YouVersion Logo
Search Icon

ਰੋਮੀਆਂ ਨੂੰ 16

16
ਰੋਮ ਦੇ ਬੇਲੀਆਂ ਲਈ ਪਰਨਾਮ
1ਮੈਂ ਤੁਹਾਨੂੰ ਫ਼ੀਬੀ ਦੀ ਸੌਂਪਣਾ ਕਰਦਾ ਹਾਂ ਜਿਹੜੀ ਸਾਡੀ ਭੈਣ ਅਤੇ ਉਸ ਕਲੀਸਿਯਾ ਦੀ ਸੇਵਕਾ ਹੈ ਜੋ ਕੰਖਰਿਯਾ ਵਿੱਚ ਹੈ 2ਭਈ ਤੁਸੀਂ ਉਹ ਦਾ ਪ੍ਰਭੁ ਵਿੱਚ ਆਦਰ ਭਾਉ ਕਰੋ ਜਿਸ ਤਰਾਂ ਸੰਤਾਂ ਨੂੰ ਜੋਗ ਹੈ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ ਕਰੋ ਕਿਉਂ ਜੋ ਉਹ ਆਪ ਵੀ ਬਹੁਤਿਆਂ ਦੀ ਸਗੋਂ ਮੇਰੀ ਵੀ ਉਪਕਾਰਣ ਬਣ ਚੁੱਕੀ ਹੈ।।
3ਪਰਿਸਕਾ ਅਤੇ ਅਕੂਲਾ ਨੂੰ ਸੁਖ ਸਾਂਦ ਆਖਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ 4ਜਿਨ੍ਹਾਂ ਮੇਰੀ ਜਾਨ ਦੇ ਬਦਲੇ ਆਪਣੀ ਹੀ ਧੌਣ ਡਾਹ ਦਿੱਤੀ ਅਤੇ ਨਿਰਾ ਮੈਂ ਹੀ ਤਾਂ ਨਹੀਂ ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਂ ਓਹਨਾਂ ਦਾ ਧੰਨਵਾਦ ਕਰਦੀਆਂ ਹਨ 5ਅਤੇ ਉਸ ਕਲੀਸਿਯਾ ਨੂੰ ਜਿਹੜੀ ਓਹਨਾਂ ਦੇ ਘਰ ਵਿੱਚ ਹੈ ਸੁਖ ਸਾਂਦ ਆਖਣਾ। ਮੇਰੇ ਪਿਆਰੇ ਇਪੈਨੇਤੁਸ ਨੂੰ ਜਿਹੜਾ ਮਸੀਹ ਦੇ ਲਈ ਅਸਿਯਾ ਦਾ ਪਹਿਲਾ ਫਲ ਹੈ ਸੁਖ ਸਾਂਦ ਆਖੋ 6ਮਰਿਯਮ ਨੂੰ ਜਿਹ ਨੇ ਤੁਹਾਡੇ ਲਈ ਬਾਹਲੀ ਮਿਹਨਤ ਕੀਤੀ ਸੁਖ ਸਾਂਦ ਆਖੋ 7ਅੰਦਰੁਨਿਕੁਸ ਅਤੇ ਯੂਨਿਆਸ ਮੇਰੇ ਸਾਕਾਂ ਨੂੰ ਸੁਖ ਸਾਂਦ ਆਖੋ ਜਿਹੜੇ ਕੈਦ ਵਿੱਚ ਮੇਰੇ ਸਾਥੀ ਸਨ ਅਤੇ ਰਸੂਲਾਂ ਵਿੱਚ ਪਰਸਿੱਧ ਹਨ ਅਤੇ ਮੈਥੋਂ ਪਹਿਲਾਂ ਮਸੀਹੀ ਵੀ ਹੋਏ 8ਅੰਪਲਿਯਾਤੁਸ ਨੂੰ ਜਿਹੜਾ ਪ੍ਰਭੁ ਵਿੱਚ ਮੇਰਾ ਪਿਆਰਾ ਹੈ ਸੁਖ ਸਾਂਦ ਆਖੋ 9ਉਰਬਾਨੁਸ ਨੂੰ ਜਿਹੜਾ ਮਸੀਹ ਵਿੱਚ ਸਾਡੇ ਨਾਲ ਦਾ ਕੰਮ ਕਰਨ ਵਾਲਾ ਹੈ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸੁਖ ਸਾਂਦ ਆਖੋ 10ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਹੋਕੇ ਪਰਵਾਨ ਹੈ ਸੁਖ ਸਾਂਦ ਆਖੋ। ਅਰਿਸਤੁਬੂਲੁਸ ਦੇ ਘਰ ਦਿਆਂ ਨੂੰ ਸੁਖ ਸਾਂਦ ਆਖੋ 11ਹੇਰੋਦਿਯੋਨ ਮੇਰੇ ਸਾਕ ਨੂੰ ਸੁਖ ਸਾਂਦ ਆਖੋ ਨਰਕਿੱਸੁਸ ਦੇ ਘਰ ਦਿਆਂ ਨੂੰ ਜਿਹੜੇ ਜਿਹੜੇ ਪ੍ਰਭੁ ਵਿੱਚ ਹਨ ਸੁਖ ਸਾਂਦ ਆਖੋ 12ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜੋ ਪ੍ਰਭੁ ਵਿੱਚ ਮਿਹਨਤ ਕਰਦੀਆਂ ਹਨ ਸੁਖ ਸਾਂਦ ਆਖੋ। ਪਿਆਰੀ ਪਰਸੀਸ ਨੂੰ ਜਿਨ੍ਹ ਪ੍ਰਭੁ ਵਿੱਚ ਬਾਹਲੀ ਮਿਹਨਤ ਕੀਤੀ ਸੁਖ ਸਾਂਦ ਆਖੋ 13ਰੂਫ਼ੁਸ ਨੂੰ ਜਿਹੜਾ ਪ੍ਰਭੁ ਵਿੱਚ ਚੁਣਿਆ ਹੋਇਆ ਹੈ ਅਤੇ ਉਹ ਦੀ ਮਾਤਾ ਨੂੰ ਜੋ ਮੇਰੀ ਵੀ ਮਾਤਾ ਹੈ ਸੁਖ ਸਾਂਦ ਆਖੋ 14ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ ਅਤੇ ਹਿਰਮਾਸ ਨੂੰ, ਨਾਲੇ ਉਨ੍ਹਾਂ ਭਰਾਵਾਂ ਨੂੰ ਜਿਹੜੇ ਓਹਨਾਂ ਦੇ ਨਾਲ ਹਨ ਸੁਖ ਸਾਂਦ ਆਖੋ 15ਫਿਲੁਲੁਗੁਸ ਅਤੇ ਯੂਲੀਆ ਅਤੇ ਨੇਰਿਯੁਸ ਅਤੇ ਉਹ ਦੀ ਭੈਣ ਅਤੇ ਉਲੁੰਪਾਸ ਨੂੰ ਅਤੇ ਸਭਨਾਂ ਸੰਤਾਂ ਨੂੰ ਜਿਹੜੇ ਓਹਨਾਂ ਦੇ ਨਾਲ ਹਨ ਸੁਖ ਸਾਂਦ ਆਖੋ 16ਤੁਸੀਂ ਪਵਿੱਤਰ ਚੂੰਮੇ ਨਾਲ ਇੱਕ ਦੂਏ ਦੀ ਸੁਖ ਸਾਂਦ ਪੁੱਛੋ । ਮਸੀਹ ਦੀਆਂ ਸਾਰੀਆਂ ਕਲੀਸਿਯਾਂ ਤੁਹਾਡੀ ਸੁਖ ਸਾਂਦ ਪੁੱਛਦੀਆਂ ਹਨ ।।
17ਹੁਣ ਹੇ ਭਰਾਵੋ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਭਈ ਤੁਸੀਂ ਓਹਨਾਂ ਦੀ ਤਾੜ ਰੱਖੋ ਜਿਹੜੇ ਉਸ ਸਿੱਖਿਆ ਦੇ ਵਿਰੁੱਧ ਜੋ ਤੁਹਾਨੂੰ ਮਿਲੀ ਹੈ ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਓਹਨਾਂ ਤੋਂ ਲਾਂਭੇ ਰਹੋ 18ਕਿਉਂ ਜੋ ਏਹੋ ਜੇਹੇ ਸਾਡੇ ਪ੍ਰਭੁ ਮਸੀਹ ਦੀ ਨਹੀਂ ਸਗੋਂ ਆਪਣੇ ਢਿੱਡ ਦੀ ਸੇਵਾ ਕਰਦੇ ਹਨ ਅਤੇ ਚਿਕਨੀਆਂ ਚੋਪੜੀਆਂ ਗੱਲਾਂ ਨਾਲ ਭੋਲਿਆਂ ਦੇ ਦਿਲਾਂ ਨੂੰ ਠੱਗਦੇ ਹਨ 19ਤੁਹਾਡੀ ਆਗਿਆਕਾਰੀ ਦਾ ਜਸ ਤਾਂ ਸਭਨਾਂ ਤੋੜੀ ਅੱਪੜ ਪਿਆ ਹੈ ਇਸ ਕਰਕੇ ਮੈਂ ਤੁਹਾਡੇ ਉੱਤੇ ਪਰਸੰਨ ਹਾਂ ਪਰ ਇਹ ਚਾਹੁੰਦਾ ਹਾਂ ਜੋ ਤੁਸੀਂ ਨੇਕੀ ਵਿੱਚ ਸਿਆਣੇ ਅਤੇ ਬਦੀ ਵਿੱਚ ਨਿਆਣੇ ਬਣੇ ਰਹੋ 20ਅਰ ਸ਼ਾਂਤੀ ਦਾਤਾ ਪਰਮੇਸ਼ੁਰ ਸ਼ਤਾਨ ਨੂੰ ਝਬਦੇ ਤੁਹਾਡੇ ਪੈਰਾਂ ਦੇ ਹੇਠ ਮਿੱਧੇਗਾ।।
ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।।
21ਤਿਮੋਥਿਉਸ ਜੋ ਮੇਰੇ ਨਾਲ ਦਾ ਕੰਮ ਕਰਨ ਵਾਲਾ ਹੈ ਅਤੇ ਲੁਕਿਯੁਸ ਅਤੇ ਯਸੋਨ ਅਤੇ ਸੋਸਪਤਰੁਸ ਜੋ ਮੇਰੇ ਸਾਕ ਹਨ ਤੁਹਾਡੀ ਸੁਖ ਸਾਂਦ ਪੁੱਛਦੇ ਹਨ 22ਮੈਂ ਤਰਤਿਯੁਸ ਜਿਹੜਾ ਇਸ ਪੱਤ੍ਰੀ ਦਾ ਲਿਖਣ ਵਾਲਾ ਹਾਂ ਤੁਹਾਨੂੰ ਪ੍ਰਭੁ ਵਿੱਚ ਸੁਖ ਸਾਂਦ ਆਖਦਾ ਹਾਂ 23-24ਗਾਯੂਸ ਜੋ ਮੇਰਾ ਅਤੇ ਸਾਰੀ ਕਲੀਸਿਯਾ ਦਾ ਪਰਾਹੁਣਚਾਰੀ ਕਰਨ ਵਾਲਾ ਹੈ ਤੁਹਾਡੀ ਸੁਖ ਸਾਂਦ ਪੁੱਛਦਾ ਹੈ । ਇਰਸਤੁਸ ਜਿਹੜਾ ਸ਼ਹਿਰ ਦਾ ਖਜ਼ਾਨਚੀ ਹੈ ਅਤੇ ਭਈ ਕੁਆਰਤੁਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ।।
25ਹੁਣ ਉਸ ਦੀ ਜੋ ਮੇਰੀ ਇੰਜੀਲ ਦੇ ਅਤੇ ਯਿਸੂ ਮਸੀਹ ਦੀ ਮਨਾਦੀ ਦੇ ਅਨੁਸਾਰ ਤੁਹਾਨੂੰ ਇਸਥਿਰ ਕਰ ਸੱਕਦਾ ਹੈ, ਹਾਂ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਸਨਾਤਨ ਸਮੇਂ ਤੋਂ ਗੁਪਤ ਰੱਖਿਆ ਗਿਆ 26ਪਰ ਹੁਣ ਪਰਗਟ ਹੋਇਆ ਅਤੇ ਅਨਾਦੀ ਪਰਮੇਸ਼ੁਰ ਦੇ ਹੁਕਮ ਦੇ ਅਨੁਸਾਰ ਨਬੀਆਂ ਦਿਆਂ ਧਰਮ ਪੁਸਤਕਾਂ ਦੇ ਦੁਆਰਾ ਸਾਰੀਆਂ ਕੌਮਾਂ ਵਿੱਚ ਪਰਸਿੱਧ ਕੀਤਾ ਗਿਆ ਤਾਂ ਜੋ ਓਹਨਾਂ ਵਿੱਚ ਨਿਹਚਾ ਦੀ ਆਗਿਆਕਾਰੀ ਹੋ ਜਾਵੇ 27ਉਸ ਅਦੁਤੀ ਬੁੱਧੀਵਾਨ ਪਰਮੇਸ਼ੁਰ ਦੀ, ਹਾਂ, ਉਸੇ ਦੀ ਯਿਸੂ ਮਸੀਹ ਦੇ ਦੁਆਰਾ ਜੁੱਗੋ ਜੁੱਗ ਮਹਿਮਾ ਹੋਵੇ।। ਆਮੀਨ ।।

Highlight

Share

Copy

None

Want to have your highlights saved across all your devices? Sign up or sign in