YouVersion Logo
Search Icon

ਜ਼ਬੂਰਾਂ ਦੀ ਪੋਥੀ 97

97
ਯਹੋਵਾਹ ਦਾ ਰਾਜ
1ਯਹੋਵਾਹ ਰਾਜ ਕਰਦਾ ਹੈ, ਧਰਤੀ ਖੁਸ਼ ਹੋਵੇ ,
ਟਾਪੂ ਜਿਹੜੇ ਬਹੁਤ ਸਾਰੇ ਹਨ ਅਨੰਦ ਹੋਣ!
2ਬੱਦਲ ਅਤੇ ਅਨ੍ਹੇਰਾ ਉਹ ਦੇ ਆਲੇ ਦੁਆਲੇ ਹਨ,
ਧਰਮ ਅਤੇ ਨਿਆਉਂ ਉਹ ਦੀ ਰਾਜ ਗੱਦੀ ਦੀ
ਨੀਂਹ ਹਨ।
3ਅੱਗ ਉਹ ਦੇ ਅੱਗੇ ਅੱਗੇ ਚੱਲਦੀ ਹੈ,
ਅਤੇ ਉਹ ਦੇ ਵਿਰੋਧੀਆਂ ਨੂੰ ਚੁਫੇਰਿਓਂ ਭਸਮ ਕਰ
ਦਿੰਦੀ ਹੈ।
4ਉਹ ਦੀਆਂ ਬਿਜਲੀਆਂ ਜਗਤ ਨੂੰ ਲਿਸ਼ਕਾਉਂਦੀਆਂ
ਹਨ,
ਧਰਤੀ ਵੇਖ ਕੇ ਕੰਬ ਉੱਠਦੀ ਹੈ!
5ਯਹੋਵਾਹ ਦੀ ਹਜ਼ੂਰੀ ਵਿੱਚ ਪਹਾੜ ਮੋਮ ਵਾਂਙੁ ਪੰਘਰ
ਜਾਂਦੇ ਹਨ,
ਹਾਂ, ਸਾਰੀ ਧਰਤੀ ਦੇ ਪ੍ਰਭੁ ਦੀ ਹਜ਼ੂਰੀ ਵਿੱਚ!
6ਅਕਾਸ਼ ਉਹ ਦੇ ਧਰਮ ਦਾ ਨਿਰਨਾ ਕਰਦੇ ਹਨ,
ਅਤੇ ਸਾਰੇ ਲੋਕ ਉਹ ਦਾ ਪਰਤਾਪ ਵੇਖਦੇ ਹਨ।
7ਉੱਕਰੀਆਂ ਹੋਈਆਂ ਮੂਰਤਾਂ ਦੇ ਸਾਰੇ ਪੁਜਾਰੀ,
ਜਿਹੜੇ ਬੁੱਤਾਂ ਉੱਤੇ ਫੁੱਲਦੇ ਹਨ ਸ਼ਰਮਿੰਦੇ ਹੋਣ,
ਸਾਰੇ ਦਿਉਂਤੇ ਉਹ ਨੂੰ ਮੱਥਾ ਟੇਕਣ!
8ਹੇ ਯਹੋਵਾਹ, ਤੇਰਿਆਂ ਨਿਆਵਾਂ ਦੇ ਕਾਰਨ,
ਸੀਯੋਨ ਨੇ ਸੁਣਿਆ ਅਤੇ ਅਨੰਦ ਹੋਇਆ,
ਅਤੇ ਯਹੂਦਾਹ ਦੀਆਂ ਧੀਆਂ ਨੇ ਖੁਸ਼ੀ ਮਨਾਈ।
9ਸਾਰੀ ਧਰਤੀ ਉੱਤੇ, ਹੇ ਯਹੋਵਾਹ, ਤੂੰ ਤਾਂ ਅੱਤ
ਮਹਾਨ ਹੈਂ,
ਤੂੰ ਸਾਰਿਆਂ ਦਿਓਤਿਆਂ ਨਾਲੋਂ ਬਹੁਤ ਮਹਾਨ ਹੈਂ!
10ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ
ਕਰੋ!
ਉਹ ਆਪਣੇ ਸੰਤਾਂ ਦੀਆਂ ਜਾਨਾਂ ਦੀ ਰੱਖਿਆ
ਕਰਦਾ ਹੈ,
ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।
11ਧਰਮੀਆਂ ਲਈ ਚਾਨਣ ਬੀਜਿਆ ਗਿਆ ਹੈ,
ਅਤੇ ਸਿੱਧੇ ਮਨ ਵਾਲਿਆਂ ਲਈ ਅਨੰਦ।
12ਹੇ ਧਰਮੀਓ, ਯਹੋਵਾਹ ਵਿੱਚ ਅਨੰਦ ਹੋਵੋ,
ਅਤੇ ਉਹ ਦੀ ਪਵਿੱਤਰ ਯਾਦਗਾਰ#97:12 ਅਰਥਾਤ, ਨਾਮ । ਦਾ ਧੰਨਵਾਦ
ਕਰੋ!।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 97