YouVersion Logo
Search Icon

ਯਹੋਸ਼ੁਆ 9

9
ਗਿਬਓਨੀਆਂ ਦਾ ਛਲ
1ਤਾਂ ਐਉਂ ਹੋਇਆ ਕਿ ਜਦ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫਰਿੱਜ਼ੀਆਂ ਹਿੱਵੀਆਂ ਅਤੇ ਯਬੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆ ਜਿਹੜੇ ਯਰਦਨ ਤੋਂ ਪਾਰ ਪਹਾੜ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਬਾਨੋਨ ਦੇ ਸਾਹਮਣੇ ਸਨ 2ਤਾਂ ਉਨ੍ਹਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ੁਆ ਅਤੇ ਇਸਰਾਏਲ ਦੇ ਨਾਲ ਜੁੱਧ ਕਰਨ ਲਈ ਇਕੱਠਾ ਕੀਤਾ।।
3ਗਿਬਓਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ 4ਤਾਂ ਓਹਨਾਂ ਨੇ ਵੀ ਇੱਕ ਛਲ ਕੀਤਾ ਅਤੇ ਓਹ ਆ ਕੇ ਆਪਣੇ ਹਲਕਾਰੇ ਆਪ ਨੂੰ ਬਣਾ ਬੈਠੇ ਅਤੇ ਓਹਨਾਂ ਨੇ ਹੰਢੀਆਂ ਹੋਈਆਂ ਗੂਣਾਂ ਆਪਣੇ ਖੋਤਿਆਂ ਲਈ ਲਈਆਂ ਅਤੇ ਪੁਰਾਣੀਆਂ ਪਾਟੀਆਂ ਹੋਈਆਂ ਗੰਢ ਲੱਗੀਆਂ ਹੋਈਆਂ ਮਧ ਦੀਆਂ ਮਸ਼ਕਾਂ ਲੈ ਲਈਆਂ 5ਅਤੇ ਪੁਰਾਣੇ ਪਾਟੇ ਝੀਟੇ ਛਿੱਤ੍ਰ ਆਪਣੇ ਪੈਰੀਂ ਪਾ ਲਏ ਅਤੇ ਹੰਢੇ ਹੋਏ ਲੀੜੇ ਆਪਣੇ ਉੱਤੇ ਲੈ ਲਏ ਅਤੇ ਓਹਨਾਂ ਦੀ ਰਸਤ ਦੀ ਸਾਰੀ ਰੋਟੀ ਸੁੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ 6ਓਹ ਯਹੋਸ਼ੁਆ ਦੇ ਕੋਲ ਗਿਲਗਾਲ ਦੇ ਡੇਰੇ ਵਿੱਚ ਆਏ ਤਾਂ ਓਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ ਭਈ ਅਸੀਂ ਦੂਰ ਦੇਸ ਤੋਂ ਆਏ ਹਾਂ ਹੁਣ ਤੁਸੀਂ ਸਾਡੇ ਨਾਲ ਨੇਮ ਬੰਨ੍ਹੋ 7ਤਾਂ ਇਸਰਾਏਲ ਦੇ ਮਨੁੱਖਾਂ ਨੇ ਓਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਤ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ ਤਾਂ ਅਸੀਂ ਤੁਹਾਡੇ ਨਾਲ ਨੇਮ੍ਹ ਕਿਵੇਂ ਬੰਨ੍ਹ ਲਈਏ? 8ਫੇਰ ਓਹਨਾਂ ਨੇ ਯਹੋਸ਼ੁਆ ਨੂੰ ਆਖਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ? 9ਓਹਨਾਂ ਨੇ ਆਖਿਆ, ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ ਕਿਉਂ ਜੋ ਅਸਾਂ ਉਹ ਦੀ ਧੁੰਮ ਸੁਣੀ ਹੈ ਨਾਲੇ ਜੋ ਕੁਝ ਉਹ ਨੇ ਮਿਸਰ ਵਿੱਚ ਕੀਤਾ 10ਅਤੇ ਜੋ ਕੁਝ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਜਿਹੜੇ ਯਰਦਨ ਦੇ ਪਾਰ ਸਨ ਕੀਤਾ ਅਰਥਾਤ ਸੀਹੋਨ ਹਸ਼ਬੋਨ ਦੇ ਰਾਜੇ ਅਤੇ ਓਗ ਬਾਸ਼ਾਨ ਦੇ ਰਾਜੇ ਨਾਲ ਜਿਹੜੇ ਅਸ਼ਤਾਰੋਥ ਵਿੱਚ ਸਨ 11ਤਦ ਸਾਡੇ ਬਜ਼ੁਰਗਾਂ ਅਤੇ ਸਾਡੇ ਦੇਸ ਦੇ ਸਾਰੇ ਵਸਨੀਕਾਂ ਨੇ ਸਾਨੂੰ ਆਖਿਆ ਕਿ ਆਪਣੇ ਹੱਥ ਵਿੱਚ ਰਾਹ ਦੀ ਰਸਤ ਲੈ ਕੇ ਉਨ੍ਹਾਂ ਦੇ ਮਿਲਣ ਲਈ ਜਾਓ ਅਤੇ ਉਨ੍ਹਾਂ ਨੂੰ ਆਖੋ ਭਈ ਅਸੀਂ ਤੁਹਾਡੇ ਦਾਸ ਹਾਂ ਸੋ ਹੁਣ ਸਾਡੇ ਨਾਲ ਇੱਕ ਨੇਮ ਬੰਨ੍ਹੋ 12ਏਹ ਸਾਡੀ ਰੋਟੀ ਅਸਾਂ ਆਪਣੇ ਸੀਧੇ ਲਈ ਆਪਣਿਆਂ ਘਰਾਂ ਤੋਂ ਗਰਮ ਗਰਮ ਲਈ ਸੀ ਜਿਸ ਦਿਨ ਅਸੀਂ ਤੁਹਾਡੇ ਕੋਲ ਆਉਣ ਲਈ ਨਿੱਕਲੇ, ਪਰ ਹੁਣ ਵੇਖੋ ਉਹ ਸੁੱਕੀ ਅਤੇ ਉੱਲੀ ਲੱਗੀ ਹੋਈ ਹੈ 13ਅਤੇ ਏਹੇ ਮਧ ਦੀਆਂ ਮਸ਼ਕਾਂ ਜਿਹੜੀਆਂ ਅਸਾਂ ਭਰੀਆਂ ਨਵੀਆਂ ਸਨ ਪਰਹੁਣ ਵੇਖੋ ਓਹ ਪਾਟ ਗਈਆਂ ਹਨ ਅਤੇ ਸਾਡੇ ਲੀੜੇ ਅਤੇ ਛਿੱਤ੍ਰ ਏਸ ਵੱਡੇ ਲੰਮੇ ਪੈਂਡੇ ਨਾਲ ਹੰਢ ਗਏ ਹਨ 14ਤਾਂ ਉਨ੍ਹਾਂ ਮਨੁੱਖਾਂ ਨੇ ਓਹਨਾਂ ਦੀ ਰਸਤ ਤੋਂ ਲਿਆ ਪਰ ਉਨ੍ਹਾਂ ਨੇ ਯਹੋਵਾਹ ਦੀ ਸਲਾਹ ਨਾ ਲਈ 15ਉਪਰੰਤ ਯਹੋਸ਼ੁਆ ਨੇ ਓਹਨਾਂ ਨਾਲ ਸੁਲਾਹ ਕਰ ਲਈ ਅਤੇ ਓਹਨਾਂ ਨਾਲ ਜੀਵਨ ਦਾ ਨੇਮ ਬੰਨ੍ਹਿਆ ਅਤੇ ਮੰਡਲੀ ਦੇ ਪਰਧਾਨਾਂ ਨੇ ਓਹਨਾਂ ਨਾਲ ਸੌਂਹ ਖਾਧੀ 16ਤਾਂ ਐਉਂ ਹੋਇਆ ਕਿ ਉਨ੍ਹਾਂ ਦੇ ਨੇਮ ਬੰਨ੍ਹਣ ਦੇ ਤਿੰਨ ਦਿਨ ਮਗਰੋਂ ਉਨ੍ਹਾਂ ਨੇ ਸੁਣਿਆ ਕਿ ਓਹ ਉਨ੍ਹਾਂ ਦੇ ਗੁਆਂਢੀ ਹਨ ਅਤੇ ਉਨ੍ਹਾਂ ਦੇ ਵਿੱਚ ਹੀ ਵੱਸਦੇ ਹਨ।।
17ਤਾਂ ਇਸਰਾਏਲੀਆਂ ਨੇ ਕੂਚ ਕੀਤਾ ਅਤੇ ਤੀਜੇ ਦਿਨ ਓਹਨਾਂ ਦੇ ਸ਼ਹਿਰਾਂ ਵਿੱਚ ਆ ਗਏ ਅਤੇ ਓਹਨਾਂ ਦੇ ਸ਼ਹਿਰ ਗਿਬਓਨ, ਕਫ਼ੀਗਰ ਤਫ਼ੀਰਾਹ, ਬਏਰੋਥ ਅਤੇ ਕਿਰਯਥ-ਯਾਰੀਮ ਸਨ 18ਇਸਰਾਏਲੀਆਂ ਨੇ ਓਹਨਾਂ ਨੂੰ ਮਾਰਿਆ ਨਾ, ਏਸੇ ਲਈ ਕਿ ਸਭਾ ਦੇ ਪਰਧਾਨਾਂ ਨੇ ਓਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸੌਂਹ ਖਾਧੀ ਸੀ ਅਤੇ ਸਾਰੀ ਸਭਾ ਪਰਧਾਨਾਂ ਦੇ ਵਿਰੁੱਧ ਬੁੜ ਬੁੜਾਉਣ ਲੱਗ ਪਈ 19ਪਰ ਸਾਰਿਆਂ ਪਰਧਾਨਾਂ ਨੇ ਸਾਰੀ ਸਭਾ ਨੂੰ ਆਖਿਆ ਕਿ ਅਸਾਂ ਓਹਨਾਂ ਨਾਲ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀ ਸੌਂਹ ਖਾਧੀ ਹੈ ਇਸ ਲਈ ਅਸੀਂ ਓਹਨਾਂ ਨੂੰ ਹੱਥ ਨਹੀਂ ਲਾ ਸੱਕਦੇ 20ਅਸੀਂ ਓਹਨਾਂ ਲਈ ਏਹ ਕਰਾਂਗੇ ਕਿ ਅਸੀਂ ਓਹਨਾਂ ਨੂੰ ਜੀਉਂਦੇ ਰਹਿਣ ਦੇਈਏ ਮਤੇ ਸਾਡੇ ਉੱਤੇ ਏਸ ਸੌਂਹ ਦੇ ਕਾਰਨ ਕ੍ਰੋਧ ਆ ਪਵੇ ਜਿਹੜੀ ਅਸਾਂ ਓਹਨਾਂ ਨਾਲ ਖਾਧੀ ਹੈ 21ਤਾਂ ਪਰਧਾਨਾਂ ਨੇ ਉਨ੍ਹਾਂ ਨੂੰ ਆਖਿਆ, ਓਹਨਾਂ ਨੂੰ ਜੀਉਂਦੇ ਰਹਿਣ ਦਿਓ ਤਾਂ ਜੋ ਓਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ ਜਿਵੇਂ ਪਰਧਾਨਾਂ ਨੇ ਓਹਨਾਂ ਨਾਲ ਗੱਲ ਕੀਤੀ ਸੀ 22ਤਾਂ ਯਹੋਸ਼ੁਆ ਨੇ ਓਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸਾਂ ਸਾਨੂੰ ਏਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਥੋਂ ਬਹੁਤ ਦੂਰ ਦੇਸ ਦੇ ਹਾਂ ਕਿ ਜਦ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ 23ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜੇਹਾ ਨਾ ਰਹੇਗਾ ਜਿਹੜਾ ਗੁਲਾਮ ਅਰਥਾਤ ਮੇਰੇ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ 24ਓਹਨਾਂ ਨੇ ਯਹੋਸ਼ੁਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ ਮੁੱਚ ਦੱਸਿਆ ਗਿਆ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮੂਸਾ ਆਪਣੇ ਦਾਸ ਨੂੰ ਏਹ ਸਾਰਾ ਦੇਸ ਤੁਹਾਨੂੰ ਦੇਣ ਦਾ ਅਤੇ ਏਸ ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ ਦਾ ਹੁਕਮ ਦਿੱਤਾ ਸੀ ਸੋ ਅਸੀਂ ਤੁਹਾਡੇ ਅੱਗੋਂ ਆਪਣੀਆਂ ਜਾਨਾਂ ਲਈ ਬਹੁਤ ਡਰੇ ਤਾਂ ਅਸਾਂ ਏਹ ਕੰਮ ਕੀਤਾ 25ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ।।
26ਤਾਂ ਉਸ ਨੇ ਓਹਨਾਂ ਨਾਲ ਓਹੋ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਓਹਨਾਂ ਨੂੰ ਬਚਾ ਦਿੱਤਾ ਸੋ ਉਨ੍ਹਾਂ ਨੇ ਓਹਨਾਂ ਨੂੰ ਨਾ ਵੱਢਿਆ 27ਤਾਂ ਯਹੋਸ਼ੁਆ ਨੇ ਉੱਸੇ ਦਿਨ ਉਨ੍ਹਾਂ ਨੂੰ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਉੱਸੇ ਥਾਂ ਉੱਤੇ ਜਿਹੜਾ ਉਹ ਚੁਣੇ ਅੱਜ ਤੀਕ ਹੀ ਠਹਿਰਾਇਆ।।

Highlight

Copy

Compare

Share

None

Want to have your highlights saved across all your devices? Sign up or sign in