ਕਹਾਉਤਾਂ 5
5
ਪਲੀਤ ਪ੍ਰੇਮ
1ਹੇ ਮੇਰੇ ਪੁੱਤ੍ਰ, ਮੇਰੀ ਬੁੱਧ ਵੱਲ ਧਿਆਨ ਦੇਹ,
ਮੇਰੀ ਸਮਝ ਵੱਲ ਕੰਨ ਲਾ,
2ਤਾਂ ਜੋ ਤੇਰੀ ਮੱਤ ਬਣੀ ਰਹੇ,
ਅਤੇ ਤੇਰੇ ਬੁੱਲ ਗਿਆਨ ਨੂੰ ਫੜੀ ਰੱਖਣ,
3ਕਿਉਂ ਜੋ ਪਰਾਈ ਤੀਵੀਂ ਦੇ ਬੁੱਲ੍ਹਾਂ ਤੋਂ ਸ਼ਹਿਤ
ਟਪਕਦਾ ਹੈ,
ਅਤੇ ਉਹ ਦਾ ਮੂੰਹ ਤੇਲ ਨਾਲੋਂ ਵੀ ਚਿਕਣਾ ਹੈ,
4ਪਰ ਓੜਕ ਉਹ ਨਾਗ ਦਾਉਣੇ ਵਰਗੀ ਕੌੜੀ,
ਅਤੇ ਦੋ ਧਾਰੀ ਤਲਵਾਰ ਜਿਹੀ ਤਿੱਖੀ ਹੁੰਦੀ ਹੈ!
5ਉਹ ਦੇ ਪੈਰ ਮੌਤ ਦੇ ਰਾਹ ਲਹਿ ਪੈਂਦੇ ਹਨ,
ਅਤੇ ਉਹ ਦੇ ਕਦਮ ਪਤਾਲ ਨੂੰ ਜਾਂਦੇ ਹਨ।
6ਜੀਉਣ ਦਾ ਪੱਧਰਾ ਰਾਹ ਉਹ ਨੂੰ ਨਹੀਂ ਲੱਭਦਾ,
ਉਹ ਦੀਆਂ ਚਾਲਾਂ ਦਾਉ ਪੇਚ ਵਾਲੀਆਂ ਹਨ ਤੇ
ਉਹ ਜਾਣਦੀ ਨਹੀਂ।।
7ਉਪਰੰਤ ਹੇ ਮੇਰੇ ਪੁੱਤ੍ਰ, ਤੂੰ ਮੇਰੀ ਸੁਣ,
ਅਤੇ ਮੇਰੇ ਮੂੰਹ ਦੇ ਬਚਨਾਂ ਤੋਂ ਨਾ ਮੁੜ।
8ਉਸ ਤੀਵੀਂ ਤੋਂ ਆਪਣੇ ਰਾਹ ਦੂਰ ਹੀ ਰੱਖ,
ਅਤੇ ਉਹ ਦੇ ਘਰ ਦੇ ਬੂਹੇ ਦੇ ਨੇੜੇ ਵੀ ਨਾ
ਜਾਹ,
9ਮਤੇ ਤੂੰ ਆਪਣਾ ਆਦਰ ਹੋਰਨਾਂ ਨੂੰ ਦੇਵੇਂ,
ਅਤੇ ਆਪਣੀ ਉਮਰ ਨਿਰਦਈਆਂ ਨੂੰ, -
10ਮਤੇ ਪਰਾਏ ਤੇਰੇ ਬਲ ਨਾਲ ਰੱਜ ਜਾਣ,
ਅਤੇ ਤੇਰੀ ਮਿਹਨਤ ਓਪਰੇ ਦੇ ਘਰ ਜਾਵੇ,
11ਅਤੇ ਜਦ ਤੇਰਾ ਮਾਸ ਤੇ ਤੇਰੀ ਦੇਹ ਮਿਟ ਜਾਵੇ,
ਤਾਂ ਤੂੰ ਓੜਕ ਨੂੰ ਰੋਵੇਂ,
12ਅਤੇ ਆਖੇਂ, ਮੈਂ ਉਪਦੇਸ਼ ਨਾਲ ਕਿਵੇਂ ਵੈਰ
ਰੱਖਿਆ,
ਅਤੇ ਮੇਰੇ ਮਨ ਨੇ ਤਾੜ ਨੂੰ ਤੁੱਛ ਜਾਣਿਆ!
13ਮੈਂ ਆਪਣੇ ਗੁਰੂਆਂ ਦੇ ਆਖੇ ਨਾ ਲੱਗਾ,
ਨਾ ਆਪਣੇ ਉਸਤਾਦਾਂ ਵੱਲ ਕੰਨ ਲਾਇਆ!
14ਮੰਡਲੀ ਅਤੇ ਸਭਾ ਦੇ ਵਿੱਚ
ਮੈਂ ਪੂਰੀ ਬਰਬਾਦੀ ਦੇ ਨੇੜੇ ਤੇੜੇ ਸਾਂ।।
15ਤੂੰ ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀ,
ਅਤੇ ਆਪਣੇ ਹੀ ਖੂਹ ਦੇ ਸੋਤੇ ਦਾ ਜਲ ਪੀਆ
ਕਰ।
16ਤੇਰੇ ਸੋਤੇ ਕਿਉਂ ਬਾਹਰ ਵਗਾਏ ਜਾਣ,
ਅਤੇ ਜਲ ਦੀਆਂ ਧਾਰਾਂ ਚੌਕਾਂ ਵਿੱਚ?
17ਓਹ ਇਕੱਲੇ ਤੇਰੇ ਲਈ ਹੋਣ,
ਨਾ ਤੇਰੇ ਨਾਲ ਓਪਰਿਆਂ ਲਈ ਵੀ ਹੋਣ।
18ਤੇਰਾ ਸੋਤਾ ਮੁਬਾਰਕ ਹੋਵੇ,
ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ
ਰਹੁ।
19ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ,
ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ,
ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ।
20ਹੇ ਮੇਰੇ ਪੁੱਤ੍ਰ, ਤੂੰ ਕਾਹਨੂੰ ਪਰਾਈ ਤੀਵੀਂ ਨਾਲ ਮੋਹਿਤ
ਹੋਵੇ,
ਅਤੇ ਓਪਰੀ ਨੂੰ ਕਾਹਨੂੰ ਛਾਤੀ ਨਾਲ ਲਾਵੇਂ?
21ਕਿਉਂ ਜੋ ਮਨੁੱਖ ਦੇ ਰਾਹ ਯਹੋਵਾਹ ਦੀ ਨਿਗਾਹ ਦੇ
ਸਾਹਮਣੇ ਹਨ,
ਅਤੇ ਉਹ ਉਸ ਦੇ ਸਾਰੇ ਪਹਿਆਂ ਨੂੰ ਜਾਚਦਾ ਹੈ।
22ਦੁਸ਼ਟ ਜਨ ਦੀਆਂ ਆਪਣੀਆਂ ਹੀ ਬਦੀਆਂ ਉਹ
ਨੂੰ ਫਸਾ ਲੈਣਗੀਆਂ,
ਅਤੇ ਉਹ ਆਪਣੇ ਹੀ ਪਾਪਾਂ ਦੇ ਬੰਧਣਾਂ ਨਾਲ ਬੱਧਾ
ਜਾਵੇਗਾ।
23ਉਹ ਸਿਖਿਆ ਪਾਏ ਬਿਨਾ ਮਰੇਗਾ,
ਅਤੇ ਆਪਣੀ ਡਾਢੀ ਮੂਰਖਤਾਈ ਦੇ ਕਾਰਨ ਭੁੱਲਿਆ
ਫਿਰੇਗਾ।।
Currently Selected:
ਕਹਾਉਤਾਂ 5: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.