ਕਹਾਉਤਾਂ 13
13
1ਬੁੱਧਵਾਨ ਪੁੱਤ੍ਰ ਤਾਂ ਆਪਣੇ ਪਿਉ ਦੀ ਸਿੱਖਿਆ
ਸੁਣਦਾ ਹੈ,
ਪਰ ਮਖੌਲੀਆਂ ਤਾੜ ਨੂੰ ਨਹੀਂ ਸੁਣਦਾ।
2ਮਨੁੱਖ ਆਪਣੇ ਮੂੰਹ ਦੇ ਫਲ ਤੋਂ ਭਲਿਆਈ ਨੂੰ,
ਪਰੰਤੂ ਛਲੀਏ ਦੀ ਜਾਨ ਜ਼ੁਲਮ ਨੂੰ ਖਾਵੇਗੀ।
3ਜੋ ਆਪਣੇ ਮੂੰਹ ਦੀ ਰਾਖੀ ਕਰਦਾ ਹੈ, ਉਹ ਆਪਣੀ
ਜਾਨ ਦੀ ਪਾਲਨਾ ਕਰਦਾ ਹੈ।
ਪਰ ਜੋ ਆਪਣੇ ਬੁੱਲ੍ਹਾਂ ਨੂੰ ਟੱਡਦਾ ਹੈ, ਉਹ ਦੇ ਲਈ
ਬਰਬਾਦੀ ਹੋਵੇਗੀ।
4ਘੌਲੀਏ ਦਾ ਜੀ ਤਾਂ ਲੋਚਦਾ ਪਰ ਉਹ ਨੂੰ ਲੱਭਦਾ
ਕੁਝ ਵੀ ਨਹੀਂ,
ਪਰ ਉੱਦਮੀ ਦੀ ਜਾਨ ਮੋਟੀ ਹੋ ਜਾਵੇਗੀ।
5ਧਰਮੀ ਨੂੰ ਝੂਠ ਤੋਂ ਸੂਗ ਆਉਂਦੀ ਹੈ,
ਪਰ ਦੁਸ਼ਟ ਸ਼ਰਮ ਅਤੇ ਖੱਜਲਪੁਣੇ ਤੇ ਚੱਲਦਾ ਹੈ।
6ਜਿਹੜਾ ਸਿੱਧੀ ਚਾਲ ਚੱਲਦਾ ਹੈ ਧਰਮ ਉਹ ਦੀ
ਰੱਛਿਆ ਕਰਦਾ ਹੈ,
ਪਰ ਦੁਸ਼ਟਪੁਣਾ ਪਾਪੀ ਨੂੰ ਉਲਟਾ ਦਿੰਦਾ ਹੈ।
7ਕੋਈ ਤਾਂ ਧਨੀ ਬਣਿਆ ਫਿਰਦਾ ਹੈ ਪਰ ਉਹ ਦੇ
ਕੋਲ ਕੱਖ ਵੀ ਨਹੀਂ,
ਅਤੇ ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ
ਦੇ ਕੋਲ ਬਹੁਤ ਧਨ ਹੈ।
8ਮਨੁੱਖ ਦੀ ਜਾਨ ਦੀ ਚੱਟੀ ਉਹ ਦਾ ਧਨ ਹੈ,
ਪਰ ਨਿਰਧਨ ਧਮਕੀ ਨੂੰ ਸੁਣਦਾ ਹੀ ਨਹੀਂ।
9ਧਰਮੀ ਦੀ ਜੋਤ ਮੌਜ ਮਾਰਦੀ,
ਪਰ ਦੁਸ਼ਟਾਂ ਦੀ ਦੀਵਾ ਬੁਝਾਇਆ ਜਾਵੇਗਾ।।
10ਹੰਕਾਰ ਨਾਲ ਝਗੜੇ ਹੀ ਝਗੜੇ ਹੁੰਦੇ ਹਨ,
ਪਰ ਜਿਹੜੇ ਸਲਾਹ ਨੂੰ ਮੰਨਦੇ ਹਨ ਓਹਨਾਂ ਨਾਲ
ਬੁੱਧ ਹੈ।
11ਐਵੇਂ ਕਿਵੇਂ ਦਾ ਧਨ ਘਟ ਜਾਵੇਗ,
ਪਰ ਮਿਹਨਤ ਦਾ ਧਨ ਵਧ ਜਾਵੇਗਾ।
12ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ,
ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ
ਹੈ।
13ਜਿਹੜਾ ਬਚਨ ਨੂੰ ਤੁੱਛ ਜਾਣਦਾ ਹੈ ਉਹ ਆਪਣਾ
ਨਾਸ ਕਰਦਾ ਹੈ,
ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਨੂੰ ਚੰਗਾ
ਫਲ ਮਿਲਦਾ ਹੈ।
14ਬੁੱਧਵਾਨ ਦੀ ਤਾਲੀਮ ਜੀਉਣ ਦਾ ਸੋਤਾ ਹੈ,
ਜੋ ਮੌਤ ਦੀ ਫਾਹੀ ਤੋਂ ਪਰੇ ਰਹਿਣ ਵਾਲੀ ਹੈ।
15ਸੁੱਧ ਬੁੱਧ ਦੇ ਕਾਰਨ ਮੰਨਤਾ ਹੁੰਦੀ ਹੈ,
ਪਰ ਛਲੀਆਂ ਦਾ ਰਾਹ ਬਿਖੜਾ ਹੁੰਦਾ ਹੈ।
16ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ,
ਪਰ ਮੂਰਖ ਆਪਣੀ ਮੂਰਖਤਾਈ ਨੂੰ ਫੈਲਾਉਂਦਾ
ਫਿਰਦਾ ਹੈ।
17ਦੁਸ਼ਟ ਹਰਕਾਰਾ ਬਿਪਤਾ ਵਿੱਚ ਡੇਗ ਦਿੰਦਾ ਹੈ,
ਪਰ ਮਾਤਬਰ ਏਲਚੀ ਚੰਗਾ ਕਰਦਾ ਹੈ।
18ਜਿਹੜਾ ਸਿੱਖਿਆ ਨੂੰ ਨਹੀਂ ਮੰਨਦਾ ਉਹ ਕੰਗਾਲ ਤੇ
ਸ਼ਰਮਿੰਦਾ ਹੋਵੇਗਾ,
ਪਰ ਜੋ ਤਾੜ ਵੱਲ ਚਿੱਤ ਲਾਉਂਦਾ ਹੈ ਉਹ ਦਾ
ਆਦਰ ਹੋਵੇਗਾ।
19ਜਦ ਇੱਛਿਆ ਪੂਰੀ ਹੁੰਦੀ ਹੈ ਤਾਂ ਜੀ ਨੂੰ ਮਿੱਠਾ
ਲੱਗਦਾ ਹੈ,
ਪਰ ਬੁਰਿਆਈ ਨੂੰ ਛੱਡਣਾ ਮੂਰਖਾਂ ਨੂੰ ਬੁਰਾ ਲੱਗਦਾ
ਹੈ।
20ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ,
ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।
21ਬਿਪਤਾ ਪਾਪੀਆਂ ਦੇ ਪਿੱਛੇ ਪੈਂਦੀ ਹੈ,
ਪਰ ਧਰਮੀਆਂ ਨੂੰ ਚੰਗਾ ਫਲ ਮਿਲੇਗਾ।
22ਭਲਾ ਪੁਰਸ਼ ਆਪਣੇ ਪੋਤਰਿਆਂ ਲਈ ਵੀ ਮੀਰਾਸ
ਛੱਡ ਜਾਂਦਾ ਹੈ,
ਪਰ ਪਾਪੀ ਦਾ ਮਾਲ ਧਨ ਧਰਮੀ ਲਈ ਜੋੜੀਦਾ ਹੈ।
23ਨਿਰਧਨ ਦੀ ਪੈਲੀ ਵਿੱਚ ਢੇਰ ਸਾਰਾ ਅਹਾਰ ਪੈਦਾ
ਹੁੰਦਾ ਹੈ,
ਪਰ ਅਜੇਹਾ ਵੀ ਹੈ ਜੋ ਕੁਨਿਆਂ ਦੇ ਕਾਰਨ ਉੱਜੜ
ਜਾਂਦਾ ਹੈ।
24ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ
ਉਸ ਦਾ ਵੈਰੀ ਹੈ,
ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ
ਵੇਲੇ ਸਿਰ ਉਸ ਨੂੰ ਤਾੜਦਾ ਹੈ।
25ਧਰਮੀ ਤਾਂ ਰੱਜ ਕੇ ਖਾਂਦਾ ਹੈ,
ਪਰ ਦੁਸ਼ਟਾਂ ਦਾ ਢਿੱਡ ਨਹੀਂ ਭਰਦਾ।।
Currently Selected:
ਕਹਾਉਤਾਂ 13: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.