ਰਸੂਲਾਂ ਦੇ ਕੰਮ 19
19
ਪੌਲੁਸ ਅਫ਼ਸੁਸ ਵਿੱਚ
1ਜਿਸ ਸਮੇਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉਪਰਲੇ ਇਲਾਕਿਆਂ ਦਾ ਦੌਰਾ ਕਰਦਾ ਹੋਇਆ ਅਫ਼ਸੁਸ ਵਿੱਚ ਆਇਆ । ਉੱਥੇ ਉਸ ਨੂੰ ਕੁਝ ਚੇਲੇ ਮਿਲੇ 2ਜਿਹਨਾਂ ਨੂੰ ਉਸ ਨੇ ਪੁੱਛਿਆ, “ਜਦੋਂ ਤੁਸੀਂ ਵਿਸ਼ਵਾਸ ਕੀਤਾ, ਕੀ ਉਸ ਸਮੇਂ ਤੁਹਾਨੂੰ ਪਵਿੱਤਰ ਆਤਮਾ ਮਿਲਿਆ ?” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਤਾਂ ਇਹ ਵੀ ਨਹੀਂ ਸੁਣਿਆ ਕਿ ਪਵਿੱਤਰ ਆਤਮਾ ਹੁੰਦਾ ਵੀ ਹੈ ।” 3ਫਿਰ ਪੌਲੁਸ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿਸ ਦਾ ਬਪਤਿਸਮਾ ਲਿਆ ਹੈ ?” ਉਹਨਾਂ ਨੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ।” 4#ਮੱਤੀ 3:11, ਮਰ 1:4, 1:7-8, ਲੂਕਾ 3:4,16, ਯੂਹ 1:26-27ਤਦ ਪੌਲੁਸ ਨੇ ਉਹਨਾਂ ਨੂੰ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲਾ ਤੋਬਾ ਦਾ ਬਪਤਿਸਮਾ ਦਿੰਦਾ ਸੀ । ਉਸ ਨੇ ਇਸਰਾਏਲੀ ਲੋਕਾਂ ਨੂੰ ਦੱਸਿਆ ਸੀ ਕਿ ਮੇਰੇ ਬਾਅਦ ਆਉਣ ਵਾਲੇ ਭਾਵ ਯਿਸੂ ਵਿੱਚ ਵਿਸ਼ਵਾਸ ਕਰਨ ।” 5ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ । 6ਜਦੋਂ ਪੌਲੁਸ ਨੇ ਉਹਨਾਂ ਉੱਤੇ ਹੱਥ ਰੱਖੇ ਤਦ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਿਆ ਅਤੇ ਉਹ ਅਣਜਾਣ ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ । 7ਉਹ ਸਾਰੇ ਕੋਈ ਬਾਰ੍ਹਾਂ ਆਦਮੀ ਸਨ ।
8ਇਸ ਦੇ ਬਾਅਦ ਪੌਲੁਸ ਪ੍ਰਾਰਥਨਾ ਘਰ ਵਿੱਚ ਗਿਆ ਅਤੇ ਤਿੰਨ ਮਹੀਨੇ ਤੱਕ ਪਰਮੇਸ਼ਰ ਦੇ ਰਾਜ ਦੇ ਬਾਰੇ ਨਿਡਰ ਹੋ ਕੇ ਤਰਕ-ਵਿਤਰਕ ਕਰਦਾ ਅਤੇ ਸਮਝਾਉਂਦਾ ਰਿਹਾ । 9ਪਰ ਜਦੋਂ ਕੁਝ ਲੋਕਾਂ ਨੇ ਦਿਲ ਦੀ ਕਠੋਰਤਾ ਦੇ ਕਾਰਨ ਵਿਸ਼ਵਾਸ ਨਾ ਕੀਤਾ ਅਤੇ ਸਾਰਿਆਂ ਦੇ ਸਾਹਮਣੇ ‘ਪ੍ਰਭੂ ਦੇ ਰਾਹ’ ਦੇ ਬਾਰੇ ਬੁਰੀਆਂ ਗੱਲਾਂ ਕਹੀਆਂ ਤਦ ਪੌਲੁਸ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਚੇਲਿਆਂ ਨੂੰ ਵੀ ਉਹਨਾਂ ਤੋਂ ਵੱਖਰਾ ਕਰ ਦਿੱਤਾ । ਇਸ ਦੇ ਬਾਅਦ ਉਹ ਤੁੰਰਨੁਸ ਦੀ ਪਾਠਸ਼ਾਲਾ ਵਿੱਚ ਹਰ ਰੋਜ਼ ਤਰਕ-ਵਿਤਰਕ ਕਰਨ ਲੱਗਾ । 10ਇਸ ਤਰ੍ਹਾਂ ਦੋ ਸਾਲਾਂ ਤੱਕ ਹੁੰਦਾ ਰਿਹਾ, ਇੱਥੋਂ ਤੱਕ ਕਿ ਏਸ਼ੀਆ ਦੇ ਰਹਿਣ ਵਾਲੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਵਚਨ ਸੁਣ ਲਿਆ ।
ਸਕੇਵਾ ਦੇ ਪੁੱਤਰ
11ਪਰਮੇਸ਼ਰ ਨੇ ਪੌਲੁਸ ਦੇ ਰਾਹੀਂ ਅਨੋਖੇ ਚਮਤਕਾਰ ਕੀਤੇ । 12ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਹਾਏ ਹੋਏ ਰੁਮਾਲ ਅਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿੱਕਲ ਜਾਂਦੀਆਂ ਸਨ । 13ਕੁਝ ਯਹੂਦੀ ਜਿਹੜੇ ਇੱਧਰ ਉੱਧਰ ਫਿਰ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਦਾ ਕੰਮ ਕਰਦੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹਨਾਂ ਲੋਕਾਂ ਵਿੱਚ ਅਸ਼ੁੱਧ ਆਤਮਾਵਾਂ ਸਨ, ਉਹਨਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਵਰਤਣ । ਉਹ ਕਹਿੰਦੇ ਸਨ, “ਮੈਂ ਯਿਸੂ ਦੇ ਨਾਮ ਵਿੱਚ ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ, ਤੈਨੂੰ ਹੁਕਮ ਦਿੰਦਾ ਹਾਂ ।” 14ਸਕੇਵਾ ਨਾਂ ਦੇ ਯਹੂਦੀ ਮਹਾਂ-ਪੁਰੋਹਿਤ ਦੇ ਸੱਤ ਪੁੱਤਰ ਸਨ ਜਿਹੜੇ ਇਸ ਤਰ੍ਹਾਂ ਕਰਦੇ ਸਨ । 15ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੂੰ ਮੈਂ ਜਾਣਦੀ ਹਾਂ, ਪੌਲੁਸ ਨੂੰ ਵੀ ਪਛਾਣਦੀ ਹਾਂ ਪਰ ਤੁਸੀਂ ਕੌਣ ਹੋ ?” 16ਫਿਰ ਜਿਸ ਆਦਮੀ ਵਿੱਚ ਅਸ਼ੁੱਧ ਆਤਮਾ ਸੀ, ਉਸ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ । ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿੱਚ ਉਸ ਘਰ ਵਿੱਚੋਂ ਬਾਹਰ ਦੌੜ ਗਏ । 17ਅਫ਼ਸੁਸ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ । ਉਹਨਾਂ ਸਾਰਿਆਂ ਉੱਤੇ ਡਰ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਬਹੁਤ ਵਡਿਆਈ ਹੋਈ । 18ਜਿਹਨਾਂ ਨੇ ਵਿਸ਼ਵਾਸ ਕੀਤਾ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਬੁਰੇ ਕੰਮਾਂ ਨੂੰ ਖੁਲ੍ਹੇਆਮ ਸਵੀਕਾਰ ਕੀਤਾ । 19ਬਹੁਤ ਸਾਰੇ ਜਾਦੂ ਟੂਣਾ ਕਰਨ ਵਾਲਿਆਂ ਨੇ ਆਪਣੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਾਰੇ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਅੱਗ ਲਾ ਦਿੱਤੀ । ਜਦੋਂ ਉਹਨਾਂ ਦਾ ਮੁੱਲ ਜੋੜਿਆ ਗਿਆ ਤਾਂ ਉਹ ਲਗਭਗ ਪੰਜਾਹ ਹਜ਼ਾਰ ਚਾਂਦੀ ਦੇ ਸਿੱਕੇ ਹੋਇਆ । 20ਇਸ ਤਰ੍ਹਾਂ ਪ੍ਰਭੂ ਦਾ ਵਚਨ ਬਹੁਤ ਜ਼ੋਰ ਨਾਲ ਫੈਲਦਾ ਅਤੇ ਮਜ਼ਬੂਤ ਹੁੰਦਾ ਗਿਆ ।
ਅਫ਼ਸੁਸ ਵਿੱਚ ਦੰਗਾ
21ਇਹ ਸਭ ਹੋਣ ਦੇ ਬਾਅਦ, ਪੌਲੁਸ ਨੇ ਇਰਾਦਾ ਕੀਤਾ ਅਤੇ ਕਿਹਾ, “ਮੈਂ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਜਾਵਾਂਗਾ ਅਤੇ ਉੱਥੇ ਪਹੁੰਚਣ ਦੇ ਬਾਅਦ ਰੋਮ ਵੀ ਜ਼ਰੂਰ ਜਾਵਾਂਗਾ ।” 22ਇਸ ਲਈ ਉਸ ਨੇ ਆਪਣੇ ਦੋਨਾਂ ਸਹਾਇਕਾਂ ਤਿਮੋਥਿਉਸ ਅਤੇ ਇਸਰਤੁਸ ਨੂੰ ਮਕਦੂਨਿਯਾ ਨੂੰ ਭੇਜ ਦਿੱਤਾ ਅਤੇ ਆਪ ਏਸ਼ੀਆ ਵਿੱਚ ਕੁਝ ਹੋਰ ਸਮੇਂ ਲਈ ਰੁਕ ਗਿਆ ।
23ਇਹਨਾਂ ਦਿਨਾਂ ਵਿੱਚ ‘ਪ੍ਰਭੂ ਦੇ ਰਾਹ’ ਦੇ ਕਾਰਨ ਬਹੁਤ ਹਲਚਲ ਮਚ ਗਈ । 24ਦੇਮੇਤ੍ਰਿਯੁਸ ਨਾਂ ਦਾ ਇੱਕ ਸੁਨਿਆਰ ਜਿਹੜਾ ਅਰਤਿਮਿਸ ਦੀ ਦੇਵੀ ਦੇ ਮੰਦਰ ਦੀਆਂ ਚਾਂਦੀ ਦੀਆਂ ਮੂਰਤੀਆਂ ਬਣਾਉਂਦਾ ਸੀ ਅਤੇ ਉਸ ਦੇ ਕਾਰੋਬਾਰ ਤੋਂ ਕਾਰੀਗਰਾਂ ਨੂੰ ਬਹੁਤ ਲਾਭ ਹੁੰਦਾ ਸੀ । 25ਉਸ ਨੇ ਇਹਨਾਂ ਕਾਰੀਗਰਾਂ ਅਤੇ ਹੋਰ ਇਸੇ ਕਾਰੋਬਾਰ ਕਰਨ ਵਾਲਿਆਂ ਨੂੰ ਇਕੱਠਾ ਕਰ ਕੇ ਕਿਹਾ, “ਮਿੱਤਰੋ ਤੁਸੀਂ ਜਾਣਦੇ ਹੋ ਕਿ ਇਸ ਕਾਰੋਬਾਰ ਤੋਂ ਸਾਨੂੰ ਕਿੰਨਾ ਲਾਭ ਹੁੰਦਾ ਹੈ । 26ਪਰ ਹੁਣ ਤੁਸੀਂ ਦੇਖ ਅਤੇ ਸੁਣ ਰਹੇ ਹੋ ਕਿ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਸਾਰੇ ਏਸ਼ੀਆ ਦੇ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਕਹਿ ਕੇ ਉਲਟੇ ਰਾਹ ਪਾ ਦਿੱਤਾ ਹੈ ਕਿ ਹੱਥਾਂ ਦੇ ਬਣੇ ਦੇਵਤਾ, ਦੇਵਤਾ ਨਹੀਂ ਹਨ । 27ਇਸ ਕਾਰਨ ਕੇਵਲ ਸਾਡੇ ਕਾਰੋਬਾਰ ਨੂੰ ਹੀ ਧੱਕਾ ਨਹੀਂ ਲੱਗੇਗਾ ਸਗੋਂ ਇਹ ਵੀ ਕਿ ਮਹਾਨ ਦੇਵੀ ਅਰਤਿਮਿਸ ਦੀ ਮਹਾਨਤਾ ਖ਼ਤਮ ਹੋ ਜਾਵੇਗੀ, ਜਿਸ ਦੀ ਪੂਜਾ ਨਾ ਕੇਵਲ ਸਾਰਾ ਏਸ਼ੀਆ ਸਗੋਂ ਸਾਰਾ ਸੰਸਾਰ ਕਰਦਾ ਹੈ ।”
28ਇਹ ਸੁਣ ਕੇ ਲੋਕ ਗੁੱਸੇ ਵਿੱਚ ਆ ਕੇ ਰੌਲਾ ਪਾਉਣ ਲੱਗੇ, “ਅਫ਼ਸੁਸ ਦੀ ਦੇਵੀ ਅਰਤਿਮਿਸ ਮਹਾਨ ਹੈ !” 29ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ । ਲੋਕਾਂ ਨੇ ਪੌਲੁਸ ਦੇ ਨਾਲ ਯਾਤਰਾ ਕਰਨ ਵਾਲੇ ਦੋ ਸਾਥੀਆਂ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਰਹਿਣ ਵਾਲੇ ਸਨ ਘਸੀਟ ਕੇ ਨਾਟਸ਼ਾਲਾ ਵੱਲ ਲੈ ਗਏ । 30ਪੌਲੁਸ ਲੋਕਾਂ ਦੇ ਸਾਹਮਣੇ ਅੰਦਰ ਜਾਣਾ ਚਾਹੁੰਦਾ ਸੀ ਪਰ ਚੇਲਿਆਂ ਨੇ ਉਸ ਨੂੰ ਨਾ ਜਾਣ ਦਿੱਤਾ । 31ਏਸ਼ੀਆ ਦੇ ਕਈ ਅਧਿਕਾਰੀਆਂ ਨੇ ਵੀ ਜਿਹੜੇ ਪੌਲੁਸ ਦੇ ਮਿੱਤਰ ਸਨ ਉਸ ਨੂੰ ਸੁਨੇਹਾ ਭੇਜਿਆ ਅਤੇ ਬੇਨਤੀ ਕੀਤੀ ਕਿ ਉਹ ਨਾਟਸ਼ਾਲਾ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੇ । 32ਪਰ ਉੱਧਰ ਸਾਰੀ ਸਭਾ ਵਿੱਚ ਹਲਚਲ ਮਚੀ ਹੋਈ ਸੀ । ਕੋਈ ਕੁਝ ਰੌਲਾ ਪਾ ਰਿਹਾ ਸੀ ਅਤੇ ਕੋਈ ਕੁਝ । ਬਹੁਤ ਲੋਕ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਉਹ ਇਕੱਠੇ ਕਿਉਂ ਹੋਏ ਸਨ । 33ਤਦ ਕੁਝ ਲੋਕਾਂ ਨੇ ਸੋਚਿਆ ਕਿ ਸਿਕੰਦਰ ਜ਼ਿਮੇਵਾਰ ਹੈ ਕਿਉਂਕਿ ਯਹੂਦੀਆਂ ਨੇ ਉਸ ਨੂੰ ਅੱਗੇ ਕੀਤਾ ਹੋਇਆ ਸੀ । ਸਿਕੰਦਰ ਨੇ ਲੋਕਾਂ ਨੂੰ ਹੱਥ ਦਾ ਇਸ਼ਾਰਾ ਕੀਤਾ ਅਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਕੁਝ ਕਹਿਣਾ ਚਾਹਿਆ । 34ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਯਹੂਦੀ ਹੈ ਤਾਂ ਕੋਈ ਦੋ ਘੰਟੇ ਤੱਕ ਉਹ ਲਗਾਤਾਰ ਉੱਚੀ-ਉੱਚੀ ਰੌਲਾ ਪਾਉਂਦੇ ਰਹੇ, “ਅਫ਼ਸੁਸ ਦੀ ਦੇਵੀ ਅਰਤਿਮਿਸ ਮਹਾਨ ਹੈ !”
35ਫਿਰ ਸ਼ਹਿਰ ਦੇ ਪ੍ਰਬੰਧਕ ਨੇ ਭੀੜ ਨੂੰ ਚੁੱਪ ਕਰਵਾਉਂਦੇ ਹੋਏ ਕਿਹਾ, “ਅਫ਼ਸੁਸ ਦੇ ਨਿਵਾਸੀ ਭਰਾਵੋ ! ਕੌਣ ਨਹੀਂ ਜਾਣਦਾ ਕਿ ਅਫ਼ਸੁਸ ਸ਼ਹਿਰ, ਮਹਾਨ ਦੇਵੀ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਕ ਹੈ ? 36ਇਹਨਾਂ ਗੱਲਾਂ ਨੂੰ ਕੋਈ ਝੂਠਾ ਸਿੱਧ ਨਹੀਂ ਕਰ ਸਕਦਾ । ਇਸ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਸੋਚੇ ਸਮਝੇ ਕੁਝ ਨਹੀਂ ਕਰਨਾ ਚਾਹੀਦਾ । 37ਤੁਸੀਂ ਇਹਨਾਂ ਆਦਮੀਆਂ ਨੂੰ ਇੱਥੇ ਲਿਆਏ ਹੋ ਜਿਹਨਾਂ ਨੇ ਨਾ ਤਾਂ ਮੰਦਰ ਦੀ ਚੋਰੀ ਕੀਤੀ ਹੈ ਅਤੇ ਨਾ ਹੀ ਸਾਡੀ ਦੇਵੀ ਦਾ ਅਪਮਾਨ । 38ਜੇਕਰ ਦੇਮੇਤ੍ਰਿਯੁਸ ਅਤੇ ਉਸ ਦੇ ਕਾਰੀਗਰਾਂ ਦਾ ਕਿਸੇ ਨਾਲ ਕੋਈ ਝਗੜਾ ਹੈ ਤਾਂ ਅਦਾਲਤ ਖੁੱਲ੍ਹੀ ਹੈ ਅਤੇ ਰਾਜਪਾਲ ਵੀ ਹੈ । ਉਹ ਇੱਕ ਦੂਜੇ ਉੱਤੇ ਮੁਕੱਦਮਾ ਚਲਾ ਸਕਦੇ ਹਨ । 39ਪਰ ਜੇਕਰ ਤੁਸੀਂ ਕੁਝ ਹੋਰ ਚਾਹੁੰਦੇ ਹੋ ਤਾਂ ਇਸ ਦਾ ਫ਼ੈਸਲਾ ਅਦਾਲਤ ਵਿੱਚ ਕੀਤਾ ਜਾਵੇ । 40ਸਾਨੂੰ ਡਰ ਹੈ ਕਿ ਅੱਜ ਦੇ ਇਸ ਦੰਗੇ ਦਾ ਦੋਸ਼ ਸਾਡੇ ਸਿਰ ਨਾ ਮੜ੍ਹਿਆ ਜਾਵੇ ਕਿਉਂਕਿ ਅਸੀਂ ਇਸ ਦੰਗੇ ਦਾ ਕੋਈ ਠੀਕ ਕਾਰਨ ਨਹੀਂ ਦੱਸ ਸਕਾਂਗੇ ।” 41ਇਹ ਕਹਿ ਕੇ ਉਸ ਨੇ ਸਭਾ ਸਮਾਪਤ ਕਰ ਦਿੱਤੀ ।#19:41 ਕੁਝ ਪ੍ਰਾਚੀਨ ਲਿਖਤਾਂ ਵਿੱਚ 40 ਆਇਤ ਦਾ ਹਿੱਸਾ ਕਰ ਕੇ ਦਿੱਤੀ ਗਈ ਹੈ ।
Currently Selected:
ਰਸੂਲਾਂ ਦੇ ਕੰਮ 19: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India

: