ਰੋਮ 13
13
ਸਰਕਾਰ ਪ੍ਰਤੀ ਜ਼ਿੰਮੇਵਾਰੀਆਂ
1ਹਰ ਮਨੁੱਖ ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹੇ ਕਿਉਂਕਿ ਕੋਈ ਵੀ ਅਧਿਕਾਰ ਪਰਮੇਸ਼ਰ ਦੀ ਆਗਿਆ ਦੇ ਬਿਨਾਂ ਨਹੀਂ ਹੈ । ਵਰਤਮਾਨ ਸਰਕਾਰਾਂ ਵੀ ਪਰਮੇਸ਼ਰ ਦੁਆਰਾ ਹੀ ਨਿਯੁਕਤ ਕੀਤੀਆਂ ਗਈਆਂ ਹਨ । 2ਇਸ ਲਈ ਜਿਹੜਾ ਕੋਈ ਸਰਕਾਰ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ । ਜਿਹੜੇ ਇਸ ਤਰ੍ਹਾਂ ਕਰਦੇ ਹਨ, ਉਹ ਸਜ਼ਾ ਪਾਉਣਗੇ । 3ਅਧਿਕਾਰੀ ਚੰਗੇ ਲੋਕਾਂ ਲਈ ਡਰ ਦਾ ਕਾਰਨ ਨਹੀਂ ਸਗੋਂ ਬੁਰਿਆਂ ਲਈ ਹਨ । ਕੀ ਤੁਸੀਂ ਅਧਿਕਾਰੀਆਂ ਦੇ ਡਰ ਤੋਂ ਦੂਰ ਰਹਿਣਾ ਚਾਹੁੰਦੇ ਹੋ ? ਇਸ ਲਈ ਚੰਗੇ ਕੰਮ ਕਰੋ ਤਾਂ ਜੋ ਉਹ ਤੁਹਾਡੀ ਸ਼ਲਾਘਾ ਕਰਨ । 4ਕਿਉਂਕਿ ਉਹ ਪਰਮੇਸ਼ਰ ਦੇ ਸੇਵਕ ਹਨ ਅਤੇ ਤੁਹਾਡੀ ਭਲਾਈ ਲਈ ਹਨ ਪਰ ਜੇਕਰ ਤੁਸੀਂ ਬੁਰਾਈ ਕਰਦੇ ਹੋ ਤਾਂ ਉਹਨਾਂ ਤੋਂ ਡਰੋ ਕਿਉਂਕਿ ਬੁਰੇ ਨੂੰ ਸਜ਼ਾ ਦੇਣਾ ਉਹਨਾਂ ਦਾ ਕਰਤੱਵ ਹੈ । ਉਹ ਪਰਮੇਸ਼ਰ ਦੇ ਸੇਵਕ ਹਨ ਅਤੇ ਬੁਰੇ ਕੰਮ ਕਰਨ ਵਾਲਿਆਂ ਦੇ ਲਈ ਪਰਮੇਸ਼ਰ ਦੀ ਸਜ਼ਾ ਦੇ ਸਾਧਨ ਹਨ । 5ਇਸ ਲਈ ਤੁਸੀਂ ਅਧਿਕਾਰੀਆਂ ਦੇ ਹੁਕਮ ਦੀ ਪਾਲਣਾ ਕਰੋ, ਕੇਵਲ ਪਰਮੇਸ਼ਰ ਦੀ ਸਜ਼ਾ ਦੇ ਕਾਰਨ ਨਹੀਂ ਸਗੋਂ ਆਪਣੇ ਅੰਤਹਕਰਨ ਦੇ ਕਾਰਨ ਵੀ ।
6 #
ਮੱਤੀ 22:21, ਮਰ 12:17, ਲੂਕਾ 20:25 ਤੁਸੀਂ ਸਰਕਾਰੀ ਟੈਕਸ ਇਸ ਲਈ ਦਿੰਦੇ ਹੋ ਕਿਉਂਕਿ ਅਧਿਕਾਰੀ ਆਪਣੇ ਕਰਤੱਵ ਨੂੰ ਪੂਰਾ ਕਰ ਕੇ ਪਰਮੇਸ਼ਰ ਲਈ ਕੰਮ ਕਰਦੇ ਹਨ । 7ਇਸ ਲਈ ਜੋ ਕੁਝ ਵੀ ਤੁਹਾਡੇ ਵੱਲ ਨਿਕਲਦਾ ਹੈ, ਦੇਵੋ । ਜੇਕਰ ਟੈਕਸ ਹਨ, ਤਾਂ ਟੈਕਸ ਦੇਵੋ । ਜਿਹਨਾਂ ਤੋਂ ਡਰਨਾ ਚਾਹੀਦਾ ਹੈ, ਉਹਨਾਂ ਤੋਂ ਡਰੋ । ਜਿਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਉਹਨਾਂ ਦਾ ਸਨਮਾਨ ਕਰੋ ।
ਇੱਕ ਦੂਜੇ ਵੱਲ ਕਰਤੱਵ
8ਕਿਸੇ ਚੀਜ਼ ਦੇ ਲਈ ਕਿਸੇ ਦੇ ਕਰਜ਼ਾਈ ਨਾ ਬਣੋ ਸਿਵਾਏ ਇਸ ਦੇ ਕਿ ਇੱਕ ਦੂਜੇ ਨਾਲ ਪਿਆਰ ਕਰੋ ਕਿਉਂਕਿ ਜਿਹੜਾ ਆਪਣੇ ਗੁਆਂਢੀ ਨੂੰ ਪਿਆਰ ਕਰਦਾ ਹੈ, ਉਹ ਵਿਵਸਥਾ ਦੇ ਸਾਰੇ ਹੁਕਮਾਂ ਦੀ ਪਾਲਣਾ ਕਰ ਚੁੱਕਾ ਹੈ । 9#ਕੂਚ 20:13-15,17, ਵਿਵ 5:17-19,21, ਲੇਵੀ 19:18ਇਹ ਹੁਕਮ ਹਨ, “ਵਿਭਚਾਰ ਨਾ ਕਰ, ਕਤਲ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ।” ਇਹਨਾਂ ਹੁਕਮਾਂ ਦਾ ਅਤੇ ਜੇਕਰ ਕੋਈ ਹੋਰ ਹੁਕਮ ਵੀ ਹੋਵੇ, ਸਾਰਿਆਂ ਦਾ ਸਾਰ ਇਸ ਇੱਕ ਹੁਕਮ ਵਿੱਚ ਹੈ, “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ ।” 10ਜਿਹੜਾ ਆਪਣੇ ਗੁਆਂਢੀ ਨੂੰ ਪਿਆਰ ਕਰਦਾ ਹੈ, ਉਹ ਉਸ ਦਾ ਬੁਰਾ ਨਹੀਂ ਸੋਚ ਸਕਦਾ । ਇਸ ਲਈ ਪਿਆਰ ਦਾ ਅਰਥ ਹੈ, ਸਾਰੀ ਵਿਵਸਥਾ ਦੀ ਪਾਲਣਾ ਕਰਨਾ । 11ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ ਸਮਾਂ ਜਾ ਰਿਹਾ ਹੈ । ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ ਕਿਉਂਕਿ ਸਾਡੀ ਮੁਕਤੀ ਪਹਿਲਾਂ ਨਾਲੋਂ ਨੇੜੇ ਆ ਪਹੁੰਚੀ ਹੈ, ਜਦੋਂ ਅਸੀਂ ਵਿਸ਼ਵਾਸ ਕੀਤਾ ਸੀ । 12ਰਾਤ ਖ਼ਤਮ ਹੋਣ ਵਾਲੀ ਹੈ ਅਤੇ ਦਿਨ ਨਿਕਲਣ ਵਾਲਾ ਹੈ । ਇਸ ਲਈ ਆਓ, ਅਸੀਂ ਆਪਣੇ ਹਨੇਰੇ ਦੇ ਬੁਰੇ ਕੰਮਾਂ ਨੂੰ ਤਿਆਗ ਕੇ ਚਾਨਣ ਵਿੱਚ ਲੜਨ ਦੇ ਲਈ ਹਥਿਆਰ ਪਹਿਨੀਏ । 13ਸਾਡਾ ਚਰਿੱਤਰ ਚਾਨਣ ਦੇ ਵਿੱਚ ਰਹਿਣ ਦੇ ਯੋਗ ਹੋਵੇ, ਨਾ ਰੰਗ-ਰਲੀਆਂ, ਨਾ ਨਸ਼ੇਬਾਜ਼ੀ, ਨਾ ਵਿਭਚਾਰ, ਨਾ ਭ੍ਰਿਸ਼ਟ ਵਿਵਹਾਰ, ਨਾ ਝਗੜਾ ਅਤੇ ਨਾ ਈਰਖਾ । 14ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰਕ ਵਾਸਨਾਵਾਂ ਨੂੰ ਪੂਰਾ ਕਰਨ ਦਾ ਧਿਆਨ ਛੱਡ ਦੇਵੋ ।
Currently Selected:
ਰੋਮ 13: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: