ਰੋਮ 1:26-28
ਰੋਮ 1:26-28 CL-NA
ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਮਨਾਕ ਵਾਸਨਾਵਾਂ ਵਿੱਚ ਛੱਡ ਦਿੱਤਾ ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਬੰਧ ਦੀ ਥਾਂ ਗ਼ੈਰ-ਕੁਦਰਤੀ ਸੰਬੰਧ ਰੱਖਣ ਲੱਗੀਆਂ । ਇਸੇ ਤਰ੍ਹਾਂ ਆਦਮੀ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ । ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਦੇ ਨਾਲ ਹੀ ਦੁਸ਼ਟ ਕੰਮ ਕਰ ਕੇ ਆਪਣੇ ਕੰਮਾਂ ਦੀ ਠੀਕ ਸਜ਼ਾ ਪਾਈ । ਉਹਨਾਂ ਲੋਕਾਂ ਨੇ ਪਰਮੇਸ਼ਰ ਬਾਰੇ ਗਿਆਨ ਨੂੰ ਮਾਨਤਾ ਦੇਣਾ ਠੀਕ ਨਾ ਸਮਝਿਆ । ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਨੂੰ ਉਹਨਾਂ ਦੀ ਭ੍ਰਿਸ਼ਟ ਬੁੱਧੀ ਦੇ ਸਹਾਰੇ ਛੱਡ ਦਿੱਤਾ ਕਿ ਉਹ ਅਜਿਹੇ ਕੰਮ ਕਰਨ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ।