YouVersion Logo
Search Icon

ਯਹੋਸ਼ੁਆ 5

5
ਸੁੰਨਤ ਅਤੇ ਪਸਾਹ
1ਤਾਂ ਐਉਂ ਹੋਇਆ ਕਿ ਜਦ ਅਮੋਰੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ ਲਹਿੰਦੇ ਪਾਸੇ ਸਨ ਅਤੇ ਕਨਾਨੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਸਮੁੰਦਰ ਦੇ ਨੇੜੇ ਸਨ ਸੁਣਿਆ ਕਿ ਯਹੋਵਾਹ ਨੇ ਇਸਰਾਲੀਆਂ ਦੇ ਅੱਗੋਂ ਯਰਦਨ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੀਕ ਓਹ ਪਾਰ ਨਾ ਲੰਘੇ ਤਾਂ ਉਨ੍ਹਾਂ ਦੇ ਮਨ ਪਾਣੀਓਂ ਪਾਣੀ ਹੋ ਗਏ ਅਤੇ ਉਨ੍ਹਾਂ ਵਿੱਚ ਇਸਰਾਏਲੀਆਂ ਦੇ ਕਾਰਨ ਹਿੰਮਤ ਨਾ ਰਹੀ।। 2ਉਸ ਵੇਲੇ ਯਹੋਵਾਹ ਨੇ ਯਹੋਸ਼ੁਆ, ਨੂੰ ਆਖਿਆ, ਤੂੰ ਆਪਣੇ ਲਈ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾ ਅਤੇ ਦੂਜੀ ਵਾਰ ਇਸਰਾਏਲੀਆਂ ਦੀ ਸੁੰਨਤ ਕਰਾ 3ਤਾਂ ਯਹੋਸ਼ੁਆ ਨੇ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾਈਆਂ ਅਤੇ ਖਲੜੀਆਂ ਦੇ ਟਿੱਬੇ ਕੋਲ ਇਸਰਾਏਲੀਆਂ ਦੀ ਸੁੰਨਤ ਕਰਾਈ 4ਅਤੇ ਯਹੋਸ਼ੁਆ ਨੇ ਜੋ ਸੁੰਨਤ ਕਰਾਈ ਉਸ ਦਾ ਕਾਰਨ ਏਹ ਸੀ ਕਿ ਓਹ ਸਾਰੇ ਲੋਕ ਜਿਹੜੇ ਮਿਸਰ ਤੋਂ ਨਿੱਕਲੇ ਸਨ ਅਰਥਾਤ ਓਹ ਨਰ ਜਿਹੜੇ ਸਾਰੇ ਜੋਧੇ ਸਨ ਓਹ ਸਾਰੇ ਮਿਸਰੋਂ ਨਿਕਲਣ ਦੇ ਰਾਹ ਵਿੱਚ ਉਜਾੜ ਦੇ ਵਿੱਚਕਾਰ ਮਰ ਗਏ ਸਨ 5ਸਾਰੇ ਲੋਕਾਂ ਦੀ ਜਿਹੜੇ ਨਿੱਕਲੇ ਸਨ ਸੁੰਨਤ ਹੋ ਚੁੱਕੀ ਸੀ ਪਰ ਜਿੰਨੇ ਲੋਕ ਮਿਸਰ ਤੋਂ ਨਿੱਕਲਣ ਦੇ ਪਿੱਛੋਂ ਉਜਾੜ ਦੇ ਰਾਹ ਵਿੱਚ ਜੰਮੇ ਉਨ੍ਹਾਂ ਦੀ ਸੁੰਨਤ ਨਹੀਂ ਹੋਈ ਸੀ 6ਕਿਉਂ ਜੋ ਇਸਰਾਏਲੀ ਚਾਲੀ ਵਰਿਹਾਂ ਤੀਕ ਉਜਾੜ ਵਿੱਚ ਫਿਰਦੇ ਰਹੇ ਜਦ ਤੀਕ ਸਾਰੀ ਕੌਮ ਦੇ ਜੋਧੇ ਜਿਹੜੇ ਮਿਸਰੋਂ ਨਿੱਕਲੇ ਸਨ ਨਾਸ ਨਾ ਹੋ ਗਏ ਏਸ ਲਈ ਭਈ ਓਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਜਿਨ੍ਹਾਂ ਨਾਲ ਯਹੋਵਾਹ ਨੇ ਸੌਂਹ ਖਾਧੀ ਸੀ ਕਿ ਉਹ ਓਹਨਾਂ ਨੂੰ ਉਹ ਧਰਤੀ ਵਿਖਾਵੇਗਾ ਵੀ ਨਹੀਂ ਜਿਹ ਦੀ ਯਹੋਵਾਹ ਨੇ ਓਹਨਾਂ ਦੇ ਪਿਉ ਦਾਦਿਆਂ ਨਾਲ ਸਾਨੂੰ ਦੇਣ ਦੀ ਸੌਂਹ ਖਾਧੀ ਸੀ ਅਰਥਾਤ ਇੱਕ ਧਰਤੀ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਤ ਵਗਦਾ ਹੈ 7ਜਿਹੜੇ ਬਾਲ ਓਹਨਾਂ ਦੇ ਥਾਂ ਉੱਠੇ ਯਹੋਸ਼ੁਆ ਨੇ ਉਨ੍ਹਾਂ ਦੀ ਸੁੰਨਤ ਕਰਾਈ ਕਿਉਂ ਜੋ ਓਹ ਅਸੁੰਨਤੀ ਸਨ ਏਸ ਲਈ ਕਿ ਰਾਹ ਦੇ ਵਿੱਚ ਓਹਨਾਂ ਨੇ ਉਨ੍ਹਾਂ ਦੀ ਸੁੰਨਤ ਨਹੀਂ ਕਰਾਈ ਸੀ 8ਅਤੇ ਐਉਂ ਹੋਇਆ ਕਿ ਜਦ ਸਾਰੀ ਕੌਮ ਦੀ ਸੁੰਨਤ ਕਰ ਚੁੱਕੇਤਾਂ ਜਦ ਤੀਕ ਓਹ ਚੰਗੇ ਨਾ ਹੋਏ ਓਹ ਆਪੋ ਆਪਣੇ ਥਾਂ ਡੇਰੇ ਵਿੱਚ ਰਹੇ 9ਫੇਰ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ ਕਿ ਅੱਜ ਦੇ ਦਿਨ ਮੈਂ ਤੁਹਾਡੇ ਉੱਤੋਂ ਮਿਸਰ ਦੀ ਦੂਸ਼ਨਾ ਰੇੜ੍ਹ ਦਿੱਤੀ ਹੈ ਤਾਂ ਹੀ ਉਹ ਥਾਂ ਅੱਜ ਦੇ ਦਿਨ ਤੀਕ ਗਿਲਗਾਲ ਅਖਵਾਉਂਦਾ ਹੈ।।
10ਫੇਰ ਇਸਰਾਏਲੀਆਂ ਨੇ ਗਿਲਗਾਲ ਵਿੱਚ ਡੇਰੇ ਕੀਤੇ ਅਤੇ ਉਨ੍ਹਾਂ ਨੇ ਯਰੀਹੋ ਦੇ ਮਦਾਨ ਵਿੱਚ ਉਸ ਮਹੀਨੇ ਦੀ ਚੌਧਵੀਂ ਤਰੀਕ ਨੂੰ ਸ਼ਾਮਾਂ ਦੇ ਵੇਲੇ ਪਸਾਹ ਦਾ ਪਰਬ ਮਨਾਇਆ 11ਅਤੇ ਪਸਾਹ ਦੇ ਇੱਕ ਦਿਨ ਪਿੱਛੋਂ ਉਨ੍ਹਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਭੁੱਜੇ ਹੋਏ ਦਾਣੇ ਅਤੇ ਪਤੀਰੀ ਰੋਟੀ ਉੱਸੇ ਦਿਨ ਖਾਧੀ 12ਅਤੇ ਜਦ ਉਨ੍ਹਾਂ ਨੇ ਉਸ ਦੇਸ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਮੰਨ ਬੰਦ ਹੋ ਗਿਆ। ਫੇਰ ਇਸਰਾਏਲੀਆਂ ਨੂੰ ਮੰਨ ਕਦੀ ਨਾ ਮਿਲਿਆਪਰ ਉਨ੍ਹਾਂ ਉਸ ਵਰਹੇ ਕਨਾਨ ਦੇਸ ਦੀ ਉਤਪਤ ਤੋਂ ਖਾਧਾ 13ਅਤੇ ਐਉਂ ਹੋਇਆ ਕਿ ਜਦ ਯਹੋਸ਼ੁਆ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਖੰਡਾ ਸੂਤੀ ਉਹ ਦੇ ਸਾਹਮਣੇ ਖੜਾ ਸੀ ਤਾਂ ਯਹੋਸ਼ੁਆ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਤੂੰ ਸਾਡੀ ਵੱਲ ਹੈਂ ਯਾ ਸਾਡੇ ਵੈਰੀਆਂ ਵੱਲ? 14ਉਸ ਆਖਿਆ ਨਹੀਂ ਸਗੋਂ ਮੈਂ ਤਾਂ ਏਸ ਵੇਲੇ ਯਹੋਵਾਹ ਦਾ ਸੈਨਾ ਪਤੀ ਬਣ ਕੇ ਆਇਆ ਹਾਂ ਤਾਂ ਯਹੋਸ਼ੁਆ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਰ ਉਸ ਨੂੰ ਆਖਿਆ, ਮੇਰਾ ਪ੍ਰਭੁ ਆਪਣੇ ਦਾਸ ਨੂੰ ਕੀ ਆਖਦਾ ਹੈ? 15ਯਹੋਵਾਹ ਦੇ ਸੈਨਾ ਪਤੀ ਨੇ ਯਹੋਸ਼ੁਆ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ੁਆ ਨੇ ਉਵੇਂ ਹੀ ਕੀਤਾ।।

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy