1 ਕੁਰਿੰਥੁਸ 1
1
1ਪੌਲੁਸ, ਜਿਹੜਾ ਪਰਮੇਸ਼ਰ ਦੀ ਇੱਛਾ ਨਾਲ ਯਿਸੂ ਮਸੀਹ ਦਾ ਰਸੂਲ ਹੋਣ ਦੇ ਲਈ ਚੁਣਿਆ ਗਿਆ ਅਤੇ ਭਰਾ ਸੋਸਥਨੇਸ ਵੱਲੋਂ, 2#ਰਸੂਲਾਂ 18:1ਪਰਮੇਸ਼ਰ ਦੀ ਕਲੀਸੀਯਾ ਦੇ ਲੋਕਾਂ ਨੂੰ ਜਿਹੜੇ ਕੁਰਿੰਥੁਸ ਵਿੱਚ ਹਨ ਇਹ ਪੱਤਰ ਲਿਖਦੇ ਹਾਂ ਜਿਹੜੇ ਮਸੀਹ ਯਿਸੂ ਦੁਆਰਾ ਸ਼ੁੱਧ ਕੀਤੇ ਗਏ ਅਤੇ ਪਰਮੇਸ਼ਰ ਦੇ ਪਵਿੱਤਰ ਲੋਕ ਹੋਣ ਦੇ ਲਈ ਸੱਦੇ ਗਏ ਹਨ । ਇਹਨਾਂ ਦੇ ਨਾਲ ਉਹਨਾਂ ਨੂੰ ਵੀ, ਜਿਹੜੇ ਕਿਸੇ ਵੀ ਥਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ ਜਿਹੜੇ ਉਹਨਾਂ ਦੇ ਅਤੇ ਸਾਡੇ ਪ੍ਰਭੂ ਹਨ,
3ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ।
ਪਰਮੇਸ਼ਰ ਦਾ ਧੰਨਵਾਦ
4ਮੈਂ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਤੁਹਾਡੇ ਉੱਤੇ ਮਸੀਹ ਯਿਸੂ ਦੇ ਦੁਆਰਾ ਆਪਣੀ ਕਿਰਪਾ ਕੀਤੀ ਹੈ 5ਕਿਉਂਕਿ ਮਸੀਹ ਯਿਸੂ ਦੇ ਦੁਆਰਾ ਤੁਸੀਂ ਸੰਪੂਰਨ ਗਿਆਨ ਅਤੇ ਵਚਨ ਵਿੱਚ ਧਨੀ ਕੀਤੇ ਗਏ ਹੋ 6ਜਿਵੇਂ ਤੁਹਾਡੇ ਵਿੱਚ ਸਾਡੀ ਮਸੀਹ ਦੇ ਬਾਰੇ ਦਿੱਤੀ ਗਵਾਹੀ ਸੱਚੀ ਸਿੱਧ ਹੋਈ ਹੈ । 7ਹੁਣ ਤੁਹਾਨੂੰ ਕਿਸੇ ਆਤਮਿਕ ਵਰਦਾਨ ਦੀ ਥੁੜ੍ਹ ਨਹੀਂ ਰਹੀ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਵਿੱਚ ਹੋ । 8ਉਹ ਤੁਹਾਨੂੰ ਅੰਤ ਤੱਕ ਕਾਇਮ ਰੱਖਣਗੇ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਦੋਸ਼ੀ ਨਾ ਠਹਿਰੋ । 9ਪਰਮੇਸ਼ਰ ਭਰੋਸੇਯੋਗ ਹਨ । ਉਹਨਾਂ ਨੇ ਤੁਹਾਨੂੰ ਆਪਣੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੰਗਤ ਵਿੱਚ ਸੱਦਿਆ ਹੈ ।
ਕਲੀਸੀਯਾ ਵਿੱਚ ਆਪਸੀ ਫੁੱਟ
10ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਾਰੇ ਮਾਮਲਿਆਂ ਵਿੱਚ ਇੱਕਮੱਤ ਰਹੋ ਅਤੇ ਆਪਣੇ ਵਿੱਚ ਕਿਸੇ ਤਰ੍ਹਾਂ ਦੀ ਫੁੱਟ ਨਾ ਪੈਣ ਦਿਓ । ਸੰਪੂਰਨ ਤੌਰ ਤੇ ਇੱਕ ਮਨ ਹੋ ਕੇ ਆਪਣੇ ਵਿੱਚ ਇੱਕ ਹੀ ਵਿਚਾਰ ਰੱਖੋ । 11ਮੈਨੂੰ ਕਲੋਏ ਦੇ ਪਰਿਵਾਰ ਦੇ ਲੋਕਾਂ ਕੋਲੋਂ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਚੱਲ ਰਹੇ ਹਨ । 12#ਰਸੂਲਾਂ 18:24ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿੱਚੋਂ ਹਰ ਕੋਈ ਅਲੱਗ ਅਲੱਗ ਦਾਅਵੇ ਕਰ ਰਿਹਾ ਹੈ । ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ,” ਕੋਈ ਕਹਿੰਦਾ ਹੈ, “ਮੈਂ ਅਪੁੱਲੋਸ ਦਾ ਹਾਂ,” ਕੋਈ, “ਮੈਂ ਕੈਫ਼ਾਸ ਦਾ ਹਾਂ,” ਅਤੇ ਕੋਈ ਕਹਿੰਦਾ ਹੈ, “ਮੈਂ ਮਸੀਹ ਦਾ ਹਾਂ ।” 13ਕੀ ਮਸੀਹ ਵੰਡੇ ਗਏ ਹਨ ? ਕੀ ਪੌਲੁਸ ਤੁਹਾਡੇ ਲਈ ਸਲੀਬ ਉੱਤੇ ਚੜ੍ਹਾਇਆ ਗਿਆ ? ਕੀ ਤੁਸੀਂ ਪੌਲੁਸ ਦੇ ਨਾਂ ਵਿੱਚ ਬਪਤਿਸਮਾ ਲਿਆ ?
14 #
ਰਸੂਲਾਂ 18:8, 10:29, ਰੋਮ 16:23 ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ । 15ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਕਹਿੰਦੇ ਕਿ ਅਸੀਂ ਪੌਲੁਸ ਦੇ ਚੇਲੇ ਹਾਂ ਅਤੇ ਉਸੇ ਦਾ ਬਪਤਿਸਮਾ ਲਿਆ ਹੈ । 16#1 ਕੁਰਿ 16:15(ਹਾਂ, ਮੈਂ ਸਤਫ਼ਨਾਸ ਅਤੇ ਉਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ, ਇਸ ਤੋਂ ਇਲਾਵਾ ਮੈਨੂੰ ਯਾਦ ਨਹੀਂ ਹੈ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਸੀ ਜਾਂ ਨਹੀਂ) ।
17ਕਿਉਂਕਿ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਦੇ ਲਈ ਨਹੀਂ ਸਗੋਂ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਭੇਜਿਆ ਹੈ, ਉਹ ਵੀ ਮਨੁੱਖੀ ਸ਼ਬਦਾਂ ਦੇ ਗਿਆਨ ਨਾਲ ਨਹੀਂ ਤਾਂ ਜੋ ਮਸੀਹ ਦੀ ਸਲੀਬ ਦੀ ਸਮਰੱਥਾ ਵਿਅਰਥ ਨਾ ਹੋ ਜਾਵੇ ।
ਮਸੀਹ, ਪਰਮੇਸ਼ਰ ਦੀ ਸਮਰੱਥਾ ਅਤੇ ਬੁੱਧੀ ਹਨ
18 ਮਸੀਹ ਦੀ ਸਲੀਬ ਦਾ ਸੰਦੇਸ਼ ਉਹਨਾਂ ਦੇ ਲਈ ਜਿਹੜੇ ਬਰਬਾਦੀ ਦੇ ਰਾਹ ਉੱਤੇ ਹਨ, ਮੂਰਖਤਾ ਹੈ ਪਰ ਸਾਡੇ ਲਈ ਜਿਹੜੇ ਮੁਕਤੀ ਦੀ ਰਾਹ ਉੱਤੇ ਹਾਂ, ਪਰਮੇਸ਼ਰ ਦੀ ਸਮਰੱਥਾ ਹੈ । 19#ਯਸਾ 29:14ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ,
“ਮੈਂ ਬੁੱਧੀਮਾਨਾਂ ਦੀ ਬੁੱਧੀ ਨੂੰ ਨਾਸ਼ ਕਰ ਦੇਵਾਂਗਾ,
ਅਤੇ ਸਮਝਦਾਰਾਂ ਦੀ ਸਮਝ ਨੂੰ ਰੱਦ ਕਰ ਦੇਵਾਂਗਾ ।”
20 #
ਅੱਯੂ 12:17, ਯਸਾ 19:12, 33:18, 44:25 ਇਸ ਲਈ ਕਿੱਥੇ ਹਨ ਇਸ ਸੰਸਾਰ ਦੇ ਬੁੱਧੀਮਾਨ ? ਕਿੱਥੇ ਹਨ ਵਿਦਵਾਨ ਅਤੇ ਕਿੱਥੇ ਹਨ ਵਿਵਾਦੀ ? ਕੀ ਪਰਮੇਸ਼ਰ ਨੇ ਇਸ ਸੰਸਾਰ ਦੀ ਸਿਆਣਪ ਨੂੰ ਮੂਰਖਤਾ ਸਿੱਧ ਨਹੀਂ ਕੀਤਾ ?
21ਕਿਉਂਕਿ ਪਰਮੇਸ਼ਰ ਨੇ ਆਪਣੀ ਬੁੱਧੀ ਨਾਲ ਅਸੰਭਵ ਕਰ ਦਿੱਤਾ ਕਿ ਸੰਸਾਰ ਆਪਣੀ ਬੁੱਧੀ ਨਾਲ ਉਹਨਾਂ ਨੂੰ ਜਾਣ ਸਕੇ, ਪਰਮੇਸ਼ਰ ਨੂੰ ਇਹ ਚੰਗਾ ਲੱਗਾ ਕਿ ਉਹ ਸਾਡੇ ਮੂਰਖਤਾ ਭਰੇ ਸੰਦੇਸ਼ ਦੇ ਰਾਹੀਂ ਉਹਨਾਂ ਨੂੰ ਮੁਕਤੀ ਦੇਣ ਜਿਹੜੇ ਵਿਸ਼ਵਾਸ ਕਰਦੇ ਹਨ । 22ਯਹੂਦੀ ਸਬੂਤ ਦੇ ਤੌਰ ਤੇ ਚਮਤਕਾਰ ਚਾਹੁੰਦੇ ਹਨ ਅਤੇ ਯੂਨਾਨੀ ਬੁੱਧੀ ਲੱਭਦੇ ਹਨ । 23ਪਰ ਅਸੀਂ ਸਲੀਬ ਉੱਤੇ ਚੜ੍ਹਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜਿਹੜੇ ਯਹੂਦੀਆਂ ਦੇ ਲਈ ਠੋਕਰ ਹੈ ਅਤੇ ਪਰਾਈਆਂ ਕੌਮਾਂ ਦੇ ਲਈ ਮੂਰਖਤਾ ਹੈ । 24ਪਰ ਉਹਨਾਂ ਦੇ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਸੱਦਿਆ ਹੈ, ਉਹ ਭਾਵੇਂ ਯਹੂਦੀ ਹੋਣ ਜਾਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸਮਰੱਥਾ ਅਤੇ ਬੁੱਧੀ ਹਨ । 25ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੀ ਸਿਆਣਪ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਅਤੇ ਪਰਮੇਸ਼ਰ ਦੀ ਕਮਜ਼ੋਰੀ ਮਨੁੱਖਾਂ ਦੀ ਸਮਰੱਥਾ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ ।
26ਹੇ ਭਰਾਵੋ ਅਤੇ ਭੈਣੋ, ਤੁਸੀਂ ਸੋਚੋ ਕਿ ਸੱਦੇ ਜਾਣ ਤੋਂ ਪਹਿਲਾਂ ਤੁਸੀਂ ਕੀ ਸੀ । ਤੁਹਾਡੇ ਵਿੱਚੋਂ ਬਹੁਤ ਥੋੜ੍ਹੇ ਸਨ ਜਿਹੜੇ ਮਨੁੱਖੀ ਤੌਰ ਤੇ ਬੁੱਧੀਮਾਨ ਜਾਂ ਸ਼ਕਤੀਮਾਨ, ਜਾਂ ਉੱਚੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ । 27ਪਰ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਉਹ ਅਕਲਮੰਦਾਂ ਨੂੰ ਸ਼ਰਮਿੰਦਾ ਕਰਨ । ਇਸੇ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਦੇ ਕਮਜ਼ੋਰਾਂ ਨੂੰ ਚੁਣ ਲਿਆ ਕਿ ਉਹ ਤਾਕਤਵਰਾਂ ਨੂੰ ਸ਼ਰਮਿੰਦਾ ਕਰਨ । 28ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ, ਜਿਹਨਾਂ ਨੂੰ ਸੰਸਾਰ ਤੁੱਛ ਸਮਝਦਾ ਅਤੇ ਘਿਰਣਾ ਕਰਦਾ ਹੈ । ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਜਿਹਨਾਂ ਦਾ ਸੰਸਾਰ ਵਿੱਚ ਕੋਈ ਸਨਮਾਨ ਨਹੀਂ ਹੈ ਤਾਂ ਜੋ ਉਹ ਉਸ ਨੂੰ ਖ਼ਤਮ ਕਰਨ ਜਿਸ ਦਾ ਸੰਸਾਰ ਵਿੱਚ ਸਨਮਾਨ ਹੈ । 29ਇਹ ਪਰਮੇਸ਼ਰ ਨੇ ਇਸ ਲਈ ਕੀਤਾ ਕਿ ਉਹਨਾਂ ਦੇ ਸਾਹਮਣੇ ਕੋਈ ਹੰਕਾਰ ਨਾ ਕਰ ਸਕੇ । 30ਪਰ ਪਰਮੇਸ਼ਰ ਨੇ ਤੁਹਾਡਾ ਮਸੀਹ ਨਾਲ ਮੇਲ ਕਰਵਾਇਆ ਹੈ ਅਤੇ ਉਹਨਾਂ ਦੇ ਦੁਆਰਾ ਮਸੀਹ ਸਾਡੀ ਬੁੱਧੀ ਬਣੇ ਹਨ ਅਤੇ ਸਾਨੂੰ ਨੇਕ, ਪਵਿੱਤਰ ਅਤੇ ਮੁਕਤ ਕੀਤਾ ਹੈ । 31#ਯਿਰ 9:24ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਕੋਈ ਮਾਣ ਕਰਨਾ ਵੀ ਚਾਹੇ ਤਾਂ ਉਹ ਪ੍ਰਭੂ ਉੱਤੇ ਹੀ ਮਾਣ ਕਰੇ ।”
Currently Selected:
1 ਕੁਰਿੰਥੁਸ 1: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India