YouVersion Logo
Search Icon

ਸਫ਼ਨਯਾਹ 3

3
ਬਕੀਏ ਦਾ ਬਚਾਓ
1ਹਾਇ ਉਹ ਨੂੰ ਜੋ ਆਕੀ ਅਤੇ ਪਲੀਤ ਹੈ,
ਉਸ ਅਨ੍ਹੇਰ ਕਰਨ ਵਾਲੇ ਸ਼ਹਿਰ ਨੂੰ!
2ਉਸ ਨੇ ਅਵਾਜ਼ ਨਹੀਂ ਸੁਣੀ, ਨਾ ਸਿੱਖਿਆ
ਮੰਨੀ,
ਉਸ ਨੇ ਯਹੋਵਾਹ ਉੱਤੇ ਭਰੋਸਾ ਨਹੀਂ ਰੱਖਿਆ,
ਨਾ ਆਪਣੇ ਪਰਮੇਸ਼ੁਰ ਦੇ ਨੇੜੇ ਆਇਆ।
3ਉਸ ਦੇ ਸਰਦਾਰ ਉਸ ਦੇ ਵਿੱਚ ਗੱਜਦੇ ਬਬਰ ਸ਼ੇਰ
ਹਨ,
ਉਸ ਦੇ ਨਿਆਈ ਸੰਝ ਦੇ ਬਘਿਆੜ ਹਨ,
ਜੋ ਸਵੇਰ ਤੀਕ ਕੁਝ ਨਹੀਂ ਛੱਡਦੇ!
4ਉਸ ਦੇ ਨਬੀ ਛਲੀਏ ਅਰ ਬੇਈਮਾਨ ਹਨ,
ਉਸ ਦੇ ਜਾਜਕਾਂ ਨੇ ਪਵਿੱਤ੍ਰ ਅਸਥਾਨ ਨੂੰ ਭ੍ਰਿਸ਼ਟ
ਕੀਤਾ ਹੈ,
ਅਤੇ ਬਿਵਸਥਾ ਨੂੰ ਮਰੋੜਿਆ ਹੈ!
5ਯਹੋਵਾਹ ਉਸ ਵਿੱਚ ਧਰਮੀ ਹੈ,
ਉਹ ਬਦੀ ਨਹੀਂ ਕਰਦਾ,
ਹਰ ਸਵੇਰ ਉਹ ਆਪਣਾ ਨਿਆਉਂ ਪਰਗਟ ਕਰਦਾ
ਹੈ,
ਉਹ ਮੁੱਕਰਦਾ ਨਹੀਂ,
ਪਰ ਬੁਰਿਆਰ ਸ਼ਰਮ ਨੂੰ ਨਹੀਂ ਜਾਣਦਾ।
6ਮੈਂ ਕੌਮਾਂ ਨੂੰ ਕੱਟ ਸੁੱਟਿਆ,
ਓਹਨਾਂ ਦੇ ਕੋਨਿਆਂ ਦੇ ਬੁਰਜ ਵਿਰਾਨ ਹਨ,
ਮੈਂ ਓਹਨਾਂ ਦੀਆਂ ਗਲੀਆਂ ਨੂੰ ਬਰਬਾਦ ਕੀਤਾ
ਸੋ ਕੋਈ ਨਹੀਂ ਲੰਘਦਾ,
ਓਹਨਾਂ ਦੇ ਸ਼ਹਿਰ ਨਾਸ ਹੋਏ,
ਸੋ ਕੋਈ ਮਨੁੱਖ, ਕੋਈ ਵਾਸੀ ਨਹੀਂ।
7ਮੈ ਆਖਿਆ, ਕੇਵਲ ਮੈਥੋਂ ਡਰ ਅਤੇ ਸਿੱਖਿਆ ਨੂੰ
ਮੰਨ,
ਤਾਂ ਉਸ ਦਾ ਵਾਸ ਕੱਟਿਆ ਨਾ ਜਾਵੇਗਾ,
ਜਿਵੇਂ ਮੈਂ ਉਸ ਦੇ ਲਈ ਠਹਿਰਾਇਆ ਹੈ,
ਪਰ ਓਹਨਾਂ ਜਤਨ ਕਰ ਕੇ ਆਪਣੇ ਸਾਰੇ ਕੰਮਾਂ ਨੂੰ
ਵਿਗਾੜਿਆ।।
8ਸੋ ਮੇਰੇ ਲਈ ਠਹਿਰੇ ਰਹੋ, ਯਹੋਵਾਹ ਦਾ ਵਾਕ ਹੈ,
ਉਸ ਦਿਨ ਤੀਕ ਕਿ ਮੈਂ ਲੁੱਟ ਲਈ ਉੱਠਾਂ,
ਕਿਉਂ ਜੋ ਮੈਂ ਠਾਣ ਲਿਆ, ਕਿ ਕੌਮਾਂ ਨੂੰ ਇਕੱਠਿਆਂ ਕਰਾਂ ਅਤੇ ਪਾਤਸ਼ਾਹੀਆਂ ਨੂੰ
ਜਮਾ ਕਰਾਂ,
ਭਈ ਮੈਂ ਉਨ੍ਹਾਂ ਦੇ ਉੱਤੇ ਆਪਣਾ ਗਜ਼ਬ,
ਆਪਣਾ ਸਾਰਾ ਤੱਤਾ ਕ੍ਰੋਧ ਡੋਹਲ ਦਿਆਂ,
ਕਿਉਂ ਜੋ ਸਾਰੀ ਧਰਤੀ ਮੇਰੀ ਅਣਖ ਦੀ ਅੱਗ ਵਿੱਚ
ਭਸਮ ਕੀਤੀ ਜਾਵੇਗੀ।।
9ਤਦ ਮੈਂ ਸਾਫ਼ ਬੁੱਲ੍ਹਾਂ ਦੇ ਲੋਕਾਂ ਵੱਲ ਮੁੜਾਂਗਾ,
ਭਈ ਓਹ ਸਭ ਯਹੋਵਾਹ ਦੇ ਨਾਮ ਨੂੰ ਪੁਕਾਰਨ,
ਤਾਕਿ ਇੱਕ ਮਨ ਹੋ ਕੇ ਉਹ ਦੀ ਉਪਾਸਨਾ ਕਰਨ।
10ਕੂਸ਼ ਦੀਆਂ ਨਦੀਆਂ ਤੋਂ ਪਾਰ ਮੇਰੇ ਉਪਾਸਕ,
ਮੇਰੇ ਖਿਲਰੇ ਹੋਇਆਂ ਦੀ ਧੀ,
ਮੇਰੇ ਲਈ ਭੇਟ ਲਿਆਉਣਗੇ।
11ਉਸ ਦਿਨ ਤੂੰ ਆਪਣੇ ਸਾਰੇ ਕੰਮਾਂ ਤੋਂ ਲੱਜਿਆਵਾਨ
ਨਾ ਹੋਵੇਂਗਾ,
ਜਿਹ ਦੇ ਨਾਲ ਤੈਂ ਮੇਰਾ ਅਪਰਾਧ ਕੀਤਾ,
ਕਿਉਂ ਜੋ ਮੈਂ ਉਸ ਵੇਲੇ ਤੇਰੇ ਵਿੱਚੋਂ
ਤੇਰੇ ਹੰਕਾਰੀ ਅਭਮਾਨੀਆਂ ਨੂੰ ਕੱਢਾਂਗਾ,
ਭਈ ਤੂੰ ਮੇਰੇ ਪਵਿੱਤ੍ਰ ਪਹਾੜ ਵਿੱਚ ਘੁਮੰਡ ਫੇਰ ਨਾ
ਕਰੇਂ।
12ਮੈਂ ਤੇਰੇ ਵਿੱਚ ਕੰਗਾਲ ਅਤੇ ਗਰੀਬ ਲੋਕ ਛੱਡਾਂਗਾ
, ਓਹ ਯਹੋਵਾਹ ਦੇ ਨਾਮ ਵਿੱਚ ਪਨਾਹ ਲੈਣਗੇ।
13ਇਸਰਾਏਲ ਦਾ ਬਕੀਆ ਬਦੀ ਨਾ ਕਰੇਗਾ,
ਨਾ ਓਹ ਝੂਠ ਬੋਲਣਗੇ,
ਨਾ ਓਹਨਾਂ ਦੇ ਮੂੰਹ ਵਿੱਚ ਫਰੇਬੀ ਜੀਭ ਮਿਲੇਗੀ,
ਕਿਉਂ ਜੋ ਓਹ ਚਰਨਗੇ ਅਤੇ ਲੰਮੇ ਪੈਣਗੇ,
ਅਤੇ ਕੋਈ ਓਹਨਾਂ ਨੂੰ ਨਾ ਡਰਾਵੇਗਾ।।
14ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ,
ਹੇ ਇਸਰਾਏਲ, ਨਾਰਾ ਮਾਰ,
ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਬਾਗ ਬਾਗ ਹੋ!
15ਯਹੋਵਾਹ ਨੇ ਤੇਰੇ ਨਿਆਵਾਂ ਨੂੰ ਦੂਰ ਕੀਤਾ,
ਉਹ ਨੇ ਤੇਰੇ ਵੈਰੀ ਨੂੰ ਕੱਢ ਦਿੱਤਾ,
ਇਸਰਾਏਲ ਦਾ ਪਾਤਸ਼ਾਹ, ਹਾਂ, ਯਹੋਵਾਹ
ਵਿਚਕਾਰ ਹੈ,
ਤੂੰ ਫੇਰ ਬਿਪਤਾ ਤੋਂ ਨਾ ਡਰੀਂ।
16ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ,
ਡਰੀਂ!
ਹੇ ਸੀਯੋਨ, ਤੇਰੇ ਹੱਥ ਢਿੱਲੇ ਨਾ ਪੈ ਜਾਣ!
17ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਵਿੱਚ ਹੈ,
ਉਹ ਸਮਰੱਥੀ ਬਚਾਉਣ ਵਾਲਾ ਹੈ।।
ਉਹ ਅਨੰਦ ਨਾਲ ਤੇਰੇ ਉੱਤੇ ਖੁਸ਼ੀ ਕਰੇਗਾ,
ਉਹ ਆਪਣਾ ਪ੍ਰੇਮ ਤਾਜ਼ਾ#3:17 ਅਥਵਾ, ਪ੍ਰੇਮ ਵਿੱਚ ਚੁੱਪ ਰਹੇਗਾ । ਕਰੇਗਾ,
ਉਹ ਤੇਰੇ ਕਾਰਨ ਜੈਕਾਰਿਆਂ ਨਾਲ ਨਿਹਾਲ ਹੋਵੇਗਾ।
18ਮੈਂ ਓਹਨਾਂ ਨੂੰ ਜੋ ਮਿਥੇ ਹੋਏ ਪਰਬਾਂ ਲਈ
ਕਰਦੇ ਹਨ,
ਜੋ ਤੇਰੇ ਵਿੱਚੋਂ ਸਨ, ਇਕੱਠਾ ਕਰਾਂਗਾ,
ਜਿਸ ਦੇ ਉੱਤੇ ਓਲਾਹਮਾ ਇੱਕ ਭਾਰ ਸੀ।
19ਵੇਖੋ, ਮੈਂ ਉਸ ਸਮੇਂ ਤੇਰੇ ਸਭ ਦੁਖ ਦੇਣ ਵਾਲਿਆਂ
ਨਾਲ ਨਜਿੱਠਾਂਗਾ,
ਮੈਂ ਲੰਙਿਆਂ ਨੂੰ ਬਚਾਵਾਂਗਾ,
ਅਤੇ ਹੱਕੇ ਹੋਇਆ ਨੂੰ ਇਕੱਠਾ ਕਰਾਂਗਾ,
ਅਤੇ ਮੈਂ ਸਾਰੀ ਧਰਤੀ ਵਿੱਚ ਓਹਨਾਂ ਦੀ ਸ਼ਰਮ
ਉਸਤਤ ਅਤੇ ਜਸ ਬਣਾਵਾਂਗਾ।
20ਉਸ ਸਮੇਂ ਮੈਂ ਤੁਹਾਨੂੰ ਅੰਦਰ ਲਿਆਵਾਂਗਾ,
ਅਤੇ ਉਸ ਸਮੇਂ ਮੈਂ ਤੁਹਾਨੂੰ ਇਕੱਠਾ ਕਰਾਂਗਾ,
ਕਿਉਂ ਜੋ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਉੱਮਤਾ
ਵਿੱਚ
ਇੱਕ ਨਾਮ ਅਤੇ ਇੱਕ ਉਸਤਤ ਠਹਿਰਾਵਾਂਗਾ,
ਜਦ ਮੈਂ ਤੁਹਾਡੇ ਅਸੀਰਾਂ ਨੂੰ ਤੁਹਾਡੀਆਂ ਅੱਖੀਆਂ
ਸਾਹਮਣੇ ਮੋੜ ਲਿਆਵਾਂਗਾ,
ਯਹੋਵਾਹ ਕਹਿੰਦਾ ਹੈ।।

Highlight

Share

Copy

None

Want to have your highlights saved across all your devices? Sign up or sign in

Videos for ਸਫ਼ਨਯਾਹ 3