ਰਸੂਲਾਂ ਦੇ ਕੰਮ 23
23
1ਪੌਲੁਸ ਨੇ ਮਹਾਂਸਭਾ ਵੱਲ ਧਿਆਨ ਨਾਲ ਦੇਖਦੇ ਹੋਏ ਕਿਹਾ, “ਭਰਾਵੋ, ਮੈਂ ਅੱਜ ਦੇ ਦਿਨ ਤੱਕ ਪਰਮੇਸ਼ਰ ਦੇ ਸਾਹਮਣੇ ਸ਼ੁੱਧ ਅੰਤਹਕਰਨ ਨਾਲ ਸਾਰਾ ਜੀਵਨ ਬਤੀਤ ਕੀਤਾ ਹੈ ।” 2ਤਦ ਮਹਾਂ-ਪੁਰੋਹਿਤ ਹਨਾਨਿਯਾਹ ਨੇ ਨੇੜੇ ਖੜ੍ਹੇ ਲੋਕਾਂ ਨੂੰ ਹੁਕਮ ਦਿੱਤਾ ਕਿ ਇਸ ਦੇ ਮੂੰਹ ਉੱਤੇ ਚਪੇੜ ਮਾਰੋ । 3#ਮੱਤੀ 23:27-28ਪੌਲੁਸ ਨੇ ਉਸ ਨੂੰ ਕਿਹਾ, “ਹੇ ਚੂਨਾਂ ਫਿਰੀ ਕੰਧ, ਤੈਨੂੰ ਪਰਮੇਸ਼ਰ ਮਾਰਨਗੇ । ਤੂੰ ਵਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਬੈਠਾ ਹੈਂ ਅਤੇ ਵਿਵਸਥਾ ਦੇ ਵਿਰੁੱਧ ਹੀ ਮੈਨੂੰ ਮਾਰਨ ਲਈ ਕਹਿ ਰਿਹਾ ਹੈਂ ?” 4ਨੇੜੇ ਖੜ੍ਹੇ ਲੋਕ ਉਸ ਨੂੰ ਕਹਿਣ ਲੱਗੇ, “ਕੀ ਤੂੰ ਪਰਮੇਸ਼ਰ ਦੇ ਮਹਾਂ-ਪੁਰੋਹਿਤ ਦੀ ਬੇਇੱਜ਼ਤੀ ਕਰ ਰਿਹਾ ਹੈਂ ?” 5#ਕੂਚ 22:28ਤਦ ਪੌਲੁਸ ਨੇ ਕਿਹਾ, “ਹੇ ਇਸਰਾਏਲੀਓ, ਮੈਨੂੰ ਪਤਾ ਨਹੀਂ ਸੀ ਕਿ ਇਹ ਮਹਾਂ-ਪੁਰੋਹਿਤ ਹੈ ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਤੂੰ ਪਰਜਾ ਦੇ ਕਿਸੇ ਸ਼ਾਸਕ ਦੀ ਬੇਇੱਜ਼ਤੀ ਨਾ ਕਰਨਾ ।’”
6 #
ਰਸੂਲਾਂ 26:5, ਫ਼ਿਲਿ 3:5 ਜਦੋਂ ਪੌਲੁਸ ਨੂੰ ਪਤਾ ਲੱਗਾ ਕਿ ਉੱਥੇ ਕੁਝ ਫ਼ਰੀਸੀ ਅਤੇ ਕੁਝ ਸਦੂਕੀ ਹਨ ਤਾਂ ਉਹ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, “ਹੇ ਇਸਰਾਏਲੀਓ, ਮੈਂ ਫ਼ਰੀਸੀ ਹਾਂ ਅਤੇ ਫ਼ਰੀਸੀ ਦਾ ਹੀ ਪੁੱਤਰ ਹਾਂ । ਮੇਰੇ ਉੱਤੇ ਮੁਕੱਦਮਾ ਮੁਰਦਿਆਂ ਦੇ ਪੁਨਰ-ਉਥਾਨ ਵਿੱਚ ਆਸ ਰੱਖਣ ਕਾਰਨ ਚਲਾਇਆ ਜਾ ਰਿਹਾ ਹੈ ।” 7ਉਸ ਨੇ ਇਹ ਕਿਹਾ ਹੀ ਸੀ ਕਿ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਬਹਿਸ ਛਿੜ ਪਈ ਅਤੇ ਉਹਨਾਂ ਵਿੱਚ ਫੁੱਟ ਪੈ ਗਈ । 8#ਮੱਤੀ 22:23, ਮਰ 12:18, ਲੂਕਾ 20:27(ਕਿਉਂਕਿ ਸਦੂਕੀਆਂ ਦਾ ਕਹਿਣਾ ਹੈ ਕਿ ਨਾ ਪੁਨਰ-ਉਥਾਨ ਹੈ, ਨਾ ਸਵਰਗਦੂਤ ਅਤੇ ਨਾ ਆਤਮਾ ਪਰ ਫ਼ਰੀਸੀ ਇਹਨਾਂ ਸਾਰਿਆਂ ਨੂੰ ਮੰਨਦੇ ਹਨ) । 9ਇਸ ਤਰ੍ਹਾਂ ਉੱਥੇ ਬਹੁਤ ਰੌਲਾ ਪੈ ਗਿਆ ਅਤੇ ਫ਼ਰੀਸੀ ਦਲ ਦੇ ਕੁਝ ਵਿਵਸਥਾ ਦੇ ਸਿੱਖਿਅਕ ਉੱਠ ਕੇ ਝਗੜਨ ਲੱਗੇ ਅਤੇ ਕਹਿਣ ਲੱਗੇ, “ਅਸੀਂ ਇਸ ਆਦਮੀ ਵਿੱਚ ਕੋਈ ਬੁਰਾਈ ਨਹੀਂ ਦੇਖਦੇ ! ਹੋ ਸਕਦਾ ਹੈ ਕਿ ਉਸ ਨਾਲ ਕਿਸੇ ਆਤਮਾ ਜਾਂ ਸਵਰਗਦੂਤ ਨੇ ਗੱਲ ਕੀਤੀ ਹੋਵੇ !”
10ਫਿਰ ਜਦੋਂ ਝਗੜਾ ਬਹੁਤ ਵੱਧ ਗਿਆ ਤਾਂ ਸੈਨਾਪਤੀ ਡਰ ਗਿਆ ਕਿ ਕਿਤੇ ਉਹ ਲੋਕ ਪੌਲੁਸ ਦੇ ਟੁਕੜੇ-ਟੁਕੜੇ ਨਾ ਕਰ ਦੇਣ । ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਹੇਠਾਂ ਜਾ ਕੇ ਪੌਲੁਸ ਨੂੰ ਉਹਨਾਂ ਕੋਲੋਂ ਛੁਡਾ ਕੇ ਕਿਲੇ ਵਿੱਚ ਲੈ ਆਉਣ ।
11ਉਸੇ ਰਾਤ ਪ੍ਰਭੂ ਨੇ ਪੌਲੁਸ ਦੇ ਨੇੜੇ ਖੜ੍ਹੇ ਹੋ ਕੇ ਕਿਹਾ, “ਹੌਸਲਾ ਰੱਖ ! ਜਿਸ ਤਰ੍ਹਾਂ ਤੂੰ ਯਰੂਸ਼ਲਮ ਵਿੱਚ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਮੇਰੀ ਗਵਾਹੀ ਦੇਣੀ ਪਵੇਗੀ ।”
ਪੌਲੁਸ ਨੂੰ ਜਾਨੋਂ ਮਾਰਨ ਦੀ ਵਿਓਂਤ
12ਫਿਰ ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਮਿਲ ਕੇ ਇੱਕ ਵਿਓਂਤ ਬਣਾਈ । ਉਹਨਾਂ ਨੇ ਸੌਂਹ ਚੁੱਕੀ ਕਿ ਜਦੋਂ ਤੱਕ ਉਹ ਪੌਲੁਸ ਨੂੰ ਜਾਨੋਂ ਮਾਰ ਨਾ ਲੈਣਗੇ, ਉਹ ਕੁਝ ਨਹੀਂ ਖਾਣ-ਪੀਣਗੇ । 13ਜਿਹਨਾਂ ਨੇ ਇਹ ਵਿਓਂਤ ਬਣਾਈ ਸੀ ਉਹਨਾਂ ਦੀ ਗਿਣਤੀ ਚਾਲੀ ਤੋਂ ਜ਼ਿਆਦਾ ਸੀ । 14ਉਹ ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂਆਂ ਕੋਲ ਗਏ ਅਤੇ ਕਹਿਣ ਲੱਗੇ, “ਅਸੀਂ ਸੌਂਹ ਚੁੱਕੀ ਹੈ ਕਿ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਦੇਈਏ ਤਦ ਤੱਕ ਕੁਝ ਨਹੀਂ ਖਾਵਾਂਗੇ । 15ਇਸ ਲਈ ਤੁਸੀਂ ਸੈਨਾਪਤੀ ਅਤੇ ਸਭਾ ਨੂੰ ਸੁਨੇਹਾ ਭੇਜੋ ਕਿ ਉਹ ਪੌਲੁਸ ਨੂੰ ਤੁਹਾਡੇ ਕੋਲ ਲਿਆਉਣ, ਇਹ ਬਹਾਨਾ ਕਰ ਕੇ ਕਿ ਤੁਸੀਂ ਉਸ ਦੇ ਬਾਰੇ ਠੀਕ ਠੀਕ ਜਾਂਚ ਪੜਤਾਲ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਲਈ ਤਿਆਰ ਰਹਾਂਗੇ ।”
16ਪਰ ਪੌਲੁਸ ਦੇ ਭਾਣਜੇ ਨੇ ਇਸ ਵਿਓਂਤ ਦੇ ਬਾਰੇ ਸੁਣਿਆ ਅਤੇ ਉਸ ਨੇ ਕਿਲੇ ਦੇ ਅੰਦਰ ਜਾ ਕੇ ਪੌਲੁਸ ਨੂੰ ਇਸ ਬਾਰੇ ਦੱਸਿਆ । 17ਪੌਲੁਸ ਨੇ ਇੱਕ ਅਫ਼ਸਰ ਨੂੰ ਸੱਦ ਕੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਦੇ ਕੋਲ ਲੈ ਜਾ ਕਿਉਂਕਿ ਇਸ ਨੇ ਉਹਨਾਂ ਨੂੰ ਕੁਝ ਦੱਸਣਾ ਹੈ ।” 18ਇਸ ਲਈ ਅਫ਼ਸਰ ਨੇ ਉਸ ਨੂੰ ਨਾਲ ਲਿਆ ਅਤੇ ਸੈਨਾਪਤੀ ਦੇ ਕੋਲ ਲੈ ਗਿਆ ਅਤੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਸੱਦ ਕੇ ਬੇਨਤੀ ਕੀਤੀ ਹੈ ਕਿ ਇਸ ਨੌਜਵਾਨ ਨੂੰ ਤੁਹਾਡੇ ਕੋਲ ਲੈ ਆਵਾਂ ਕਿਉਂਕਿ ਇਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ।” 19ਸੈਨਾਪਤੀ ਉਸ ਨੌਜਵਾਨ ਨੂੰ ਹੱਥ ਤੋਂ ਫੜ ਕੇ ਇਕਾਂਤ ਵਿੱਚ ਲੈ ਗਿਆ ਅਤੇ ਪੁੱਛਿਆ, “ਤੂੰ ਮੈਨੂੰ ਕੀ ਦੱਸਣਾ ਚਾਹੁੰਦਾ ਹੈਂ ?” 20ਉਸ ਨੇ ਕਿਹਾ, “ਯਹੂਦੀਆਂ ਨੇ ਮਿਲ ਕੇ ਏਕਾ ਕੀਤਾ ਹੈ ਕਿ ਤੁਹਾਡੇ ਅੱਗੇ ਬੇਨਤੀ ਕਰਨ ਕਿ ਕੱਲ੍ਹ ਤੁਸੀਂ ਪੌਲੁਸ ਨੂੰ ਮਹਾਂਸਭਾ ਦੇ ਸਾਹਮਣੇ ਲੈ ਜਾਵੋ, ਇਸ ਬਹਾਨੇ ਨਾਲ ਕਿ ਉਹ ਪੌਲੁਸ ਦੇ ਬਾਰੇ ਹੋਰ ਠੀਕ ਠੀਕ ਜਾਂਚ ਪੜਤਾਲ ਕਰਨੀ ਚਾਹੁੰਦੇ ਹਨ । 21ਤੁਸੀਂ ਉਹਨਾਂ ਲੋਕਾਂ ਦੀ ਗੱਲ ਨਾ ਮੰਨਣਾ ਕਿਉਂਕਿ ਉਹਨਾਂ ਵਿੱਚੋਂ ਚਾਲੀ ਤੋਂ ਜ਼ਿਆਦਾ ਆਦਮੀ ਪੌਲੁਸ ਨੂੰ ਮਾਰਨ ਦੀ ਤਾੜ ਵਿੱਚ ਹਨ । ਉਹਨਾਂ ਨੇ ਸੌਂਹ ਖਾਧੀ ਹੈ ਕਿ ਜਦੋਂ ਤੱਕ ਉਸ ਨੂੰ ਮਾਰ ਨਾ ਦੇਣ, ਉਸ ਸਮੇਂ ਤੱਕ ਉਹ ਕੁਝ ਨਹੀਂ ਖਾਣ-ਪੀਣਗੇ । ਉਹ ਹੁਣ ਤਿਆਰ ਹਨ ਅਤੇ ਤੁਹਾਡੇ ਫ਼ੈਸਲੇ ਦੀ ਉਡੀਕ ਵਿੱਚ ਹਨ ।” 22ਸੈਨਾਪਤੀ ਨੇ ਉਸ ਨੌਜਵਾਨ ਨੂੰ ਇਹ ਹੁਕਮ ਦੇ ਕੇ ਵਿਦਾ ਕੀਤਾ, “ਇਹ ਕਿਸੇ ਨੂੰ ਨਾ ਦੱਸਣਾ ਕਿ ਤੂੰ ਇਹਨਾਂ ਗੱਲਾਂ ਦੀ ਸੂਚਨਾ ਮੈਨੂੰ ਦੇ ਦਿੱਤੀ ਹੈ ।”
ਪੌਲੁਸ ਨੂੰ ਰਾਜਪਾਲ ਫ਼ੇਲਿਕਸ ਕੋਲ ਭੇਜਿਆ ਜਾਣਾ
23ਫਿਰ ਉਸ ਨੇ ਦੋ ਫ਼ੌਜੀ ਅਫ਼ਸਰਾਂ ਨੂੰ ਸੱਦਿਆ ਅਤੇ ਕਿਹਾ, “ਕੈਸਰਿਯਾ ਜਾਣ ਦੇ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਦੋ ਸੌ ਹਥਿਆਰਬੰਦ ਅੱਜ ਰਾਤ ਦੇ ਨੌਂ ਵਜੇ ਤੱਕ ਤਿਆਰ ਰੱਖੋ । 24ਪੌਲੁਸ ਦੇ ਲਈ ਵੀ ਸਵਾਰੀ ਦਾ ਪ੍ਰਬੰਧ ਕਰੋ ਕਿ ਉਹ ਸੁਰੱਖਿਅਤ ਰਾਜਪਾਲ ਫ਼ੇਲਿਕਸ ਕੋਲ ਪਹੁੰਚ ਜਾਵੇ ।” 25ਫਿਰ ਸੈਨਾਪਤੀ ਨੇ ਇਸੇ ਵਿਚਾਰ ਨੂੰ ਸਾਹਮਣੇ ਰੱਖ ਕੇ ਇਸ ਤਰ੍ਹਾਂ ਪੱਤਰ ਲਿਖਿਆ,
26“ਮਾਣਯੋਗ ਰਾਜਪਾਲ ਫ਼ੇਲਿਕਸ ਨੂੰ ਕਲੌਦਿਯੁਸ ਲੁਸਿਯਸ ਦਾ ਨਮਸਕਾਰ ! 27ਇਸ ਆਦਮੀ ਨੂੰ ਯਹੂਦੀਆਂ ਨੇ ਫੜ ਲਿਆ ਸੀ ਅਤੇ ਉਹ ਇਸ ਨੂੰ ਮਾਰਨ ਹੀ ਵਾਲੇ ਸਨ ਕਿ ਮੈਨੂੰ ਪਤਾ ਲੱਗ ਗਿਆ ਕਿ ਇਹ ਰੋਮੀ ਨਾਗਰਿਕ ਹੈ । ਇਸ ਲਈ ਮੈਂ ਸਿਪਾਹੀਆਂ ਨੂੰ ਨਾਲ ਲੈ ਕੇ ਗਿਆ ਅਤੇ ਇਸ ਨੂੰ ਛੁਡਾ ਲਿਆਇਆ । 28ਇਹ ਜਾਨਣ ਦੀ ਇੱਛਾ ਦੇ ਨਾਲ ਕਿ ਉਹ ਇਸ ਦੇ ਵਿਰੁੱਧ ਕੀ ਦੋਸ਼ ਲਾਉਂਦੇ ਹਨ, ਮੈਂ ਇਸ ਨੂੰ ਮਹਾਂਸਭਾ ਦੇ ਸਾਹਮਣੇ ਲੈ ਗਿਆ । 29ਉੱਥੇ ਮੈਨੂੰ ਪਤਾ ਲੱਗਾ ਕਿ ਇਹ ਕੋਈ ਉਹਨਾਂ ਦੀ ਵਿਵਸਥਾ ਸੰਬੰਧੀ ਝਗੜਾ ਹੈ ਪਰ ਇਹ ਕੋਈ ਅਜਿਹਾ ਦੋਸ਼ ਨਹੀਂ ਜਿਸ ਕਾਰਨ ਇਸ ਨੂੰ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਜਾਵੇ । 30ਮੈਨੂੰ ਪਤਾ ਲੱਗਾ ਹੈ ਕਿ ਇਸ ਆਦਮੀ ਦੇ ਵਿਰੁੱਧ ਵਿਓਂਤ ਬਣਾਈ ਜਾ ਰਹੀ ਹੈ, ਇਸ ਲਈ ਮੈਂ ਇਸ ਨੂੰ ਇਸੇ ਸਮੇਂ ਤੁਹਾਡੇ ਕੋਲ ਭੇਜ ਰਿਹਾ ਹਾਂ । ਮੈਂ ਇਸ ਦੇ ਦੋਸ਼ ਲਾਉਣ ਵਾਲਿਆਂ ਨੂੰ ਹੁਕਮ ਦਿੱਤਾ ਹੈ ਕਿ ਤੁਹਾਡੇ ਸਾਹਮਣੇ ਇਸ ਦੇ ਵਿਰੁੱਧ ਮੁਕੱਦਮਾ ਪੇਸ਼ ਕਰਨ ।”
31ਤਦ ਸਿਪਾਹੀ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਆਏ । 32ਅਗਲੇ ਦਿਨ ਉਹ ਘੋੜ ਸਵਾਰਾਂ ਨੂੰ ਉਸ ਨਾਲ ਜਾਣ ਦੇ ਲਈ ਛੱਡ ਕੇ ਬਾਕੀ ਕਿਲੇ ਵਿੱਚ ਵਾਪਸ ਆ ਗਏ । 33ਉਹਨਾਂ ਨੇ ਕੈਸਰਿਯਾ ਪਹੁੰਚ ਕੇ ਰਾਜਪਾਲ ਨੂੰ ਪੱਤਰ ਦਿੱਤਾ ਅਤੇ ਪੌਲੁਸ ਨੂੰ ਵੀ ਉਸ ਦੇ ਸਾਹਮਣੇ ਹਾਜ਼ਰ ਕੀਤਾ । 34ਰਾਜਪਾਲ ਨੇ ਪੱਤਰ ਪੜ੍ਹਿਆ ਅਤੇ ਪੌਲੁਸ ਤੋਂ ਪੁੱਛਿਆ, “ਤੂੰ ਕਿਸ ਪ੍ਰਾਂਤ ਦਾ ਰਹਿਣ ਵਾਲਾ ਹੈਂ ?” ਅਤੇ ਇਹ ਜਾਣ ਕੇ ਕਿ ਉਹ ਕਿਲਕਿਯਾ ਦਾ ਰਹਿਣ ਵਾਲਾ ਹੈ, 35ਉਸ ਨੂੰ ਕਿਹਾ, “ਜਦੋਂ ਤੇਰੇ ਦੋਸ਼ ਲਾਉਣ ਵਾਲੇ ਆ ਜਾਣਗੇ, ਤੇਰੀ ਸੁਣਵਾਈ ਹੋਵੇਗੀ ।” ਫਿਰ ਉਸ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਹੇਰੋਦੇਸ ਦੇ ਕਿਲੇ ਵਿੱਚ ਸੁਰੱਖਿਅਤ ਰੱਖਿਆ ਜਾਵੇ ।
Currently Selected:
ਰਸੂਲਾਂ ਦੇ ਕੰਮ 23: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: