YouVersion Logo
Search Icon

ਮੀਕਾਹ 2

2
ਲੋਭੀਆਂ ਦੀ ਸਜ਼ਾ। ਬਕੀਏ ਲਈ ਬਚਾਓ
1ਹਾਇ ਓਹਨਾਂ ਉੱਤੇ ਜੋ ਆਪਣੇ ਵਿਛਾਉਣਿਆਂ ਉੱਤੇ
ਬਦੀ ਸੋਚਦੇ ਅਤੇ ਦੁਸ਼ਟਪੁਣਾ ਕਰਦੇ ਹਨ!
ਜਦ ਸਵੇਰ ਦਾ ਚਾਨਣ ਆਵੇਗਾ ਓਹ ਏਹ
ਕਰਨਗੇ,
ਕਿਉਂਕਿ ਏਹ ਓਹਨਾਂ ਦੇ ਹੱਥ ਦੇ ਬਲ ਵਿੱਚ ਹੈ।
2ਓਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਓਹਨਾਂ ਨੂੰ ਖੋਹ
ਲੈਂਦੇ ਹਨ,
ਨਾਲੇ ਘਰ ਵੀ ਅਤੇ ਓਹਨਾਂ ਨੂੰ ਲੈ ਲੈਂਦੇ ਹਨ।
ਓਹ ਮਰਦ ਅਤੇ ਉਸ ਦੇ ਘਰ ਨੂੰ,
ਮਨੁੱਖ ਅਤੇ ਉਸ ਦੀ ਮਿਲਖ ਨੂੰ ਸਤਾਉਂਦੇ ਹਨ।
3ਏਸ ਲਈ ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਵੇਖੋ, ਮੈਂ ਇਸ ਟੱਬਰ ਉੱਤੇ ਬਿਪਤਾ ਸੋਚਦਾ ਹਾਂ,
ਜਿਸ ਤੋਂ ਤੁਸੀਂ ਆਪਣੀਆਂ ਧੌਣਾਂ ਨੂੰ ਨਾ ਕੱਢ
ਸੱਕੋਗੇ,
ਨਾ ਤੁਸੀਂ ਹੰਕਾਰ ਨਾਲ ਤੁਰੋਗੇ,
ਕਿਉਂ ਜੋ ਉਹ ਦਾ ਭੈੜਾ ਸਮਾ ਹੋਵੇਗਾ!
4ਉਸ ਦਿਨ ਓਹ ਤੁਹਾਡੇ ਉੱਤੇ ਕਹਾਉਤ ਚੁੱਕਣਗੇ,
ਅਤੇ ਰੋ ਪਿੱਟ ਕੇ ਸਿਆਪਾ ਕਰਨਗੇ,
ਅਤੇ ਆਖਣਗੇ ਕਿ ਸਾਡਾ ਸੱਤਿਆ ਨਾਸ ਹੋ
ਗਿਆ!
ਮੇਰੀ ਉੱਮਤ ਦਾ ਭਾਗ ਉਹ ਬਦਲਦਾ ਹੈ,
ਉਹ ਉਸ ਨੂੰ ਮੈਥੋਂ ਕਿਵੇਂ ਦੂਰ ਕਰਦਾ ਹੈ,
ਉਹ ਸਾਡੇ ਖੇਤਾਂ ਨੂੰ ਫਿਰਤੂਆਂ ਵਿੱਚ ਵੰਡਦਾ ਹੈ!
5ਸੋ ਤੇਰੇ ਲਈ ਯਹੋਵਾਹ ਦੀ ਸਭਾ ਵਿੱਚ
ਕੋਈ ਗੁਣਾ ਪਾ ਕੇ ਜਰੀਬ ਨਾ ਖਿੱਚੇਗਾ
6ਪਰਚਾਰ ਨਾ ਕਰੋ, ਓਹ ਇਉਂ ਪਰਚਾਰ ਕਰਦੇ ਹਨ,
ਓਹ ਏਹਨਾਂ ਗੱਲਾਂ ਦਾ ਪਰਚਾਰ ਨਾ ਕਰਨਗੇ,
ਓਹਨਾਂ ਦੀ ਨਿੰਦਿਆ ਮੁੱਕਦੀ ਹੀ ਨਹੀਂ।
7ਹੇ ਯਾਕੂਬ ਦੇ ਘਰਾਣੇ, ਇਉਂ ਆਖੀਦਾ ਹੈ?
ਕੀ ਯਹੋਵਾਹ ਦਾ ਆਤਮਾ ਬੇਸਬਰ ਹੈ?
ਭਲਾ, ਏਹ ਉਹ ਦੇ ਕੰਮ ਹਨ?
ਕੀ ਮੇਰੇ ਬਚਨ ਸਿੱਧੇ ਚਾਲ ਚੱਲਣ ਵਾਲੇ ਦੀ
ਭਲਿਆਈ ਨਹੀਂ ਕਰਦੇ?
8ਪਰ ਕੱਲ ਦੀ ਗੱਲ ਹੈ ਕਿ ਮੇਰੀ ਪਰਜਾ
ਵੈਰੀ ਬਣ ਕੇ ਉੱਠੀ ਹੈ,
ਤੁਸੀਂ ਉਸ ਜਣੇ ਦੇ ਕੱਪੜੇ ਉੱਤੋਂ ਚੱਦਰ ਖਿੱਚ ਲੈਂਦੇ
ਹੋ,
ਜੋ ਚੈਨ ਨਾਲ ਲੜਾਈ ਦੇ ਖਿਆਲ ਤੋਂ ਦੂਰ ਰਹਿ ਕੇ
ਲੰਘਦਾ ਹੈ।
9ਤੁਸੀਂ ਮੇਰੀ ਪਰਜਾ ਦੀਆਂ ਤੀਵੀਆਂ ਨੂੰ,
ਓਹਨਾਂ ਦੇ ਸੋਹਣਿਆਂ ਘਰਾਂ ਤੋਂ ਕੱਢਦੇ ਹੋ,
ਤੁਸੀਂ ਓਹਨਾਂ ਦੇ ਨਿਆਣਿਆਂ ਤੋਂ,
ਮੇਰਾ ਪਰਤਾਪ ਸਦਾ ਲਈ ਲੈ ਜਾਂਦੇ ਹੋ।
10ਉੱਠੋ, ਚੱਲੇ ਜਾਓ!
ਏਹ ਤਾਂ ਕੋਈ ਵਿਸਰਾਮ ਅਸਥਾਨ ਨਹੀਂ ਹੈ।
ਉਸ ਦਾ ਕਾਰਨ ਅਸ਼ੁੱਧਤਾ ਹੈ ਜੋ ਕਸ਼ਟ ਨਾਲ
ਸੱਤਿਆ ਨਾਸ ਕਰਦੀ ਹੈ।
11ਜੇ ਇੱਕ ਮਨੁੱਖ ਫਿਰੇ,
ਅਤੇ ਹਵਾ ਅਰ ਝੂਠ ਬਕੇ -
"ਮੈਂ ਤੇਰੇ ਲਈ ਮੈ ਅਰ ਸ਼ਰਾਬ ਦਾ ਪਰਚਾਰ
ਕਰਾਂਗਾ," –
ਉਹ ਇਸ ਪਰਜਾ ਦਾ ਪਰਚਾਰਕ ਹੁੰਦਾ ਹੈ!।।
12ਹੇ ਯਾਕੂਬ, ਮੈਂ ਤੁਹਾਨੂੰ ਸਾਰੇ ਦੇ ਸਾਰੇ ਜ਼ਰੂਰ ਇਕੱਠੇ
ਕਰਾਂਗਾ,
ਮੈਂ ਇਸਰਾਏਲ ਦੇ ਬਕੀਏ ਨੂੰ ਜਮਾ ਕਰਾਂਗਾ,
ਮੈਂ ਓਹਨਾਂ ਨੂੰ ਬਾਸਰਾਹ ਦੀਆਂ ਭੇਡਾਂ ਵਾਂਙੁ ਰਲਾ ਕੇ ਰੱਖਾਂਗਾ,
ਇੱਕ ਇੱਜੜ ਵਾਂਙੁ ਜਿਹੜਾ ਉਸ ਦੀ ਜੂਹ ਵਿੱਚ ਹੈ,
ਆਦਮੀ ਦੇ ਕਾਰਨ ਓਹ ਜ਼ੋਰ ਕਰਨਗੇ।
13ਤੋੜਨ ਵਾਲਾ ਓਹਨਾਂ ਦੇ ਅੱਗੇ ਅੱਗੇ ਉਤਾਹਾਂ
ਜਾਵੇਗਾ,
ਓਹ ਭੱਜ ਨਿੱਕਲਣਗੇ ਅਤੇ ਫਾਟਕ ਵਿੱਚੋਂ ਦੀ ਲੰਘ
ਕੇ ਨਿੱਕਲਣਗੇ,
ਓਹਨਾਂ ਦਾ ਪਾਤਸ਼ਾਹ ਓਹਨਾਂ ਦੇ ਅੱਗੇ ਅੱਗੇ
ਲੰਘੇਗਾ,
ਅਤੇ ਯਹੋਵਾਹ ਓਹਨਾਂ ਦੇ ਸਿਰ ਤੇ ਹੋਵੇਗਾ।।

Currently Selected:

ਮੀਕਾਹ 2: PUNOVBSI

Highlight

Copy

Compare

Share

None

Want to have your highlights saved across all your devices? Sign up or sign in