YouVersion Logo
Search Icon

ਜ਼ਬੂਰਾਂ ਦੀ ਪੋਥੀ 24

24
ਜਲਾਲ ਦਾ ਪਾਤਸ਼ਾਹ
ਦਾਊਦ ਦਾ ਭਜਨ
1ਧਰਤੀ ਅਤੇ ਉਸ ਦੀ ਭਰਪੂਰੀ ਯਹੋਵਾਹ ਦੀ
ਹੈ,
ਜਗਤ ਅਤੇ ਉਸ ਦੇ ਨਿਵਾਸੀ।
2ਉਸੇ ਨੇ ਉਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ,
ਅਤੇ ਉਸ ਨੂੰ ਵਗਦੇ ਪਾਣੀਆਂ ਉੱਤੇ ਕਾਇਮ
ਕੀਤਾ।।
3ਯਹੋਵਾਹ ਦੇ ਪਹਾੜ ਉੱਤੇ ਕੌਣ ਚੜ੍ਹੇਗਾ,
ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਕੌਣ ਖੜਾ
ਹੋਵੇਗਾ?
4ਉਹ ਜਿਸ ਦੇ ਹੱਥ ਪਾਕ ਅਤੇ ਮਨ ਪਵਿੱਤਰ
ਹੈ,
ਅਤੇ ਜਿਸ ਨੇ ਆਪਣਾ ਜੀ ਫਰੇਬ ਵੱਲ ਨਹੀਂ
ਲਾਇਆ,
ਅਤੇ ਛਲਣ ਲਈ ਸੌਂਹ ਨਹੀਂ ਖਾਧੀ।
5ਉਸ ਨੂੰ ਯਹੋਵਾਹ ਵੱਲੋਂ ਬਰਕਤ
ਅਤੇ ਆਪਣੇ ਮੁਕਤੀਦਾਤੇ ਪਰਮੇਸ਼ੁਰ ਕੋਲੋਂ ਧਰਮ
ਮਿਲੇਗਾ।
6ਏਹ ਪੀੜ੍ਹੀ ਉਹ ਦੇ ਤਾਲੀਬਾਂ ਦੀ ਹੈ,
ਜਿਹੜੀ ਤੇਰੇ ਦਰਸ਼ਣ ਭਾਲਦੀ ਹੈ ਹੇ ਯਾਕੂਬ ।।
ਸਲਹ।।
7ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ,
ਹੇ ਆਦੀ ਦਰਵੱਜਿਓ, ਉੱਚੇ ਹੋ ਜਾਓ!
ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
8ਏਹ ਜਲਾਲ ਦਾ ਪਾਤਸ਼ਾਹ ਕੌਣ ਹੈ?
ਯਹੋਵਾਹ ਸਮਰਥੀ ਅਰ ਬਲੀ।
ਯਹੋਵਾਹ ਜੋ ਜੁੱਧ ਵਿੱਚ ਬਲੀ ਹੈ।
9ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ,
ਹੇ ਆਦੀ ਦਰੱਵਜਿਓ, ਉੱਚੇ ਹੋ ਜਾਓ!
ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ।
10ਏਹ ਜਲਾਲ ਦਾ ਪਾਤਸ਼ਾਹ ਕੌਣ ਹੈ?
ਸੈਨਾਂ ਦਾ ਯਹੋਵਾਹ, ਉਹੋ ਜਲਾਲ ਦਾ ਪਾਤਸ਼ਾਹ ਹੈ ।।
ਸਲਹ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 24