ਗਿਣਤੀ 28
28
ਠਹਿਰਾਏ ਹੋਏ ਸਮਿਆਂ ਦੇ ਬਲੀਦਾਨ
ਕੂਚ 29:38-46
1ਯਹੋਵਾਹ ਨੇ ਮੂਸਾ ਨੂੰ ਆਖਿਆ, 2ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕੇ, ਉਨ੍ਹਾਂ ਨੂੰ ਆਖ ਕਿ ਮੇਰਾ ਚੜ੍ਹਾਵਾ ਅਰਥਾਤ ਮੇਰਾ ਭੋਜਨ ਅੱਗ ਦੀ ਭੇਟ ਲਈ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ ਯਾਦ ਰੱਖੋ ਤਾਂ ਜੋ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮੇਰੇ ਲਈ ਚੜ੍ਹਾਇਆ ਕਰੋ। 3ਅਤੇ ਤੂੰ ਉਨ੍ਹਾਂ ਨੂੰ ਆਖੀਂ, ਅੱਗ ਦੀ ਭੇਟ ਇਹ ਹੈ ਜਿਹੜੀ ਤੁਸੀਂ ਯਹੋਵਾਹ ਲਈ ਚੜ੍ਹਾਓ, ਇੱਕ-ਇੱਕ ਸਾਲ ਦੇ ਦੋ ਲੇਲੇ ਜਿਹੜੇ ਦੋਸ਼ ਰਹਿਤ ਹੋਣ, ਇਹ ਰੋਜ਼ ਦੀ ਹੋਮ ਬਲੀ ਲਈ ਹਨ। 4ਇੱਕ ਲੇਲਾ ਤੂੰ ਸਵੇਰ ਨੂੰ ਚੜ੍ਹਾਵੀਂ ਅਤੇ ਦੂਜਾ ਲੇਲਾ ਤੂੰ ਸ਼ਾਮ ਨੂੰ ਚੜ੍ਹਾਵੀਂ। 5ਏਫ਼ਾਹ#28:5 ਇੱਕ ਕਿੱਲੋ ਦਾ ਦਸਵੰਧ ਮੈਦੇ ਦਾ, ਮੈਦੇ ਦੀ ਭੇਟ ਲਈ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਵਿੱਚ ਮਿਲਿਆ ਹੋਇਆ। 6ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਈ ਦੀ ਪਰਬਤ ਉੱਤੇ ਠਹਿਰਾਈ ਗਈ ਕਿ ਉਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਬਲੀ ਹੋਵੇ। 7ਉਹ ਦੇ ਪੀਣ ਦੀ ਭੇਟ ਹੀਨ ਦੀ ਚੌਥਾਈ ਇੱਕ ਭੇਡ ਦੇ ਬੱਚੇ ਲਈ ਹੋਵੇ ਅਤੇ ਪਵਿੱਤਰ ਸਥਾਨ ਵਿੱਚ ਤੂੰ ਉਹ ਨੂੰ ਯਹੋਵਾਹ ਲਈ ਤੁੰਦ ਮਧ ਦੇ ਪੀਣ ਦੀ ਭੇਟ ਕਰਕੇ ਡੋਹਲ ਦੇਈਂ। 8ਅਤੇ ਦੂਜਾ ਲੇਲਾ ਸ਼ਾਮਾਂ ਨੂੰ ਚੜ੍ਹਾਈਂ। ਸਵੇਰ ਦੇ ਮੈਦੇ ਦੀ ਭੇਟ ਵਾਂਗੂੰ ਅਤੇ ਉਸ ਦੇ ਪੀਣ ਦੀ ਭੇਟ ਵਾਂਗੂੰ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈਂ।
ਵਿਸ਼ਰਾਮ ਦਿਨ ਦੇ ਬਲੀਦਾਨ
9ਅਤੇ ਸਬਤ ਦੇ ਦਿਨ ਤੂੰ ਦੋ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ, ਤੇਲ ਮਿਲੇ ਹੋਏ ਮੈਦੇ ਦੇ ਦੋ ਦਸਵੰਧ, ਮੈਦੇ ਦੀ ਬਲੀ ਲਈ ਨਾਲੇ ਉਸ ਦੇ ਪੀਣ ਦੀ ਭੇਟ ਚੜ੍ਹਾਓ। 10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕਾਲ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ।
ਹਰ ਮਹੀਨੇ ਦੇ ਬਲੀਦਾਨ
11ਆਪਣੇ ਮਹੀਨਿਆਂ ਦੀ ਸ਼ੁਰੂਆਤ ਵਿੱਚ ਤੁਸੀਂ ਯਹੋਵਾਹ ਲਈ ਹੋਮ ਦੀ ਬਲੀ ਲਈ ਦੋ ਵਹਿੜੇ ਅਤੇ ਇੱਕ ਭੇਡੂ ਅਤੇ ਸੱਤ ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਇਆ ਕਰੋ। 12ਅਤੇ ਹਰ ਇੱਕ ਵਹਿੜੇ ਦੇ ਮੈਦੇ ਦੀ ਭੇਟ ਲਈ ਤਿੰਨ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ ਅਤੇ ਹਰ ਭੇਡੂ ਦੇ ਮੈਦੇ ਦੀ ਭੇਟ ਲਈ ਦੋ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ। 13ਹਰ ਭੇਡ ਦੇ ਬੱਚੇ ਦੇ ਮੈਦੇ ਦੀ ਭੇਟ ਲਈ ਇੱਕ ਦਸਵੰਧ ਮੈਦੇ ਦਾ ਤੇਲ ਮਿਲਿਆ ਹੋਇਆ ਹੋਵੇ। ਇਹ ਹੋਮ ਦੀ ਬਲੀ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ। 14ਉਨ੍ਹਾਂ ਦੇ ਪੀਣ ਦੀਆਂ ਭੇਟਾਂ ਹਰ ਵਹਿੜੇ ਲਈ ਅੱਧਾ ਹੀਨ ਮਧ ਅਤੇ ਹਰ ਭੇਡੂ ਲਈ ਹੀਨ ਦੀ ਤਿਹਾਈ ਅਤੇ ਹਰ ਭੇਡ ਦੇ ਬੱਚੇ ਲਈ ਹੀਨ ਦੀ ਚੌਥਾਈ ਹੋਵੇ। ਇਹ ਸਾਰੇ ਸਾਲ ਦੇ ਹਰ ਮਹੀਨੇ ਦੀ ਹੋਮ ਦੀ ਬਲੀ ਹੋਵੇ। 15ਅਤੇ ਯਹੋਵਾਹ ਲਈ ਪਾਪ ਬਲੀ ਇੱਕ ਬੱਕਰਾ ਹੋਵੇ। ਸਦੀਪਕਾਲ ਹੋਮ ਦੀ ਬਲੀ ਦੇ ਨਾਲ ਇਹ ਅਤੇ ਉਸ ਦੇ ਪੀਣ ਦੀ ਭੇਟ ਚੜ੍ਹਾਈ ਜਾਵੇ।
ਪਸਾਹ ਦੇ ਪਰਬ ਦੇ ਬਲੀਦਾਨ
ਲੇਵੀਆਂ 23:5-14
16ਅਤੇ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਯਹੋਵਾਹ ਦਾ ਪਸਾਹ ਹੋਵੇ। 17ਅਤੇ ਇਸੇ ਮਹੀਨੇ ਦੇ ਪੰਦਰਵੇਂ ਦਿਨ ਇੱਕ ਪਰਬ ਹੋਵੇ ਅਤੇ ਸੱਤ ਦਿਨ ਤੱਕ ਪਤੀਰੀ ਰੋਟੀ ਖਾਧੀ ਜਾਵੇ। 18ਪਹਿਲੇ ਦਿਨ ਇੱਕ ਪਵਿੱਤਰ ਸਭਾ ਹੋਵੇ। ਜਿਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। 19ਪਰ ਤੁਸੀਂ ਅੱਗ ਦੀ ਭੇਟ ਚੜ੍ਹਾਇਓ ਜਿਹੜੀ ਯਹੋਵਾਹ ਲਈ ਹੋਮ ਦੀ ਬਲੀ ਹੋਵੇ। ਦੋ ਵਹਿੜੇ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਇਹ ਦੋਸ਼ ਰਹਿਤ ਹੋਣ। 20ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਮਿਲੇ ਹੋਏ ਮੈਦੇ ਦੀ ਹੋਵੇ। ਹਰੇਕ ਵੱਛੇ ਲਈ ਤਿੰਨ ਦਸਵੰਧ, ਹਰੇਕ ਮੇਂਢੇ ਲਈ ਦੋ ਦਸਵੰਧ ਚੜ੍ਹਾਓ। 21ਤੂੰ ਸੱਤਾਂ ਲੇਲਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ ਚੜ੍ਹਾ 22ਅਤੇ ਇੱਕ ਬੱਕਰਾ ਤੁਹਾਡੇ ਪ੍ਰਾਸਚਿਤ ਲਈ ਪਾਪ ਬਲੀ ਹੋਵੇ। 23ਅਤੇ ਸਵੇਰ ਦੀ ਹੋਮ ਦੀ ਬਲੀ ਤੋਂ ਬਿਨ੍ਹਾਂ ਜਿਹੜੀ ਸਦੀਪਕਾਲ ਹੋਮ ਬਲੀ ਹੈ ਤੁਸੀਂ ਇਨ੍ਹਾਂ ਨੂੰ ਚੜ੍ਹਾਇਓ। 24ਇਸੇ ਤਰ੍ਹਾਂ ਤੁਸੀਂ ਸੱਤਾਂ ਦਿਨਾਂ ਤੱਕ ਯਹੋਵਾਹ ਲਈ ਪਰਸ਼ਾਦ ਚੜ੍ਹਾਇਓ ਜਿਹੜਾ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ਅਤੇ ਇਹ ਹੋਮ ਬਲੀ ਅਤੇ ਪੀਣ ਦੀ ਭੇਟ ਦੇ ਬਿਨ੍ਹਾਂ ਚੜ੍ਹਾਇਆ ਜਾਵੇ। 25ਸੱਤਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ। ਉਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ।
ਵਾਢੀ ਦੇ ਪਰਬ ਦੇ ਬਲੀਦਾਨ
ਲੇਵੀਆਂ 23:15-22
26ਪਹਿਲੇ ਫ਼ਲਾਂ ਦੇ ਦਿਨ ਜਦ ਤੁਸੀਂ ਆਪਣੇ ਅਠਵਾਰਿਆਂ ਦੇ ਪਰਬ ਵਿੱਚ ਯਹੋਵਾਹ ਲਈ ਨਵੀਂ ਮੈਦੇ ਦੀ ਭੇਟ ਚੜ੍ਹਾਓ ਤਾਂ ਤੁਹਾਡੀ ਇੱਕ ਪਵਿੱਤਰ ਸਭਾ ਹੋਵੇ। ਉਸ ਦਿਨ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ। 27ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਇਓ ਅਰਥਾਤ ਦੋ ਜੁਆਨ ਬਲ਼ਦ, ਇੱਕ ਛੱਤਰਾ ਅਤੇ ਇੱਕ ਸਾਲ ਦੇ ਸੱਤ ਲੇਲੇ 28ਨਾਲੇ ਉਨ੍ਹਾਂ ਦੀ ਤੇਲ ਮਿਲੇ ਹੋਏ ਮੈਦੇ ਦੀ ਭੇਟ। ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਹਰ ਭੇਡੂ ਲਈ ਦੋ ਦਸਵੰਧ। 29ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ। 30ਨਾਲੇ ਇੱਕ ਬੱਕਰਾ ਤੁਹਾਡੇ ਪ੍ਰਾਸਚਿਤ ਲਈ ਚੜ੍ਹਾਇਆ ਜਾਵੇ। 31ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਨ੍ਹਾਂ ਨੂੰ ਜਿਹੜੇ ਦੋਸ਼ ਰਹਿਤ ਹੋਣ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਚੜ੍ਹਾਇਆ ਕਰੋ।
Currently Selected:
ਗਿਣਤੀ 28: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.