YouVersion Logo
Search Icon

ਲੂਕਾ 3

3
ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਉਪਦੇਸ਼
(ਮੱਤੀ 3:1-12, ਮਰਕੁਸ 1:1-8, ਯੂਹੰਨਾ 1:19-28)
1ਸਮਰਾਟ ਤਿਬੇਰਿਯੂਸ#3:1 ਤਿਬੇਰਿਯੂਸ : ਇਸ ਇੱਕ ਰੋਮੀ ਸਮਰਾਟ ਸੀ, ਜਿਸ ਨੇ 14-37 ਈਸਵੀ ਤੱਕ ਰੋਮੀ ਸਾਮਰਾਜ ਉੱਤੇ ਰਾਜ ਕੀਤਾ ਸੀ । ਦੇ ਰਾਜ ਦਾ ਪੰਦਰ੍ਹਵਾਂ ਸਾਲ ਸੀ । ਉਸ ਸਮੇਂ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ । ਹੇਰੋਦੇਸ ਗਲੀਲ ਦੇ ਇਲਾਕੇ ਦਾ ਸ਼ਾਸਕ ਅਤੇ ਉਸ ਦਾ ਭਰਾ ਫ਼ਿਲਿੱਪੁਸ ਇਤੂਰਿਯਾ ਅਤੇ ਤ੍ਰਖ਼ੋਨੀਤਿਸ ਇਲਾਕਿਆਂ ਦਾ ਸ਼ਾਸਕ ਸੀ, ਲੁਸਾਨਿਯੁਸ ਅਬਿਲੇਨੇ ਦਾ ਸ਼ਾਸਕ ਸੀ । 2ਅੱਨਾਸ ਅਤੇ ਕਾਇਫ਼ਾ ਮਹਾਂ-ਪੁਰੋਹਿਤ ਸਨ । ਉਸ ਸਮੇਂ ਪਰਮੇਸ਼ਰ ਦਾ ਵਚਨ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਮਿਲਿਆ ਜਿਹੜਾ ਸੁੰਨਸਾਨ ਥਾਂ ਵਿੱਚ ਰਹਿੰਦਾ ਸੀ । 3ਉਹ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਗਿਆ ਅਤੇ ਲੋਕਾਂ ਨੂੰ ਇਸ ਤਰ੍ਹਾਂ ਉਪਦੇਸ਼ ਦਿੱਤਾ, “ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਬਪਤਿਸਮਾ ਲਓ, ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨਗੇ ।” 4#ਯਸਾ 40:3-5ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ,
“ਸੁੰਨਸਾਨ ਥਾਂ ਵਿੱਚ ਕੋਈ ਪੁਕਾਰ ਰਿਹਾ ਹੈ,
‘ਪ੍ਰਭੂ ਦਾ ਰਾਹ ਤਿਆਰ ਕਰੋ,
ਉਹਨਾਂ ਦੇ ਰਾਹਾਂ ਨੂੰ ਸਿੱਧੇ ਕਰੋ ।
5ਹਰ ਇੱਕ ਘਾਟੀ ਭਰੀ ਜਾਵੇਗੀ,
ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ,
ਟੇਢੇ ਰਾਹ ਸਿੱਧੇ ਕੀਤੇ ਜਾਣਗੇ,
ਅਤੇ ਉੱਚੇ ਨੀਵੇਂ ਰਾਹ ਪੱਧਰੇ ਕੀਤੇ ਜਾਣਗੇ ।
6ਸਾਰੇ ਮਨੁੱਖ ਪਰਮੇਸ਼ਰ ਦੇ ਮੁਕਤੀਦਾਤਾ ਦੇ ਦਰਸ਼ਨ ਕਰਨਗੇ ।’”
7 # ਮੱਤੀ 12:34, 23:33 ਬਹੁਤ ਸਾਰੇ ਲੋਕ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਆਉਂਦੇ ਸਨ । ਉਹ ਉਹਨਾਂ ਨੂੰ ਕਹਿੰਦਾ ਸੀ, “ਹੇ ਸੱਪਾਂ ਦੇ ਬੱਚਿਓ ! ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਕਿ ਤੁਸੀਂ ਪਰਮੇਸ਼ਰ ਦੇ ਆਉਣ ਵਾਲੇ ਕ੍ਰੋਧ ਤੋਂ ਬਚੋ ? 8#ਯੂਹ 8:33ਅਜਿਹੇ ਕੰਮ ਕਰੋ ਜਿਹਨਾਂ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ । ਤੁਸੀਂ ਆਪਸ ਵਿੱਚ ਇਸ ਤਰ੍ਹਾਂ ਨਾ ਕਹੋ, ‘ਅਬਰਾਹਾਮ ਸਾਡਾ ਪਿਤਾ ਹੈ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਦੇ ਲਈ ਸੰਤਾਨ ਪੈਦਾ ਕਰ ਸਕਦੇ ਹਨ । 9#ਮੱਤੀ 7:19ਰੁੱਖਾਂ ਨੂੰ ਵੱਡਣ ਦੇ ਲਈ ਕੁਹਾੜਾ ਤਿਆਰ ਹੈ । ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਜੜ੍ਹ ਤੋਂ ਵੱਢ ਦਿੱਤਾ ਜਾਂਦਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ।”
10ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਤਾਂ ਅਸੀਂ ਕੀ ਕਰੀਏ ?” 11ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਦੇ ਕੋਲ ਦੋ ਕੁੜਤੇ ਹਨ, ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ । ਇਸੇ ਤਰ੍ਹਾਂ ਜਿਸ ਦੇ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ ।” 12#ਲੂਕਾ 7:29ਕੁਝ ਟੈਕਸ ਲੈਣ ਵਾਲੇ ਵੀ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ । ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ ?” 13ਯੂਹੰਨਾ ਨੇ ਉੱਤਰ ਦਿੱਤਾ, “ਜੋ ਕਾਨੂੰਨੀ ਤੌਰ ਤੇ ਠਹਿਰਾਇਆ ਗਿਆ ਹੈ, ਉਸ ਤੋਂ ਵੱਧ ਨਾ ਲਵੋ ।” 14ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ ?” ਉਸ ਨੇ ਉਹਨਾਂ ਨੂੰ ਕਿਹਾ, “ਕਿਸੇ ਉੱਤੇ ਅੱਤਿਆਚਾਰ ਨਾ ਕਰੋ । ਕਿਸੇ ਉੱਤੇ ਝੂਠੇ ਦੋਸ਼ ਲਾ ਕੇ ਰਿਸ਼ਵਤ ਨਾ ਲਵੋ । ਆਪਣੀ ਤਨਖ਼ਾਹ ਨਾਲ ਸੰਤੁਸ਼ਟ ਰਹੋ ।”
15ਲੋਕ ਮਸੀਹ ਦੀ ਉਡੀਕ ਵਿੱਚ ਸਨ । ਇਸ ਲਈ ਸਾਰੇ ਯੂਹੰਨਾ ਦੇ ਬਾਰੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ, “ਕੀ ਇਹ ਮਸੀਹ ਹੈ ?” 16ਯੂਹੰਨਾ ਨੇ ਉਹਨਾਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਮੇਰੇ ਬਾਅਦ ਇੱਕ ਮੇਰੇ ਤੋਂ ਵੱਧ ਸ਼ਕਤੀਮਾਨ ਆ ਰਹੇ ਹਨ, ਮੈਂ ਉਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ । ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਣਗੇ । 17ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ । ਉਹ ਆਪਣੇ ਮੈਦਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਗੇ ਅਤੇ ਅਨਾਜ ਨੂੰ ਆਪਣੇ ਗੋਦਾਮ ਵਿੱਚ ਇਕੱਠਾ ਕਰਨਗੇ ਪਰ ਤੂੜੀ ਨੂੰ ਨਾ ਬੁੱਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ ।” 18ਅਜਿਹੀਆਂ ਕਈ ਹੋਰ ਗੱਲਾਂ ਦੇ ਰਾਹੀਂ ਯੂਹੰਨਾ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਸ਼ੁਭ ਸਮਾਚਾਰ ਸੁਣਾਇਆ ।
19 # ਮੱਤੀ 14:3-4, ਮਰ 6:17-18 ਹੇਰੋਦੇਸ ਸ਼ਾਸਕ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਨੂੰ ਆਪਣੇ ਘਰ ਰੱਖ ਲਿਆ ਸੀ । ਯੂਹੰਨਾ ਨੇ ਹੇਰੋਦੇਸ ਦੇ ਇਸ ਕੰਮ ਅਤੇ ਹੋਰ ਬੁਰਾਈਆਂ ਲਈ ਉਸ ਨੂੰ ਝਿੜਕਿਆ ਸੀ । 20ਇਸ ਲਈ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਬੁਰੇ ਕੰਮਾਂ ਵਿੱਚ ਇੱਕ ਹੋਰ ਬੁਰੇ ਕੰਮ ਦਾ ਵਾਧਾ ਕਰ ਲਿਆ ਸੀ ।
ਪ੍ਰਭੂ ਯਿਸੂ ਦਾ ਬਪਤਿਸਮਾ
(ਮੱਤੀ 3:13-17, ਮਰਕੁਸ 1:9-11)
21ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਹੇ ਸਨ ਤਾਂ ਉਸੇ ਸਮੇਂ ਅਕਾਸ਼ ਖੁੱਲ੍ਹ ਗਿਆ 22#ਉਤ 22:2, ਭਜਨ 2:7, ਯਸਾ 42:1, ਮੱਤੀ 3:17, ਮਰ 1:11, ਲੂਕਾ 9:35ਅਤੇ ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਹਨਾਂ ਦੇ ਉੱਤੇ ਉਤਰਿਆ । ਉਸ ਸਮੇਂ ਅਕਾਸ਼ ਤੋਂ ਇੱਕ ਆਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਖ਼ੁਸ਼ ਹਾਂ ।”
ਪ੍ਰਭੂ ਯਿਸੂ ਦੀ ਵੰਸਾਵਲੀ
(ਮੱਤੀ 1:1-17)
23ਜਦੋਂ ਯਿਸੂ ਨੇ ਆਪਣੀ ਸੇਵਾ ਸ਼ੁਰੂ ਕੀਤੀ ਤਦ ਉਹ ਲਗਭਗ ਤੀਹ ਸਾਲ ਦੇ ਸਨ । ਲੋਕ ਮੰਨਦੇ ਸਨ ਕਿ ਯਿਸੂ ਯੂਸਫ਼ ਦੇ ਪੁੱਤਰ ਸਨ ਅਤੇ ਯੂਸਫ਼ ਹੇਲੀ#3:23 ਜਾਂ ਏਲੀ ਦਾ ਪੁੱਤਰ ਸੀ । 24ਹੇਲੀ ਮੱਥਾਤ ਦਾ ਪੁੱਤਰ ਸੀ ਅਤੇ ਮੱਥਾਤ ਲੇਵੀ ਦਾ ਪੁੱਤਰ ਸੀ । ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯੰਨਾਈ ਦਾ ਪੁੱਤਰ ਸੀ ਅਤੇ ਯੰਨਾਈ ਯੂਸਫ਼ ਦਾ ਪੁੱਤਰ ਸੀ । 25ਯੂਸਫ਼ ਮੱਤਿਥਯਾਹ ਦਾ ਪੁੱਤਰ, ਮੱਤਿਥਯਾਹ ਆਮੋਸ ਦਾ ਪੁੱਤਰ, ਆਮੋਸ ਨਹੂਮ ਦਾ ਪੁੱਤਰ, ਨਹੂਮ ਹਸਲੀ ਦਾ ਪੁੱਤਰ ਅਤੇ ਹਸਲੀ ਨੱਗਈ ਦਾ ਪੁੱਤਰ ਸੀ । 26ਨੱਗਈ ਮਾਹਥ ਦਾ ਪੁੱਤਰ, ਮਾਹਥ ਮੱਤਿਥਯਾਹ ਦਾ ਪੁੱਤਰ, ਮੱਤਿਥਯਾਹ ਸ਼ਿਮਈ ਦਾ ਪੁੱਤਰ, ਸ਼ਿਮਈ ਯੋਸੇਕ ਦਾ ਪੁੱਤਰ, ਯੋਸੇਕ ਯੋਦਾ ਦਾ ਪੁੱਤਰ, 27ਯੋਦਾ ਯੋਹਾਨਾਨ ਦਾ ਪੁੱਤਰ, ਯੋਹਾਨਾਨ ਰੇਸਾਹ ਦਾ ਪੁੱਤਰ, ਰੇਸਾਹ ਜ਼ਰੁੱਬਾਬਲ ਦਾ ਪੁੱਤਰ, ਜ਼ਰੂਬਾਬਲ ਸ਼ਅਲਤੀਏਲ ਦਾ ਪੁੱਤਰ, ਅਤੇ ਸ਼ਅਲਤੀਏਲ ਨੇਰੀ ਦਾ ਪੁੱਤਰ ਸੀ । 28ਨੇਰੀ ਮਲਕੀ ਦਾ ਪੁੱਤਰ, ਮਲਕੀ ਐਦੀ ਦਾ ਪੁੱਤਰ, ਐਦੀ ਕੋਸਾਮ ਦਾ ਪੁੱਤਰ, ਕੋਸਾਮ ਅਲਮੇਦਾਮ ਦਾ ਪੁੱਤਰ, ਅਤੇ ਅਲਮੇਦਾਮ ਏਰ ਦਾ ਪੁੱਤਰ ਸੀ । 29ਏਰ ਯਹੋਸ਼ੁਆ ਦਾ ਪੁੱਤਰ, ਯਹੋਸ਼ੁਆ ਅਲੀਆਜ਼ਰ ਦਾ ਪੁੱਤਰ, ਅਲੀਆਜ਼ਰ ਯੋਰਾਮ ਦਾ ਪੁੱਤਰ, ਯੋਰਾਮ ਮੱਤਾਥ ਦਾ ਪੁੱਤਰ, ਮੱਤਾਥ ਲੇਵੀ ਦਾ ਪੁੱਤਰ ਸੀ । 30ਲੇਵੀ ਸ਼ਿਮਓਨ ਦਾ ਪੁੱਤਰ, ਸ਼ਿਮਓਨ ਯਹੂਦਾਹ ਦਾ ਪੁੱਤਰ, ਯਹੂਦਾਹ ਯੂਸਫ਼ ਦਾ ਪੁੱਤਰ, ਯੂਸਫ਼ ਯੋਨਾਮ ਦਾ ਪੁੱਤਰ ਅਤੇ ਯੋਨਾਮ ਅਲਯਾਕੀਮ ਦਾ ਪੁੱਤਰ ਸੀ । 31ਅਲਯਾਕੀਮ ਮਲਯੇ ਦਾ ਪੁੱਤਰ, ਮਲਯੇ ਮੇਨਾਨ ਦਾ ਪੁੱਤਰ, ਮੇਨਾਨ ਮੱਤਥੇ ਦਾ ਪੁੱਤਰ, ਮੱਤਥੇ ਨਾਥਾਨ ਦਾ ਪੁੱਤਰ, ਅਤੇ ਨਾਥਾਨ ਦਾਊਦ ਦਾ ਪੁੱਤਰ ਸੀ । 32ਦਾਊਦ ਯੱਸੀ ਦਾ ਪੁੱਤਰ, ਯੱਸੀ ਉਬੇਦ ਦਾ ਪੁੱਤਰ, ਉਬੇਦ ਬੋਅਜ਼ ਦਾ ਪੁੱਤਰ, ਬੋਅਜ਼ ਸਲਮੋਨ ਦਾ ਪੁੱਤਰ ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ ।
33ਨਹਸ਼ੋਨ ਅੰਮੀਨਾਦਾਬ ਦਾ ਪੁੱਤਰ, ਅੰਮੀਨਾਦਾਬ ਅਦਮੀਨ ਦਾ ਪੁੱਤਰ, ਅਦਮੀਨ ਅਰਨੀ ਦਾ ਪੁੱਤਰ, ਅਰਨੀ ਹਸਰੋਨ ਦਾ ਪੁੱਤਰ, ਹਸਰੋਨ ਪਿਰਸ਼ ਦਾ ਪੁੱਤਰ ਅਤੇ ਫ਼ਰਸ ਯਹੂਦਾਹ ਦਾ ਪੁੱਤਰ ਸੀ । 34ਯਹੂਦਾਹ ਯਾਕੂਬ ਦਾ ਪੁੱਤਰ, ਯਾਕੂਬ ਇਸਹਾਕ ਦਾ ਪੁੱਤਰ, ਇਸਹਾਕ ਅਬਰਾਹਾਮ ਦਾ ਪੁੱਤਰ, ਅਬਰਾਹਾਮ ਤਾਰਹ ਦਾ ਪੁੱਤਰ ਅਤੇ ਤਾਰਹ ਨਾਹੋਰ ਦਾ ਪੁੱਤਰ ਸੀ । 35ਨਾਹੋਰ ਸਰੂਗ ਦਾ ਪੁੱਤਰ, ਸਰੂਗ ਰਊ ਦਾ ਪੁੱਤਰ, ਰਊ ਪਲਗ ਦਾ ਪੁੱਤਰ, ਪਲਗ ਏਬਰ ਦਾ ਪੁੱਤਰ ਅਤੇ ਏਬਰ ਸ਼ਲਹ ਦਾ ਪੁੱਤਰ ਸੀ । 36ਸ਼ਲਹ ਕੇਨਾਨ ਦਾ ਪੁੱਤਰ, ਕੇਨਾਨ ਅਰਪਕਸ਼ਾਦ ਦਾ ਪੁੱਤਰ, ਅਰਪਕਸ਼ਾਦ ਸ਼ੇਮ ਦਾ ਪੁੱਤਰ, ਸ਼ੇਮ ਨੂਹ ਦਾ ਪੁੱਤਰ ਅਤੇ ਨੂਹ ਲਾਮਕ ਦਾ ਪੁੱਤਰ ਸੀ । 37ਲਾਮਕ ਮਥੂਸਲਹ ਦਾ ਪੁੱਤਰ, ਮਥੂਸਲਹ ਹਨੋਕ ਦਾ ਪੁੱਤਰ, ਹਨੋਕ ਯਰਦ ਦਾ ਪੁੱਤਰ, ਯਰਦ ਮਹਲਲੇਲ ਦਾ ਪੁੱਤਰ ਅਤੇ ਮਹਲਲੇਲ ਕੇਨਾਨ ਦਾ ਪੁੱਤਰ ਸੀ । 38ਕੇਨਾਨ ਅਨੋਸ਼ ਦਾ ਪੁੱਤਰ, ਅਨੋਸ਼ ਸੇਥ ਦਾ ਪੁੱਤਰ, ਸੇਥ ਆਦਮ ਦਾ ਪੁੱਤਰ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ ।

Currently Selected:

ਲੂਕਾ 3: CL-NA

Highlight

Share

Copy

None

Want to have your highlights saved across all your devices? Sign up or sign in