YouVersion Logo
Search Icon

ਜ਼ਬੂਰਾਂ ਦੀ ਪੋਥੀ 149

149
ਯਹੋਵਾਹ ਦੇ ਸੰਤਾਂ ਦੀ ਫ਼ਤਹ
1ਹਲਲੂਯਾਹ!
ਯਹੋਵਾਹ ਲਈ ਇੱਕ ਨਵਾਂ ਗੀਤ ਗਾਓ,
ਸੰਤਾਂ ਦੀ ਸਭਾ ਵਿੱਚ ਉਹ ਦੀ ਉਸਤਤ ਕਰੋ!
2ਇਸਰਾਏਲ ਆਪਣੇ ਕਰਤਾ ਵਿੱਚ ਅਨੰਦ ਹੋਵੇ,
ਸੀਯੋਨ ਦੇ ਵਾਸੀ ਆਪਣੇ ਪਾਤਸ਼ਾਹ ਵਿੱਚ ਬਾਗ਼
ਬਾਗ਼ ਹੋਣ।।
3ਓਹ ਨਿਰਤਕਾਰੀ ਕਰਦੇ ਹੋਏ ਉਹ ਦੇ ਨਾਮ ਦੀ
ਉਸਤਤ ਕਰਨ,
ਅਤੇ ਤਬਲਾ ਤੇ ਸਿਤਾਰ ਵਜਾਉਂਦੇ ਹੋਏ ਉਹ ਦਾ
ਭਜਨ ਗਾਉਣ!
4ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ,
ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ,
5ਸੰਤ ਮਹਿਮਾ ਵਿੱਚ ਬਾਗ਼ ਬਾਗ਼ ਹੋਣ,
ਓਹ ਆਪਣਿਆਂ ਵਿਛਾਉਣਿਆਂ ਉੱਤੇ ਜੈਕਾਰਾ
ਗਜਾਉਣ!
6ਪਰਮੇਸ਼ੁਰ ਦੀਆਂ ਵਡਿਆਈਆਂ ਉਨ੍ਹਾਂ ਦੇ ਕੰਨਾਂ ਵਿੱਚ
ਹੋਣ,
ਅਤੇ ਉਨ੍ਹਾਂ ਦੇ ਹੱਥ ਵਿੱਚ ਦੁਧਾਰੀ ਤਲਵਾਰ,
7ਭਈ ਪਰਾਈਆਂ ਕੌਮਾਂ ਤੋਂ ਬਦਲਾ ਲੈਣ,
ਅਤੇ ਉੱਮਤਾਂ ਨੂੰ ਝਿੜਕੀ ਦੇਣ,
8ਅਤੇ ਉਨ੍ਹਾਂ ਦੇ ਰਾਜਿਆਂ ਨੂੰ ਸੰਗਲਾਂ ਨਾਲ,
ਤੇ ਉਨ੍ਹਾਂ ਦੇ ਪਤਵੰਤਿਆਂ ਨੂੰ ਲੋਹੇ ਦੀਆਂ ਬੇੜੀਆਂ
ਨਾਲ ਬੰਨ੍ਹਣ,
9ਅਤੇ ਲਿਖੇ ਹੋਏ ਫ਼ਤਵੇ ਓਹਨਾਂ ਉੱਤੇ ਚਲਾਉਣ, -
ਏਹ ਉਹ ਦੇ ਸਾਰੇ ਸੰਤਾਂ ਦਾ ਮਾਣ ਹੈ।
ਹਲਲੂਯਾਹ!।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 149