ਜ਼ਬੂਰਾਂ ਦੀ ਪੋਥੀ 38
38
ਦੁਖੀਏ ਦੀ ਪੁਕਾਰ
ਯਾਦਗਾਰੀ ਲਈ ਦਾਊਦ ਦਾ ਭਜਨ
1ਹੇ ਯਹੋਵਾਹ, ਆਪਣੇ ਕ੍ਰੋਧ ਵਿੱਚ ਮੈਨੂੰ ਦੱਬਕਾ
ਨਾ ਦੇਹ,
ਅਤੇ ਨਾ ਆਪਣੇ ਤੱਤੇ ਕੋਪ ਨਾਲ ਮੈਨੂੰ ਤਾੜ!
2ਤੇਰੇ ਤੀਰ ਮੇਰੇ ਵਿੱਚ ਆ ਧਸੇ ਹਨ,
ਤੇਰਾ ਹੱਥ ਮੈਨੂੰ ਹੇਠਾਂ ਦਬਾਉਂਦਾ ਹੈ।
3ਤੇਰੇ ਗਜ਼ਬ ਦੇ ਕਾਰਨ ਮੇਰੇ ਸਰੀਰ ਵਿੱਚ ਤੁੰਦਰੁਸਤੀ
ਨਹੀਂ,
ਅਤੇ ਨਾ ਮੇਰੇ ਪਾਪ ਦੇ ਕਾਰਨ ਮੇਰੀਆਂ ਹੱਡੀਆਂ
ਵਿੱਚ ਸੁਖ ਹੈ,
4ਕਿਉਂ ਜੋ ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ
ਉੱਤੋਂ ਦੀ ਲੰਘ ਗਈਆਂ,
ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ
ਜਾਂਦੀਆਂ।
5ਮੇਰੇ ਮੂਰਖਪੁਣੇ ਦੇ ਕਾਰਨ ਮੇਰ ਘਾਉ ਤੋਂ,
ਸੜ੍ਹਿਆਧ ਆਉਂਦੀ ਹੈ ਅਤੇ ਪਾਕ ਵਗਦੀ ਹੈ।
6ਮੈਂ ਦੁਖੀ ਅਤੇ ਬਹੁਤਾ ਕੁੱਬਾ ਹੋ ਗਿਆ ਹਾਂ,
ਮੈਂ ਸਾਰਾ ਦਿਨ ਵਿਰਲਾਪ ਕਰਦਾ ਫਿਰਦਾ ਹਾਂ,
7ਕਿਉਂ ਜੋ ਮੇਰ ਲੱਕ ਤਪਸ਼ ਨਾਲ ਭਰਿਆ ਹੋਇਆ
ਹੈ,
ਅਤੇ ਮੇਰੇ ਸਰੀਰ ਵਿੱਚ ਤੰਦਰੁਸਤੀ ਨਹੀਂ।
8ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ
ਮੈਂ ਆਪਣੇ ਮਨ ਦੀ ਬੇਚੈਨੀ ਦੇ ਕਾਰਨ ਹੂੰਗਦਾ
ਹਾਂ।
9ਹੇ ਪ੍ਰਭੁ, ਮੇਰੀ ਸਾਰੀ ਇੱਛਿਆ ਤੇਰੇ ਸਾਹਮਣੇ ਹੈ,
ਅਤੇ ਮੇਰਾ ਕਰਾਹਣਾ ਤੈਥੋਂ ਛਿਪਿਆ ਹੋਇਆ ਨਹੀਂ
ਹੈ।
10ਮੇਰਾ ਦਿਲ ਧੜਕਦਾ ਹੈ,ਮੇਰਾ ਬਲ ਥੋਥਾ ਪੈ ਗਿਆ,
ਮੇਰੀਆਂ ਅੱਖੀਆਂ ਦੀ ਜੋਤ ਵੀ ਜਾਂਦੀ ਰਹੀ।।
11ਮੇਰੇ ਪਿਆਰੇ ਅਤੇ ਮੇਰੇ ਮਿੱਤ੍ਰ ਮੇਰੀ ਬਿਪਤਾ ਤੋਂ
ਅੱਡ ਖੜੇ ਹਨ,
ਅਤੇ ਮੇਰੇ ਅੰਗ ਸਾਕ ਦੂਰ ਜਾ ਖਲੋਂਦੇ ਹਨ।
12ਮੇਰੀ ਜਾਨ-ਲੇਵਾ ਫੰਦੇ ਲਾਉਂਦੇ ਹਨ,
ਅਤੇ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਓਹੋ ਵਿਗਾੜ
ਦੀਆਂ ਗੱਲਾਂ ਕਰਦੇ ਹਨ,
ਅਤੇ ਸਾਰਾ ਦਿਨ ਛਲ ਦੀਆਂ ਜੁਗਤਾਂ ਸੋਚਦੇ ਹਨ।
13ਪਰ ਮੈਂ ਬੋਲੇ ਵਾਂਙੁ ਸੁਣਦਾ ਨਹੀਂ,
ਅਤੇ ਮੈਂ ਉਸ ਗੁੰਗੇ ਵਰਗਾ ਹਾਂ ਜਿਹੜਾ ਮੂੰਹੋਂ ਕੂੰਦਾ
ਹੀ ਨਹੀਂ।
14ਹਾਂ, ਮੈਂ ਉਸ ਮਨੁੱਖ ਵਰਗਾ ਹਾਂ ਜਿਹੜਾ ਸੁਣਦਾ
ਨਹੀਂ,
ਜਿਹ ਦੇ ਮੂੰਹ ਵਿੱਚ ਕੋਈ ਦਾਬ ਨਹੀਂ ਹਨ।।
15ਹੇ ਯਹੋਵਾਹ, ਮੈਨੂੰ ਤਾਂ ਤੇਰੀ ਹੀ ਉਡੀਕ ਹੈ,
ਤੂੰ ਉੱਤਰ ਦੇਵੇਂਗਾ, ਹੇ ਪ੍ਰਭੁ, ਮੇਰੇ ਪਰਮੇਸ਼ੁਰ!
16ਮੈਂ ਤਾਂ ਆਖਿਆ ਭਈ ਐਉਂ ਨਾ ਹੋਵੇ ਕਿ ਓਹ ਮੇਰੇ
ਉੱਤੇ ਅਨੰਦ ਕਰਨ,
ਅਤੇ ਜਿਸ ਵੇਲੇ ਮੇਰੇ ਪੈਰ ਤਿਲਕਣ ਓਹ ਮੇਰੇ ਵਿਰੁੱਧ
ਆਪਣੀਆਂ ਵਡਿਆਈਆਂ ਕਰਨ,
17ਮੈਂ ਠੇਡਾ ਖਾਣ ਲੱਗਾ,
ਅਤੇ ਮੇਰਾ ਸੋਗ ਸਦਾ ਮੇਰੇ ਅੱਗੇ ਰਹਿੰਦਾ ਹੈ।
18ਮੈਂ ਆਪਣੀ ਬਦੀ ਨੂੰ ਮੰਨਾਂਗਾ,
ਅਤੇ ਆਪਣੇ ਪਾਪ ਦੇ ਕਾਰਨ ਚਿੰਤਾ ਕਰਾਂਗਾ।
19ਪਰ ਮੇਰੇ ਵੈਰੀ ਜਿੰਦ ਵਾਲੇ ਅਰ ਸਮਰਥੀ ਹਨ,
ਅਤੇ ਜਿਹੜੇ ਧਿਗਾਣੇ ਮੇਰੇ ਨਾਲ ਖਾਰ ਕਰਦੇ ਹਨ
ਓਹ ਵਧ ਗਏ ਹਨ,
20ਨਾਲੇ ਜਿਹੜੇ ਭਲਿਆਈ ਦੇ ਵੱਟੇ ਬੁਰਿਆਈ ਦਿੰਦੇ
ਹਨ,
ਓਹ ਮੇਰੇ ਵਿਰੋਧੀ ਹਨ ਕਿਉਂ ਜੋ ਮੈਂ ਭਲਿਆਈ ਦੇ
ਮਗਰ ਲੱਗਾ ਰਹਿੰਦਾ ਹਾਂ।।
21ਹੇ ਯਹੋਵਾਹ, ਮੈਨੂੰ ਤਿਆਗ ਨਾ ਦੇਹ,
ਹੇ ਮੇਰੇ ਪਰਮੇਸ਼ੁਰ, ਮੈਥੋਂ ਦੁਰੇਡੇ ਨਾ ਹੋ!
22ਹੇ ਪ੍ਰਭੁ, ਮੇਰੇ ਮੁਕਤੀ ਦਾਤੇ,
ਮੇਰੀ ਬਚਾਓ ਲਈ ਛੇਤੀ ਕਰ!।।
Currently Selected:
ਜ਼ਬੂਰਾਂ ਦੀ ਪੋਥੀ 38: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.