰ, ਭ੍ਰਿਸ਼ਟਾਚਾਰ ਅਤੇ ਵੱਖ-ਵੱਖ ਧਰਮਾਂ ਲਈ ਪ੍ਰਸਿੱਧ ਸੀ ।
ਪੌਲੁਸ ਨੇ ਖ਼ਾਸ ਕਰ ਕੇ ਇਹਨਾਂ ਸਮੱਸਿਆਵਾਂ ਬਾਰੇ ਜਿਵੇਂ ਕਲੀਸੀਯਾ ਵਿਚਲੇ ਝਗੜੇ, ਭ੍ਰਿਸ਼ਟਾਚਾਰ, ਵਿਭਚਾਰ, ਵਿਆਹ, ਅੰਤਹਕਰਨ, ਕਲੀਸੀਯਾ ਦਾ ਪ੍ਰਬੰਧ, ਪਵਿੱਤਰ ਆਤਮਾ ਦੇ ਦਾਨ ਅਤੇ ਪੁਨਰ-ਉਥਾਨ ਬਾਰੇ ਲਿਖਿਆ ਹੈ । ਉਸ ਨੇ ਬਹੁਤ ਸਮਝਦਾਰੀ ਨਾਲ ਕੁਰਿੰਥੁਸ ਦੇ ਲੋਕਾਂ ਨੂੰ ਦੱਸਿਆ ਕਿ ਸ਼ੁਭ ਸਮਾਚਾਰ ਇਹਨਾਂ ਸਮੱਸਿਆਵਾਂ ਬਾਰੇ ਕੀ ਕਹਿੰਦਾ ਹੈ ।
ਅਧਿਆਇ 13 ਵਿੱਚ ਪੌਲੁਸ ਨੇ ਪਰਮੇਸ਼ਰ ਦੇ ਸਭ ਤੋਂ ਵੱਡੇ ਦਾਨ “ਪਿਆਰ” ਬਾਰੇ ਲਿਖਿਆ ਹੈ, ਜਿਹੜਾ ਇਸ ਪੁਸਤਕ ਦਾ ਸਭ ਤੋਂ ਪ੍ਰਸਿੱਧ ਅਧਿਆਇ ਹੈ ।
ਵਿਸ਼ਾ-ਵਸਤੂ ਦੀ ਰੂਪ-ਰੇਖਾ
ਭੂਮਿਕਾ 1:1-9
ਕਲੀਸੀਯਾ ਵਿਚਲੇ ਝਗੜੇ 1:10—4:21
ਵਿਭਚਾਰ ਅਤੇ ਘਰੇਲੂ ਜੀਵਨ 5:1—7:40
ਮਸੀਹੀ ਅਤੇ ਗ਼ੈਰ ਮਸੀਹੀ 8:1—11:1
ਕਲੀਸੀਯਾ ਦਾ ਜੀਵਨ ਅਤੇ ਭਗਤੀ11:1—14:40
ਮਸੀਹ ਅਤੇ ਉਹਨਾਂ ਦੇ ਵਿਸ਼ਵਾਸੀਆਂ ਦਾ ਪੁਨਰ-ਉਥਾਨ 15:1-58
ਯਹੂਦਿਯਾ ਦੇ ਮਸੀਹੀਆਂ ਦੇ ਲਈ ਦਾਨ 16:1-4
ਨਿੱਜੀ ਮਾਮਲੇ ਅਤੇ ਸਾਰ 16:5-24

Highlight

Share

Copy

None

Want to have your highlights saved across all your devices? Sign up or sign in