ਲੇਵੀਆਂ ਦੀ ਪੋਥੀ 8
8
ਜਾਜਕਾਂ ਦਾ ਥਾਪਣਾ
1ਯਹੋਵਾਹ ਮੂਸਾ ਨਾਲ ਬੋਲਿਆ ਕਿ 2ਹਾਰੂਨ ਅਤੇ ਉਸ ਦੇ ਸਣੇ ਉਸ ਦੇ ਪੁੱਤ੍ਰਾਂ ਨੂੰ ਅਤੇ ਲੀੜਿਆਂ ਨੂੰ, ਅਤੇ ਮਸਹ ਕਰਨ ਦੇ ਤੇਲ ਨੂੰ, ਅਤੇ ਪਾਪ ਦੀ ਭੇਟ ਦੇ ਲਈ ਇੱਕ ਬਲਦ ਨੂੰ ਅਤੇ ਦੋਹਾਂ ਛੱਤ੍ਰਿਆਂ ਨੂੰ ਅਤੇ ਪਤੀਰੀ ਰੋਟੀ ਦੇ ਟੋਕਰੇ ਨੂੰ ਲੈਕੇ 3ਤੂੰ ਸਾਰੀ ਮੰਡਲੀ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਇਕੱਠੀ ਕਰੀਂ 4ਅਤੇ ਜਿੱਹੀ ਯਹੋਵਾਹ ਨੇ ਆਗਿਆ ਦਿੱਤੀ ਤਿਹਾ ਹੀ ਮੂਸਾ ਨੇ ਕੀਤਾ ਅਤੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਉਹ ਮੰਡਲੀ ਇਕੱਠੀ ਹੋ ਗਈ 5ਅਤੇ ਮੂਸਾ ਨੇ ਮੰਡਲੀ ਨੂੰ ਆਖਿਆ, ਜਿਹੜੀ ਗੱਲ ਯਹੋਵਾਹ ਨੇ ਕਰਨ ਨੂੰ ਆਖੀ ਸੋ ਇਹ ਹੈ 6ਅਤੇ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਲਿਆਕੇ ਪਾਣੀ ਨਾਲ ਧੋਤਾ 7ਅਤੇ ਉਸ ਨੇ ਉਸ ਦੇ ਉੱਤੇ ਕੁੜਤਾ ਪਾਇਆ ਅਤੇ ਉਸ ਨੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਚੋਗਾ ਉਸ ਨੂੰ ਪਹਿਰਾਇਆ ਅਤੇ ਉਸ ਦੇ ਉੱਤੇ ਏਫ਼ੋਦ ਪਾਇਆ ਏਫ਼ੋਦ ਦੇ ਸੋਹਣੇ ਪਟਕੇ ਨਾਲ ਉਸ ਦਾ ਲੱਕ ਬੰਨ੍ਹਿਆ ਅਤੇ ਉਸ ਦੇ ਨਾਲ ਉਸ ਨੂੰ ਕੱਸਿਆ 8ਅਤੇ ਉਸ ਨੇ ਉਸ ਦੇ ਉੱਤੇ ਚਪੜਾਸ ਰੱਖੀ ਨਾਲੇ ਉਸ ਨੇ ਚਪੜਾਸ ਵਿੱਚ ਊਰੀਮ ਅਤੇ ਤੁੰਮੀਮ ਨੂੰ ਰੱਖਿਆ 9ਅਤੇ ਉਸ ਨੇ ਅਮਾਮੇ ਨੂੰ ਉਸ ਦੇ ਸਿਰ ਉੱਤੇ ਰੱਖਿਆ ਨਾਲੇ ਅਮਾਮੇ ਦੇ ਉੱਤੇ ਅਰਥਾਤ ਉਸ ਦੇ ਮੱਥੇ ਦੇ ਉੱਤੇ ਉਸ ਨੇ ਸੋਨੇ ਦੀ ਪੱਤ੍ਰੀ ਅਤੇ ਪਵਿੱਤ੍ਰ ਅਮਾਮਾ ਪਾਇਆ ਜਿਹੀ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ 10ਅਤੇ ਮੂਸਾ ਨੇ ਮਸਹ ਕਰਨ ਦਾ ਤੇਲ ਲਿਆ ਅਤੇ ਡੇਹਰੇ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਤੇਲ ਪਾਕੇ ਪਵਿੱਤ੍ਰ ਕੀਤਾ 11ਅਤੇ ਉਸ ਤੋਂ ਲੈਕੇ ਜਗਵੇਦੀ ਨੂੰ ਸੱਤ ਵੇਰੀ ਛਿੜਕਿਆ ਅਤੇ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਵਲੇਵੇਂ ਨੂੰ ਅਤੇ ਉਸ ਦਾ ਚੁਬੱਚਾ ਅਤੇ ਉਸ ਦੀ ਚੌਂਕੀ ਨੂੰ ਉਨ੍ਹਾਂ ਦੇ ਪਵਿੱਤ੍ਰ ਕਰਨ ਲਈ ਤੇਲ ਲਾਇਆ 12ਅਤੇ ਉਸ ਨੇ ਮਸਹ ਕਰਨ ਦਾ ਤੇਲ ਹਾਰੂਨ ਦੇ ਸਿਰ ਉੱਤੇ ਚੁਆ ਕੇ ਉਸ ਨੂੰ ਪਵਿੱਤ੍ਰ ਕਰਨ ਲਈ ਮਸਹ ਕੀਤਾ 13ਅਤੇ ਮੂਸਾ ਨੇ ਹਾਰੂਨ ਦੇ ਪੁੱਤ੍ਰਾਂ ਨੂੰ ਲਿਆਕੇ ਉਨ੍ਹਾਂ ਨੂੰ ਕੁੜਤੇ ਪਹਰਾਏ, ਉਨ੍ਹਾਂ ਦੇ ਲੱਕ ਪਟਕਿਆਂ ਨਾਲ ਬੰਨ੍ਹੇ ਅਤੇ ਉਨ੍ਹਾਂ ਨੂੰ ਪੱਗਾਂ ਬੰਨ੍ਹਾਈਆਂ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ 14ਅਤੇ ਉਹ ਪਾਪ ਦੀ ਭੇਟ ਲਈ ਬਲਦ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਪਾਪ ਦੀ ਭੇਟ ਬਲਦ ਦੇ ਸਿਰ ਉੱਤੇ ਆਪਣੇ ਹੱਥ ਧਰੇ 15ਅਤੇ ਉਸ ਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਉਸ ਦਾ ਲਹੂ ਲੈਕੇ ਜਗਵੇਦੀ ਦੇ ਸਿੰਙਾਂ ਉੱਤੇ ਆਪਣੀ ਉਂਗਲ ਨਾਲ ਚੁਫੇਰੇ ਲਾਇਆ ਅਤੇ ਜਗਵੇਦੀ ਨੂੰ ਸ਼ੁੱਧ ਕੀਤਾ ਅਤੇ ਜਗਵੇਦੀ ਦੇ ਹੇਠ ਲਹੂ ਨੂੰ ਡੋਹਲਕੇ ਉਸ ਦੇ ਲਈ ਪ੍ਰਾਸਚਿਤ ਕਰਕੇ ਉਸ ਨੂੰ ਪਵਿੱਤ੍ਰ ਕੀਤਾ 16ਅਤੇ ਜਿਹੜੀਆਂ ਆਂਦ੍ਰਾਂ ਦੇ ਉੱਤੇ ਸਾਰੀ ਚਰਬੀ ਅਤੇ ਕਲੇਜੇ ਦੇ ਉੱਤੇ ਝਿੱਲੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਲੈਕੇ ਮੂਸਾ ਨੇ ਉਸ ਨੂੰ ਜਗਵੇਦੀ ਉੱਤੇ ਸਾੜਿਆ 17ਪਰ ਬਲਦ ਅਤੇ ਉਸ ਦੀ ਖੱਲ ਉਸ ਦਾ ਮਾਸ ਅਤੇ ਉਸ ਦਾ ਗੋਹਾ ਉਸ ਨੇ ਡੇਰੇ ਤੋਂ ਬਾਹਰ ਅੱਗ ਨਾਲ ਸਾੜਿਆ ਜੇਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।।
18ਅਤੇ ਉਸ ਹੋਮ ਦੀ ਭੇਟ ਦੇ ਛੱਤ੍ਰੇ ਨੂੰ ਅਰਥਾਤ ਥਾਪਣ ਦੇ ਛੱਤ੍ਰੇ ਨੂੰ ਲਿਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਛੱਤ੍ਰੇ ਦੇ ਸਿਰ ਉੱਤੇ ਹੱਥ ਧਰੇ 19ਅਤੇ ਉਸ ਨੇ ਉਸ ਨੂੰ ਕੱਟਿਆ ਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰ ਛਿਣਕਿਆ 20ਅਤੇ ਉਸ ਨੇ ਛੱਤ੍ਰੇ ਨੂੰ ਟੋਟੇ ਟੋਟੇ ਕੀਤਾ ਅਤੇ ਮੂਸਾ ਨੇ ਸਿਰ ਨੂੰ ਅਤੇ ਟੋਟਿਆਂ ਨੂੰ ਅਤੇ ਚਰਬੀ ਨੂੰ ਸਾੜਿਆ 21ਅਤੇ ਉਸ ਨੇ ਆਂਦ੍ਰਾਂ ਅਤੇ ਲੱਤਾਂ ਨੂੰ ਪਾਣੀ ਨਾਲ ਧੋਤਾ ਅਤੇ ਮੂਸਾ ਨੇ ਸਾਰੇ ਛੱਤ੍ਰੇ ਨੂੰ ਜਗਵੇਦੀ ਉੱਤੇ ਸਾੜਿਆ। ਇਹ ਯਹੋਵਾਹ ਦੇ ਅੱਗੇ ਇੱਕ ਅੱਗ ਦੀ ਭੇਟ ਦੀ ਸੁਗੰਧਤਾ ਕਰਕੇ ਹੋਮ ਸੀ ਜੇਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ।।
22ਅਤੇ ਉਹ ਦੂਜੇ ਛੱਤ੍ਰੇ ਨੂੰ ਅਰਥਾਤ ਥਾਪਣ ਦੇ ਛੱਤ੍ਰੇ ਨੂੰ ਲੈ ਆਇਆ ਅਤੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਛੱਤ੍ਰੇ ਦੇ ਸਿਰ ਉੱਤੇ ਆਪਣੇ ਹੱਥ ਧਰੇ 23ਅਤੇ ਉਸ ਨੇ ਉਸ ਨੂੰ ਕੱਟਿਆ ਅਤੇ ਮੂਸਾ ਨੇ ਉਸ ਦੇ ਲਹੂ ਤੋਂ ਕੁਝ ਲੈਕੇ ਹਾਰੂਨ ਦੇ ਸੱਜੇ ਕੰਨ ਦੀ ਪਾਪੜੀ ਉੱਤੇ ਅਤੇ ਉਸ ਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਸੱਜੇ ਪੈਰ ਦੇ ਅੰਗੂਠੇ ਉੱਤੇ ਪਾਇਆ 24ਅਤੇ ਉਸ ਨੇ ਹਾਰੂਨ ਦੇ ਪੁੱਤ੍ਰਾਂ ਨੂੰ ਆਂਦਾ ਅਤੇ ਮੂਸਾ ਨੇ ਲਹੂ ਤੋਂ ਉਨ੍ਹਾਂ ਦੇ ਸੱਜੇ ਕੰਨਾਂ ਦੀ ਪਾਪੜੀ ਉੱਤੇ ਅਤੇ ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਅਤੇ ਮੂਸਾ ਨੇ ਲਹੂ ਨੂੰ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਿਆ 25ਅਤੇ ਉਸ ਨੇ ਚਰਬੀ ਨੂੰ ਅਤੇ ਪੂਛ ਨੂੰ ਲੈਕੇ ਅਤੇ ਸਾਰੀ ਚਰਬੀ ਜੋ ਆਂਦ੍ਰਾਂ ਦੇ ਉੱਤੇ ਸੀ ਅਤੇ ਕਲੇਜੇ ਦੇ ਉੱਤੇ ਜਿਹੜੀ ਝਿੱਲੀ ਸੀ ਅਤੇ ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜੀ ਰਾਣ 26ਅਤੇ ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਜਿਹੜੀ ਯਹੋਵਾਹ ਦੇ ਅੱਗੇ ਸੀ ਓਸ ਨੇ ਇੱਕ ਪਤੀਰੀ ਰੋਟੀ ਅਤੇ ਇੱਕ ਤੇਲ ਦੀ ਥਿੰਧੀ ਰੋਟੀ ਅਤੇ ਇੱਕ ਮੱਠੀ ਲੈਕੇ ਉਨ੍ਹਾਂ ਨੂੰ ਚਰਬੀ ਉੱਤੇ ਅਤੇ ਸੱਜੀ ਰਾਣ ਉੱਤੇ ਧਰਿਆ 27ਅਤੇ ਉਸ ਨੇ ਸਾਰਾ ਹਾਰੂਨ ਦੇ ਹੱਥਾਂ ਅਤੇ ਉਸ ਦੇ ਪੁੱਤ੍ਰਾਂ ਦੇ ਹੱਥਾਂ ਉੱਤੇ ਰੱਖ ਕੇ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਉਨ੍ਹਾਂ ਨੂੰ ਹਿਲਾਇਆ 28ਅਤੇ ਮੂਸਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਤੋਂ ਲੈਕੇ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਤੇ ਸਾੜਿਆ। ਓਹ ਸੁਗੰਧਤਾ ਕਰਕੇ ਥਾਪਣ ਦੀਆਂ ਭੇਟਾਂ ਸਨ, ਇਹ ਯਹੋਵਾਹਦੇ ਅੱਗੇ ਇੱਕ ਅੱਗ ਦੀ ਭੇਟ ਸੀ 29ਅਤੇ ਮੂਸਾ ਨੇ ਛਾਤੀ ਨੂੰ ਲੈਕੇ ਉਸ ਨੂੰ ਹਿਲਾਉਣ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਹਿਲਾਇਆ ਕਿਉਂ ਜੋ ਥਾਪਣ ਦੇ ਛੱਤ੍ਰੇ ਦਾ ਉਹ ਮੂਸਾ ਦਾ ਭਾਗ ਸੀ ਜਿਹਾ ਯਹੋਵਾਹ ਨੇ ਮੂਸਾ ਨੂੰ ਆਗਿਆ ਦਿੱਤੀ ਸੀ 30ਅਤੇ ਮੂਸਾ ਨੇ ਮਸਹ ਕਰਨ ਦੇ ਤੇਲ ਤੋਂ ਅਤੇ ਉਸ ਲਹੂ ਤੋਂ ਜਿਹੜਾ ਜਗਵੇਦੀ ਉੱਤੇ ਸੀ ਕੁਝ ਲੈਕੇ ਹਾਰੂਨ ਅਤੇ ਉਸ ਦੇ ਲੀੜੇ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਨਾਲ ਉਸ ਦੇ ਪੁੱਤ੍ਰਾਂ ਦੇ ਲੀੜਿਆਂ ਉੱਤੇ ਛਿਣਕਿਆ ਅਤੇ ਹਾਰੂਨ ਅਤੇ ਉਸ ਦੇ ਲੀੜੇ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਨਾਲ ਉਸ ਦੇ ਪੁਤ੍ਰਾਂ ਦੇ ਲੀੜਿਆਂ ਨੂੰ ਪਵਿੱਤ੍ਰ ਕੀਤਾ।।
31ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਆਖਿਆ, ਮੰਡਲੀ ਦੇ ਡੇਰੇ ਦੇ ਬੂਹੇ ਕੋਲ ਮਾਸ ਰਿੰਨ੍ਹੋ ਅਤੇ ਉੱਥੇ ਥਾਪਣ ਦੀਆਂ ਭੇਟਾਂ ਦੀ ਟੋਕਰੀ ਵਿੱਚ ਜਿਹੜੀ ਰੋਟੀ ਹੈ ਉਸ ਦੇ ਨਾਲ ਉਸ ਨੂੰ ਖਾਓ ਜੇਹਾ ਮੈਂ ਤੁਹਾਨੂੰ ਇਹ ਆਖਕੇ ਆਗਿਆ ਦਿੱਤੀ ਸੀ ਭਈ ਹਾਰੂਨ ਅਤੇ ਉਸ ਦੇ ਪੁੱਤ੍ਰ ਉਸ ਨੂੰ ਖਾਣ 32ਅਤੇ ਜੋ ਕੁਝ ਉਸ ਮਾਸ ਤੋਂ ਅਤੇ ਉਸ ਰੋਟੀ ਤੋਂ ਰਹਿੰਦਾ ਹੈ ਸੋ ਤੁਸਾਂ ਅੱਗ ਨਾਲ ਸਾੜਨਾ 33ਅਤੇ ਸੱਤ ਦਿਨ ਤੋੜੀ ਤੁਸਾਂ ਮੰਡਲੀ ਦੇ ਡੇਰੇ ਦੇ ਬੂਹੇ ਤੋਂ ਨਾ ਨਿਕੱਲਨਾ ਜਦ ਤੋੜੀ ਤੇਰੇ ਥਾਪਣ ਦੇ ਦਿਨ ਪੂਰੇ ਨਾ ਹੋਣ ਕਿਉਂ ਜੋ ਸੱਤਾਂ ਦਿਨਾਂ ਵਿੱਚ ਉਹ ਤੁਹਾਨੂੰ ਥਾਪੇਗਾ 34ਜਿਹਾ ਉਸ ਨੇ ਅੱਜ ਦੇ ਦਿਨ ਕੀਤਾ ਤਿਹਾ ਹੀ ਯਹੋਵਾਹ ਨੇ ਆਗਿਆ ਦਿੱਤੀ ਜੋ ਤੁਹਾਡੇ ਲਈ ਪ੍ਰਾਸਚਿਤ ਹੋਵੇ 35ਸੋ ਤੁਸਾਂ ਰਾਤ ਦਿਨ ਸੱਤ ਦਿਨ ਤੋੜੀ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਰਹਿੰਣਾ ਅਤੇ ਯਹੋਵਾਹ ਦੀ ਆਗਿਆ ਮੰਨਣੀ ਜੋ ਤੁਸੀਂ ਮਰੋ ਨਾ ਕਿਉਂ ਜੋ ਏਸੇ ਤਰਾਂ ਮੈਨੂੰ ਆਗਿਆ ਹੈ 36ਸੋ ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੇ ਉਨ੍ਹਾਂ ਸਭਨਾਂ ਗੱਲਾਂ ਨੂੰ ਜੋ ਯਹੋਵਾਹ ਨੇ ਮੂਸਾ ਦੀ ਰਾਹੀਂ ਆਗਿਆ ਦਿੱਤੀ ਸੀ ਕੀਤਾ।।
Currently Selected:
ਲੇਵੀਆਂ ਦੀ ਪੋਥੀ 8: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.