YouVersion Logo
Search Icon

ਮੀਕਾਹ 6

6
ਪਰਜਾ ਨਾਲ ਯਹੋਵਾਹ ਦਾ ਮੁਕੱਦਮਾ। ਸੱਚਾ ਧਰਮ
1ਸੁਣਿਓ, ਯਹੋਵਾਹ ਕੀ ਕਹਿੰਦਾ ਹੈ, -
ਉੱਠ, ਪਹਾੜਾਂ ਦੇ ਅੱਗੇ ਮੁਕੱਦਮਾ ਲੜ,
ਅਤੇ ਟਿੱਲੇ ਤੇਰੀ ਅਵਾਜ਼ ਸੁਣਨ!
2ਹੇ ਪਹਾੜੋ, ਯਹੋਵਾਹ ਦਾ ਮੁਕੱਦਮਾ ਸੁਣੋ,
ਤੁਸੀਂ ਵੀ, ਹੇ ਧਰਤੀ ਦੀਓ ਅਟੱਲ ਨੀਂਹੋ!
ਕਿਉਂ ਜੋ ਯਹੋਵਾਹ ਦਾ ਮੁਕੱਦਮਾ ਆਪਣੀ ਪਰਜਾ
ਨਾਲ ਹੈ,
ਅਤੇ ਓਹ ਇਸਰਾਏਲ ਨਾਲ ਝਗੜੇਗਾ।।
3ਹੇ ਮੇਰੀ ਪਰਜਾ, ਮੈਂ ਤੈਨੂੰ ਕੀ ਕੀਤਾ?
ਮੈਂ ਕਿਵੇਂ ਤੈਨੂੰ ਥਕਾ ਦਿੱਤਾ? ਮੈਨੂੰ ਉੱਤਰ ਦੇਹ?
4ਮੈਂ ਤਾਂ ਤੈਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ,
ਅਤੇ ਤੈਨੂੰ ਗੁਲਾਮੀ ਦੇ ਘਰ ਤੋਂ ਛੁਡਾ ਲਿਆ,
ਅਤੇ ਮੈਂ ਤੇਰੇ ਅੱਗੇ ਮੂਸਾ, ਹਾਰੂਨ ਅਤੇ ਮਿਰਯਮ ਨੂੰ
ਘੱਲਿਆ।
5ਹੇ ਮੇਰੀ ਪਰਜਾ, ਚੇਤੇ ਕਰ,
ਕਿ ਮੋਆਬ ਦੇ ਰਾਜੇ ਬਾਲਾਕ ਨੇ ਕੀ ਜੁਗਤੀ ਕੀਤੀ,
ਅਤੇ ਬਓਰ ਦੇ ਪੁੱਤ੍ਰ ਬਿਲਆਮ ਨੇ ਉਹ ਨੂੰ ਕੀ
ਉੱਤਰ ਦਿੱਤਾ,
ਸ਼ਿੱਟੀਮ ਤੋਂ ਲੈ ਕੇ ਗਿਲਗਾਲ ਤੀਕ ਕੀ ਹੋਇਆ,
ਤਾਂ ਜੋ ਤੁਸੀਂ ਯਹੋਵਾਹ ਦੇ ਧਰਮ ਦੇ ਕੰਮ ਜਾਣੋ!।
6ਮੈਂ ਕੀ ਲੈ ਕੇ ਯਹੋਵਾਹ ਦੇ ਹਜ਼ੂਰ ਆਵਾਂ,
ਅਤੇ ਮਹਾਨ ਪਰਮੇਸ਼ੁਰ ਅੱਗੇ ਝੁੱਕਾਂ?
ਕੀ ਮੈਂ ਹੋਮ ਬਲੀਆਂ ਲਈ ਇੱਕ ਸਾਲੇ ਵੱਛੇ ਲੈ ਕੇ
ਉਹ ਦੇ ਹਜ਼ੂਰ ਆਵਾਂ?
7ਭਲਾ, ਯਹੋਵਾਹ ਹਜ਼ਾਰਾਂ ਛੱਤਰਿਆਂ ਨਾਲ,
ਯਾ ਤੇਲ ਦੀਆਂ ਲੱਖਾਂ ਨਦੀਆਂ ਨਾਲ ਖੁਸ਼
ਹੋਵੇਗਾ?
ਕੀ ਮੈਂ ਆਪਣੇ ਪਲੋਠੇ ਨੂੰ ਆਪਣੇ ਅਪਰਾਧ ਦੇ
ਬਦਲੇ ਦਿਆਂ,
ਮੇਰੇ ਸਰੀਰ ਦੇ ਫਲ ਨੂੰ ਮੇਰੇ ਮਨ ਦੇ ਪਾਪ ਲਈ?
8ਹੇ ਆਦਮੀ, ਉਹ ਨੇ ਤੈਨੂੰ ਦੱਸਿਆ ਕਿ ਭਲਾ
ਕੀ ਹੈ,
ਅਤੇ ਯਹੋਵਾਹ ਤੈਥੋਂ ਹੋਰ ਕੀ ਮੰਗਦਾ
ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ
ਰੱਖ,
ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ
ਚੱਲ?।।
9ਯਹੋਵਾਹ ਦੀ ਅਵਾਜ਼ ਸ਼ਹਿਰ ਨੂੰ ਪੁਕਾਰਦੀ ਹੈ,
ਅਤੇ ਬੁੱਧ ਤੇਰੇ ਨਾਮ ਦਾ ਭੈ ਮੰਨੇਗੀ, -
ਡੰਡੇ ਨੂੰ ਅਤੇ ਉਹ ਨੂੰ ਜਿਹ ਨੇ ਉਸ ਨੂੰ ਠਹਿਰਾਇਆ
, ਸੁਣੋ!
10ਕੀ ਅਜੇ ਦੁਸ਼ਟ ਦੇ ਘਰ ਵਿੱਚ ਦੁਸ਼ਟਪੁਣੇ ਦੇ
ਖ਼ਜ਼ਾਨੇ ਹਨ?
ਨਾਲੇ ਘੱਟ ਨਾਪ ਜੋ ਸਰਾਪੀ ਹੈ?
11ਭਲਾ, ਮੈਂ ਪਾਕ ਠਹਿਰ ਸੱਕਦਾ,
ਜਦ ਮੇਰੇ ਕੋਲ ਕਾਣੀ ਡੰਡੀ,
ਅਤੇ ਮੇਰੀ ਥੈਲੀ ਵਿੱਚ ਖੋਟੇ ਵੱਟੇ ਹਨ?
12ਉਸ ਦੇ ਧਨੀ ਲੋਕ ਅਨ੍ਹੇਰ ਨਾਲ ਭਰੇ ਹੋਏ ਹਨ,
ਉਸ ਦੇ ਵਾਸੀ ਝੂਠ ਬੋਲਦੇ ਹਨ,
ਅਤੇ ਉਨ੍ਹਾਂ ਦੀ ਜੀਭ ਉਨ੍ਹਾਂ ਦੇ ਮੂੰਹ ਵਿੱਚ ਫ਼ਰੇਬ
ਵਾਲੀ ਹੈ।
13ਸੋ ਮੈਂ ਤੈਨੂੰ ਫੱਟ ਨਾਲ ਮਾਰਿਆ ਹੈ,
ਅਤੇ ਤੈਨੂੰ ਤੇਰੇ ਪਾਪਾਂ ਦੇ ਕਾਰਨ ਵਿਰਾਨ ਕੀਤਾ ਹੈ।
14ਤੂੰ ਖਾਏਂਗਾ ਪਰ ਰੱਜੇਂਗਾ ਨਾ,
ਅਰ ਤੇਰੇ ਅੰਦਰ ਭੁੱਖ ਰਹੇਗੀ,
ਤੂੰ ਜਮਾ ਤਾਂ ਰੱਖੇਂਗਾ ਪਰ ਪਚਾਵੇਂਗਾ ਨਾ,
ਅਤੇ ਜੋ ਤੂੰ ਬਚਾਵੇਂ ਉਹ ਮੈਂ ਤਲਵਾਰ ਨੂੰ ਦਿਆਂਗਾ।
15ਤੂੰ ਬੀਜੇਂਗਾ ਪਰ ਵੱਢੇਂਗਾ ਨਾ,
ਤੂੰ ਜ਼ੈਤੂਨ ਲਤਾੜੇਂਗਾ ਪਰ ਤੇਲ ਨਾ ਮਲੇਂਗਾ,
ਤੂੰ ਅੰਗੂਰ ਮਿੱਧੇਗਾ ਪਰ ਮੈ ਨਾ ਪੀਏਂਗਾ।
16ਆਮਰੀ ਦੀਆਂ ਬਿਧੀਆਂ ਮਨਾਈਆਂ ਜਾਂਦੀਆਂ
ਹਨ,
ਨਾਲੇ ਅਹਾਬ ਦੇ ਘਰਾਣੇ ਦੇ ਸਾਰੇ ਕੰਮ,
ਅਤੇ ਤੁਸੀਂ ਉਨ੍ਹਾਂ ਦੀਆਂ ਮੱਤਾ ਅਨੁਸਾਰ ਚੱਲਦੇ
ਹੋ,
ਭਈ ਮੈਂ ਤੈਨੂੰ ਵਿਰਾਨ ਕਰ ਦਿਆਂ,
ਅਤੇ ਉਸ ਦੇ ਵਾਸੀ ਇੱਕ ਸੁਸਕਾਰ,
ਸੋ ਤੁਸੀਂ ਮੇਰੀ ਪਰਜਾ ਦੀ ਨਿੰਦਿਆ ਚੁੱਕੋਗੇ।।

Currently Selected:

ਮੀਕਾਹ 6: PUNOVBSI

Highlight

Share

Copy

None

Want to have your highlights saved across all your devices? Sign up or sign in