YouVersion Logo
Search Icon

ਅਫ਼ਸੁਸ 6

6
ਬੱਚੇ ਅਤੇ ਮਾਤਾ-ਪਿਤਾ
1 # ਕੁਲੁ 3:20 ਬੱਚਿਓ, ਪ੍ਰਭੂ ਵਿੱਚ ਆਪਣੇ ਮਾਤਾ-ਪਿਤਾ ਦੇ ਆਗਿਆਕਾਰ ਬਣੋ ਕਿਉਂਕਿ ਅਜਿਹਾ ਕਰਨਾ ਭਲਾ ਹੈ । 2#ਕੂਚ 20:12, ਵਿਵ 5:16“ਆਪਣੇ ਮਾਤਾ-ਪਿਤਾ ਦਾ ਆਦਰ ਕਰ,” ਇਹ ਪਹਿਲਾ ਹੁਕਮ ਹੈ ਜਿਸ ਦੇ ਨਾਲ ਵਾਅਦਾ ਵੀ ਹੈ । 3ਇਸ ਨੂੰ ਪੂਰਾ ਕਰਨ ਦੇ ਨਾਲ “ਤੇਰਾ ਭਲਾ ਹੋਵੇਗਾ ਅਤੇ ਤੂੰ ਧਰਤੀ ਉੱਤੇ ਲੰਮੀ ਉਮਰ ਬਿਤਾਏਂਗਾ ।”
4 # ਕੁਲੁ 3:21 ਤੁਸੀਂ ਜਿਹੜੇ ਪਿਤਾ ਹੋ, ਆਪਣੇ ਬੱਚਿਆਂ ਦਾ ਗੁੱਸਾ ਨਾ ਭੜਕਾਓ ਸਗੋਂ ਉਹਨਾਂ ਦਾ ਪਾਲਣ-ਪੋਸ਼ਣ ਪ੍ਰਭੂ ਦੇ ਅਨੁਸ਼ਾਸਨ ਅਤੇ ਸਿੱਖਿਆ ਅਨੁਸਾਰ ਕਰੋ ।
ਗ਼ੁਲਾਮ ਅਤੇ ਮਾਲਕ
5 # ਕੁਲੁ 3:22-25 ਗ਼ੁਲਾਮੋ, ਆਪਣੇ ਪੂਰੇ ਦਿਲ ਨਾਲ ਡਰਦੇ ਅਤੇ ਕੰਬਦੇ ਹੋਏ ਆਪਣੇ ਸੰਸਾਰਕ ਮਾਲਕਾਂ ਦੇ ਇਸ ਤਰ੍ਹਾਂ ਆਗਿਆਕਾਰ ਬਣੋ ਜਿਸ ਤਰ੍ਹਾਂ ਕਿ ਤੁਸੀਂ ਮਸੀਹ ਦੇ ਆਗਿਆਕਾਰ ਹੋ । 6ਕੇਵਲ ਉਹਨਾਂ ਨੂੰ ਖ਼ੁਸ਼ ਕਰਨ ਅਤੇ ਦਿਖਾਵੇ ਦੇ ਲਈ ਹੀ ਸੇਵਾ ਨਾ ਕਰੋ ਸਗੋਂ ਮਸੀਹ ਦੇ ਗ਼ੁਲਾਮ ਹੋਣ ਦੇ ਕਾਰਨ ਪੂਰੇ ਦਿਲ ਨਾਲ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋ । 7ਗ਼ੁਲਾਮ ਹੁੰਦੇ ਹੋਏ ਖ਼ੁਸ਼ੀ ਨਾਲ ਸੇਵਾ ਕਰੋ, ਇਹ ਸਮਝ ਕੇ ਕਿ ਤੁਹਾਡੀ ਸੇਵਾ ਪ੍ਰਭੂ ਦੇ ਲਈ ਹੈ ਨਾ ਕਿ ਮਨੁੱਖਾਂ ਦੇ ਲਈ । 8ਤੁਸੀਂ ਜਾਣਦੇ ਹੋ ਕਿ ਹਰ ਭਲਾ ਕੰਮ ਕਰਨ ਵਾਲੇ ਨੂੰ ਪ੍ਰਭੂ ਕੋਲੋਂ ਫਲ ਮਿਲੇਗਾ ਭਾਵੇਂ ਉਹ ਗ਼ੁਲਾਮ ਹੋਵੇ ਜਾਂ ਆਜ਼ਾਦ ਹੋਵੇ ।
9 # ਵਿਵ 10:17, ਕੁਲੁ 3:25, 4:1 ਮਾਲਕੋ, ਤੁਸੀਂ ਵੀ ਆਪਣੇ ਗ਼ੁਲਾਮਾਂ ਦੇ ਨਾਲ ਉਸੇ ਤਰ੍ਹਾਂ ਦਾ ਵਰਤਾਅ ਕਰੋ ਅਤੇ ਉਹਨਾਂ ਨੂੰ ਧਮਕਾਓ ਨਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅਤੇ ਤੁਹਾਡੇ ਦੋਨਾਂ ਦੇ ਸਵਰਗ ਵਿੱਚ ਇੱਕ ਹੀ ਮਾਲਕ ਹਨ, ਜਿਹੜੇ ਕਿਸੇ ਦਾ ਪੱਖਪਾਤ ਨਹੀਂ ਕਰਦੇ ।
ਆਤਮਿਕ ਯੁੱਧ ਦੇ ਸ਼ਸਤਰ-ਬਸਤਰ
10ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਹਨਾਂ ਦੀ ਸਮਰੱਥਾ ਵਿੱਚ ਬਲਵੰਤ ਬਣੋ । 11ਪਰਮੇਸ਼ਰ ਦੇ ਸਾਰੇ ਸ਼ਸਤਰ-ਬਸਤਰ ਧਾਰ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਖ਼ਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ । 12ਸਾਡਾ ਯੁੱਧ ਮਨੁੱਖਾਂ ਦੇ ਵਿਰੁੱਧ ਨਹੀਂ ਸਗੋਂ ਇਸ ਹਨੇਰੇ ਸੰਸਾਰ ਦੇ ਹਾਕਮਾਂ, ਅਧਿਕਾਰੀਆਂ ਅਤੇ ਅਕਾਸ਼ੀ ਦੁਸ਼ਟ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ । 13ਇਸ ਲਈ ਪਰਮੇਸ਼ਰ ਦੇ ਸਾਰੇ ਸ਼ਸਤਰ-ਬਸਤਰ ਧਾਰ ਲਵੋ ਤਾਂ ਜੋ ਬੁਰੇ ਦਿਨਾਂ ਵਿੱਚ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਸਥਿਰ ਰਹਿ ਸਕੋ ।
14 # ਯਸਾ 11:5, 59:17 ਇਸ ਲਈ ਸਾਵਧਾਨ ਰਹੋ, ਸੱਚ ਦਾ ਕਮਰਬੰਦ ਕੱਸ ਲਵੋ ਅਤੇ ਨੇਕੀ ਦਾ ਸੀਨਾਬੰਦ ਪਹਿਨ ਲਵੋ । 15#ਯਸਾ 52:7ਪੈਰਾਂ ਵਿੱਚ ਸ਼ਾਂਤੀ ਦਾ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਪਾ ਕੇ, 16ਵਿਸ਼ਵਾਸ ਦੀ ਢਾਲ ਨੂੰ ਲੈ ਲਵੋ ਜਿਸ ਦੇ ਨਾਲ ਤੁਸੀਂ ਸ਼ੈਤਾਨ ਦੇ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋਗੇ । 17#ਯਸਾ 59:17ਇਸੇ ਤਰ੍ਹਾਂ ਮੁਕਤੀ ਦਾ ਲੋਹ-ਟੋਪ ਅਤੇ ਆਤਮਾ ਦੀ ਤਲਵਾਰ ਨੂੰ ਜੋ ਕਿ ਪਰਮੇਸ਼ਰ ਦਾ ਵਚਨ ਹੈ, ਲੈ ਲਵੋ । 18ਆਤਮਾ ਵਿੱਚ ਹਰ ਸਮੇਂ ਪ੍ਰਾਰਥਨਾ ਅਤੇ ਹਰ ਤਰ੍ਹਾਂ ਦੀ ਬੇਨਤੀ ਕਰਦੇ ਰਹੋ । ਸੁਚੇਤ ਰਹੋ ਅਤੇ ਪਰਮੇਸ਼ਰ ਦੇ ਲੋਕਾਂ ਦੇ ਲਈ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ । 19ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦੋਂ ਮੈਂ ਮੂੰਹ ਖੋਲ੍ਹਾਂ ਤਦ ਪਰਮੇਸ਼ਰ ਮੈਨੂੰ ਅਜਿਹੇ ਸ਼ਬਦ ਦੇਣ ਜਿਹਨਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਭੇਤ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ 20ਕਿਉਂਕਿ ਮੈਂ ਇਸੇ ਦਾ ਰਾਜਦੂਤ ਹਾਂ ਭਾਵੇਂ ਇਸ ਸਮੇਂ ਮੈਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ ।
ਅੰਤਮ ਨਮਸਕਾਰ
21 # ਰਸੂਲਾਂ 20:4, 2 ਤਿਮੋ 4:12 # ਕੁਲੁ 4:7-8 ਸਾਡਾ ਪਿਆਰਾ ਭਰਾ ਤੁਖਿਕੁਸ ਜਿਹੜਾ ਪ੍ਰਭੂ ਦਾ ਇੱਕ ਆਗਿਆਕਾਰੀ ਸੇਵਕ ਹੈ, ਤੁਹਾਨੂੰ ਉਹ ਸਭ ਕੁਝ ਦੱਸੇਗਾ ਕਿ ਤੁਸੀਂ ਜਾਣੋ ਕਿ ਮੈਂ ਕਿਸ ਤਰ੍ਹਾਂ ਹਾਂ ਅਤੇ ਕੀ ਕਰ ਰਿਹਾ ਹਾਂ । 22ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਉਤਸ਼ਾਹ ਦੇਵੇ ।
23ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਭ ਭਰਾਵਾਂ ਅਤੇ ਭੈਣਾਂ ਨੂੰ ਸ਼ਾਂਤੀ, ਪਿਆਰ ਅਤੇ ਵਿਸ਼ਵਾਸ ਦਾ ਦਾਨ ਦੇਣ । 24ਤੁਹਾਡੇ ਸਾਰਿਆਂ ਉੱਤੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਅਨੰਤ ਪਿਆਰ ਕਰਦੇ ਹੋ ਪਰਮੇਸ਼ਰ ਦੀ ਕਿਰਪਾ ਹੋਵੇ ।

Currently Selected:

ਅਫ਼ਸੁਸ 6: CL-NA

Highlight

Share

Copy

None

Want to have your highlights saved across all your devices? Sign up or sign in