YouVersion Logo
Search Icon

ਜ਼ਬੂਰਾਂ ਦੀ ਪੋਥੀ 140

140
ਦੁਸ਼ਟਾਂ ਤੋਂ ਬਚਾਓ ਦੀ ਅਰੋਜਈ
ਸੁਰ ਪਤੀ ਲਈ, ਦਾਊਦ ਦਾ ਭਜਨ
1ਹੇ ਯਹੋਵਾਹ, ਮੈਨੂੰ ਬੁਰੇ ਆਦਮੀ ਤੋਂ ਛੁਡਾ,
ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ,
2ਜਿਹੜੇ ਆਪਣੇ ਦਿਲਾਂ ਵਿੱਚ ਬੁਰੇ ਉਪੱਦਰ ਸੋਚਦੇ
ਹਨ,
ਅਤੇ ਸਾਰਾ ਦਿਨ ਲੜਾਈਆਂ ਛੇੜਦੇ ਹਨ!
3ਉਨ੍ਹਾਂ ਨੇ ਨਾਗ ਵਾਂਙੁ ਆਪਣੀਆਂ ਜੀਭਾਂ ਨੂੰ ਤਿੱਖਿਆ
ਕੀਤਾ,
ਸੱਪਾਂ ਦੀ ਵਿੱਸ ਉਨ੍ਹਾਂ ਦੇ ਬੁੱਲਾਂ ਦੇ ਹੇਠ ਹੈ! ।। ਸਲਹ ।।
4ਹੇ ਯਹੋਵਾਹ, ਦੁਸ਼ਟ ਦੇ ਹੱਥੋਂ ਮੈਨੂੰ ਸਾਂਭ,
ਜ਼ਾਲਮ ਮਨੁੱਖ ਤੋਂ ਮੇਰੀ ਰਾਖੀ ਕਰ,
ਜਿਨ੍ਹਾਂ ਨੇ ਮੇਰੇ ਪੈਰਾਂ ਦੇ ਔਕੜਨ ਦੀ ਜੁਗਤੀ ਕੀਤੀ!
5ਹੰਕਾਰੀਆਂ ਨੇ ਮੇਰੇ ਲਈ ਫਾਹੀ ਤੇ ਰੱਸੀਆਂ ਲੁਕਾ
ਛੱਡੀਆਂ ਹਨ,
ਉਨ੍ਹਾਂ ਨੇ ਰਾਹ ਦੇ ਲਾਗੇ ਜਾਲ ਵਿਛਾਇਆ,
ਉਨ੍ਹਾਂ ਨੇ ਮੇਰੇ ਲਈ ਫੰਦੇ ਲਾਏ ਹਨ ।। ਸਲਹ ।।
6ਮੈਂ ਯਹੋਵਾਹ ਨੂੰ ਆਖਿਆ, ਤੂੰ ਹੀ ਮੇਰਾ ਪਰਮੇਸ਼ੁਰ
ਹੈਂ,
ਹੇ ਯਹੋਵਾਹ, ਮੇਰੀਆਂ ਅਰਜੋਈਆਂ ਦੀ ਅਵਾਜ਼
ਉੱਤੇ ਕੰਨ ਲਾ!
7ਹੇ ਪ੍ਰਭੁ ਯਹੋਵਾਹ, ਮੇਰੇ ਬਲਵਾਨ ਬਚਾਊ,
ਰਣ ਦੇ ਦਿਨ ਵਿੱਚ ਤੈਂ ਮੇਰੇ ਸਿਰ ਨੂੰ ਕੱਜਿਆ ਹੈ!
8ਹੇ ਯਹੋਵਾਹ, ਦੁਸ਼ਟਾਂ ਦੀਆਂ ਇੱਛਿਆਂ ਪੂਰੀਆਂ ਨਾ
ਕਰ,
ਉਹ ਦੇ ਉਪੱਦਰਾਂ ਨੂੰ ਤਰੱਕੀ ਨਾ ਦੇਹ,
ਓਹ ਘੁਮੰਡ ਨਾ ਕਰਨ! ।। ਸਲਹ ।।
9ਜਿਹੜੇ ਮੇਰੇ ਆਲੇ ਦੁਆਲੇ ਹਨ, ਉਨ੍ਹਾਂ ਦੇ ਬੁੱਲ੍ਹਾਂ ਦੀ
ਸ਼ਰਾਰਤ
ਉਨ੍ਹਾਂ ਦੇ ਹੀ ਸਿਰਾਂ ਨੂੰ ਢੱਕ ਦੇਵੇ!
10ਉਨ੍ਹਾਂ ਉੱਤੇ ਅੰਗਿਆਰੇ ਪਾਏ ਜਾਣ,
ਓਹ ਅੱਗ ਵਿੱਚ ਸੁੱਟੇ ਜਾਣ,
ਅਤੇ ਡੂੰਘੇ ਟੋਇਆਂ ਵਿੱਚ ਭਈ ਫਿਰ ਨਾ ਉੱਠਣ!
11ਬਕਵਾਦੀ ਧਰਤੀ ਉੱਤੇ ਕਾਇਮ ਨਾ ਰਹੇ,
ਬੁਰਿਆਈ ਉਹ ਦੇ ਢਾਉਣ ਨੂੰ ਜ਼ਾਲਮ ਹੀ ਦਾ
ਸ਼ਿਕਾਰ ਕਰੇ!
12ਮੈਂ ਜਾਣਦਾ ਹੈਂ ਭਈ ਯਹੋਵਾਹ ਮਸਕੀਨ ਦਾ ਹੱਕ,
ਅਤੇ ਕੰਗਾਲ ਦਾ ਨਿਆਉਂ ਪੂਰਾ ਕਰੇਗਾ।
13ਧਰਮੀ ਤੇਰੇ ਨਾਮ ਦਾ ਧੰਨਵਾਦ ਸੱਚ ਮੁੱਚ ਕਰਨਗੇ,
ਸਚਿਆਰ ਤੇਰੇ ਹਜ਼ੂਰ ਵੱਸਣਗੇ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 140