ਪਰਕਾਸ਼ ਦੀ ਪੋਥੀ 19
19
ਹਲਲੂਯਾਹ ! ਵਫ਼ਾਦਾਰ ਤੇ ਸੱਚੇ ਸਵਾਰ ਦੀ ਫਤਹ
1ਇਹ ਦੇ ਮਗਰੋਂ ਮੈਂ ਸੁਰਗ ਵਿੱਚ ਵੱਡੀ ਭੀੜ ਦੀ ਅਵਾਜ਼ ਜਿਹੀ ਏਹ ਆਖਦੇ ਸੁਣੀ, -
ਹਲਲੂਯਾਹ ! ਮੁਕਤੀ, ਮਹਿਮਾ ਅਤੇ ਸਮਰੱਥਾ
ਸਾਡੇ ਪਰਮੇਸ਼ੁਰ ਦੀ ਹੈ,
2ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ,
ਇਸ ਲਈ ਜੋ ਉਸ ਵੱਡੀ ਕੰਜਰੀ ਦਾ
ਜਿਨ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ
ਵਿਗਾੜਿਆ ਸੀ, ਨਿਆਉਂ
ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ
ਬਦਲਾ ਉਹ ਦੇ ਹੱਥੋਂ ਲਿਆ ।।
3ਓਹ ਦੂਜੀ ਵਾਰ ਬੋਲੇ, -
ਹਲਲੂਯਾਹ ! ਉਹ ਦਾ ਧੂੰਆਂ
ਜੁੱਗੋ ਜੁੱਗ ਪਿਆ ਉੱਠਦਾ ਹੈ!।।
4ਤਾਂ ਓਹ ਚੱਵੀ ਬਜ਼ੁਰਗ ਅਤੇ ਚਾਰ ਜੰਤੂ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਲਲੂਯਾਹ ! 5ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਨਿੱਕਲੀ,
ਤੁਸੀਂ ਸੱਭੋ ਉਹ ਦਿਓ ਦਾਸੋ ਕੀ ਛੋਟੇ ਕੀ ਵੱਡੇ,
ਜਿਹੜੇ ਉਸ ਤੋਂ ਭੈ ਕਰਦੇ ਹੋ,
ਸਾਡੇ ਪਰਮੇਸ਼ੁਰ ਦੀ ਉਸਤਤ ਕਰੋ!।।
6ਤਾਂ ਮੈਂ ਵੱਡੀ ਭੀੜ ਦੀ ਅਵਾਜ਼ ਜਿਹੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਜਿਹੀ ਅਤੇ ਬੱਦਲ ਦੀਆਂ ਡਾਢੀਆਂ ਗਰਜਾਂ ਦੀ ਅਵਾਜ਼ ਜਿਹੀ ਇਹ ਆਖਦੇ ਸੁਣੀ, -
ਹਲਲੂਯਾਹ ! ਪ੍ਰਭੁ ਸਾਡਾ ਪਰਮੇਸ਼ੁਰ ਸਰਬ
ਸ਼ਕਤੀਮਾਨ ਰਾਜ ਕਰਦਾ ਹੈ!
7ਆਓ, ਅਸੀਂ ਅਨੰਦ ਕਰੀਏ ਅਤੇ ਨਿਹਾਲ
ਹੋਈਏ,
ਅਤੇ ਉਹ ਦੀ ਵਡਿਆਈ ਕਰੀਏ,
ਲੇਲੇ ਦਾ ਵਿਆਹ ਜੋ ਆ ਗਿਆ ਹੈ,
ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ
ਤਿਆਰ ਕਰ ਲਿਆ ਹੈ।
8ਏਹ ਉਸ ਨੂੰ ਬਖ਼ਸ਼ਿਆ ਗਿਆ ਭਈ ਭੜਕੀਲੇ
ਅਤੇ ਸਾਫ
ਕਤਾਨ ਦੀ ਪੁਸ਼ਾਕ ਪਾਵੇ,
ਏਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ।।
9ਤਾਂ ਓਨ ਮੈਨੂੰ ਆਖਿਆ, ਲਿਖ ਭਈ ਧੰਨ ਓਹ ਜਿਹੜੇ ਲੇਲੇ ਦੇ ਵਿਆਹ ਦੀ ਦਾਓਤ ਵਿੱਚ ਸੱਦੇ ਹੋਏ ਹਨ ! ਅਤੇ ਓਨ ਮੈਨੂੰ ਆਖਿਆ ਭਈ ਏਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ 10ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ । ਤਾਂ ਓਸ ਮੈਨੂੰ ਆਖਿਆ ਭਈ ਇਉਂ ਨਾ ਕਰ ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦਾ ਸਾਖੀ ਭਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ।।
11ਮੈਂ ਅਕਾਸ਼ ਨੂੰ ਖੁਲ੍ਹਿਆ ਹੋਇਆ ਡਿੱਠਾ, ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦਾ ਸਵਾਰ "ਵਫ਼ਾਦਾਰ" ਅਤੇ "ਸੱਚਾ" ਸਦਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਉਂ ਅਤੇ ਜੁੱਧ ਕਰਦਾ ਹੈ 12ਉਹ ਦੀਆਂ ਅੱਖੀਆਂ ਅੱਗ ਦੀ ਲਾਟ ਹਨ ਅਤੇ ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਹ ਨੂੰ ਉਹ ਦੇ ਬਿਨਾ ਹੋਰ ਕੋਈ ਨਹੀਂ ਜਾਣਦਾ 13ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ "ਪਰਮੇਸ਼ੁਰ ਦਾ ਸ਼ਬਦ" ਅਖਵਾਉਂਦਾ ਹੈ 14ਅਤੇ ਜਿਹੜੀਆਂ ਫੌਜਾਂ ਸੁਰਗ ਵਿੱਚ ਹਨ ਓਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਨੁਕਰਿਆਂ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ 15ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈ ਦੇ ਚੁਬੱਚੇ ਨੂੰ ਲਿਤਾੜਦਾ ਹੈ 16ਉਹ ਦੇ ਬਸਤਰ ਉੱਤੇ ਅਰ ਉਹ ਦੇ ਪੱਟ ਉੱਤੇ ਏਹ ਨੇਮ ਲਿਖਿਆ ਹੋਇਆ ਹੈ, -
"ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ
ਦਾ ਪ੍ਰਭੁ"।।
17ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖਲੋਤਾ ਵੇਖਿਆ ਅਤੇ ਉਸ ਨੇ ਓਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਹਾਕ ਮਾਰ ਕੇ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਉਤ ਲਈ ਇਕੱਠੇ ਹੋਵੋ! 18ਭਈ ਤੁਸੀਂ ਰਾਜਿਆਂ ਦਾ ਮਾਸ, ਘੋੜਿਆਂ ਦਾ ਮਾਸ, ਮਹਾ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਛਕੋ!।।
19ਫੇਰ ਮੈਂ ਵੇਖਿਆ ਭਈ ਉਹ ਦਰਿੰਦਾ ਅਤੇ ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਭਈ ਉਹ ਦੇ ਨਾਲ ਜਿਹੜਾ ਘੋੜੇ ਉੱਤੇ ਸਵਾਰ ਸੀ ਅਤੇ ਉਹ ਦੀ ਫੌਜ ਨਾਲ ਜੁੱਧ ਕਰਨ 20ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਭੀ ਜਿਹ ਨੇ ਉਹ ਦੇ ਸਾਹਮਣੇ ਓਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾ ਨਾਲ ਉਸ ਨੇ ਓਹਨਾਂ ਨੂੰ ਭਰਮਾ ਛੱਡਿਆ ਸੀ ਜਿੰਨ੍ਹਾਂ ਉਸ ਦਰਿੰਦੇ ਦਾ ਦਾਗ ਲੁਕਾਇਆ ਸੀ, ਨਾਲੇ ਓਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ । ਏਹ ਦੋਵੇਂ ਓਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜੀਉਂਦੇ ਜੀ ਸੁੱਟੇ ਗਏ ! 21ਅਤੇ ਹੋਰ ਸਭ ਓਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਓਹਨਾਂ ਦੇ ਮਾਸ ਨਾਲ ਰੱਜ ਗਏ।।
Currently Selected:
ਪਰਕਾਸ਼ ਦੀ ਪੋਥੀ 19: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.