YouVersion Logo
Search Icon

ਮੀਕਾਹ 5

5
ਬੈਤਲਹਮ ਦਾ ਹਾਕਮ
1ਹੁਣ ਹੇ ਜੱਥਿਆਂ ਦੀਏ ਧੀਏ,
ਤੂੰ ਆਪਣੀਆਂ ਜੱਥਿਆਂ ਨੂੰ ਇਕੱਠਿਆਂ ਕਰ,
ਉਹ ਨੇ ਸਾਡੇ ਵਿਰੁੱਧ ਘੇਰਾ ਪਾਇਆ,
ਓਹ ਇਸਰਾਏਲ ਦੇ ਨਿਆਈ ਨੂੰ ਡੰਡੇ ਨਾਲ ਗੱਲ੍ਹ ਤੇ ਮਾਰਨਗੇ।।
2ਪਰ ਹੇ ਬੈਤਲਹਮ ਅਫ਼ਰਾਥਾਹ,
ਤੂੰ ਜੋ ਯਹੂਦਾਹ ਦੇ ਹਜ਼ਾਰਾਂ ਵਿੱਚ ਛੋਟਾ ਹੈਂ,
ਤੈਥੋਂ ਇੱਕ ਮੇਰੇ ਲਈ ਨਿੱਕਲੇਗਾ
ਜੋ ਇਸਰਾਏਲ ਵਿੱਚ ਹਾਕਮ ਹੋਵੇਗਾ,
ਜਿਹ ਦਾ ਨਿੱਕਲਣਾ ਪਰਾਚੀਨ ਸਮੇਂ ਤੋਂ,
ਸਗੋਂ ਅਨਾਦ ਤੋਂ ਹੈ।
3ਤਦ ਓਹ ਉਹਨਾਂ ਨੂੰ ਛੱਡ ਦੇਵੇਗਾ,
ਜਦ ਤੀਕ ਜਣਨ ਵਾਲੀ ਨਾ ਜਣੇ,
ਤਦ ਉਹ ਦੇ ਭਰਾਵਾਂ ਦਾ ਬਕੀਆ
ਇਸਰਾਏਲੀਆਂ ਕੋਲ ਮੁੜ ਜਾਵੇਗਾ।
4ਉਹ ਖੜਾ ਹੋ ਕੇ ਯਹੋਵਾਹ ਦੇ ਬਲ ਵਿੱਚ,
ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਦੇ ਪਰਤਾਪ ਵਿੱਚ
ਆਪਣਾ ਇੱਜੜ ਚਾਰੇਗਾ ਅਤੇ ਓਹ ਬੈਠਣਗੇ,
ਕਿਉਂ ਜੋ ਉਹ ਧਰਤੀ ਦੀਆਂ ਹੱਦਾਂ ਤੀਕੁਰ ਮਹਾਨ
ਹੋਵੇਗਾ।।
5ਏਹ ਸ਼ਾਂਤੀ ਹੋਵੇਗਾ,
ਜਦ ਅੱਸ਼ੂਰੀ ਸਾਡੇ ਦੇਸ ਵਿੱਚ ਆਉਣਗੇ,
ਜਦ ਓਹ ਸਾਡੀਆਂ ਮਾੜੀਆਂ ਵਿੱਚ ਫਿਰਨਗੇ,
ਤਦ ਅਸੀਂ ਓਹਨਾਂ ਦੇ ਵਿਰੁੱਧ ਸੱਤ ਅਯਾਲੀ,
ਅਤੇ ਆਦਮੀਆਂ ਦੇ ਰਾਜ-ਕੁਮਾਰ ਅੱਠ ਕਾਇਮ
ਕਰਾਂਗੇ।
6ਓਹ ਅੱਸ਼ੂਰ ਦੇ ਦੇਸ ਨੂੰ ਤਲਵਾਰ ਨਾਲ ਵਿਰਾਨ ਕਰ
ਸੁੱਟਣਗੇ,
ਅਤੇ ਨਿਮਰੋਦ ਦੇ ਦੇਸ ਨੂੰ ਉਹ ਦੇ ਲਾਂਘਿਆਂ ਤੀਕ,
ਅਤੇ ਓਹ ਸਾਨੂੰ ਅੱਸ਼ੂਰੀਆਂ ਤੋਂ ਛੁਡਾਉਣਗੇ,
ਜਦ ਓਹ ਸਾਡੇ ਦੇਸ ਵਿੱਚ ਆਉਣਗੇ,
ਅਤੇ ਜਦ ਓਹ ਸਾਡੀਆਂ ਹੱਦਾਂ ਵਿੱਚ ਫਿਰਨਗੇ।।
7ਤਾਂ ਯਾਕੂਬ ਦਾ ਬਕੀਆ ਬਹੁਤੀਆਂ ਉੱਮਤਾਂ ਦੇ
ਵਿਚਕਾਰ
ਤ੍ਰੇਲ ਵਾਂਙੁ ਹੋਵੇਗਾ ਜਿਹੜੀ ਯਹੋਵਾਹ ਵੱਲੋਂ ਹੈ,
ਫੁਹਾਰਾਂ ਵਾਂਙੁ ਜਿਹੜੀਆਂ ਘਾਹ ਤੇ ਪੈ ਕੇ
ਮਨੁੱਖ ਲਈ ਨਹੀਂ ਠਹਿਰਦੀਆਂ,
ਨਾ ਆਦਮ ਵੰਸ ਲਈ ਢਿੱਲ ਕਰਦੀਆਂ ਹਨ।
8ਯਾਕੂਬ ਦਾ ਬਕੀਆ ਕੌਮਾਂ ਦੇ ਵਿੱਚ,
ਬਹੁਤਿਆਂ ਉੱਮਤਾਂ ਦੇ ਵਿਚਕਾਰ
ਬਣ ਦੇ ਦਰਿੰਦਿਆਂ ਵਿੱਚ ਬਬਰ ਸ਼ੇਰ ਵਰਗਾ
ਹੋਵੇਗਾ,
ਭੇਡਾਂ ਦੀਆਂ ਇੱਜੜਾਂ ਵਿੱਚ ਜੁਆਨ ਸ਼ੇਰ ਵਰਗਾ,
ਜੋ ਵਿੱਚੋਂ ਦੀ ਲੰਘ ਕੇ ਲਤਾੜਦਾ ਤੇ ਪਾੜਦਾ ਹੈ,
ਅਤੇ ਕੋਈ ਛੁਡਾਉਣ ਵਾਲਾ ਨਹੀਂ ਹੈ!
9ਤੇਰਾ ਹੱਥ ਤੇਰੇ ਵਿਰੋਧੀਆਂ ਉੱਤੇ ਚੁੱਕਿਆ ਰਹੇਗਾ,
ਅਤੇ ਤੇਰੇ ਸਾਰੇ ਵੈਰੀ ਵੱਢੇ ਜਾਣਗੇ।।
10ਉਸ ਦਿਨ ਇਉਂ ਹੋਵੇਗਾ, ਯਹੋਵਾਹ ਦਾ ਵਾਕ ਹੈ,
ਕਿ ਮੈਂ ਤੇਰੇ ਘੋੜ੍ਹਿਆਂ ਨੂੰ ਤੇਰੇ ਵਿਚਕਾਰੋਂ ਕੱਟ
ਸੁੱਟਾਂਗਾ,
ਅਤੇ ਤੇਰੇ ਰਥਾਂ ਨੂੰ ਬਰਬਾਦ ਕਰਾਂਗਾ।
11ਮੈਂ ਤੇਰੇ ਦੇਸ ਦੇ ਸ਼ਹਿਰਾਂ ਨੂੰ ਨਾਸ ਕਰਾਂਗਾ,
ਅਤੇ ਤੇਰੇ ਸਾਰੇ ਗੜ੍ਹਾਂ ਨੂੰ ਢਾਹ ਸੁੱਟਾਂਗਾ।
12ਮੈਂ ਤੇਰੇ ਹੱਥ ਤੋਂ ਜਾਦੂ ਕੱਟ ਸੁੱਟਾਂਗਾ,
ਅਤੇ ਤੇਰੇ ਲਈ ਮਹੂਰਤ ਵੇਖਣ ਵਾਲੇ ਨਾ ਹੋਣਗੇ।
13ਤੇਰੀਆਂ ਮੂਰਤਾਂ ਨੂੰ ਅਤੇ ਤੇਰੇ ਥੰਮ੍ਹਾਂ ਨੂੰ
ਤੇਰੇ ਵਿਚਕਾਰੋਂ ਕੱਟ ਸੁੱਟਾਂਗਾ,
ਅਤੇ ਤੂੰ ਫੇਰ ਆਪਣੇ ਹੱਥਾਂ ਦੇ ਕੰਮ ਨੂੰ ਮੱਥਾ ਨਾ
ਟੇਕੇਂਗਾ।
14ਮੈਂ ਤੇਰੇ ਅਸ਼ਰੀਮ ਨੂੰ ਤੇਰੇ ਵਿਚਕਾਰੋਂ ਪੁੱਟ ਸੁੱਟਾਂਗਾ,
ਅਤੇ ਤੇਰੇ ਸ਼ਹਿਰਾਂ ਨੂੰ ਬਰਬਾਦ ਕਰਾਂਗਾ।
15ਮੈਂ ਕ੍ਰੋਧ ਅਤੇ ਗੁੱਸੇ ਨਾਲ ਓਹਨਾਂ ਕੌਮਾਂ ਦਾ ਬਦਲਾ
ਲਵਾਂਗਾ,
ਜਿਨ੍ਹਾਂ ਨੇ ਸੁਣਿਆ ਨਹੀਂ!।।

Currently Selected:

ਮੀਕਾਹ 5: PUNOVBSI

Highlight

Share

Copy

None

Want to have your highlights saved across all your devices? Sign up or sign in