ਉਤ 36
36
ਏਸਾਓ ਦੀ ਵੰਸ਼ਾਵਲੀ
1 ਇਤ 1:34-37
1ਏਸਾਓ ਅਰਥਾਤ ਅਦੋਮ ਦੀ ਵੰਸ਼ਾਵਲੀ ਇਹ ਹੈ। 2ਏਸਾਓ ਕਨਾਨੀਆਂ ਦੀਆਂ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਤੇ ਆਹਾਲੀਬਾਮਾਹ ਨੂੰ, ਜਿਹੜੀ ਅਨਾਹ ਦੀ ਧੀ ਅਤੇ ਸਿਬਓਨ ਹਿੱਵੀ ਦੀ ਦੋਹਤੀ ਸੀ 3ਅਤੇ ਬਾਸਮਥ ਨੂੰ ਜਿਹੜੀ ਇਸਮਾਏਲ ਦੀ ਧੀ ਸੀ ਅਤੇ ਨਬਾਯੋਤ ਦੀ ਭੈਣ ਸੀ। 4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ 5ਅਤੇ ਆਹਾਲੀਬਾਮਾਹ ਨੇ ਯਊਸ਼ ਅਤੇ ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ, ਇਹ ਏਸਾਓ ਦੇ ਪੁੱਤਰ ਸਨ, ਜਿਹੜੇ ਕਨਾਨ ਦੇਸ਼ ਵਿੱਚ ਪੈਦਾ ਹੋਏ। 6ਤਦ ਏਸਾਓ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰ-ਧੀਆਂ ਅਤੇ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ, ਆਪਣੇ ਸਾਰੇ ਵੱਗਾਂ, ਸਾਰੇ ਪਸ਼ੂਆਂ ਅਤੇ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ਼ ਵਿੱਚ ਕਮਾਈ ਸੀ, ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ਼ ਵੱਲ ਚਲਾ ਗਿਆ। 7ਕਿਉਂ ਜੋ ਉਨ੍ਹਾਂ ਦਾ ਮਾਲ ਧਨ ਐਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ, ਪਰ ਉਹ ਸਥਾਨ ਜਿਸ ਵਿੱਚ ਉਹ ਮੁਸਾਫ਼ਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ, ਉਹ ਉੱਥੇ ਰਹਿ ਨਾ ਸਕੇ। 8ਏਸਾਓ ਸੇਈਰ ਦੇ ਪਰਬਤ ਵਿੱਚ ਰਹਿਣ ਲੱਗਾ, ਇਹੋ ਹੀ ਅਦੋਮ ਹੈ। 9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸੇਈਰ ਦੇ ਪਰਬਤ ਵਿੱਚ ਸੀ। 10ਸੋ ਏਸਾਓ ਦੇ ਪੁੱਤਰਾਂ ਦੇ ਨਾਮ ਇਹ ਸਨ, ਅਲੀਫਾਜ਼ ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਤੇ ਰਊਏਲ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ 11ਅਤੇ ਅਲੀਫਾਜ਼ ਦੇ ਪੁੱਤਰ ਤੇਮਾਨ, ਓਮਾਰ, ਸਫੋ, ਗਾਤਾਮ ਅਤੇ ਕਨਜ਼ ਸਨ। 12ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖ਼ੈਲ ਸੀ, ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਨਮ ਦਿੱਤਾ, ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ। 13ਰਊਏਲ ਦੇ ਪੁੱਤਰ ਇਹ ਸਨ ਅਰਥਾਤ ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ। ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ। 14ਆਹਾਲੀਬਾਮਾਹ ਦੇ ਪੁੱਤਰ ਇਹ ਸਨ, ਜਿਹੜੀ ਏਸਾਓ ਦੀ ਪਤਨੀ, ਅਨਾਹ ਦੀ ਧੀ ਅਤੇ ਸਿਬਓਨ ਦੀ ਦੋਹਤੀ ਸੀ। ਉਸ ਨੇ ਏਸਾਓ ਲਈ ਯਊਸ਼, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ। 15ਇਹ ਏਸਾਓ ਦੇ ਪੁੱਤਰਾਂ ਵਿੱਚੋਂ ਮੁਖੀਏ ਸਨ: ਏਸਾਓ ਦੇ ਪਹਿਲੌਠੇ ਪੁੱਤਰ ਅਲੀਫਾਜ਼ ਦੇ ਵੰਸ਼ ਵਿੱਚੋਂ ਤੇਮਾਨ, ਓਮਾਰ, ਸਫੋ, ਕਨਜ਼, 16ਕੋਰਹ, ਗਾਤਾਮ ਅਤੇ ਅਮਾਲੇਕ, ਇਹ ਸਾਰੇ ਮੁਖੀਏ ਅਲੀਫਾਜ਼ ਦੇ ਵੰਸ਼ ਤੋਂ ਅਦੋਮ ਦੇਸ਼ ਵਿੱਚ ਹੋਏ। ਇਹ ਆਦਾਹ ਦੇ ਪੁੱਤਰ ਸਨ। 17ਏਸਾਓ ਦੇ ਪੁੱਤਰ ਰਊਏਲ ਦੇ ਵੰਸ਼ ਵਿੱਚੋਂ ਇਹ ਮੁਖੀਏ ਸਨ: ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ, ਇਹ ਮੁਖੀਏ ਰਊਏਲ ਤੋਂ ਅਦੋਮ ਦੇ ਦੇਸ਼ ਵਿੱਚ ਹੋਏ ਅਤੇ ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ। 18ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਇਹ ਸਨ: ਯਊਸ਼, ਯਾਲਾਮ ਅਤੇ ਕੋਰਹ, ਇਹ ਮੁਖੀਏ ਏਸਾਓ ਦੀ ਪਤਨੀ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਦੇ ਸਨ। 19ਇਹ ਏਸਾਓ ਅਰਥਾਤ ਅਦੋਮ ਦੇ ਪੁੱਤਰ ਸਨ ਅਤੇ ਇਹ ਹੀ ਉਨ੍ਹਾਂ ਦੇ ਮੁਖੀਏ ਸਨ।
ਸ਼ੇਈਰ ਦੀ ਵੰਸ਼ਾਵਲੀ
1 ਇਤ 1:38-42
20ਸੇਈਰ ਹੋਰੀ ਦੇ ਪੁੱਤਰ ਜਿਹੜੇ ਉਸ ਦੇਸ਼ ਵਿੱਚ ਵੱਸਦੇ ਸਨ, ਇਹ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ, 21ਦੀਸ਼ੋਨ, ਏਸਰ ਅਤੇ ਦੀਸ਼ਾਨ। ਅਦੋਮ ਦੇਸ਼ ਵਿੱਚ ਸੇਈਰ ਦੇ ਹੋਰੀ ਜਾਤੀ ਵਿੱਚੋਂ ਇਹ ਹੀ ਮੁਖੀਏ ਹੋਏ। 22ਲੋਤਾਨ ਦੇ ਪੁੱਤਰ ਹੋਰੀ ਅਤੇ ਹੋਮਾਮ ਸਨ ਅਤੇ ਤਿਮਨਾ ਲੋਤਾਨ ਦੀ ਭੈਣ ਸੀ। 23ਸ਼ੋਬਾਲ ਦੇ ਪੁੱਤਰ ਇਹ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ। 24ਸਿਬਓਨ ਦੇ ਪੁੱਤਰ ਇਹ ਸਨ: ਅੱਯਾਹ ਅਤੇ ਅਨਾਹ। ਇਹ ਉਹ ਅਨਾਹ ਹੈ, ਜਿਸ ਨੂੰ ਆਪਣੇ ਪਿਤਾ ਸਿਬਓਨ ਦੇ ਗਧੇ ਚਾਰਦਿਆਂ ਉਜਾੜ ਵਿੱਚ ਗਰਮ ਪਾਣੀ ਦੇ ਸੋਤੇ ਲੱਭੇ ਸਨ। 25ਅਨਾਹ ਦਾ ਪੁੱਤਰ ਦੀਸ਼ੋਨ ਸੀ ਅਤੇ ਉਸ ਦੀ ਧੀ ਆਹਾਲੀਬਾਮਾਹ ਸੀ। 26ਇਹ ਦੀਸ਼ੋਨ ਦੇ ਪੁੱਤਰ ਸਨ: ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ। 27ਏਸਰ ਦੇ ਪੁੱਤਰ ਇਹ ਸਨ: ਬਿਲਹਾਨ, ਜਾਵਾਨ ਅਤੇ ਅਕਾਨ। 28ਦੀਸ਼ਾਨ ਦੇ ਪੁੱਤਰ ਊਸ ਅਤੇ ਅਰਾਨ ਸਨ। 29ਹੋਰੀਆਂ ਦੇ ਮੁਖੀਏ ਇਹ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ, 30ਦੀਸ਼ੋਨ, ਏਸਰ ਅਤੇ ਦੀਸ਼ਾਨ, ਇਹ ਹੋਰੀਆਂ ਦੇ ਮੁਖੀਏ ਸਨ ਜੋ ਸੇਈਰ ਦੇ ਦੇਸ਼ ਵਿੱਚ ਹੋਏ।
ਅਦੋਮ ਦੇ ਰਾਜਾ
1 ਇਤ 1:43-54
31ਇਹ ਉਹ ਰਾਜੇ ਹਨ ਜਿਹੜੇ ਅਦੋਮ ਵਿੱਚ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ। 32ਬਓਰ ਦਾ ਪੁੱਤਰ ਬਲਾ ਅਦੋਮ ਉੱਤੇ ਰਾਜ ਕਰਦਾ ਸੀ ਅਤੇ ਉਸ ਦੇ ਨਗਰ ਦਾ ਨਾਮ ਦਿਨਹਾਬਾਹ ਸੀ। 33ਬਲਾ ਮਰ ਗਿਆ ਅਤੇ ਜ਼ਰਹ ਦਾ ਪੁੱਤਰ ਯੋਬਾਬ ਜਿਹੜਾ ਬਾਸਰਾਹ ਦਾ ਵਾਸੀ ਸੀ, ਉਹ ਦੇ ਥਾਂ ਰਾਜ ਕਰਨ ਲੱਗਾ। 34ਯੋਬਾਬ ਮਰ ਗਿਆ ਤਾਂ ਤੇਮਾਨੀਆਂ ਦੇ ਦੇਸ਼ ਤੋਂ ਹੂਸ਼ਾਮ ਉਸ ਦੇ ਸਥਾਨ ਤੇ ਰਾਜ ਕਰਨ ਲੱਗਾ। 35ਹੂਸ਼ਾਮ ਮਰ ਗਿਆ ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ। 36ਹਦਦ ਮਰ ਗਿਆ ਤਾਂ ਉਸ ਦੇ ਸਥਾਨ ਤੇ ਮਸਰੇਕਾਹ ਵਾਸੀ ਸਮਲਾਹ ਰਾਜ ਕਰਨ ਲੱਗਾ। 37ਸਮਲਾਹ ਮਰ ਗਿਆ ਤਾਂ ਉਸ ਦੇ ਸਥਾਨ ਤੇ ਸ਼ਾਊਲ ਰਾਜ ਕਰਨ ਲੱਗਾ ਜਿਹੜਾ ਦਰਿਆ ਦੇ ਉੱਪਰ ਦੇ ਰਹੋਬੋਥ ਨਗਰ ਦਾ ਸੀ। 38ਸ਼ਾਊਲ ਮਰ ਗਿਆ ਅਤੇ ਉਸ ਦੇ ਸਥਾਨ ਤੇ ਅਕਬੋਰ ਦਾ ਪੁੱਤਰ ਬਆਲਹਾਨਾਨ ਰਾਜ ਕਰਨ ਲੱਗਾ। 39ਬਆਲਹਾਨਾਨ, ਅਕਬੋਰ ਦਾ ਪੁੱਤਰ ਮਰ ਗਿਆ ਅਤੇ ਉਸ ਦੇ ਸਥਾਨ ਤੇ ਹਦਦ ਰਾਜ ਕਰਨ ਲੱਗਾ ਅਤੇ ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ, ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ। 40ਏਸਾਓ ਦੇ ਮੁਖੀਆਂ ਦੇ ਨਾਮ ਉਨ੍ਹਾਂ ਦੇ ਘਰਾਣਿਆਂ ਅਤੇ ਸਥਾਨਾਂ ਦੇ ਨਾਮਾਂ ਅਨੁਸਾਰ ਇਹ ਸਨ, ਤਿਮਨਾ, ਅਲਵਾਹ, ਯਥੇਥ, 41ਆਹਾਲੀਬਾਮਾਹ, ਏਲਾਹ, ਪੀਨੋਨ, 42ਕਨਜ਼, ਤੇਮਾਨ, ਮਿਬਸਾਰ 43ਮਗਦੀਏਲ ਅਤੇ ਈਰਾਮ, ਇਹ ਅਦੋਮ ਦੇ ਮੁਖੀਏ ਸਨ ਜੋ ਆਪਣੇ ਕਬਜ਼ੇ ਦੇ ਦੇਸ਼ ਦੀਆਂ ਬਸਤੀਆਂ ਅਨੁਸਾਰ ਹੋਏ। ਏਸਾਓ ਅਦੋਮੀਆਂ ਦਾ ਪੁਰਖਾ ਹੈ।
Currently Selected:
ਉਤ 36: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.