YouVersion Logo
Search Icon

ਜ਼ਬੂਰਾਂ ਦੀ ਪੋਥੀ 122

122
ਯਹੋਵਾਹ ਦਾ ਘਰ
ਜਾਤ੍ਰਾ ਦਾ ਗੀਤ, ਦਾਊਦ ਦਾ
1ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ,
ਭਈ ਯਹੋਵਾਹ ਦੇ ਘਰ ਨੂੰ ਚੱਲੀਏ!
2ਹੇ ਯਰੂਸਲਮ, ਸਾਡੇ ਪੈਰ
ਤੇਰੇ ਫਾਟਕਾਂ ਦੇ ਅੰਦਰ ਖੜੇ ਹਨ।
3ਯਰੂਸ਼ਲਮ ਬਣਿਆ ਹੋਇਆ ਹੈ
ਸੰਘਣੇ ਸ਼ਹਿਰ ਵਾਂਙੁ,
4ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ
ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ,
ਭਈ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ।
5ਉੱਥੇ ਤਾਂ ਨਿਆਉਂ ਲਈ ਸਿੰਘਾਸਣ,
ਦਾਊਦ ਦੇ ਘਰਾਣੇ ਦੇ ਸਿੰਘਾਸਣ ਧਰੇ ਹੋਏ ਹਨ।
6ਯਰੂਸ਼ਲਮ ਦੀ ਸਲਾਮਤੀ ਮੰਗੋ,
ਤੇਰੇ ਪ੍ਰੇਮੀ ਨਿਹਾਲ ਹੋਣਗੇ।
7ਤੇਰੀ ਫ਼ਸੀਲ ਦੇ ਅੰਦਰ ਸਲਾਮਤੀ ਹੋਵੇ,
ਤੇਰੇ ਮਹਿਲਾਂ ਵਿੱਚ ਨਿਹਾਲਤਾ!
8ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ
ਆਖਾਂਗਾ,
ਤੇਰੇ ਵਿੱਚ ਸਲਾਮਤੀ ਹੋਵੇ!
9ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ,
ਮੈਂ ਤੇਰੀ ਭਲਿਆਈ ਦਾ ਤਾਲਿਬ ਹੋਵਾਂਗਾ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 122