ਸਰੇਸ਼ਟ ਗੀਤ 6
6
ਬਨਰੀ ਲਈ ਪ੍ਰੇਮ ਰੱਤੀ ਉਸਤਤ
1ਹੇ ਇਸਤ੍ਰੀਆਂ ਵਿੱਚ ਰੂਪਵੰਤ, ਤੇਰਾ ਬਾਲਮ ਕਿੱਥੇ
ਗਿਆ ਹੈ?
ਤੇਰਾ ਬਾਲਮ ਕਿੱਧਰ ਮੁਹਾਣਾ ਕਰ ਗਿਆ,
ਭਈ ਅਸੀਂ ਤੇਰੇ ਨਾਲ ਉਹ ਨੂੰ ਭਾਲੀਏ?।।
2ਮੇਰਾ ਬਾਲਮ ਆਪਣੇ ਬਾਗ਼ ਲਈ ਉਤਰ ਗਿਆ ਹੈ,
ਬਲਸਾਨ ਦੀਆਂ ਕਿਆਰੀਆਂ ਲਈ,
ਭਈ ਆਪਣੇ ਬਾਗ਼ਾਂ ਵਿੱਚ ਚਾਰੇ ਤੇ ਸੋਸਨ ਇੱਕਠੀ
ਕਰੇ।
3ਮੈਂ ਆਪਣੇ ਬਾਲਮ ਦੀ ਹਾਂ ਅਤੇ ਮੇਰਾ ਬਾਲਮ ਮੇਰਾ
ਹੈ,
ਉਹ ਸੋਸਨਾਂ ਵਿੱਚ ਚਾਰਦਾ ਹੈ।।
4ਹੇ ਮੇਰੀ ਪ੍ਰੀਤਮਾ, ਤੂੰ ਤਿਰਸਾਹ ਦੀ ਨਿਆਈਂ ਰੂਪਵੰਤ,
ਯਰੂਸ਼ਲਮ ਵਾਂਙੁ ਸੋਹਣੀ,
ਇੱਕ ਝੰਡੇ ਵਾਲੇ ਲਸ਼ਕਰ ਦੀ ਨਿਆਈਂ ਭਿਆਣਕ
ਹੈਂ!
5ਤੂੰ ਆਪਣੀਆਂ ਅੱਖਾਂ ਮੈਥੋਂ ਫੇਰ ਲੈ,
ਓਹ ਤਾਂ ਮੈਨੂੰ ਘਬਰਾ ਦਿੰਦੀਆਂ ਹਨ!
ਤੇਰੇ ਵਾਲ ਬੱਕਰੀਆਂ ਦੇ ਇੱਜੜ ਵਾਂਙੁ ਹਨ,
ਜਿਹੜੀਆਂ ਗਿਲਆਦ ਦੇ ਹੇਠਾਂ ਬੈਠੀਆਂ ਹਨ।
6ਤੇਰੇ ਦੰਦ ਭੇਡਾਂ ਦੇ ਇੱਜੜ ਵਾਂਙੁ ਹਨ,
ਜਿਹੜੀਆਂ ਨਹਾ ਕੇ ਉਤਾਹਾਂ ਆਈਆਂ ਹਨ,
ਜਿਨ੍ਹਾਂ ਸਾਰੀਆਂ ਦੇ ਜੌੜੇ ਹਨ,
ਤੇ ਕਮੀ ਉਨ੍ਹਾਂ ਵਿੱਚ ਕੋਈ ਨਹੀਂ।
7ਤੇਰੀਆਂ ਖਾਖਾਂ ਘੁੰਡ ਦੇ ਹੇਠ
ਅਨਾਰ ਦੇ ਟੁਕੜੇ ਹਨ।
8ਸੱਠ ਰਾਣੀਆਂ ਅਤੇ ਅੱਸੀ ਸੁਰੀਤਾਂ,
ਅਤੇ ਕੁਆਰੀਆਂ ਅਣਗਿਣਤ ਹਨ।
9ਮੇਰੀ ਕਬੂਤਰੀ, ਮੇਰੀ ਅਦੁਤੀ ਇੱਕੋ ਹੀ ਹੈ,
ਉਹ ਆਪਣੀ ਮਾਂ ਦੀ ਲਾਡਲੀ,
ਤੇ ਆਪਣੀ ਜਣਨੀ ਦੀ ਨਿਪੁੰਨ ਹੈ।
ਧੀਆਂ ਨੇ ਉਹ ਨੂੰ ਵੇਖ ਕੇ ਧੰਨ ਆਖਿਆ,
ਰਾਣੀਆਂ ਤੇ ਸੁਰੀਤਾਂ ਨੇ ਉਹ ਨੂੰ ਵਡਿਆਇਆ।।
10ਏਹ ਕੌਣ ਹੈ ਜਿਹੜਾ ਫ਼ਜਰ ਵਾਂਙੁ ਝਾਕਦਾ,
ਚੰਦ ਵਾਂਙੁ ਰੂਪਵੰਤ ਤੇ ਸੂਰਜ ਵਾਂਙੁ ਨਿਰਮਲ,
ਝੰਡੇ ਵਾਲੇ ਲਸ਼ਕਰ ਦੀ ਨਿਆਈਂ ਭਿਆਣਕ
ਹੈ?।।
11ਮੈਂ ਚਲਗੋਜਿਆਂ ਦੀ ਬਾੜੀ ਵਿੱਚ ਉਤਰ ਗਿਆ,
ਭਈ ਦੂਣ ਦੀ ਹਰਿਆਈ ਨੂੰ ਵੇਖਾਂ,
ਨਾਲੇ ਵੇਖਾਂ ਕਿ ਅੰਗੂਰਾਂ ਨੂੰ ਕਲੀਆਂ,
ਅਤੇ ਅਨਾਰਾਂ ਨੂੰ ਫੁੱਲ ਨਿੱਕਲੇ ਹਨ।
12ਮੈਂ ਨਾ ਜਾਤਾ, ਮੇਰੀ ਜਾਨ ਨੇ ਮੈਨੂੰ,
ਮੇਰੇ ਪਤਵੰਤ ਲੋਕਾਂ ਦੇ ਰਥਾਂ ਵਿੱਚ ਬਿਠਾ ਦਿੱਤਾ ਹੈ।।
13ਮੁੜ, ਮੁੜ ਆ, ਹੇ ਸ਼ੂਲੰਮੀਥ,
ਮੁੜ, ਮੁੜ ਆ, ਕਿ ਅਸੀਂ ਤੇਰੇ ਉੱਤੇ ਨਿਗਾਹ
ਕਰੀਏ।।
ਤੁਸੀਂ ਕਿਉਂ ਸ਼ੂਲੰਮੀਥ ਦੇ ਉੱਤੇ ਨਿਗਾਹ ਕਰੋਗੇ,
ਜਿਵੇਂ ਮਹਨਇਮ ਦੇ ਨਾਚ ਉੱਚੇ?।।
Currently Selected:
ਸਰੇਸ਼ਟ ਗੀਤ 6: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.