ਕਹਾਉਤਾਂ 16
16
ਜੀਵਨ ਦਾ ਰਵੱਯਾ
1ਮਨ ਦੀਆਂ ਜੁਗਤਾਂ ਤਾਂ ਆਦਮੀ ਦੇ ਵੱਸ ਵਿੱਚ ਹਨ,
ਪਰ ਜ਼ਬਾਨੋਂ ਉੱਤਰ ਯਹੋਵਾਹ ਵੱਲੋਂ ਹੁੰਦਾ ਹੈ।
2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ
ਵਿੱਚ ਸੁੱਧ ਹੈ,
ਪਰ ਯਹੋਵਾਹ ਰੂਹਾਂ ਨੂੰ ਜਾਣਦਾ ਹੈ।
3ਆਪਣੇ ਕੰਮਾਂ ਨੂੰ ਯਹੋਵਾਹ ਉੱਤੇ ਛੱਡ ਦੇਹ,
ਤਾਂ ਤੇਰੇ ਮਨੋਰਥ ਪੂਰੇ ਹੋਣਗੇ।
4ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ
ਬਣਾਈਆਂ,
ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ।
5ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ
ਯਹੋਵਾਹ ਨੂੰ ਘਿਣ ਆਉਂਦੀ ਹੈ,
ਪੱਕ ਮੰਨੋ#16:5 ਇਬਰ., ਹੱਥ ਲਈ ਹੱਥ । ਉਹ ਬਿਨਾ ਡੰਨ ਨਾ ਛੁੱਟੇਗਾ।
6ਦਯਾ ਅਤੇ ਸਚਿਆਈ ਨਾਲ ਕੁੱਧਰਮ ਢੱਕਿਆ
ਜਾਂਦਾ ਹੈ,
ਅਤੇ ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ
ਤੋਂ ਪਰੇ ਰਹਿੰਦੇ ਹਨ।
7ਜਦ ਕਿਸੇ ਦਾ ਚਾਲ ਯਹੋਵਾਹ ਨੂੰ ਭਾਉਂਦੀ ਹੈ,
ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ
ਕਰਾਉਂਦਾ ਹੈ।
8ਧਰਮ ਨਾਲ ਥੋੜਾ ਜਿਹਾ
ਕੁਨਿਆਉਂ ਦੀ ਵੱਡੀ ਆਮਦਨੀ ਨਾਲੋਂ ਚੰਗਾ ਹੈ।
9ਆਦਮੀ ਦਾ ਮਨ ਉਹ ਦਾ ਰਾਹ ਠਹਿਰਾਉਂਦਾ ਹੈ,
ਪਰ ਯਹੋਵਾਹ ਉਹ ਦੇ ਪੈਰਾਂ ਦੀ ਅਗਵਾਈ ਕਰਦਾ
ਹੈ।
10ਪਾਤਸ਼ਾਹ ਦੇ ਬੁੱਲ੍ਹਾਂ ਤੋਂ ਸੁਰਗੀ ਬਚਨ#16:10 ਇਬਰ., ਫਾਲ ਨਿੱਕਲਦਾ
ਹੈ,
ਨਿਆਉਂ ਵਿੱਚ ਉਹ ਦਾ ਮੂੰਹ ਭੁੱਲ ਨਹੀਂ ਕਰਦਾ।
11ਸੱਚੀ ਤਕੜੀ ਤੇ ਪਲੜੇ ਯਹੋਵਾਹ ਦੇ ਹਨ,
ਗੁੱਥਲੀ ਦੇ ਸਾਰੇ ਵੱਟੇ ਓਸੇ ਦਾ ਕੰਮ ਹਨ।
12ਬੁਰਿਆਈ ਕਰਨੀ ਪਾਤਸ਼ਾਹਾਂ ਲਈ ਘਿਣਾਉਣੀ ਹੈ,
ਕਿਉਂ ਜੋ ਉਨ੍ਹਾਂ ਦੀ ਗੱਦੀ ਦਾ ਧਰਮ ਨਾਲ ਹੀ
ਟਿਕਾਓ ਹੁੰਦਾ ਹੈ।
13ਧਰਮੀ ਬੁੱਲ੍ਹਾਂ ਤੋਂ ਪਾਤਸ਼ਾਹ ਪਰਸੰਨ ਹੁੰਦੇ ਹਨ,
ਅਤੇ ਜਿਹੜਾ ਸਿੱਧੀ ਗੱਲ ਕਰਦਾ ਹੈ ਉਹ ਦੇ ਨਾਲ
ਉਹ ਪ੍ਰੇਮ ਰੱਖਦਾ ਹੈ।
14ਪਾਤਸ਼ਾਹ ਦਾ ਗੁੱਸਾ ਮੌਤ ਦੇ ਦੂਤਾਂ ਵਰਗਾ ਹੈ,
ਪਰ ਬੁੱਧਵਾਨ ਪੁਰਸ਼ ਉਹ ਨੂੰ ਠੰਡਿਆਂ ਕਰਦਾ ਹੈ।
15ਪਾਤਸ਼ਾਹ ਦੇ ਮੁਖ ਦੇ ਚਾਨਣ ਵਿੱਚ ਜੀਉਣ ਹੈ,
ਅਤੇ ਉਹ ਦੀ ਕਿਰਪਾ ਬਰਸਾਤ ਦੇ ਛੇਕੜ ਦੀ
ਬੱਦਲੀ ਵਰਗੀ ਹੁੰਦੀ ਹੈ।
16ਬੁੱਧ ਦੀ ਪ੍ਰਾਪਤੀ ਸੋਨੇ ਨਾਲੋਂ ਕਿੰਨੀ ਵਧੀਕ ਚੰਗੀ
ਹੈ!
ਅਤੇ ਚਾਂਦੀ ਨਾਲੋਂ ਸਮਝ ਦਾ ਪ੍ਰਾਪਤ ਕਰਨਾ ਚੁਣਨਾ
ਚਾਹੀਦਾ ਹੈ।
17ਬੁਰਿਆਈ ਤੋਂ ਲਾਂਭੇ ਰਹਿਣਾ ਸਚਿਆਰਾਂ ਦਾ ਸ਼ਾਹ
ਰਾਹ ਹੈ,
ਜਿਹੜਾ ਆਪਣੀ ਚਾਲ ਦੀ ਚੌਕਸੀ ਕਰਦਾ ਹੈ ਉਹ
ਆਪਣੀ ਜਾਨ ਨੂੰ ਬਚਾਉਂਦਾ ਹੈ।
18ਨਾਸ ਤੋਂ ਪਹਿਲਾਂ ਹੰਕਾਰ
ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।
19ਘੁਮੰਡੀਆਂ ਨਾਲ ਲੁੱਟ ਦਾ ਮਾਲ ਵੰਡਣ ਨਾਲੋਂ
ਮਸਕੀਨਾਂ ਦੇ ਸੰਗ ਅੱਝਾ ਹੋ ਕੇ ਰਹਿਣਾ ਚੰਗਾ ਹੈ।
20ਜਿਹੜਾ ਬਚਨ ਉੱਤੇ ਚਿੱਤ ਲਾਉਂਦਾ ਹੈ ਉਹ ਦਾ
ਭਲਾ ਹੋਵੇਗਾ,
ਅਤੇ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ
ਧੰਨ ਹੈ!
21ਜਿਹੜਾ ਬੁੱਧਵਾਨ ਹੈ ਉਹ ਬਿਬੇਕੀ ਕਹਾਉਂਦਾ ਹੈ,
ਅਤੇ ਮਿੱਠੇ ਬੋਲਣ ਨਾਲ ਕਾਇਲ ਕਰਨ ਦੀ
ਸ਼ਕਤੀ#16:21 ਇਬਰ., ਵਿਦਿਆ । ਵੱਧ ਜਾਂਦੀ ਹੈ।
22ਬੁੱਧਵਾਨ ਦੇ ਲਈ ਬੁੱਧ ਜੀਉਣ ਦਾ ਸੋਤਾ ਹੈ,
ਪਰ ਮੂਰਖਾਂ ਦੀ ਸਿੱਖਿਆ ਮੂਰਖਤਾਈ ਹੀ ਹੈ।
23ਬੁੱਧਵਾਨ ਦਾ ਮਨ ਉਹ ਦੇ ਮੂੰਹ ਨੂੰ ਸਿਖਾਉਂਦਾ ਹੈ,
ਅਤੇ ਉਹ ਦੇ ਬੁੱਲ੍ਹਾਂ ਨੂੰ ਗਿਆਨ ਦਿੰਦਾ ਹੈ।
24ਸ਼ੁਭ ਬਚਨ ਮਖੀਰ ਦੀ ਛੱਲੀ ਵਾਂਙੁ ਹਨ,
ਓਹ ਜੀ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ
ਦਿੰਦੇ ਹਨ।
25ਇੱਕ ਅਜਿਹਾ ਰਾਹ ਜੋ ਮਨੁੱਖ ਨੂੰ ਸਿੱਧਾ ਜਾਪਦਾ
ਹੈ,
ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।
26ਮਜੂਰ ਦੀ ਭੁੱਖ ਉਸ ਤੋਂ ਮਜੂਰੀ ਕਰਾਉਂਦੀ ਹੈ,
ਉਹ ਦਾ ਮੂੰਹ ਜੋ ਉਹ ਨੂੰ ਉਭਾਰਦਾ ਹੈ।
27ਨਿਕੰਮਾ ਪੁਰਸ਼ ਬੁਰਿਆਈ ਨੂੰ ਪੁੱਟਦਾ ਹੈ,
ਤੇ ਉਹ ਦੇ ਬੁੱਲ੍ਹਾਂ ਵਿੱਚ ਜਾਣੋ ਸਾੜਨ ਵਾਲੀ ਅੱਗ
ਹੁੰਦੀ ਹੈ।
28ਟੇਢਾ ਮਨੁੱਖ ਝਗੜੇ ਚੁੱਕਦਾ ਹੈ,
ਅਤੇ ਚੁਗਲੀ ਕਰਨ ਵਾਲਾ ਜਾਨੀ ਮਿੱਤ੍ਰਾਂ ਵਿੱਚ ਫੁੱਟ
ਪਾ ਦਿੰਦਾ ਹੈ।
29ਅਨ੍ਹੇਰੇ ਕਰਨ ਵਾਲਾ ਆਪਣੇ ਗੁਆਂਢੀ ਨੂੰ ਫ਼ੁਸਲਾ ਕੇ,
ਭੈੜੇ ਰਾਹ ਵਿੱਚ ਪਾ ਦਿੰਦਾ ਹੈ।
30ਅੱਖੀਆਂ ਮਟਕਾਉਣ ਵਾਲਾ ਟੇਢੇ ਕੰਮ ਸੋਚਦਾ ਹੈ,
ਬੁੱਲ੍ਹ ਘੁਟਣ ਵਾਲਾ ਬੁਰਿਆਈ ਕਰ ਛੱਡਦਾ ਹੈ।
31ਧੌਲਾ ਸਿਰ ਸਜ਼ਾਵਟ ਦਾ ਮੁਕਟ ਹੈ,
ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।
32ਜਿਹੜਾ ਕ੍ਰੋਧ ਵਿੱਚ ਧੀਮਾ ਹੈ ਉਹ ਸੂਰਬੀਰ ਨਾਲੋਂ,
ਅਤੇ ਆਪਣੀ ਰੂਹ ਨੂੰ ਵੱਸ ਵਿੱਚ ਰੱਖਣ ਵਾਲਾ,
ਸ਼ਹਿਰ ਦੇ ਜਿੱਤਣ ਵਾਲ ਨਾਲੋਂ ਚੰਗਾ ਹੈ।
33ਬੁੱਕਲ ਵਿੱਚ ਗੁਣੇ ਪਾਏ ਜਾਂਦੇ ਹਨ,
ਪਰ ਉਨ੍ਹਾਂ ਦਾ ਫ਼ੈਸਲਾ ਯਹੋਵਾਹ ਵੱਲੋਂ ਹੀ ਹੁੰਦਾ ਹੈ।।
Currently Selected:
ਕਹਾਉਤਾਂ 16: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.