YouVersion Logo
Search Icon

ਜ਼ਬੂਰਾਂ ਦੀ ਪੋਥੀ 111

111
ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ
1ਹਲਲੂਯਾਹ! ਮੈਂ#111:1 ਬਾਈ ਅੱਖਰਾ ਹੈ । ਆਪਣੇ ਸਾਰੇ ਦਿਲ ਨਾਲ,
ਸਿੱਧਿਆਂ ਦੀ ਪਰਿਹਾ ਤੇ ਮੰਡਲੀ ਵਿੱਚ ਯਹੋਵਾਹ ਦਾ
ਧੰਨਵਾਦ ਕਰਾਂਗਾ।
2ਯਹੋਵਾਹ ਦੇ ਕੰਮ ਵੱਡੇ ਹਨ,
ਓਹ ਸਾਰੇ ਜਿਹੜੇ ਉਨ੍ਹਾਂ ਵਿੱਚ ਪਰਸੰਨ ਰਹਿੰਦੇ ਹਨ
ਉਨ੍ਹਾਂ ਨੂੰ ਭਾਲਦੇ ਹਨ।
3ਉਹ ਦੀ ਕਰਨੀ ਤੇਜ ਅਤੇ ਉਪਮਾ ਹੈ,
ਅਤੇ ਉਹ ਦਾ ਧਰਮ ਸਦਾ ਤੀਕ ਬਣਿਆ ਰਹਿੰਦਾ
ਹੈ।
4ਉਹ ਨੇ ਆਪਣੇ ਅਚਰਜ ਕੰਮਾਂ ਨੂੰ ਇੱਕ ਯਾਦਗਾਰ
ਬਣਾਇਆ,
ਯਹੋਵਾਹ ਦਯਾਲੂ ਤੇ ਕਿਰਪਾਲੂ ਹੈ।
5ਉਹ ਨੇ ਆਪਣੇ ਡਰਨ ਵਾਲਿਆਂ ਨੂੰ ਖਾਣਾ ਦਿੱਤਾ,
ਉਹ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖੇਗਾ।
6ਉਹ ਨੇ ਆਪਣੇ ਕੰਮਾਂ ਦਾ ਬਲ ਆਪਣੀ ਪਰਜਾ ਨੂੰ
ਵਿਖਾਇਆ,
ਜਦੋਂ ਉਹ ਨੇ ਉਨ੍ਹਾਂ ਨੂੰ ਕੌਮਾਂ ਦੀ ਮਿਰਾਸ ਦਿੱਤੀ।
7ਉਹ ਦੇ ਹੱਥਾਂ ਦੇ ਕੰਮ ਸਚਿਆਈ ਤੇ ਨਿਆਉਂ ਦੇ
ਹਨ,
ਉਹ ਦੇ ਫ਼ਰਮਾਨ ਵਫ਼ਾਦਾਰੀ ਦੇ ਹਨ।
8ਓਹ ਸਦਾ ਹੀ ਅਟੱਲ ਰਹਿਣਗੇ,
ਓਹ ਸਚਿਆਈ ਤੇ ਸਿੱਧਿਆਈ ਨਾਲ ਕੀਤੇ ਗਏ
ਹਨ।
9ਉਹ ਨੇ ਆਪਣੀ ਪਰਜਾ ਲਈ ਨਿਸਤਾਰਾ ਘੱਲਿਆ,
ਉਹ ਨੇ ਆਪਣੇ ਨੇਮ ਦਾ ਸਦਾ ਲਈ ਹੁਕਮ ਦਿੱਤਾ
ਹੈ,
ਉਹ ਦਾ ਨਾਮ ਪਵਿੱਤਰ ਤੇ ਭੈ ਦਾਇਕ ਹੈ!
10ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ,
ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੀ ਸਮਝ
ਚੰਗੀ ਹੈ,
ਉਹ ਦੀ ਉਸਤਤ ਸਦਾ ਤੀਕ ਬਣੀ ਰਹੇਗੀ।।

Highlight

Copy

Compare

Share

None

Want to have your highlights saved across all your devices? Sign up or sign in

Videos for ਜ਼ਬੂਰਾਂ ਦੀ ਪੋਥੀ 111